ਗ੍ਰਹਿ ਮੰਤਰਾਲਾ
azadi ka amrit mahotsav

ਨਸ਼ੀਲੇ ਪਦਾਰਥਾਂ ਦੇ ਵਿਰੁੱਧ ‘ਜ਼ੀਰੋ ਟੌਲਰੈਂਸ’ ਦੀ ਨੀਤੀ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋਏ NCB ਨੇ UAE ਤੋਂ ਫਰਾਰ ਡਰੱਗ ਕਿੰਗਪਿਨ ਵੀਰੇਂਦਰ ਸਿੰਘ ਬਸੋਯਾ ਦੀ ਵਾਪਸੀ ਨੂੰ ਯਕੀਨੀ ਬਣਾਇਆ


ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਸੋਯਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ- ਮੋਦੀ ਸਰਕਾਰ ਵਿਦੇਸ਼ਾਂ ਵਿੱਚ ਲੁਕੇ ਹੋਏ ਡਰੱਗ ਤਸਕਰਾਂ ਨੂੰ ਲੱਭ-ਲੱਭ ਕੇ ਵਾਪਸ ਲਿਆ ਰਹੀ ਹੈ

ਮੋਦੀ ਸਰਕਾਰ Ruthless Approach ਦੇ ਨਾਲ ਡਰੱਗਸ ਤਸਕਰਾਂ ਦੇ ਪੂਰੇ ਨੈੱਟਵਰਕ ਨੂੰ ਖਤਮ ਕਰ ਰਹੀ ਹੈ

‘Operation GLOBAL-HUNT' ਦੇ ਤਹਿਤ ਭਾਰਤ ਵਾਪਸ ਲਿਆਂਦਾ ਗਿਆ ਲੋੜੀਂਦਾ ਅੰਤਰਰਾਸ਼ਟਰੀ ਡਰੱਗ ਤਸਕਰ ਵੀਰੇਂਦਰ ਸਿੰਘ ਬਸੋਯਾ

ਟੌਪ ਟੂ ਬੌਟਮ ਅਤੇ ਬੌਟਮ ਟੂ ਟੌਪ ਅਪ੍ਰੋਚ ਦੇ ਜ਼ਰੀਏ ਸਾਡੀਆਂ ਏਜੰਸੀਆਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਡਰੱਗ ਤਸਕਰ ਭਾਵੇਂ ਕਿਤੇ ਵੀ ਲੁਕ ਜਾਵੇ, ਉਹ ਭਾਰਤੀ ਕਾਨੂੰਨ ਦੀ ਪਕੜ ਤੋਂ ਬੱਚ ਨਹੀਂ ਸਕਦੇ

प्रविष्टि तिथि: 14 AUG 2026 12:31PM by PIB Chandigarh

ਨਸ਼ੀਲੇ ਪਦਾਰਥਾਂ ਦੇ ਅੰਤਰਰਾਸ਼ਟਰੀ ਸਿੰਡੀਕੇਟ ਦੇ ਵਿਰੁੱਧ ਲੜਾਈ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਨਾਰਕੋਟਿਕਸ ਕੰਟ੍ਰੋਲ ਬਿਊਰੋ (NCB) ਨੇ ਦਿੱਲੀ ਦੇ ਸਰੋਜਿਨੀ ਨਗਰ ਇਲਾਕੇ ਦੇ ਪਿੱਲਨਜੀ ਦੇ ਰਹਿਣ ਵਾਲੇ ਅਤੇ ਲੋੜੀਂਦੇ ਭਗੌੜੇ ਵੀਰੇਂਦਰ ਸਿੰਘ ਬਸੋਯਾ (ਉਰਫ ਵੀਰੂ ਉਰਫ ਬਸੋਯਾ) ਨੂੰ ਭਾਰਤ ਵਾਪਸ ਲਿਆਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਅੱਜ ਸਵੇਰੇ ਨਵੀਂ ਦਿੱਲੀ ਦੇ IGI ਏਅਰਪੋਰਟ ‘ਤੇ ਪਹੁੰਚਣ ‘ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

NCB ਦੀ ਬੇਨਤੀ ‘ਤੇ ਜਾਰੀ ਇੰਟਰਪੋਲ ਰੈੱਡ ਨੋਟਿਸ ਦੇ ਅਧਾਰ ‘ਤੇ ਬਸੋਯਾ ਨੂੰ ਜੂਨ 2026 ਵਿੱਚ ਸੰਯੁਕਤ ਅਰਬ ਅਮੀਰਾਤ (UAE) ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਏਜੰਸੀਆਂ ਨੇ UAE ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਤਾਲਮੇਲ ਬਿਠਾ ਕੇ ਉਸ ਦੀ ਭਾਰਤ ਵਾਪਸੀ ਨੂੰ ਯਕੀਨੀ ਬਣਾਇਆ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ, “ਮੋਦੀ ਸਰਕਾਰ ਵਿਦੇਸ਼ਾਂ ਵਿੱਚ ਲੁਕੇ ਡਰੱਗ ਤਸਕਰਾਂ ਦਾ ਲਗਾਤਾਰ ਪਤਾ ਲਗਾ ਰਹੀ ਹੈ ਅਤੇ Ruthless ਅਪ੍ਰੋਚ ਅਪਣਾਉਂਦੇ ਹੋਏ ਉਨ੍ਹਾਂ ਦੇ ਪੂਰੇ ਨੈੱਟਵਰਕ ਨੂੰ ਖ਼ਤਮ ਕਰ ਰਹੀ ਹੈ। ਨਸ਼ੀਲੇ ਪਦਾਰਥਾਂ ਦੇ ਵਿਰੁੱਧ ‘ਜ਼ੀਰੋ ਟੌਲਰੈਂਸ’ ਦੀ ਨੀਤੀ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋਏ NCB ਨੇ UAE ਤੋਂ ਫਰਾਰ ਡਰੱਗ ਕਿੰਗਪਿੰਨ ਵੀਰੇਂਦਰ ਸਿੰਘ ਬਸੋਯਾ ਦੀ ਵਾਪਸੀ ਨੂੰ ਯਕੀਨੀ ਬਣਾਇਆ। ਅਪਰਾਧੀ ਦਾ ਪਤਾ ਲਗਾਉਣ ਲਈ ‘ਟੌਪ ਟੂ ਬੌਟਮ’ ਅਤੇ ‘ਬੌਟਮ ਟੂ ਟੌਪ’ ਅਪ੍ਰੋਚ ਦੇ ਜ਼ਰੀਏ, ਸਾਡੀਆਂ ਏਜੰਸੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਡਰੱਗ ਤਸਕਰ ਭਾਵੇਂ ਕਿਤੇ ਵੀ ਲੁਕ ਜਾਣ, ਉਹ ਭਾਰਤੀ ਕਾਨੂੰਨੀ ਦੀ ਪਕੜ ਤੋਂ ਬੱਚ ਨਹੀਂ ਸਕਦੇ।”

 

ਮਾਮਲੇ ਦਾ ਵੇਰਵਾ

ਇਹ ਮਾਮਲਾ ਫਰਵਰੀ 2024 ਵਿੱਚ ਪੁਣੇ ਵਿੱਚ ਸ਼ੁਰੂ ਹੋਇਆ, ਜਦੋਂ ਪੁਣੇ ਸਿਟੀ ਪੁਲਿਸ ਨੇ 500 ਗ੍ਰਾਮ ਮੈਫੇਡ੍ਰੋਨ ਜ਼ਬਤ ਕੀਤਾ ਸੀ। ਇਸ ਤੋਂ ਬਾਅਦ ਡਰੱਗ ਤਸਕਰੀ ਦੇ ਪੂਰੇ ਨੈੱਟਵਰਕ ਦੀ ਪਛਾਣ ਅਤੇ ਉਸ ਨੂੰ ਖ਼ਤਮ ਕਰਨ ਲਈ ਟੌਪ ਟੂ ਬੌਟਮ ਅਤੇ ਬੌਟਮ ਟੂ ਟੌਪ ਤੱਕ ਦੀ ਰਣਨੀਤੀ ਅਪਣਾਉਂਦੇ ਹੋਏ ਜਾਂਚ ਦਾ ਦਾਇਰਾ ਵਧਾਇਆ ਗਿਆ। ਬਾਅਦ ਦੀ ਜਾਂਚ ਅਤੇ ਕਾਰਵਾਈ ਦੌਰਾਨ ਪੁਣੇ ਤੋਂ ਲਗਭਗ 867 ਕਿਲੋਗ੍ਰਾਮ ਅਤੇ ਦਿੱਲੀ ਤੋਂ 970 ਕਿਲੋਗ੍ਰਾਮ ਮੈਫੇਡ੍ਰੋਨ ਬਰਾਮਦ ਕੀਤਾ ਗਿਆ, ਜਿਸ ਨਾਲ ਕੁੱਲ ਬਰਾਮਦਗੀ ਲਗਭਗ 1,837 ਕਿਲੋਗ੍ਰਾਮ ਮੈਫੇਡ੍ਰੋਨ ਹੋ ਗਈ। ਇਸ ਤੋਂ ਬਾਅਦ ਮਾਮਲੇ ਨੂੰ ਅੱਗੇ ਦੀ ਜਾਂਚ ਲਈ NCB ਦੀ ਮੁੰਬਈ ਜ਼ੋਨਲ ਯੂਨਿਟ ਨੂੰ ਸੌਂਪ ਦਿੱਤਾ ਗਿਆ।

ਜਾਂਚ ਵਿੱਚ ਬਸੋਯਾ ਦੀ ਪਛਾਣ ਇੱਕ ਅਹਿਮ ਵਿਦੇਸ਼ ਆਪ੍ਰੇਟਿਵ ਅਤੇ ਕਥਿਤ ਸਾਜ਼ਿਸ਼ਕਰਤਾ ਦੇ ਤੌਰ ‘ਤੇ ਹੋਈ ਹੈ। ਉਹ ਵਿਦੇਸ਼ ਤੋਂ ਸਿੰਡੀਕੇਟ ਦੀਆਂ ਗਤੀਵਿਧੀਆਂ ਨੂੰ ਕੋਆਰਡੀਨੇਟ ਕਰਦਾ ਸੀ ਅਤੇ ਭਾਰਤ ਤੋਂ ਦੂਜੇ ਦੇਸ਼ਾਂ ਵਿੱਚ ਮੈਫੇਡ੍ਰੋਨ ਦੀ ਖੇਪ ਭੇਜਣ ਵਿੱਚ ਮਦਦ ਕਰਦਾ ਸੀ। ਦਿੱਲੀ ਵਿੱਚ ਬਰਾਮਦ ਹੋਈ ਲਗਭਗ 970 ਕਿਲੋਗ੍ਰਾਮ ਮੈਫੇਡ੍ਰੋਨ ਦੀ ਇੱਕ ਵੱਡੀ ਖੇਪ, ਕਥਿਤ ਤੌਰ ‘ਤੇ ਉਸ ਨਾਲ ਜੁੜੇ ਹੋਏ ਕੂਰੀਅਰ ਚੈਨਲਾਂ ਦੇ ਜ਼ਰੀਏ ਐਕਸਪੋਰਟ ਕਰਨ ਦੀ ਤਿਆਰੀ ਨਾਲ ਸਬੰਧਿਤ ਸੀ। ਉਸ ਦੀ ਭੂਮਿਕਾ ਘਰੇਲੂ ਮੈਨੂਫੈਕਚਰਿੰਗ ਅਤੇ ਤਸਕਰੀ ਨੈੱਟਵਰਕ ਨੂੰ ਵਿਦੇਸ਼ੀ ਡਿਸਟ੍ਰੀਬਿਊਸ਼ਨ ਚੈਨਲਾਂ ਨਾਲ ਜੋੜਨ ਵਾਲੀ ਇੱਕ ਅਹਿਮ ਕੜੀ ਦੇ ਤੌਰ ‘ਤੇ ਸਾਹਮਣੇ ਆਈ।

ਬਸੋਯਾ ਦਾ ਨਾਮ ਇੰਟਰਨੈਸ਼ਨਲ ਕੋਕੀਨ ਤਸਕਰੀ ਨਾਲ ਜੁੜੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਇੱਕ ਅਲਗ ਮਾਮਲੇ ਵਿੱਚ ਵੀ ਸਾਹਮਣੇ ਆਇਆ ਹੈ। ਅਕਤੂਬਰ 2024 ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਡਰੱਗ ਤਸਕਰੀ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਦਿੱਲੀ, ਹਾਪੁੜ ਅਤੇ ਗਾਜ਼ੀਆਬਾਦ ਵਿੱਚ ਗੋਦਾਮਾਂ ਅਤੇ ਹੋਰ ਥਾਵਾਂ ਦੇ ਨਾਲ-ਨਾਲ ਗੁਜਰਾਤ ਦੇ ਅੰਕਲੇਸ਼ਵਰ ਵਿੱਚ ਇੱਕ ਫੈਕਟਰੀ ਤੋਂ ਵੀ ਭਾਰੀ ਮਾਤਰਾ ਵਿੱਚ ਡਰੱਗਸ ਜ਼ਬਤ ਕੀਤੇ ਗਏ। ਇਨ੍ਹਾਂ ਮਿਲੇ-ਜੁਲੇ ਆਪ੍ਰੇਸ਼ਨਸ ਵਿੱਚ 1,300 ਕਿਲੋਗ੍ਰਾਮ ਤੋਂ ਵੱਧ ਕੋਕੀਨ, ਮੈਫੇਡ੍ਰੋਨ ਅਤੇ ਹਾਈਡ੍ਰੋਪੋਨਿਕ ਵੀਡ ਬਰਾਮਦ ਕੀਤੀ ਗਈ। ਗਿਰੋਹ ਦੀ ਜਾਂਚ ਤੋਂ ਪਤਾ ਚਲਿਆ ਕਿ ਕੋਕੀਨ ਅਤੇ ਹੋਰ ਡਰੱਗਸ ਦੀ ਖਰੀਦ, ਟ੍ਰਾਂਸਪੋਰਟ, ਸਟੋਰੇਜ ਅਤੇ ਡਿਸਟ੍ਰੀਬਿਊਸ਼ਨ ਦੇ ਕੰਮ ਨੂੰ ਮੈਨੇਜ ਕਰਨ ਵਿੱਚ ਬਸੋਯਾ ਦੀ ਕਥਿਤ ਭੂਮਿਕਾ ਸੀ।

ਬਸੋਯਾ ਦੀ ਵਾਪਸੀ NCB ਦੇ 'ਆਪ੍ਰੇਸ਼ਨ ਗਲੋਬਲ-ਹੰਟ' (Operation GLOBAL-HUNT) ਦੇ ਤਹਿਤ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਆਪ੍ਰੇਸ਼ਨ ਨੂੰ ਵਿਦੇਸ਼ਾਂ ਤੋਂ ਕੰਮ ਕਰਨ ਵਾਲੇ ਵੱਡੇ ਡਰੱਗ ਤਸਕਰਾਂ ਅਤੇ ਭਗੌੜਿਆਂ ਦੀ ਪਛਾਣ ਕਰਨ, ਉਨ੍ਹਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਲਈ ਸ਼ੁਰੂ ਕੀਤਾ ਗਿਆ ਸੀ। ਇਹ ਪਹਿਲ ਇੰਟਰਪੋਲ ਰੈੱਡ ਨੋਟਿਸ (INTERPOL Red Notices)  ਜਿਹੇ ਅੰਤਰਰਾਸ਼ਟਰੀ ਸਹਿਯੋਗ ਦੇ ਤਰੀਕਿਆਂ ਦੀ ਵਰਤੋਂ ਕਰਦੀ ਹੈ ਅਤੇ ਭਾਰਤੀ ਅਤੇ ਵਿਦੇਸ਼ੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਆਪ੍ਰੇਸ਼ਨਲ ਤਾਲਮੇਲ ਨੂੰ ਮਜ਼ਬੂਤ ਕਰਦੀ ਹੈ। ਇਸ ਤੋਂ ਪਹਿਲਾਂ ਤੁਰਕੀ ਤੋਂ ਮੁਹੰਮਦ ਸਲੀਮ ਡੋਲਾ ਅਤੇ ਮਲੇਸ਼ੀਆ ਤੋਂ ਨਵੀਨ ਚਿਚਕਰ ਜਿਹੇ ਹੋਰ ਲੋੜੀਂਦੇ ਡਰੱਗ ਤਸਕਰਾਂ ਦੀ ਸਫਲ ਵਾਪਸੀ ਵੀ ਇਸ ਪਹਿਲ ਦੇ ਤਹਿਤ ਵੱਡੀਆਂ ਉਪਲਬਧੀਆਂ ਸਨ।

ਆਪਣੇ ਅਪਰਾਧਾਂ ਲਈ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਭਗੌੜਿਆਂ ਨੂੰ ਭਾਰਤ ਵਾਪਸ ਲਿਆਉਣਾ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਜਾਰੀ ‘ਡਰੱਗ ਕੰਟ੍ਰੋਲ ਵਿਜ਼ਨ ਡਾਕਿਊਮੈਂਟ (2026-2029)ֹ’ ਦੇ ਟੀਚਿਆਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਰੋਡਮੈਪ ਦੇ ਤਹਿਤ, ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਹੋਏ, ਵਿਦੇਸ਼ਾਂ ਤੋਂ ਕੰਮ ਕਰ ਰਹੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਹੋਰ ਮਹੱਤਵਪੂਰਨ ਭਗੌੜਿਆਂ ਦੀ ਪਛਾਣ ਕਰਨ, ਉਨ੍ਹਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ NCB  ਡਰੱਗ ਤਸਕਰੀ ਦੇ ਵਿਰੁੱਧ ਭਾਰਤ ਸਰਕਾਰ ਦੀ ‘ਜ਼ੀਰੋ ਟੌਲਰੈਂਸ’ ਨੀਤੀ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।

NCB  ਡਰੱਗਸ ਦੇ ਵੱਡੇ ਸਰਗਨਾਵਾਂ, ਫਾਇਨੈਂਸਰਾਂ, ਹੈਂਡਲਰਾਂ ਅਤੇ ਭਗੌੜਿਆਂ ਦੇ ਵਿਰੁੱਧ ਕਾਰਵਾਈ ਜਾਰੀ ਰੱਖੇਗੀ, ਭਾਵੇਂ ਉਹ ਭਾਰਤ ਤੋਂ ਕੰਮ ਕਰ ਰਹੇ ਹੋਣ ਜਾਂ ਵਿਦੇਸ਼ ਤੋਂ, ਨਾਲ ਹੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰੇਗੀ।

 

************

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(रिलीज़ आईडी: 2299420) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Gujarati , Telugu , Kannada