ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 20 ਅਗਸਤ 2026 ਨੂੰ ਮਹਾਬਲੀਪੁਰਮ, ਤਮਿਲ ਨਾਡੂ ਵਿਖੇ ਦੱਖਣੀ ਖੇਤਰੀ ਪ੍ਰੀਸ਼ਦ ਦੀ 31ਵੀਂ ਬੈਠਕ ਦੀ ਪ੍ਰਧਾਨਗੀ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਹਿਕਾਰੀ ਸੰਘਵਾਦ ਦੇ ਅਧਾਰ ‘ਤੇ ਦੇਸ਼ ਦੇ ਸਾਹਮਣੇ TEAM BHARAT ਦੀ ਕਲਪਨਾ ਰੱਖੀ ਹੈ ਅਤੇ ਖੇਤਰੀ ਪ੍ਰੀਸ਼ਦਾਂ ਇਸ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ
ਮਜ਼ਬੂਤ ਰਾਜ ਹੀ ਮਜ਼ਬੂਤ ਰਾਸ਼ਟਰ ਬਣਾਉਂਦੇ ਹਨ, ਦੀ ਭਾਵਨਾ ਨਾਲ ਖੇਤਰੀ ਪ੍ਰੀਸ਼ਦਾਂ ਦੋ ਜਾਂ ਵੱਧ ਰਾਜਾਂ ਜਾਂ ਕੇਂਦਰ ਅਤੇ ਰਾਜਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ‘ਤੇ ਸੰਵਾਦ ਅਤੇ ਚਰਚਾ ਲਈ ਇੱਕ ਯੋਜਨਾਬੱਧ ਵਿਧੀ ਅਤੇ ਮਹੱਤਵਪੂਰਨ ਮੰਚ ਪ੍ਰਦਾਨ ਕਰਦੀਆਂ ਹਨ
ਮੋਦੀ ਜੀ ਦੀ ਅਗਵਾਈ ਵਿੱਚ ਖੇਤਰੀ ਪ੍ਰੀਸ਼ਦ ਦੀਆਂ ਬੈਠਕਾਂ ਸੰਵਾਦ ਦੁਆਰਾ ਸਮਾਧਾਨ ਦਾ ਮਜ਼ਬੂਤ ਮੰਚ ਬਣੀਆਂ ਹਨ
प्रविष्टि तिथि:
19 AUG 2026 2:35PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, 20 ਅਗਸਤ 2026 ਨੂੰ ਮਹਾਬਲੀਪੁਰਮ, ਤਮਿਲ ਨਾਡੂ ਵਿਖੇ ਦੱਖਣੀ ਖੇਤਰੀ ਪ੍ਰੀਸ਼ਦ ਦੀ 31ਵੀਂ ਬੈਠਕ ਦੀ ਪ੍ਰਧਾਨਗੀ ਕਰਨਗੇ। ਦੱਖਣੀ ਖੇਤਰੀ ਪ੍ਰੀਸ਼ਦ ਵਿੱਚ ਆਂਧਰ ਪ੍ਰਦੇਸ਼, ਕਰਨਾਟਕ, ਕੇਰਲਮ, ਤਮਿਲ ਨਾਡੂ, ਤੇਲੰਗਾਨਾ ਰਾਜ ਅਤੇ ਪੁਡੂਚੇਰੀ, ਅੰਡੇਮਾਨ ਨਿਕੋਬਾਰ ਦ੍ਵੀਪ ਸਮੂਹ ਅਤੇ ਲਕਸ਼ਦ੍ਵੀਪ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ।
ਰਾਜ ਪੁਨਰ-ਗਠਨ ਐਕਟ, 1956 ਦੀ ਧਾਰਾ 15 ਤੋਂ 22 ਦੇ ਤਹਿਤ ਦੱਖਣੀ ਖੇਤਰੀ ਪ੍ਰੀਸ਼ਦ ਸਮੇਤ 5 ਖੇਤਰੀ ਪ੍ਰੀਸ਼ਦਾਂ ਦੀ ਸਥਾਪਨਾ ਕੀਤੀ ਗਈ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੱਖਣੀ ਖੇਤਰੀ ਪ੍ਰੀਸ਼ਦ ਦੇ ਚੇਅਰਮੈਨ ਹਨ ਅਤੇ ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਸੀ.ਜੋਸੇਫ ਵਿਜੈ ਇਸ ਦੇ ਵਾਈਸ ਚੇਅਰਮੈਨ ਹਨ। ਮੈਂਬਰ ਰਾਜਾਂ ਵਿੱਚੋਂ ਇੱਕ ਰਾਜ ਦੇ ਮੁੱਖ ਮੰਤਰੀ ਵਾਰੀ-ਵਾਰੀ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹੁੰਦੇ ਹਨ। 31ਵੀਂ ਬੈਠਕ ਇੰਟਰ-ਸਟੇਟ ਕੌਂਸਲ ਸਕੱਤਰੇਤ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੁਆਰਾ ਤਮਿਲ ਨਾਡੂ ਸਰਕਾਰ ਦੀ ਮੇਜ਼ਬਾਨੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿੱਚ ਦੱਖਣੀ ਖੇਤਰ ਦੇ ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ/ਉਪ-ਰਾਜਪਾਲ/ਪ੍ਰਸ਼ਾਸਕ ਦੇ ਨਾਲ-ਨਾਲ ਹਰੇਕ ਰਾਜ ਤੋਂ ਦੋ ਸੀਨੀਅਰ ਮੰਤਰੀ ਹਿੱਸਾ ਲੈਣਗੇ। ਰਾਜ ਸਰਕਾਰਾਂ ਦੇ ਮੁੱਖ ਸਕੱਤਰ/ਸਲਾਹਕਾਰ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਬੈਠਕ ਵਿੱਚ ਹਿੱਸਾ ਲੈਣਗੇ।
ਖੇਤਰੀ ਪ੍ਰੀਸ਼ਦ ਨੇ ਮੁੱਖ ਸਕੱਤਰਾਂ ਦੇ ਪੱਧਰ ‘ਤੇ ਇੱਕ ਸਥਾਈ ਕਮੇਟੀ ਦਾ ਵੀ ਗਠਨ ਕੀਤਾ ਹੈ। ਰਾਜਾਂ ਦੁਆਰਾ ਪ੍ਰਸਤਾਵਿਤ ਮੁੱਦਿਆਂ ਨੂੰ ਪਹਿਲਾਂ ਖੇਤਰੀ ਪ੍ਰੀਸ਼ਦ ਦੀ ਸਥਾਈ ਕਮੇਟੀ ਦੇ ਸਾਹਮਣੇ ਚਰਚਾ ਲਈ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਵਿਚਾਰ-ਚਰਚਾ ਹੋਣ ਤੋਂ ਬਾਅਦ ਬਾਕੀ ਬਚੇ ਮੁੱਦਿਆਂ ਨੂੰ ਖੇਤਰੀ ਪ੍ਰੀਸ਼ਦ ਦੀ ਬੈਠਕ ਵਿੱਚ ਵਿਚਾਰ-ਵਟਾਂਦਰੇ ਲਈ ਪੇਸ਼ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਹਿਕਾਰੀ ਸੰਘਵਾਦ ਦੇ ਅਧਾਰ ‘ਤੇ ਦੇਸ਼ ਦੇ ਸਾਹਮਣੇ TEAM BHARAT ਦੀ ਕਲਪਨਾ ਰੱਖੀ ਹੈ ਅਤੇ ਖੇਤਰੀ ਪ੍ਰੀਸ਼ਦਾਂ ਇਸ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ। ਖੇਤਰੀ ਪ੍ਰੀਸ਼ਦਾਂ ਮਜ਼ਬੂਤ ਰਾਜ ਹੀ ਮਜ਼ਬੂਤ ਰਾਸ਼ਟਰ ਬਣਾਉਂਦੇ ਹਨ, ਦੀ ਭਾਵਨਾ ਨਾਲ ਕੰਮ ਕਰਦੀਆਂ ਹਨ। ਪ੍ਰੀਸ਼ਦਾਂ ਦੋ ਜਾਂ ਵੱਧ ਰਾਜਾਂ ਜਾਂ ਕੇਂਦਰ ਅਤੇ ਰਾਜਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ‘ਤੇ, ਸੰਵਾਦ ਅਤੇ ਚਰਚਾ ਲਈ ਇੱਕ ਯੋਜਨਾਬੱਧ ਵਿਧੀ ਅਤੇ ਇਸ ਰਾਹੀਂ ਆਪਸੀ ਸਹਿਯੋਗ ਨੂੰ ਵਧਾਉਣ ਲਈ ਮੰਚ ਪ੍ਰਦਾਨ ਕਰਦੀਆਂ ਹਨ। ਮੋਦੀ ਜੀ ਦੀ ਅਗਵਾਈ ਵਿੱਚ ਖੇਤਰੀ ਪ੍ਰੀਸ਼ਦ ਦੀਆਂ ਬੈਠਕਾਂ ਸੰਵਾਦ ਤੋਂ ਸਮਾਧਾਨ ਦਾ ਮਜ਼ਬੂਤ ਮੰਚ ਬਣੀਆਂ ਹਨ।
ਖੇਤਰੀ ਪ੍ਰੀਸ਼ਦਾਂ ਦੀ ਭੂਮਿਕਾ ਸਲਾਹਕਾਰੀ ਹੈ, ਹਾਲਾਂਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਇਹ ਪ੍ਰੀਸ਼ਦਾਂ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਮਝ ਅਤੇ ਸਹਿਯੋਗ ਦੇ ਸਿਹਤਮੰਦ ਬੰਧਨ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਕਾਰਕ ਸਾਬਤ ਹੋਈਆਂ ਹਨ। ਸਾਰੀਆਂ ਰਾਜ ਸਰਕਾਰਾਂ, ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਪਿਛਲੇ ਲਗਭਗ 12 ਵਰ੍ਹਿਆਂ ਵਿੱਚ, ਜੂਨ 2014 ਤੋਂ ਹੁਣ ਤੱਕ, ਵੱਖ-ਵੱਖ ਖੇਤਰੀ ਪ੍ਰੀਸ਼ਦਾਂ ਅਤੇ ਇਨ੍ਹਾਂ ਦੀਆਂ ਸਥਾਈ ਕਮੇਟੀਆਂ ਦੀਆਂ ਕੁੱਲ 69 ਬੈਠਕਾਂ ਆਯੋਜਿਤ ਹੋਈਆਂ ਹਨ।
ਖੇਤਰੀ ਪ੍ਰੀਸ਼ਦਾਂ, ਕੇਂਦਰ ਅਤੇ ਮੈਂਬਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ, ਮੈਂਬਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਰਮਿਆਨ ਅਤੇ ਖੇਤਰ ਦੇ ਮੁੱਦਿਆਂ ਅਤੇ ਵਿਵਾਦਾਂ ਨੂੰ ਹੱਲ ਕਰਨ ਅਤੇ ਉਨ੍ਹਾਂ ‘ਤੇ ਪ੍ਰਗਤੀ ਲਿਆਉਣ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕਰਦੀ ਹੈ। ਇਹ ਪ੍ਰੀਸ਼ਦਾਂ, ਰਾਸ਼ਟਰੀ ਮਹੱਤਵ ਦੇ ਵਿਆਪਕ ਮੁੱਦਿਆਂ ‘ਤੇ ਵੀ ਚਰਚਾ ਕਰਦੀਆਂ ਹਨ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਵਿਰੁੱਧ ਦੁਰਵਿਹਾਰ ਦੇ ਮਾਮਲਿਆਂ ਦੀ ਤੁਰੰਤ ਜਾਂਚ ਅਤੇ ਇਨ੍ਹਾਂ ਦੇ ਜਲਦੀ ਨਿਪਟਾਰੇ ਲਈ ਫਾਸਟ ਟ੍ਰੈਕ ਸਪੈਸ਼ਲ ਕੋਰਟਸ (FTSC) ਦਾ ਲਾਗੂਕਰਨ ਅਤੇ ਸਿੱਖਿਆ ਨਾਲ ਸਬੰਧਿਤ ਮੁੱਦੇ ਆਦਿ ਸ਼ਾਮਲ ਹਨ। ਨਾਲ ਹੀ ਖੇਤਰੀ ਪੱਧਰ ਦੇ ਸਧਾਰਣ ਹਿਤ ਦੇ ਵੱਖ-ਵੱਖ ਮੁੱਦੇ ਜਿਵੇਂ ਆਂਧਰ ਪ੍ਰਦੇਸ਼ ਰਾਜ ਪੁਨਰ-ਗਠਨ ਐਕਟ ਨਾਲ ਸਬੰਧਿਤ ਮੁੱਦੇ, ਜਲ ਦੀ ਵੰਡ ਨਾਲ ਸਬੰਧਿਤ ਮਹੱਤਵਪੂਰਨ ਪ੍ਰੋਜੈਕਟਾਂ ਦੇ ਮੁੱਦੇ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ, ਸਿਵਿਲ ਐਵੀਏਸ਼ਨ ਨਾਲ ਸਬੰਧਿਤ ਮੁੱਦੇ; ਆਦਿ ਸ਼ਾਮਲ ਹਨ।
****************
ਆਰਕੇ / ਆਰਆਰ / ਪੀਆਰ / ਪੀਐੱਸ /ਏਕੇ
(रिलीज़ आईडी: 2301230)
आगंतुक पटल : 2