ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀਪੀ ਰਾਧਾਕ੍ਰਿਸ਼ਨਨ 29 ਤੋਂ 31 ਅਗਸਤ ਤਕ ਤਾਮਿਲਨਾਡੂ, ਕਰਨਾਟਕ, ਕੇਰਲਮ ਅਤੇ ਲਕਸ਼ਦੀਪ ਦਾ ਦੌਰਾ ਕਰਨਗੇ
Posted On:
28 AUG 2026 5:51PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀਪੀ ਰਾਧਾਕ੍ਰਿਸ਼ਨਨ 29 ਤੋਂ 31 ਅਗਸਤ ਤੱਕ ਤਾਮਿਲਨਾਡੂ, ਕਰਨਾਟਕ, ਕੇਰਲਮ ਅਤੇ ਲਕਸ਼ਦੀਪ ਦਾ ਦੌਰਾ ਕਰਨਗੇ ।
ਤਿੰਨ ਦਿਨਾਂ ਦੌਰੇ ਦੌਰਾਨ ਉਪ-ਰਾਸ਼ਟਰਪਤੀ ਸਿੱਖਿਆ, ਜਨਤਕ ਸੇਵਾ, ਸਭਿਆਚਾਰਕ ਵਿਰਾਸਤ, ਉਦਯੋਗ-ਅਕਾਦਮਿਕ ਸਹਿਯੋਗ, ਮੱਛੀ ਫੜਨ ਨਾਲ ਸਬੰਧਿਤ ਜਾਗਰੂਕਤਾ ਪ੍ਰੋਗਰਾਮਾਂ ਅਤੇ ਪ੍ਰਮੁੱਖ ਜਨਤਕ ਸਮਾਗਮਾਂ ਸਮੇਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਉਪ-ਰਾਸ਼ਟਰਪਤੀ ਦਾ 29 ਅਗਸਤ ਨੂੰ ਤਾਮਿਲਨਾਡੂ ਅਤੇ ਕਰਨਾਟਕ ਦੌਰਾ
ਉਪ-ਰਾਸ਼ਟਰਪਤੀ 29 ਅਗਸਤ ਨੂੰ ਤਾਮਿਲਨਾਡੂ ਦੇ ਇਰੋਡ ਵਿੱਚ ਕੋਂਗੂ ਵੈੱਲਾਲਰ ਇੰਸਟੀਚਿਊਟ ਆਫ਼ ਤਕਨਾਲੋਜੀ ਟਰੱਸਟ ਕੇਵੀਆਈਟੀਟੀ ਦੇ ਸੰਸਥਾਪਕ ਦਿਵਸ ਸਮਾਗਮ ਵਿੱਚ ਹਿੱਸਾ ਲੈਣਗੇ।
ਬਾਅਦ ਵਿੱਚ ਉਪ-ਰਾਸ਼ਟਰਪਤੀ ਬੰਗਲੁਰੂ ਲਈ ਰਵਾਨਾ ਹੋਣਗੇ, ਜਿੱਥੇ ਉਹ ਵਿਧਾਨ ਸੌਧਾ ਵਿੱਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਰਾਮਕ੍ਰਿਸ਼ਨ ਹੇਗੜੇ ਸ਼ਤਾਬਦੀ ਸਮਾਗਮ ਵਿੱਚ ਮੁੱਖ ਮਹਿਮਾਨ ਹੋਣਗੇ।
ਉਪ-ਰਾਸ਼ਟਰਪਤੀ ਦਾ 30 ਅਗਸਤ ਨੂੰ ਕੇਰਲਮ ਦੌਰਾ
ਉਪ-ਰਾਸ਼ਟਰਪਤੀ 30 ਅਗਸਤ ਨੂੰ ਕੇਰਲਮ ਦਾ ਦੌਰਾ ਕਰਨਗੇ। ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਦੇ ਦੌਰੇ ਦੀ ਸ਼ੁਰੂਆਤ ਅਲਾਪੁਜ਼ਾ ਤੋਂ ਹੋਵੇਗੀ, ਜਿੱਥੇ ਉਹ ਲੀਓ XIII ਹਾਇਰ ਸੈਕੰਡਰੀ ਸਕੂਲ ਵਿੱਚ ਕੇਰਲ ਕੌਮੁਦੀ ਦੀ 115ਵੀਂ ਵਰ੍ਹੇਗੰਢ ਸਮਾਗਮ ਵਿੱਚ ਹਿੱਸਾ ਲੈਣਗੇ।
ਇਸ ਤੋਂ ਬਾਅਦ ਉਪ-ਰਾਸ਼ਟਰਪਤੀ ਪਥਾਨਾਮਥਿੱਟਾ ਜਾਣਗੇ, ਜਿੱਥੇ ਉਹ ਅਰਨਮੁਲਾ ਜਲ ਮਹੋਤਸਵ 2026 ਦਾ ਉਦਘਾਟਨ ਕਰਨਗੇ। ਬਾਅਦ ਵਿੱਚ ਸ਼੍ਰੀ ਰਾਧਾਕ੍ਰਿਸ਼ਨਨ ਤਿਰੂਵਨੰਤਪੁਰਮ ਦੀ ਯਾਤਰਾ ਕਰਨਗੇ, ਜਿੱਥੇ ਉਹ ਕੇਰਲਮ ਦੇ ਪ੍ਰਮੁੱਖ ਸਭਿਆਚਾਰਕ ਤਿਉਹਾਰ ਓਣਮ ਨਾਲ ਸਬੰਧਿਤ ਇੱਕ ਮੇਲੇ ਦਾ ਉਦਘਾਟਨ ਕਰਨਗੇ।
ਉਪ-ਰਾਸ਼ਟਰਪਤੀ ਦਾ 31 ਅਗਸਤ ਨੂੰ ਲਕਸ਼ਦੀਪ ਅਤੇ ਕੇਰਲਮ ਦੌਰਾ
ਉਪ-ਰਾਸ਼ਟਰਪਤੀ 31 ਅਗਸਤ ਨੂੰ ਲਕਸ਼ਦੀਪ ਦੇ ਅਗੱਤੀ ਦਾ ਦੌਰਾ ਕਰਨਗੇ, ਜਿੱਥੇ ਉਹ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹੋਣਗੇ।
ਕੇਰਲਮ ਵਾਪਸ ਆਕੇ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਆਰ. ਐੱਸ. ਈ. ਟੀ. ਆਡੀਟੋਰੀਅਮ, ਕੱਕਾਨਾਡ, ਕੋਚੀ ਵਿੱਚ ਰਾਜਗਿਰੀ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਆਰਐੱਸਈਟੀ ਦੇ ਸਿਲਵਰ ਜੁਬਲੀ ਸਮਾਗਮ ਅਤੇ ਕੌਨਫਲੂਐਂਸ 3.0 ਉਦਯੋਗ-ਅਕਾਦਮਿਕ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣਗੇ।
******
ਪੀਆਰ/ਏਐਸਐਮ/ਵੀਐਮਜੇ
(Release ID: 2304891)
ਵਿਜ਼ੀਟਰ ਕਾਊਂਟਰ : 4