ਪ੍ਰਧਾਨ ਮੰਤਰੀ ਦਫਤਰ
ਵਿਸ਼ਵ ਹਾਥੀ ਦਿਵਸ ’ਤੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਸ਼ਕਤ ਹਾਥੀ ਸੰਭਾਲ ਯਤਨਾਂ 'ਤੇ ਚਾਨਣਾ ਪਾਇਆ
Posted On:
12 AUG 2026 1:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਵਿਸ਼ਵ ਹਾਥੀ ਦਿਵਸ ’ਤੇ ਅਸੀਂ ਉਸ ਸ਼ਾਨਦਾਰ ਹਾਥੀ ਦਾ ਜਸ਼ਨ ਮਨਾਉਂਦੇ ਹਾਂ, ਜੋ ਭਾਰਤ ਦੀ ਵਾਤਾਵਰਣ ਵਿਰਾਸਤ ਦਾ ਅਨਿੱਖੜਵਾਂ ਅੰਗ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਖ਼ੁਸ਼ੀ ਪ੍ਰਗਟਾਈ ਕਿ ਵਿਸ਼ਵ ਦੇ 60 ਫ਼ੀਸਦੀ ਤੋਂ ਵੱਧ ਜੰਗਲੀ ਏਸ਼ੀਆਈ ਹਾਥੀ ਭਾਰਤ ਵਿੱਚ ਰਹਿੰਦੇ ਹਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ 33 ਹਾਥੀਆਂ ਦੀ ਸੈਂਕਚੁਰੀ ਹੈ, ਜੋ ਹਾਥੀਆਂ ਲਈ ਕੁਦਰਤੀ ਨਿਵਾਸ ਸਥਾਨ ਹਨ ਅਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸੰਭਾਲ ਦੇ ਸਾਡੇ ਯਤਨਾਂ ਨੂੰ ਮਜ਼ਬੂਤ ਕਰਦੇ ਹਨ। ਸ਼੍ਰੀ ਮੋਦੀ ਨੇ ਇਨ੍ਹਾਂ ਸਾਰੇ ਯਤਨਾਂ ਵਿੱਚ ਅਨਿੱਖੜਵੀਂ ਭੂਮਿਕਾ ਨਿਭਾਉਣ ਵਾਲੇ ਸਾਰੇ ਵਣ ਕਰਮਚਾਰੀਆਂ, ਵਿਗਿਆਨੀਆਂ, ਪਸ਼ੂ ਚਿਕਿਤਸਕ, ਮਹਾਵਤਾਂ ਅਤੇ ਸਥਾਨਕ ਭਾਈਚਾਰਿਆਂ 'ਤੇ ਵੀ ਮਾਣ ਪ੍ਰਗਟਾਇਆ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
ਵਿਸ਼ਵ ਹਾਥੀ ਦਿਵਸ ’ਤੇ, ਅਸੀਂ ਉਸ ਸ਼ਾਨਦਾਰ ਹਾਥੀ ਦਾ ਜਸ਼ਨ ਮਨਾਉਂਦੇ ਹਾਂ ਜੋ ਦੇਸ਼ ਦੀ ਵਾਤਾਵਰਣ ਵਿਰਾਸਤ ਦਾ ਅਨਿੱਖੜਵਾਂ ਅੰਗ ਰਿਹਾ ਹੈ। ਇਹ ਮਾਣ ਦੀ ਗੱਲ ਹੈ ਕਿ ਭਾਰਤ ਵਿਸ਼ਵ ਦੇ 60 ਫ਼ੀਸਦੀ ਤੋਂ ਵੱਧ ਜੰਗਲੀ ਏਸ਼ੀਆਈ ਹਾਥੀਆਂ ਦਾ ਨਿਵਾਸ ਸਥਾਨ ਹੈ। ਸਾਡੇ ਦੇਸ਼ ਵਿੱਚ 33 ਹਾਥੀਆਂ ਦੀਆਂ ਸੈਂਕਚੁਰੀਆਂ ਹਨ, ਜੋ ਹਾਥੀਆਂ ਲਈ ਨਿਵਾਸ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸੰਭਾਲ ਦੇ ਸਾਡੇ ਯਤਨਾਂ ਨੂੰ ਮਜ਼ਬੂਤ ਕਰਦੇ ਹਨ। ਅਸੀਂ ਉਨ੍ਹਾਂ ਸਾਰੇ ਵਣ ਕਰਮਚਾਰੀਆਂ, ਵਿਗਿਆਨੀਆਂ, ਪਸ਼ੂ ਚਿਕਿਤਸਕ, ਮਹਾਵਤਾਂ ਅਤੇ ਸਥਾਨਕ ਭਾਈਚਾਰਿਆਂ ’ਤੇ ਵੀ ਮਾਣ ਕਰਦੇ ਹਾਂ ਜੋ ਇਨ੍ਹਾਂ ਸਾਰੇ ਯਤਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2298405)
ਵਿਜ਼ੀਟਰ ਕਾਊਂਟਰ : 71
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam