ਵਿੱਤ ਮੰਤਰਾਲਾ
azadi ka amrit mahotsav

ਜਨਤਕ ਖੇਤਰ ਦੇ ਬੈਂਕਾਂ ਅਤੇ ਜਨਤਕ ਵਿੱਤੀ ਸੰਸਥਾਵਾਂ ਲਈ ਸੱਤ ਵਿਸ਼ਾ ਵਸਤੂਆਂ ‘ਤੇ ਵਿਵਹਾਰਕ ਰਣਨੀਤੀਆਂ ਨਾਲ ਪੀਐੱਸਬੀ ਕੌਨਫਲੂਐਂਸ (PSB Confluence) 2026 ਦੀ ਸਮਾਪਤੀ


ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ 2 ਅਕਤੂਬਰ 2026 ਤੋਂ ਸ਼ੁਰੂ ਹੋਣ ਵਾਲੇ ਨੌਜਵਾਨਾਂ ਲਈ ਇੱਕ ਮਹੀਨੇ ਦੇ ਵਿਸ਼ੇਸ਼ ਅਭਿਆਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬੈਂਕਾਂ ਨੂੰ ਯੁਵਾ ਗਾਹਕਾਂ ਦੇ ਨਾਲ ਸਥਾਈ ਸਬੰਧ ਸਥਾਪਿਤ ਕਰਨ ਅਤੇ ਉਨ੍ਹਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਹਾ

ਨੌਜਵਾਨਾਂ ਨੂੰ ਬੈਂਕਿੰਗ ਸੇਵਾਵਾਂ ਅਤੇ ਵਿੱਤੀ ਮੌਕਿਆਂ ਨਾਲ ਜੋੜਨ ਲਈ ਇੱਕ ਸਾਂਝਾ ਡਿਜੀਟਲ ਪਲੈਟਫਾਰਮ ਦੀ ਕਲਪਨਾ ਕੀਤੀ ਗਈ

ਜਨਤਕ ਖੇਤਰ ਦੇ ਬੈਂਕਾਂ ਅਤੇ ਨਿਜੀ ਵਿੱਤੀ ਸੰਸਥਾਵਾਂ ਨੂੰ ਤਾਕੀਦ ਕੀਤੀ ਗਈ ਕਿ ਉਹ ਸੰਸਥਾਗਤ ਮਜ਼ਬੂਤੀ ਨੂੰ ਭਾਰਤ ਦੀ ਵਿਕਸਿਤ ਭਾਰਤ 2047 ਦੀ ਯਾਤਰਾ ਵਿੱਚ ਵਧੇਰੇ ਪ੍ਰਤੀਯੋਗੀ ਅਤੇ ਲੀਡਰਸ਼ਿਪ ਵਿੱਚ ਬਦਲਣ

प्रविष्टि तिथि: 18 AUG 2026 7:52PM by PIB Chandigarh

ਵਿੱਤੀ ਮੰਤਰਾਲੇ ਦੀਆਂ ਵਿੱਤੀ ਸੇਵਾਵਾਂ ਵਿਭਾਗ (DFS) ਵੱਲੋਂ ਆਯੋਜਿਤ ਦੋ ਦਿਨਾਂ ਪੀਐੱਸਬੀ ਕੌਨਫਲੁਐਂਸ 2026 ਦੀ ਸਮਾਪਤੀ ਅੱਜ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਅਤੇ ਜਨਤਕ ਵਿੱਤੀ ਸੰਸਥਾਵਾਂ (ਪੀਐੱਫਆਈ) ਦੀ ਅਗਵਾਈ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਖੇਤਰ ਦੇ ਮਾਹਰਾਂ ਵਿਚਕਾਰ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਵਿਕਾਸ ਦੇ ਅਗਲੇ ਪੜਾਅ ਨਾਲ ਸਬੰਧਿਤ ਸੱਤ ਵਿਸ਼ਿਆਂ ‘ਤੇ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਹੋਇਆ। 

ਦੂਜੇ ਦਿਨ, ਖੇਤੀਬਾੜੀ ਅਤੇ ਬਾਗਵਾਨੀ ਵੈਲਿਊ ਚੇਨ ਇਨਫ੍ਰਾਸਟ੍ਰਕਚਰ, ਤਰਜੀਹੀ ਸੈਕਟਰ ਲੈਂਡਿੰਗ ਅਤੇ ਕ੍ਰੈਡਿਟ ਕਾਰਡ ਬਿਜ਼ਨਸ ਦੀ ਮੁੜ-ਕਲਪਨਾ ‘ਤੇ ਵਿਚਾਰ-ਚਰਚਾ ਕੇਂਦ੍ਰਿਤ ਰਹੀ। ਇਸ ਤੋਂ ਬਾਅਦ ਸਮੀਖਿਆ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਥੀਮੈਟਿਕ ਗਰੁੱਪਾਂ ਨੇ ਸਾਰੀਆਂ ਸੱਤ ਵਿਸ਼ਾ-ਵਸਤੂਆਂ ਬਾਰੇ ਹੋਈਆਂ ਚਰਚਾਵਾਂ ਤੋਂ ਉਭਰਨ ਵਾਲੀਆਂ ਵਿਵਹਾਰਕ ਰਣਨੀਤੀਆਂ ਅਤੇ ਨਵੇਂ ਸਮਾਧਾਨਾਂ ਨੂੰ ਪੇਸ਼ ਕੀਤਾ।

ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵਿਚਾਰ-ਵਟਾਂਦਰੇ ਦੇ ਠੋਸ ਨਤੀਜਿਆਂ ਵਿੱਚ ਬਦਲਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਨਤਕ ਖੇਤਰ ਦੇ ਬੈਂਕਾਂ ਅਤੇ ਨਿਜੀ ਵਿੱਤੀ ਸੰਸਥਾਵਾਂ ਨੂੰ ਆਪਣੀ ਸੰਸਥਾਗਤ ਸ਼ਕਤੀ ਨੂੰ ਬਿਹਤਰ ਕਰਨ, ਉੱਭਰ ਰਹੇ ਮੌਕਿਆਂ ਦਾ ਪਹਿਲਾਂ ਤੋਂ ਪਤਾ ਲਗਾਉਣ ਅਤੇ ਭਾਰਤ ਦੀਆਂ ਬਦਲਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥਾਵਾਂ ਵਿਕਸਿਤ ਕਰਨ ਦਾ ਸੱਦਾ ਦਿੱਤਾ।

ਨੌਜਵਾਨਾਂ ਲਈ ਬੈਂਕਿੰਗ ਦੇ ਵਿਸ਼ੇ ‘ਤੇ ਵਿੱਤ ਮੰਤਰੀ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ 2 ਅਕਤੂਬਰ, 2026 ਤੋਂ ਸ਼ੁਰੂ ਹੋਣ ਵਾਲੇ ਇੱਕ ਮਹੀਨੇ ਦੇ ਵਿਸ਼ੇਸ਼ ਅਭਿਆਨ ਲਈ ਕਿਹਾ, ਜਿਸ ਦਾ ਤਾਲਮੇਲ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਰਾਹੀਂ ਕੀਤਾ ਜਾਵੇਗਾ। ਇਸ ਦਾ ਉਦੇਸ਼ ਰਵਾਇਤੀ ਵਿੱਤੀ ਪ੍ਰਣਾਲੀ ਵਿੱਚ ਦਾਖਲ ਹੋਣ ਵਾਲੇ ਨੌਜਵਾਨ ਨਾਗਰਿਕਾਂ ਦੇ ਨਾਲ ਜੁੜਾਅ ਮਜ਼ਬੂਤ ਕਰਨਾ ਹੈ। ਇਸ ਪਹਿਲ ਦਾ ਉਦੇਸ਼ ਨੌਜਵਾਨ ਗਾਹਕਾਂ ਨਾਲ ਸਥਾਈ ਸਬੰਧ ਸਥਾਪਿਤ ਕਰਨਾ ਅਤੇ ਬੈਂਕਾਂ ਨੂੰ ਉਨ੍ਹਾਂ ਦੀ ਸਿੱਖਿਆ, ਰੁਜ਼ਗਾਰ, ਉੱਦਮਤਾ, ਨਿਵੇਸ਼ ਅਤੇ ਧਨ ਪੈਦਾ ਕਰਨ ਰਾਹੀਂ ਅੱਗੇ ਵਧਣ ਦੇ ਨਾਲ-ਨਾਲ ਉਨ੍ਹਾਂ ਦੀਆਂ ਬਦਲਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਬਣਾਉਣਾ ਹੈ।

ਇਸ ਪਹਿਲ ਦੇ ਅਧੀਨ, ਨੌਜਵਾਨਾਂ ਲਈ ਇੱਕ ਸਾਂਝਾ ਔਨਲਾਈਨ ਪੋਰਟਲ/ਐਪਲੀਕੇਸ਼ਨ ਦੀ ਕਲਪਨਾ ਕੀਤੀ ਗਈ ਹੈ, ਜੋ ਬੈਂਕਿੰਗ ਸੇਵਾਵਾਂ ਅਤੇ ਸਿੱਖਿਆ, ਕੌਸ਼ਲ ਵਿਕਾਸ ਅਤੇ ਉੱਦਮਤਾ ਨਾਲ ਸਬੰਧਿਤ ਮੌਕਿਆਂ ਬਾਰੇ ਸਰਲ ਅਤੇ ਪ੍ਰਾਸੰਗਿਕ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਹੀ ਥਾਂ ‘ਤੇ ਮੁਹੱਈਆ ਕਰਵਾਏਗਾ। ਇਸ ਪਹਿਲ ਨੂੰ ਕਾਲਜਾਂ, ਯੂਨੀਵਰਸਿਟੀਆਂ, ਕੌਸ਼ਲ-ਅਧਾਰਿਤ ਸੰਸਥਾਵਾਂ ਅਤੇ ਹੋਰ ਕੈਂਪਸਾਂ ਦੇ ਨਾਲ-ਨਾਲ ਯੁਵਾ-ਕੇਂਦ੍ਰਿਤ ਸ਼ਮੂਲੀਅਤ ਸਥਾਨਾਂ ਰਾਹੀਂ ਪ੍ਰਤੱਖ ਪ੍ਰਚਾਰ-ਪ੍ਰਸਾਰ ਦੇ ਜ਼ਰੀਏ ਪਹੁੰਚਾਇਆ ਜਾਵੇਗਾ।

ਵਿੱਤ ਮੰਤਰੀ ਜੀ ਨੇ ਤਰਜੀਹੀ ਸੈਕਟਰ ਲੈਂਡਿੰਗ (ਪੀਐੱਸਐੱਲ) ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਨਿਜੀ ਟੀਚਿਆਂ ਅਤੇ ਉਪ-ਟੀਚਿਆਂ ਦੇ ਮੁਕਾਬਲੇ ਖਾਮੀਆਂ ‘ਤੇ ਸਖਤ ਨਿਗਰਾਨੀ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਜਨਤਕ ਖੇਤਰ ਦੇ ਬੈਂਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਬਰੀਕੀ ਨਾਲ ਨਿਗਰਾਨੀ, ਉਭਰਦੀਆਂ ਕਮੀਆਂ ਦੀ ਤੁਰੰਤ ਪਛਾਣ ਅਤੇ ਉਚਿਤ ਕਾਰੋਬਾਰੀ ਰਣਨੀਤੀਆਂ ਰਾਹੀਂ ਪੀਐੱਸਐੱਲ ‘ਤੇ ਆਪਣਾ ਮਜ਼ਬੂਤ ਧਿਆਨ ਬਣਾਈ ਰੱਖਣ, ਜਿਸ ਦਾ ਉਦੇਸ਼ ਟੀਚਾਬੱਧ ਲਾਭਪਾਤਰੀਆਂ ਨੂੰ ਅਸਲੀ ਅਤੇ ਉਤਪਾਦਕ ਕ੍ਰੈਡਿਟ ਫਲੋਅ ਰਾਹੀਂ ਕਮੀਆਂ ਨੂੰ ਘੱਟ ਕਰਨਾ ਹੈ।

ਦੂਸਰੇ ਦਿਨ ਦੀਆਂ ਚਰਚਾਵਾਂ ਵਿੱਚ ਖੇਤੀਬਾੜੀ ਅਤੇ ਬਾਗਵਾਨੀ ਵੈਲਿਊ ਚੇਨਾਂ ਵਿੱਚ ਫੰਡਿੰਗ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਦੀ ਪਛਾਣ ਕੀਤੀ ਗਈ, ਜਿਸ ਵਿੱਚ ਐੱਫਪੀਓ, ਸਟੋਰੇਜ, ਪ੍ਰੋਸੈੱਸਿੰਗ, ਲੌਜਿਸਟਿਕਸ ਅਤੇ ਮਾਰਕਿਟ ਲਿੰਕੇਜ ਸ਼ਾਮਲ ਹਨ। ਕ੍ਰੈਡਿਟ ਕਾਰਡ ਬਿਜ਼ਨਸ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰਨ ਬਾਰੇ ਹੋਈਆਂ ਚਰਚਾਵਾਂ ਵਿੱਚ ਡਿਜੀਟਲ ਔਨਬੋਰਡਿੰਗ, ਮੌਜੂਦਾ ਗਾਹਕ ਅਧਾਰ ਨੂੰ ਵਧੇਰੇ ਕਰੌਸ-ਸੈੱਲ ਕਰਨ ਅਤੇ ਰੁਪੇ-ਯੂਪੀਆਈ ਏਕੀਕਰਣ ਤੋਂ ਮਿਲਣ ਵਾਲੇ ਮੌਕਿਆਂ ਦਾ ਲਾਭ ਲੈਣ ਦੀਆਂ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵੀਐੱਨਆਰ ਗਰੁੱਪ ਦੇ ਡਾਇਰੈਕਟਰ ਸੀਏ ਅਰਵਿੰਦ ਅਗਰਵਾਲ ਅਤੇ ਟੌਇ ਜ਼ੋਨ, ਦੇ ਡਾਇਰੈਕਟਰ ਸੰਜੈ ਮਹਿੰਦੀਰੱਤਾ ਵੱਲੋਂ ਖੇਤੀਬਾੜੀ ਅਤੇ ਬਾਗਵਾਨੀ ਵੈਲਿਊ ਚੇਨ ਇਨਫ੍ਰਾਸਟ੍ਰਕਚਰ ‘ਤੇ ਸਾਂਝੇ ਕੀਤੇ ਗਏ ਨਿਜੀ ਅਨੁਭਵਾਂ ਅਤੇ ਤਰਜੀਹੀ ਸੈਕਟਰ ਲੈਂਡਿੰਗ ਬਾਰੇ ਚਰਚਾਵਾਂ ਨੂੰ ਹੋਰ ਭਰਪੂਰ ਬਣਾਇਆ ਗਿਆ, ਜਿਸ ਨਾਲ ਉਨ੍ਹਾਂ ਦੇ ਸਬੰਧਿਤ ਉੱਦਮਸ਼ੀਲਤਾ ਦੇ ਤਜ਼ਰਬਿਆਂ ਨਾਲ ਵਿਵਹਾਰਕ ਦ੍ਰਿਸ਼ਟੀਕੋਣ ਮਿਲੇ।

ਡੀਐੱਫਐੱਸ ਸਕੱਤਰ ਨੇ ਇਸ ਵਿਸ਼ੇ ‘ਤੇ ਜ਼ੋਰ ਦਿੱਤਾ ਕਿ ਸੰਮੇਲਨ ਤੋਂ ਸੱਤ ਵਿਸ਼ਿਆਂ ਬਾਰੇ ਤਰਜੀਹਾਂ ਦੀ ਬਿਹਤਰ ਪਛਾਣ ਅਤੇ ਸਪਸ਼ਟ ਕਾਰਜਯੋਜਨਾ ਤਿਆਰ ਕਰਨ ਵਿੱਚ ਮਦਦ ਮਿਲੀ ਹੈ। ਜਨਤਕ ਖੇਤਰ ਦੇ ਬੈਂਕਾਂ ਅਤੇ ਨਿਜੀ ਵਿੱਤੀ ਸੰਸਥਾਵਾਂ ਨੂੰ ਹੁਣ ਸਪਸ਼ਟ ਤੌਰ ‘ਤੇ ਅਪਣਾਉਣ ਲਈ ਸਫਲ ਸੰਸਥਾਗਤ ਮਾਡਲਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ।

ਪੀਐੱਸਬੀ ਕੌਨਫਲੁਐਂਸ 2026 ਨੇ ਬੈਂਕਿੰਗ ਦੇ ਭਵਿੱਖ ਲਈ ਮਹੱਤਵਪੂਰਨ ਖੇਤਰਾਂ ਵਿੱਚ ਜਨਤਕ ਖੇਤਰ ਦੇ ਬੈਂਕਾਂ, ਨਿਜੀ ਵਿੱਤੀ ਸੰਸਥਾਵਾਂ (ਪੀਐੱਫਆਈ), ਸਰਕਾਰ ਅਤੇ ਇਸ ਨਾਲ ਜੁੜੇ ਖੇਤਰ ਦੇ ਮਾਹਰਾਂ ਦੇ ਸਮੂਹਿਕ ਅਨੁਭਵ ਅਤੇ ਸਮਰੱਥਾਵਾਂ ਨੂੰ ਇਕੱਠਾ ਕੀਤਾ। ਕੌਨਫਲੁਐਂਸ ਤੋਂ ਉਭਰਨ ਵਾਲੀਆਂ ਵਿਵਹਾਰਕ ਰਣਨੀਤੀਆਂ ਨੂੰ ਹੁਣ ਸਬੰਧਿਤ ਸੰਸਥਾਵਾਂ ਵੱਲੋਂ ਉਚਿਤ ਫਾਲੋ-ਅਪ ਕਾਰਵਾਈਆਂ ਅਤੇ ਲਾਗੂਕਰਨ ਰਾਹੀਂ ਅੱਗੇ ਵਧਾਇਆ ਜਾਵੇਗਾ। ਜਿਵੇਂ-ਜਿਵੇਂ ਭਾਰਤ ਵਿਕਸਿਤ ਭਾਰਤ 2047 ਵੱਲ ਵਧ ਰਿਹਾ ਹੈ, ਜਨਤਕ ਖੇਤਰ ਦੇ ਬੈਂਕ ਅਤੇ ਨਿੱਜੀ ਵਿੱਤੀ ਸੰਸਥਾਵਾਂ ਵਿੱਤੀ ਸਮਾਵੇਸ਼ ਨੂੰ ਡੂੰਘਾ ਕਰਨ, ਉਭਰ ਰਹੇ ਮੌਕਿਆਂ ਨੂੰ ਫੰਡਿੰਗ ਦੇਣ ਅਤੇ ਦੇਸ਼ ਦੇ ਵਿਕਾਸ ਦੇ ਅਗਲੇ ਪੜਾਅ ਦਾ ਸਹਿਯੋਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ। 

****

ਐੱਸਆਰ/ਏਡੀ/ਏਕੇ


(रिलीज़ आईडी: 2301228) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Tamil , Telugu , Kannada