ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਹਰ ਘਰ ਤਿਰੰਗਾ’ ਅਭਿਆਨ ਦੇ ਤਹਿਤ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਤਿਰੰਗਾ ਲਹਿਰਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ‘ਹਰ ਘਰ ਤਿਰੰਗਾ’ ਅਭਿਆਨ ਹਰ ਭਾਰਤੀ ਦੇ ਦਿਲ ਵਿੱਚ ਦੇਸ਼ ਭਗਤੀ ਅਤੇ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ

ਤਿਰੰਗਾ ਸਾਡੇ ਰਾਸ਼ਟਰ ਦੇ ਪ੍ਰਤੀ ਸਾਡੇ ਪਵਿੱਤਰ ਮਾਣ ਅਤੇ ਸਾਡੀ ਏਕਤਾ ਦੀ ਸ਼ਕਤੀ ਦਾ ਪ੍ਰਤੀਕ ਹੈ

ਕਰੋੜਾਂ ਦੇਸ਼ਵਾਸੀ ਤਿਰੰਗੇ ਨਾਲ ਜੁੜ ਰਹੇ ਹਨ ਅਤੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਸਸ਼ਕਤ ਬਣਾ ਰਹੇ ਹਨ

ਗ੍ਰਹਿ ਮੰਤਰੀ ਨੇ ਹਰੇਕ ਨਾਗਰਿਕ ਨੂੰ ਇਸ ਅੰਦੋਲਨ ਵਿੱਚ ਲੱਖਾਂ ਹੋਰ ਲੋਕਾਂ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ

ਹਰੇਕ ਨਾਗਰਿਕ ਨੂੰ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾ ਕੇ ਅਤੇ http://harghartiranga.com ‘ਤੇ ਸੈਲਫੀ ਅਪਲੋਡ ਕਰਕੇ ਦੇਸ਼ ਭਗਤੀ ਦਾ ਜਸ਼ਨ ਮਨਾਉਣਾ ਚਾਹੀਦਾ ਹੈ

Posted On: 13 AUG 2026 5:40PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ‘ਹਰ ਘਰ ਤਿਰੰਗਾ’ ਅਭਿਆਨ ਦੇ ਤਹਿਤ ਤਿਰੰਗਾ ਲਹਿਰਾਇਆ। ਗ੍ਰਹਿ ਮਤੰਰੀ ਨੇ ਸਾਰੇ ਨਾਗਰਿਕਾਂ ਨੂੰ ਇਸ ਅੰਦੋਲਨ ਵਿੱਚ ਲੱਖਾਂ ਹੋਰ ਲੋਕਾਂ ਦੇ ਨਾਲ ਇਕਜੁੱਟ ਹੋਣ ਅਤੇ ਆਪਣੇ ਘਰਾਂ ‘ਤੇ ਤਿਰੰਗਾ ਲਹਿਰਾ ਕੇ ਅਤੇ  http://harghartiranga.com ‘ਤੇ ਸੈਲਫੀ ਅਪਲੋਡ ਕਰਕੇ ਦੇਸ਼ ਭਗਤੀ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ।

ਐਕਸ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਅੱਜ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਮੈਂ  #ਹਰਘਰਤਿਰੰਗਾ    ਅਭਿਆਨ ਦੇ ਤਹਿਤ ਤਿਰੰਗਾ ਲਹਿਰਾਇਆ। ਮੋਦੀ ਜੀ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਇਹ ਅਭਿਆਨ ਅੱਜ ਹਰ ਭਾਰਤੀ ਦੇ ਦਿਲ ਵਿੱਚ ਦੇਸ਼ ਭਗਤੀ ਅਤੇ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਅੱਜ ਕਰੋੜਾਂ ਦੇਸ਼ਵਾਸੀ ਤਿਰੰਗੇ ਨਾਲ ਜੁੜ ਰਹੇ ਹਨ ਅਤੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਸਸ਼ਕਤ ਬਣਾ ਰਹੇ ਹਨ।”

ਗ੍ਰਹਿ ਮੰਤਰੀ ਨੇ X ‘ਤੇ ਇੱਕ ਹੋਰ ਪੋਸਟ ਵਿੱਚ ਕਿਹਾ, “ਤਿਰੰਗਾ ਸਾਡੇ ਰਾਸ਼ਟਰ ਦੇ ਪ੍ਰਤੀ ਸਾਡੇ ਪਵਿੱਤਰ ਮਾਣ ਅਤੇ ਸਾਡੀ ਏਕਤਾ ਦੀ ਸ਼ਕਤੀ ਦਾ ਪ੍ਰਤੀਕ ਹੈ। ਰਾਸ਼ਟਰੀ ਝੰਡਾ ਲਹਿਰਾ ਕੇ #HarGharTiranga  ਅੰਦੋਲਨ ਵਿੱਚ ਸ਼ਾਮਲ ਹੋਵੋ। ਮੈਂ ਹਰੇਕ ਨਾਗਰਿਕ ਨੂੰ ਇਸ ਅੰਦੋਲਨ ਵਿੱਚ ਲੱਖਾਂ ਹੋਰ ਲੋਕਾਂ ਨਾਲ ਜੁੜਨ ਅਤੇ ਆਪਣੇ ਘਰਾਂ ‘ਤੇ ਤਿਰੰਗਾ ਲਹਿਰਾ ਕੇ ਅਤੇ   http://harghartiranga.com ‘ਤੇ ਸੈਲਫੀ ਅਪਲੋਡ ਕਰਕੇ ਦੇਸ਼ ਭਗਤੀ ਦਾ ਜਸ਼ਨ ਮਨਾਉਣ ਦੀ ਅਪੀਲ ਕਰਦਾ ਹਾਂ   ।”

**** 

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ


(Release ID: 2299361) ਵਿਜ਼ੀਟਰ ਕਾਊਂਟਰ : 54