ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਲਾਭਪਾਤਰੀ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਆਯੋਜਿਤ ਹੋਣ ਵਾਲੇ 80ਵੇਂ ਆਜ਼ਾਦੀ ਦਿਹਾੜੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ


ਦਿੱਲੀ-ਐੱਨਸੀਆਰ ਦੇ 100 ਲਾਭਪਾਤਰੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ

Posted On: 14 AUG 2026 10:45AM by PIB Chandigarh

ਕੇਂਦਰ ਸਰਕਾਰ ਨੇ ਦਿੱਲੀ-ਐੱਨ.ਸੀ.ਆਰ. ਖੇਤਰ ਤੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ 100 ਲਾਭਪਾਤਰੀਆਂ ਨੂੰ 15 ਅਗਸਤ, 2026 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਆਯੋਜਿਤ ਹੋਣ ਵਾਲੇ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ‘ਵਿਸ਼ੇਸ਼ ਮਹਿਮਾਨ’ ਵਜੋਂ ਸੱਦਾ ਦਿੱਤਾ ਹੈ। ਇਹ ਲਾਭਪਾਤਰੀ ਆਪਣੇ ਜੀਵਨ ਸਾਥੀ ਜਾਂ ਸਾਥੀ ਨਾਲ ਰਾਸ਼ਟਰੀ ਸਮਾਗਮ ਵਿੱਚ ਸ਼ਾਮਲ ਹੋਣਗੇ।

ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਵਿੱਚ ਵੱਖ-ਵੱਖ ਰਵਾਇਤੀ ਕਿੱਤਿਆਂ ਨਾਲ ਜੁੜੀਆਂ ਔਰਤ ਕਾਰੀਗਰ ਵੀ ਸ਼ਾਮਲ ਹਨ। ਇਹ ਉਨ੍ਹਾਂ ਦੇ ਆਰਥਿਕ ਸਸ਼ਕਤੀਕਰਨ, ਰੋਜ਼ਗਾਰ ਵਿੱਚ ਵਧਦੀ ਭਾਗੀਦਾਰੀ ਅਤੇ ਦੇਸ਼ ਦੀ ਅਮੀਰ ਕਾਰੀਗਰੀ ਤੇ ਸਭਿਆਚਾਰਕ ਵਿਰਸੇ ਦੇ ਸੰਭਾਲ ਵਿੱਚ ਔਰਤਾਂ ਦੀ ਭੂਮਿਕਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਇਸ ਯੋਜਨਾ ਦੇ ਯੋਗਦਾਨ ਨੂੰ ਦਰਸਾਉਂਦੀ ਹੈ।

ਲਾਭਪਾਤਰੀਆਂ ਦਾ ਸਨਮਾਨ ਅਤੇ ਸ਼ਲਾਘਾ

ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਭਪਾਤਰੀਆਂ ਦੇ ਸਨਮਾਨ ਅਤੇ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ ਜਾਣਗੇ। 14 ਅਗਸਤ 2026 ਨੂੰ ਦਿੱਲੀ ਸਥਿਤ ‘ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ’ ਵਿਖੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਅਧਿਕਾਰੀਆਂ ਨਾਲ ਇੱਕ ਵਿਚਾਰ-ਵਟਾਂਦਰਾ ਹੋਵੇਗਾ, ਜਿਸ ਵਿੱਚ ਦੇਸ਼ ਦੀ ਰਵਾਇਤੀ ਸ਼ਿਲਪਕਾਰੀ ਅਤੇ ਸਭਿਆਚਾਰਕ ਵਿਰਸੇ ਵਿੱਚ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਪੀਐੱਮ ਵਿਸ਼ਵਕਰਮਾ ਯੋਜਨਾ 

ਪੀਐਮ ਵਿਸ਼ਵਕਰਮਾ ਕੇਂਦਰ ਸਰਕਾਰ ਦੀਆਂ ਮੁੱਖ ਪਹਿਲਕਦਮੀਆਂ ਵਿੱਚੋਂ ਇੱਕ ਹੈ। ਇਸ ਦਾ ਮੰਤਵ ਰਵਾਇਤੀ ਕਿੱਤਿਆਂ ਵਿੱਚ ਲੱਗੇ ਕਾਰੀਗਰਾਂ ਅਤੇ ਦਸਤਕਾਰਾਂ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰਨਾ ਹੈ। ਇਸ ਯੋਜਨਾ ਦੇ ਤਹਿਤ ਹੁਨਰ ਨੂੰ ਨਿਖਾਰਨ (ਸਕਿੱਲ ਅੱਪਗ੍ਰੇਡੇਸ਼ਨ), ਆਧੁਨਿਕ ਔਜ਼ਾਰਾਂ, ਆਰਥਿਕ ਸਹਾਇਤਾ, ਡਿਜੀਟਲ ਸਸ਼ਕਤੀਕਰਨ ਅਤੇ ਬਾਜ਼ਾਰ ਨਾਲ ਜੋੜਨ ਦੇ ਮਾਧਿਅਮ ਤੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਦਾ ਉਦੇਸ਼ ਕਾਰੀਗਰਾਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ, ਰਵਾਇਤੀ ਕਾਰੀਗਰੀ ਨੂੰ ਮਜ਼ਬੂਤ ਕਰਨਾ ਅਤੇ ਟਿਕਾਊ ਰੋਜ਼ੀ-ਰੋਟੀ ਦੇ ਸਾਧਨ ਯਕੀਨੀ ਬਣਾਉਣਾ ਹੈ। ਇਸ ਯੋਜਨਾ ਦੇ ਤਹਿਤ 30 ਲੱਖ ਰਵਾਇਤੀ ਕਾਰੀਗਰਾਂ ਅਤੇ ਦਸਤਕਾਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।

ਦੇਸ਼ ਦੇ ਰਵਾਇਤੀ ਕਾਰੀਗਰਾਂ ਅਤੇ ਦਸਤਕਾਰਾਂ ਦੇ ਯੋਗਦਾਨ ਦਾ ਸਨਮਾਨ

ਇਹ ਸੱਦਾ ਦਿੱਤੇ ਗਏ ਲਾਭਪਾਤਰੀ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਆਉਂਦੇ 18 ਰਵਾਇਤੀ ਕਿੱਤਿਆਂ ਨਾਲ ਜੁੜੇ ਹਨ। ਇਨ੍ਹਾਂ ਵਿੱਚ ਦਰਜ਼ੀ, ਤਰਖਾਣ, ਸੁਨਿਆਰਾ, ਲੁਹਾਰ, ਤਾਲਾ ਬਣਾਉਣ ਵਾਲੇ ਕਾਰੀਗਰਾਂ ਸਮੇਤ ਕਈ ਹੋਰ ਪੇਸ਼ੇ ਸ਼ਾਮਲ ਹਨ। ਸੱਦਾ ਦਿੱਤੇ ਗਏ ਲਾਭਪਾਤਰੀਆਂ ਨੇ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ, ਬੁਨਿਆਦੀ ਹੁਨਰ ਸਿਖਲਾਈ ਅਤੇ ਟੂਲਕਿੱਟ ਦੀ ਉਪਲਬਧਤਾ ਸਮੇਤ ਵੱਖ ਵੱਖ ਸਹੂਲਤਾਂ ਦਾ ਲਾਭ ਉਠਾਇਆ ਹੈ ਅਤੇ ਯੋਜਨਾ ਤਹਿਤ ਮਿਲਣ ਵਾਲੇ ਹੋਰ ਸਹਾਇਤਾ ਲਾਭ ਵੀ ਉਨ੍ਹਾਂ ਨੂੰ ਮਿਲੇ ਹਨ।

ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਭਪਾਤਰੀਆਂ ਨੂੰ ‘ਵਿਸ਼ੇਸ਼ ਮਹਿਮਾਨ’ ਵਜੋਂ ਬੁਲਾਉਣਾ ਭਾਰਤ ਦੇ ਰਵਾਇਤੀ ਕਾਰੀਗਰਾਂ ਅਤੇ ਦਸਤਕਾਰਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦਾ ਇੱਕ ਮੌਕਾ ਹੈ। ਲਾਲ ਕਿਲ੍ਹੇ ਵਿੱਚ ਉਨ੍ਹਾਂ ਦੀ ਮੌਜੂਦਗੀ ਉਨ੍ਹਾਂ ਨੂੰ 80ਵੇਂ ਆਜ਼ਾਦੀ ਦਿਹਾੜੇ ਦੇ ਸ਼ਾਨਦਾਰ ਸਮਾਗਮ ਦਾ ਗਵਾਹ ਬਣਨ ਅਤੇ ਇਸ ਇਤਿਹਾਸਕ ਰਾਸ਼ਟਰੀ ਉਤਸਵ ਦਾ ਹਿੱਸਾ ਬਣਨ ਦਾ ਮੌਕਾ ਦੇਵੇਗੀ।

ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਹੋਰ ਜਾਣਕਾਰੀ ਲਈ QR ਕੋਡ ਨੂੰ ਸਕੈਨ ਕਰੋ।

*******

 

ਸੁਨੀਲ ਕੁਮਾਰ ਤਿਵਾੜੀ


(Release ID: 2299392) ਵਿਜ਼ੀਟਰ ਕਾਊਂਟਰ : 62