ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਅਤੇ ਉਜ਼ਬੇਕਿਸਤਾਨ ਦੀਆਂ ਕੰਪਨੀਆਂ ਨੂੰ ਸਹਿ-ਨਿਵੇਸ਼ ਅਤੇ ਸਹਿ-ਉਤਪਾਦਨ ਲਈ ਸੱਦਾ ਦਿੱਤਾ; ਭਾਰਤ-ਉਜ਼ਬੇਕਿਸਤਾਨ ਬਿਜ਼ਨਸ ਫੋਰਮ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੀ ਅਪੀਲ
ਸ਼੍ਰੀ ਗੋਇਲ ਨੇ ਮਾਈਨਿੰਗ ਅਤੇ ਟੈਕਸਟਾਈਲ ਉਦਯੋਗ ਵਿੱਚ ਨਿਵੇਸ਼ ਦੇ ਮੌਕਿਆਂ ‘ਤੇ ਚਾਨਣਾ ਪਾਇਆ; ਕਿਹਾ ਕਿ ਦੁਵੱਲੇ ਨਿਵੇਸ਼ ਸੰਧੀ ਨਾਲ ਭਾਰਤ-ਉਜ਼ਬੇਕਿਸਤਾਨ ਸਾਂਝੇਦਾਰੀ ਨੂੰ ਹੁਲਾਰਾ ਮਿਲੇਗਾ
ਸ਼੍ਰੀ ਗੋਇਲ ਨੇ ਸਿਹਤ ਸੰਭਾਲ, ਖੇਤੀਬਾੜੀ, ਡਿਜੀਟਲ ਟੈਕਨੋਲੋਜੀ ਅਤੇ ਐਡਵਾਂਸਡ ਮੈਨੂਫੈਕਚਰਿੰਗ ਖੇਤਰਾਂ ਵਿੱਚ ਭਾਰਤ-ਉਜ਼ਬੇਕਿਸਤਾਨ ਸਹਿਯੋਗ ਨੂੰ ਵਧਾਉਣ ਦਾ ਸੱਦਾ ਦਿੱਤਾ
प्रविष्टि तिथि:
03 AUG 2026 2:11PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਭਾਰਤ ਅਤੇ ਉਜ਼ਬੇਕਿਸਤਾਨ ਦੀਆਂ ਕੰਪਨੀਆਂ ਨੂੰ ਸੰਯੁਕਤ ਨਿਵੇਸ਼, ਸੰਯੁਕਤ ਉਤਪਾਦਨ ਅਤੇ ਸੰਯੁਕਤ ਨਵੀਨਤਾ ਲਈ ਸੱਦਾ ਦਿੱਤਾ ਅਤੇ ਅਗਲੇ ਤਿੰਨ ਵਰ੍ਹਿਆਂ ਵਿੱਚ ਦੋਵੇਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਲਈ ਠੋਸ ਯਤਨ ਕਰਨ ਦੀ ਅਪੀਲ ਕੀਤੀ। ਨਵੀਂ ਦਿੱਲੀ ਵਿਖੇ ਆਯੋਜਿਤ ਭਾਰਤ-ਉਜ਼ਬੇਕਿਸਤਾਨ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਆਪਸੀ ਭਰੋਸਾ, ਸਨਮਾਨ ਅਤੇ ਸਮ੍ਰਿੱਧੀ ਦੇ ਸਾਂਝੇ ਵਿਜ਼ਨ ‘ਤੇ ਅਧਾਰਿਤ ਦੋਵੇਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਦੇ ਵਿਸਥਾਰ ਦੇ ਅਨੇਕਾਂ ਮੌਕੇ ਪ੍ਰਦਾਨ ਕਰਦੀ ਹੈ।
ਸ਼੍ਰੀ ਗੋਇਲ ਨੇ ਵਫਦ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਉਜ਼ਬੇਕਿਸਤਾਨ ਨਾ ਸਿਰਫ਼ ਸਮ੍ਰਿੱਧ ਸਾਂਝਾ ਇਤਿਹਾਸ ਅਤੇ ਡੂੰਘੇ ਸੱਭਿਆਚਾਰਕ ਜੁੜਾਅ ਨਾਲ ਬੱਝੇ ਹੋਏ ਹਨ, ਸਗੋਂ ਅਨੇਕਾਂ ਵਪਾਰਕ ਸੰਭਾਵਨਾਵਾਂ ਨਾਲ ਵੀ ਜੁੜੇ ਹਨ, ਜਿਨ੍ਹਾਂ ਦੀ ਹੁਣ ਤੱਕ ਪੂਰੀ ਤਰ੍ਹਾਂ ਨਾਲ ਵਰਤੋਂ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਦੁਵੱਲੇ ਵਪਾਰ ਲਗਭਗ 1.5 ਬਿਲੀਅਨ ਡਾਲਰ ਨੂੰ ਪਾਰ ਕਰ ਚੁੱਕਾ ਹੈ, ਇਹ ਦੋਨਾਂ ਅਰਥਵਿਵਸਥਾਵਾਂ ਦੀ ਸੰਯੁਕਤ ਸਮਰੱਥਾ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਉਜ਼ਬੇਕਿਸਤਾਨ ਨੂੰ ਨਾ ਸਿਰਫ਼ ਇੱਕ ਵਿਸ਼ਾਲ ਅਤੇ ਵਧ ਰਿਹਾ ਬਜ਼ਾਰ ਪ੍ਰਦਾਨ ਕਰਦਾ ਹੈ, ਸਗੋਂ ਇੱਕ ਭਰੋਸੇਯੋਗ ਸਾਂਝੇਦਾਰ, ਕੁਸ਼ਲ ਅਤੇ ਯੁਵਾ ਕਾਰਜਬਲ ਅਤੇ ਨਵੀਨਤਾ-ਅਧਾਰਿਤ ਵਿਕਾਸ ਲਈ ਇੱਕ ਮੰਚ ਵੀ ਪ੍ਰਦਾਨ ਕਰਦਾ ਹੈ। ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਹਾਲ ਹੀ ਵਿੱਚ ਸੰਪੰਨ ਦੁਵੱਲੀ ਨਿਵੇਸ਼ ਸੰਧੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਏਗਾ ਅਤੇ ਦੋਵੇਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਇੱਕ-ਦੂਜੇ ਦੀਆਂ ਅਰਥਵਿਵਸਥਾਵਾਂ ਵਿੱਚ ਨਿਵੇਸ਼ ਕਰਨ ਅਤੇ ਲੰਬੇ ਸਮੇਂ ਦੀ ਸਾਂਝੇਦਾਰੀ ਬਣਾਉਣ ਲਈ ਉਤਸ਼ਾਹਿਤ ਕਰੇਗਾ।
ਸ਼੍ਰੀ ਗੋਇਲ ਨੇ ਕਈ ਅਜਿਹੇ ਸੈਕਟਰਾਂ ਦੀ ਪਛਾਣ ਕੀਤੀ ਜਿਨ੍ਹਾਂ ਵਿੱਚ ਮਜ਼ਬੂਤ ਪੂਰਕਤਾਵਾਂ ਹਨ ਅਤੇ ਜੋ ਦੁਵੱਲੇ ਸਹਿਯੋਗ ਲਈ ਮਹੱਤਵਪੂਰਨ ਸੰਭਾਵਨਾਵਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਜ਼ਬੇਕਿਸਤਾਨ ਮਾਈਨਿੰਗ ਸੈਕਟਰ ਵਿੱਚ ਭਾਰਤੀ ਨਿਵੇਸ਼ ਲਈ ਢੁਕਵੇਂ ਮੌਕੇ ਪੇਸ਼ ਕਰਦਾ ਹੈ। ਉਨ੍ਹਾਂ ਨੇ ਟੈਕਸਟਾਈਲ ਉਦਯੋਗ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਪਾਹ ਉਤਪਾਦਨ ਵਿੱਚ ਉਜ਼ਬੇਕਿਸਤਾਨ ਦੀ ਮਜ਼ਬੂਤੀ ਅਤੇ ਟੈਕਸਟਾਈਲ ਉਦਯੋਗ ਵਿੱਚ ਭਾਰਤ ਦੀ ਮੋਹਰੀ ਸਥਿਤੀ ਦਾ ਜ਼ਿਕਰ ਕਰਦੇ ਹੋਏ, ਗਾਰਮੈਂਟ ਮੈਨੂਫੈਕਚਰਿੰਗ, ਡਿਜ਼ਾਈਨ ਅਤੇ ਆਲਮੀ ਬਜ਼ਾਰਾਂ ਵਿੱਚ ਸਾਂਝੇ ਤੌਰ ‘ਤੇ ਵਿਸਥਾਰ ਕਰਨ ਦੇ ਮੌਕਿਆਂ ਨੂੰ ਰੇਖਾਂਕਿਤ ਕੀਤਾ।
ਸ਼੍ਰੀ ਗੋਇਲ ਨੇ ਦਵਾਈ ਅਤੇ ਸਿਹਤ ਸੰਭਾਲ ਖੇਤਰਾਂ ਦੇ ਸੰਦਰਭ ਵਿੱਚ ਕਿਹਾ ਕਿ ਭਾਰਤ, ਜਿਸ ਨੂੰ ਵਿਸ਼ਵ ਦੀ ਫਾਰਮੇਸੀ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ, ਸਸਤੀਆਂ ਦਵਾਈਆਂ, ਮੈਡੀਕਲ ਉਪਕਰਣਾਂ, ਇਲਾਜ, ਟੈਲੀਮੈਡੀਸਨ, ਡਾਕਟਰਾਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਰਾਹੀਂ ਉਜ਼ਬੇਕਿਸਤਾਨ ਦੇ ਸਿਹਤ ਸੇਵਾ ਆਧੁਨਿਕੀਕਰਣ ਵਿੱਚ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਨੇ ਆਯੁਰਵੇਦ, ਯੋਗ ਅਤੇ ਯੂਨਾਨੀ ਜਿਹੀਆਂ ਰਵਾਇਤੀ ਦਵਾਈ ਪ੍ਰਣਾਲੀਆਂ ਵਿੱਚ ਸਹਿਯੋਗ ਨੂੰ ਪੁਨਰ-ਸੁਰਜੀਤ ਕਰਨ ਦਾ ਵੀ ਪ੍ਰਸਤਾਵ ਰੱਖਿਆ, ਜਿਨ੍ਹਾਂ ਦਾ ਉਜ਼ਬੇਕ ਖੇਤਰ ਨਾਲ ਇਤਿਹਾਸਕ ਸਬੰਧ ਰਿਹਾ ਹੈ।
ਐਗਰੀਕਲਚਰ ਐਂਡ ਫੂਡ ਪ੍ਰੋਸੈੱਸਿੰਗ ਦੇ ਵਿਸ਼ੇ ‘ਤੇ ਸ਼੍ਰੀ ਗੋਇਲ ਨੇ ਕਿਹਾ ਕਿ ਫੂਡ ਪ੍ਰੋਸੈੱਸਿੰਗ, ਪੈਕੇਜਿੰਗ, ਕੋਲਡ ਚੇਨ ਅਤੇ ਖੇਤੀਬਾੜੀ ਤਕਨਾਲੋਜੀ ਵਿੱਚ ਸਹਿਯੋਗ ਨਾਲ ਗਲੋਬਲ ਵੈਲਿਊ ਚੇਨਾਂ ਦਾ ਨਿਰਮਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਦੋਵੇਂ ਦੇਸ਼ਾਂ ਦੇ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਨਾਲ ਹੀ ਪੂਰਕ ਸ਼ਕਤੀਆਂ ਰਾਹੀਂ ਅੰਤਰਰਾਸ਼ਟਰੀ ਬਜ਼ਾਰਾਂ ਦੀ ਸੇਵਾ ਵੀ ਕੀਤੀ ਜਾ ਸਕੇਗੀ।
ਸ਼੍ਰੀ ਗੋਇਲ ਨੇ ਸੂਚਨਾ ਤਕਨਾਲੋਜੀ ਅਤੇ ਡਿਜੀਟਲ ਅਰਥਵਿਵਸਥਾ ਦੇ ਖੇਤਰ ਵਿੱਚ ਉਜ਼ਬੇਕਿਸਤਾਨ ਦੇ ਸਹਿਯੋਗ ਕਰਨ ਲਈ ਭਾਰਤ ਦੀ ਤਿਆਰੀ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਅਤੇ ਫਿਨਟੈੱਕ, ਐਗਰੀ-ਟੈੱਕ ਅਤੇ ਮੈਡੀ-ਟੈੱਕ (medtech) ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਜ਼ਬੇਕਿਸਤਾਨ ਦੇ ਨਾਲ ਕੰਮ ਕਰਨ ਵਿੱਚ ਪ੍ਰਸੰਨਤਾ ਹੋਵੇਗੀ। ਉਨ੍ਹਾਂ ਕਿਹਾ ਕਿ ਇੰਜੀਨੀਅਰਿੰਗ ਕੰਪੋਨੈਂਟ, ਐਡਵਾਂਸਡ ਮੈਨੂਫੈਕਚਰਿੰਗ, ਆਟੋਮੋਟਿਵ ਕੰਪੋਨੈਂਟ ਅਤੇ ਵਾਹਨ ਵੀ ਭਵਿੱਖ ਵਿੱਚ ਸਹਿਯੋਗ ਲਈ ਆਸ਼ਾਵਾਦੀ ਮੌਕੇ ਪ੍ਰਦਾਨ ਕਰਦੇ ਹਨ।
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸ਼ਾਵਕਤ ਮਿਰਜ਼ੀਯੋਯੇਵ ਨੇ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਨੇੜੇ ਲਿਆ ਕੇ ਅਤੇ ਸਾਂਝੇਦਾਰੀ ਲਈ ਸਪਸ਼ਟ ਰਾਜਨੀਤਕ ਦਿਸ਼ਾ ਪ੍ਰਦਾਨ ਕਰਕੇ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕੀਤੀਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਬੰਧਾਂ ਦੀ ਪੂਰੀ ਸਮਰੱਥਾ ਦਾ ਅਹਿਸਾਸ ਤਾਂ ਹੀ ਸਕਦਾ ਹੈ ਜਦੋਂ ਦੋਵੇਂ ਦੇਸ਼ਾਂ ਦੀਆਂ ਕੰਪਨੀਆਂ ਡੂੰਘਾ ਸਹਿਯੋਗ ਕਰਨ, ਆਰਥਿਕ ਸਬੰਧਾਂ ਦਾ ਵਿਸਥਾਰ ਕਰਨ, ਨਿਵੇਸ਼ ਵਧਾਉਣ ਅਤੇ ਵਧੇਰੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ।
ਸ਼੍ਰੀ ਗੋਇਲ ਨੇ ਦੁਵੱਲੇ ਸਬੰਧਾਂ ਵਿੱਚ ਵਪਾਰ ਨੂੰ ਸਭ ਤੋਂ ਉੱਪਰ ਦੱਸਦੇ ਹੋਏ ਬਿਜ਼ਨਸ ਤੋਂ ਸਥਾਈ ਵਣਜ ਸਾਂਝੇਦਾਰੀ ਬਣਾਉਣ ਦੇ ਮੌਕੇ ਦਾ ਲਾਭ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਪਾਰ-ਸਬੰਧੀ ਰੁਕਾਵਟਾਂ ਨੂੰ ਦੂਰ ਕਰਨ, ਮਿਆਰਾਂ, ਪ੍ਰਵਾਨਗੀਆਂ, ਟੈਸਟਿੰਗ ਅਤੇ ਪ੍ਰਮਾਣਨ ਪ੍ਰਕਿਰਿਆਵਾਂ ਦੀ ਆਪਸੀ ਮਾਨਤਾ ਨੂੰ ਹੁਲਾਰਾ ਦੇਣ ਵਧੇਰੇ ਡਿਜੀਟਾਈਜ਼ੇਸ਼ਨ ਰਾਹੀਂ ਕਸਟਮ ਸਿਸਟਮਸ ਨੂੰ ਇਕੱਠਾ ਕਰਨ ਅਤੇ ਵਣਜ ਨੂੰ ਸਰਲ ਬਣਾਉਣ ਲਈ ਵਧੇਰੇ ਕੁਸ਼ਲ ਵਪਾਰ ਦਾ ਮਾਰਗ ਬਣਾਉਣ ਦਾ ਸੱਦਾ ਦਿੱਤਾ।
ਸ਼੍ਰੀ ਗੋਇਲ ਨੇ ਕਿਹਾ ਕਿ ਦੋਵੇਂ ਸਰਕਾਰਾ ਵਧੇਰੇ ਢਾਂਚਾਗਤ, ਸਮਾਂਬੱਧ ਅਤੇ ਨਤੀਜਾਮੁਖੀ ਆਰਥਿਕ ਸਾਂਝੇਦਾਰੀ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੈਗੂਲੇਟਰੀਆਂ ਅਤੇ ਮਿਆਰੀ-ਨਿਰਧਾਰਣ ਅਥਾਰਿਟੀਆਂ ਨੂੰ ਵੀ ਦੋਵੇਂ ਧਿਰਾਂ ਦੇ ਕਾਰੋਬਾਰਾਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਇਹ ਤੁਹਾਡਾ ਪਲ ਹੈ। ਸਹਿ-ਨਿਵੇਸ਼ ਕਰਨ, ਸਹਿ-ਉਤਪਾਦਨ ਕਰਨ ਅਤੇ ਸਹਿ-ਨਵੀਨਤਾ ਕਰਨ। ਅਜਿਹੇ ਲੰਬੇ ਸਮੇਂ ਦੀਆਂ ਸਾਂਝੇਦਾਰੀਆਂ ਬਣਾਓ ਜੋ ਦੋਵੇਂ ਧਿਰਾਂ ਦੀਆਂ ਕੰਪਨੀਆਂ ਨੂੰ ਵਿਸਥਾਰ, ਮਜ਼ਬੂਤ ਅਤੇ ਦੋਵੇਂ ਅਰਥਵਿਵਸਥਾਵਾਂ ਅਤੇ ਉਜ਼ਬੇਕਿਸਤਾਨ ਅਤੇ ਭਾਰਤ ਦੇ ਲੋਕਾਂ ਲਈ ਸਮ੍ਰਿੱਧੀ ਪ੍ਰਦਾਨ ਕਰਨ।”
ਸ਼੍ਰੀ ਗੋਇਲ ਨੇ ਵਿਜ਼ਿਟਰ ਵਫ਼ਦ ਦਾ ਸੁਆਗਤ ਕਰਦੇ ਹੋਏ ਅਤੇ ਮਜ਼ਬੂਤ ਵਪਾਰ, ਨਿਵੇਸ਼ ਅਤੇ ਕਾਰੋਬਾਰੀ ਸਹਿਯੋਗ ਰਾਹੀਂ ਭਾਰਤ-ਉਜ਼ਬੇਕਿਸਤਾਨ ਆਰਥਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
************
ਅਭਿਸ਼ੇਕ ਦਿਆਲ/ ਅਭਿਜੀਤ ਨਾਰਾਇਣਨ/ ਇਸ਼ਿਤਾ ਬਿਸਵਾਸ /ਬਲਜੀਤ ਸਿੰਘ
(रिलीज़ आईडी: 2293895)
आगंतुक पटल : 7