ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿਵਯਾਂਗ ਪੁਰਸ਼ ਕ੍ਰਿਕੇਟ ਟੀਮ ਨਾਲ ਮੁਲਾਕਾਤ ਕੀਤੀ
ਦੇਸ਼ ਲਈ ਸਨਮਾਨ ਅਤੇ ਮਾਣ ਹਾਸਲ ਕਰਨ ਦੇ ਉਨ੍ਹਾਂ ਦੇ ਯਤਨ ਅਤੇ ਦ੍ਰਿੜ੍ਹ ਇਰਾਦੇ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ
ਟੀਮ ‘ਇੰਡੀਆ-ਇੰਗਲੈਂਡ ਪੁਰਸ਼ ਮਿਸ਼ਰਿਤ ਦਿਵਯਾਂਗਤਾ T20I ਸੀਰੀਜ਼ 2026’ ਲਈ ਇੰਗਲੈਂਡ ਦੇ ਦੌਰੇ ਤੋਂ ਵਾਪਸ ਆਈ ਹੈ
ਟੀਮ ਨੂੰ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ
Posted On:
23 AUG 2026 9:25PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੀ ਦਿਵਯਾਂਗ ਪੁਰਸ਼ ਕ੍ਰਿਕੇਟ ਟੀਮ ਨਾਲ ਮੁਲਾਕਾਤ ਕੀਤੀ। ਸ਼੍ਰੀ ਅਮਿਤ ਸ਼ਾਹ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ, “ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੀ ਦਿਵਯਾਂਗ ਪੁਰਸ਼ ਕ੍ਰਿਕੇਟ ਟੀਮ ਨਾਲ ਮਿਲ ਕੇ ਪ੍ਰਸੰਨਤਾ ਹੋਈ। ਟੀਮ ਇੰਡੀਆ-ਇੰਗਲੈਂਡ ਪੁਰਸ਼ ਮਿਸ਼ਰਿਤ ਦਿਵਯਾਂਗਤਾ T20I ਸੀਰੀਜ਼ 2026 ਲਈ ਇੰਗਲੈਂਡ ਦੇ ਦੌਰੇ ਤੋਂ ਵਾਪਸ ਆਈ ਹੈ। ਦੇਸ਼ ਲਈ ਸਨਮਾਨ ਅਤੇ ਮਾਣ ਹਾਸਲ ਕਰਨ ਲਈ ਉਨ੍ਹਾਂ ਦੇ ਯਤਨ ਅਤੇ ਦ੍ਰਿੜ੍ਹ ਇਰਾਦੇ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।”
************
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2302641)
ਵਿਜ਼ੀਟਰ ਕਾਊਂਟਰ : 67
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Telugu
,
Kannada
,
Malayalam