ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਏਸ਼ੀਆਈ ਸ਼ੇਰਾਂ ਦੀ ਆਬਾਦੀ 2015 ਵਿੱਚ 523 ਸੀ, ਜੋ 2025 ਵਿੱਚ ਵਧ ਕੇ 891 ਹੋ ਗਈ ਹੈ, ਇਹ ਵਾਧਾ ਜੰਗਲਾਤ ਅਧਿਕਾਰੀਆਂ, ਸੰਭਾਲਵਾਦੀਆਂ ਅਤੇ ਸਥਾਨਕ ਭਾਈਚਾਰਿਆਂ ਦੇ ਸਮਰਪਣ ਨੂੰ ਦਰਸਾਉਂਦਾ ਹੈ: ਸ਼੍ਰੀ ਭੂਪੇਂਦਰ ਯਾਦਵ


ਕੇਂਦਰੀ ਵਾਤਾਵਰਣ ਮੰਤਰੀ ਨੇ ਵਿਸ਼ਵ ਸ਼ੇਰ ਦਿਵਸ ਦੇ ਮੌਕੇ ‘ਤੇ ਜੰਗਲੀ ਜੀਵ ਅਤੇ ਜੈਵ-ਵਿਭਿੰਨਤਾ ਸੰਭਾਲ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ

Posted On: 10 AUG 2026 12:02PM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਵਿਸ਼ਵ ਸ਼ੇਰ ਦਿਵਸ 2026 ਦੇ ਮੌਕੇ ‘ਤੇ ਸ਼ੇਰਾਂ ਦੀ ਸੰਭਾਲ ਵਿੱਚ ਦੇਸ਼ ਨੂੰ ਮਿਲੀ ਸਫਲਤਾ ਦੀ ਸ਼ਲਾਘਾ ਕੀਤੀ ਅਤੇ ਜੰਗਲੀ ਜੀਵਾਂ ਅਤੇ ਜੈਵ-ਵਿਭਿੰਨਤਾ ਦੀ ਸੁਰੱਖਿਆ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਦੱਸਿਆ ਕਿ ਏਸ਼ੀਆਈ ਸ਼ੇਰਾਂ ਦੀ ਆਬਾਦੀ 2015 ਵਿੱਚ 523 ਸੀ, ਜੋ 2025 ਵਿੱਚ ਵਧ ਕੇ 891 ਹੋ ਗਈ ਹੈ। ਉਨ੍ਹਾਂ ਨੇ ਇਸ ਉਪਲਬਧੀ ਦਾ ਕ੍ਰੈਡਿਟ ਜੰਗਲਾਤ ਅਧਿਕਾਰੀਆਂ, ਸੰਭਾਲ ਕਰਨ ਵਾਲਿਆ, ਸਥਾਨਕ ਭਾਈਚਾਰਿਆਂ ਅਤੇ ਇਸ ਸ਼ਾਨਦਾਰ ਪ੍ਰਜਾਤੀ ਦੀ ਰੱਖਿਆ ਲਈ ਅਣਥੱਕ ਯਤਨ ਕਰ ਰਹੇ ਸਾਰੇ ਲੋਕਾਂ ਦੇ ਸਮਰਪਣ ਨੂੰ ਦਿੱਤਾ।

ਸ਼੍ਰੀ ਯਾਦਵ ਨੇ ਕਿਹਾ ਕਿ ਏਸ਼ੀਆਈ ਸ਼ੇਰਾਂ ਦੀ ਸੁਰੱਖਿਆ ਵਿੱਚ ਭਾਰਤ ਦੀ ਸਫਲਤਾ, ਦੇਸ਼ ਦੇ ਜੰਗਲੀ ਜੀਵ ਅਤੇ ਜੈਵ-ਵਿਭਿੰਨਤਾ ਦੇ ਪ੍ਰਤੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਭਾਰਤ ਦੀ ਕੁਦਰਤੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਦੁਹਰਾਇਆ ਅਤੇ ਇਹ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਕਿ ਏਸ਼ੀਆਈ ਸ਼ੇਰਾਂ ਦੀ ਦਹਾੜ ਆਉਣ ਵਾਲੀਆਂ ਪੀੜ੍ਹੀਆਂ ਤੱਕ ਗੂੰਜਦੀ ਰਹੇ।

ਇਸ ਮੌਕੇ ‘ਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਕੀਰਤੀ ਵਰਧਨ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮਹੱਤਵਪੂਰਨ ਨਿਵਾਸ ਸਥਾਨਾਂ ਦੀ ਸੁਰੱਖਿਆ, ਸੰਭਾਲ ਪ੍ਰੋਗਰਾਮਾਂ ਦਾ ਮਜ਼ਬੂਤੀਕਰਣ ਅਤੇ ਸਹਿ-ਹੋਂਦ ਨੂੰ ਪ੍ਰੋਤਸਾਹਿਤ ਕਰਕੇ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਵਿਕਾਸ ਅਤੇ ਕੁਦਰਤ ਇਕੱਠੇ ਅੱਗੇ ਵਧ ਸਕਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2020 ਨੂੰ ਸ਼ੇਰਾਂ ਦੀ ਦੀਰਘਕਾਲੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ‘ਪ੍ਰੋਜੈਕਟ ਲਾਇਨ’ ਦਾ ਐਲਾਨ ਕੀਤਾ ਸੀ। ਵਰ੍ਹੇ 2020 ਤੋਂ ਹੁਣ ਤੱਕ ਸ਼ੇਰਾਂ ਦੇ ਖੇਤਰ ਵਿੱਚ ਜ਼ਿਕਰਯੋਗ ਵਿਸਤਾਰ ਹੋਇਆ ਹੈ, ਜੋ ਲਗਭਗ 30,000 ਵਰਗ ਕਿਲੋਮੀਟਰ ਤੋਂ ਵਧ ਕੇ ਲਗਭਗ 35,000 ਵਰਗ ਕਿਲੋਮੀਟਰ ਹੋ ਗਿਆ ਹੈ।

ਇਹ ਪ੍ਰੋਜੈਕਟ ਜੈਵ-ਵਿਭਿੰਨਤਾ ਸੰਭਾਲ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਅਪਣਾਉਂਦਾ ਹੈ, ਜੋ ਭੂਗੋਲਿਕ ਪੱਧਰ ‘ਤੇ ਕੇਂਦ੍ਰਿਤ ਹੈ। ਇਸ ਦੇ ਤਹਿਤ ਨਿਵਾਸ ਸਥਾਨ ਵਿੱਚ ਸੁਧਾਰ, ਬਿਮਾਰੀਆਂ ਦੀ ਨਿਗਰਾਨੀ ਅਤੇ ਪਸ਼ੂ ਚਿਕਿਤਸਾ ਸਹਾਇਤਾ, ਵਿਗਿਆਨਕ ਆਬਾਦੀ ਟ੍ਰੈਕਿੰਗ, ਤਕਨਾਲੋਜੀ-ਸਹਾਇਤਾ ਪ੍ਰਾਪਤ ਉਪਾਅ, ਜੈਵ ਵਿਭਿੰਨਤਾ ਸੁਰੱਖਿਆ, ਲਾਭ ਸਾਂਝਾਕਰਣ ਅਤੇ ਭਾਈਚਾਰਕ ਭਾਗੀਦਾਰੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।

 

  ***********

ਵੀਐੱਮ/ਜੀਐੱਸ/ਬਲਜੀਤ ਸਿੰਘ


(Release ID: 2297179) ਵਿਜ਼ੀਟਰ ਕਾਊਂਟਰ : 85