ਵਣਜ ਤੇ ਉਦਯੋਗ ਮੰਤਰਾਲਾ
ਢਾਂਚਾਗਤ ਅਤੇ ਪ੍ਰਤੀਯੋਗੀ-ਸਮਰਥਕ ਸੁਧਾਰਾਂ ਦੇ ਮਾਮਲੇ ਵਿੱਚ ਭਾਰਤ ਗਲੋਬਲ ਰੈਂਕਿੰਗ ਵਿੱਚ 82ਵੇਂ ਤੋਂ 57ਵੇਂ ਸਥਾਨ ‘ਤੇ ਪਹੁੰਚਿਆ: ਕੰਪੀਟੇਰੇ ਫਾਊਂਡੇਸ਼ਨ ਦੀ ਰਿਪੋਰਟ
ਬਿਹਤਰ ਰੈਂਕਿੰਗ ਵਰ੍ਹੇ 2010 ਅਤੇ ਵਰ੍ਹੇ 2023 ਦਰਮਿਆਨ ਬਜ਼ਾਰ ਵਿਗਾੜਾਂ ਨੂੰ ਘੱਟ ਕਰਨ ਅਤੇ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਵਿੱਚ ਹੋਈ ਤਰੱਕੀ ਨੂੰ ਦਰਸਾਉਂਦੀ ਹੈ: ਸੀਟੀਆਈਐੱਲ
प्रविष्टि तिथि:
30 JUL 2026 12:09PM by PIB Chandigarh
ਕੰਪੀਟੇਰੇ ਫਾਊਂਡੇਸ਼ਨ ਦੀ ਰਿਪੋਰਟ ‘ਇੰਡੀਆਜ਼ ਨੈਕਸਟ ਗ੍ਰੋਥ ਫਰੰਟੀਅਰ: ਰਿਡਿਊਸਿੰਗ ਐਂਟੀ-ਕੰਪੀਟਿਵ ਮਾਰਕਿਟ ਡਿਸਟੋਰਸ਼ਨਜ ਟੂ ਬਿਲਡ ਔਨ ਇੰਡੀਆਜ਼ 2010-2023 ਰਿਫੌਰਮ ਪ੍ਰੋਗਰੈਸ’ ਅਨੁਸਾਰ ਭਾਰਤ ਗਲੋਬਲ ਰੈਂਕਿੰਗ ਵਿੱਚ 82ਵੇਂ ਤੋਂ 57ਵੇਂ ਸਥਾਨ ‘ਤੇ ਆ ਗਿਆ ਹੈ। ਇਹ ਵਰ੍ਹੇ 2010 ਅਤੇ ਵਰ੍ਹੇ 2023 ਦਰਮਿਆਨ ਢਾਂਚਾਗਤ ਅਤੇ ਪ੍ਰਤੀਯੋਗੀ-ਸਮਰਥਕ ਸੁਧਾਰਾਂ ਵਿੱਚ ਹੋਈ ਵੱਡੀ ਤਰੱਕੀ ਨੂੰ ਦਰਸਾਉਂਦਾ ਹੈ। ਇਹ ਰਿਪੋਰਟ ‘ਮਾਰਕਿਟ ਡਿਸਟੋਰਸ਼ਨਜ਼ ਪਰਫੌਰਮੈਂਸ ਇੰਡੈਕਸ’ ਦੇ ਤਹਿਤ ਭਾਰਤ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਦੀ ਹੈ ਅਤੇ ਜਿਨ੍ਹਾਂ ਵਿੱਚ ਵਰ੍ਹੇ 2010 ਤੋਂ ਵਰ੍ਹੇ 2023 ਦਰਮਿਆਨ ਦੇਸ਼ ਦੇ ਸੁਧਾਰਾਂ ਦੀ ਦਿਸ਼ਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਨਾਲ ਹੀ, ਇਸ ਸੁਧਾਰ ਦਾ ਕ੍ਰੈਡਿਟ ਮਾਰਕਿਟ ਵਿੱਚ ਵਿਗਾੜਾਂ ਨੂੰ ਘੱਟ ਕਰਨ ਅਤੇ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਦਿੰਦੀ ਹੈ।
ਇਹ ਰਿਪੋਰਟ ਨਵੀਂ ਦਿੱਲੀ ਸਥਿਤ ਇੰਡੀਅਨ ਇੰਸਟੀਟਿਊਟ ਆਫ਼ ਫਾਰੇਨ ਟ੍ਰੇਡ (ਆਈਆਈਐੱਫਟੀ) ਦੇ ਸੈਂਟਰ ਫਾਰ ਟ੍ਰੇਡ ਐਂਡ ਇਨਵੈਸਟਮੈਂਟ ਲਾਅ (ਸੀਟੀਆਈਐੱਲ) ਦੁਆਰਾ ਕੰਪੀਟਰ ਫਾਊਂਡੇਸ਼ਨ ਫਾਰ ਟ੍ਰੇਡ ਐਂਡ ਕੰਪੀਟਿਸ਼ਨ ਪੌਲਿਸੀ ਦੇ ਸਹਿਯੋਗ ਨਾਲ ਆਯੋਜਿਤ ׅਇੰਡੀਆਜ਼ ਰਿਫੌਰਮ ਟ੍ਰਾਜੈਸਟ੍ਰੀ, ਮਾਰਕਿਟ ਡਿਸਟੋਰਸ਼ਨਜ਼ ਐਂਡ ਲਰ ਨੈਕਟ ਫਰੰਟੀਅਰ ਫਾਰ ਗ੍ਰੋਥ ਐਂਡ ਕੰਪੀਟੀਟਿਵਨੈਸ” ਵਿਸ਼ੇ ‘ਤੇ ਹੋਏ ਚਰਚਾ ਦੌਰਾਨ ਜਾਰੀ ਕੀਤੀ ਗਈ। ਚਰਚਾ ਵਿੱਚ ਭਾਰਤ ਦੀ ਢਾਂਚਾਗਤ ਸੁਧਾਰ ਯਾਤਰਾ, ਮੁਕਾਬਲੇਬਾਜ਼ੀ ਵਧਾਉਣ ਲਈ ਨੀਤੀਗਤ ਉਪਾਅ ਅਤੇ ਬਦਲਦੇ ਗਲੋਬਲ ਵਪਾਰ ਵਾਤਾਵਰਣ ਵਿੱਚ ਵਿਕਾਸ ਨੂੰ ਬਣਾਏ ਰੱਖਣ ਲਈ ਜ਼ਰੂਰੀ ਸੁਧਾਰਾਂ ਦੇ ਅਗਲੇ ਪੜਾਅ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਇਹ ਰਿਪੋਰਟ ਤਿੰਨ ਵਿਆਪਕ ਥੰਮ੍ਹਾਂ-ਸੰਪਤੀ ਅਧਿਕਾਰਾਂ ਦੀ ਸੰਭਾਲ, ਘਰੇਲੂ ਮੁਕਾਬਲਾ ਅਤੇ ਅੰਤਰਰਾਸ਼ਟਰੀ ਮੁਕਾਬਲਾ- ਦੇ ਅਧਾਰ ‘ਤੇ ਬਜ਼ਾਰ ਵਿਗਾੜਾਂ ਦਾ ਮੁਲਾਂਕਣ ਕਰਦੀ ਹੈ। ਇਸ ਵਿੱਚ ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ), ਦੀਵਾਲੀਆਪਣ ਕੋਡ (ਆਈਬੀਸੀ) ਦੇ ਲਾਗੂਕਰਨ, ਰੈਗੂਲੇਟਰੀ ਈਕੋਸਿਸਟਮ ਵਿੱਚ ਸੁਧਾਰ ਅਤੇ ਵਪਾਰ ਸੁਵਿਧਾ ਪ੍ਰਣਾਲੀਆਂ ਦੇ ਆਧੁਨਿਕੀਕਰਣ ਜਿਹੇ ਸੁਧਾਰਾਂ ਨੂੰ ਉਜਾਗਰ ਕੀਤਾ ਹੈ। ਇਹ ਭਾਰਤ ਦੀ ਮੁਕਾਬਲੇਬਾਜ਼ੀ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਭਾਗੀਦਾਰੀ ਨੂੰ ਪ੍ਰਭਾਵਿਤ ਕਰਨ ਵਾਲੇ ਮੁਕਾਬਲੇ, ਨਿਵੇਸ਼ ਦੀਆਂ ਸਥਿਤੀਆਂ, ਡਿਜੀਟਲ ਬਜ਼ਾਰਾਂ ਅਤੇ ਬਾਹਰੀ ਰੈਗੂਲੇਟਰੀ ਰੁਕਾਵਟਾਂ ਨਾਲ ਸਬੰਧਿਤ ਘਟਨਾਕ੍ਰਮਾਂ ਦੀ ਵੀ ਜਾਂਚ ਕਰਦੀ ਹੈ।
ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਸੈਂਟਰ ਫਾਰ ਟ੍ਰੇਡ ਐਂਡ ਇਨਵੈਸਟਮੈਂਟ ਲਾਅ (ਸੀਟੀਆਈਐੱਲ) ਦੇ ਪ੍ਰੋਫੈਸਰ ਅਤੇ ਪ੍ਰਮੁੱਖ ਡਾ. ਜੇਮਸ ਜੇ. ਨੇਦੁਮਪਾਰਾ ਦੇ ਸੁਆਗਤੀ ਭਾਸ਼ਣ ਨਾਲ ਹੋਈ ਜਿਨ੍ਹਾਂ ਨੇ ਗਲੋਬਲ ਮੁਕਾਬਲੇਬਾਜ਼ੀ ਅਤੇ ਅੰਤਰਰਾਸ਼ਟਰੀ ਵਪਾਰ ਦੇ ਸੰਦਰਭ ਵਿੱਚ ਦੇਸ਼ ਦੇ ਸੁਧਾਰ ਪੱਥ ਦਾ ਮੁਲਾਂਕਣ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ।
ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰਾਜ ਚੋਣ ਕਮਿਸ਼ਨ ਅਤੇ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਨੇ ਮੁੱਖ ਭਾਸ਼ਣ ਦਿੱਤਾ। ਇਸ ਤੋਂ ਬਾਅਦ ਕੰਪੀਟੀਅਰ ਫਾਊਂਡੇਸ਼ਨ ਫਾਰ ਟ੍ਰੇਡ ਐਂਡ ਕੰਪੀਟਿਸ਼ਨ ਪੌਲਿਸੀ ਦੇ ਚੇਅਰਮੈਨ ਅਤੇ ਪ੍ਰੈਜ਼ੀਡੈਂਟ ਸ਼੍ਰੀ ਸ਼ੰਕਰ ਸਿੰਘਮ ਨੇ ਰਿਪੋਰਟ ਦੇ ਪ੍ਰਮੁੱਖ ਨਤੀਜਿਆਂ ‘ਤੇ ਪੇਸ਼ਕਾਰੀ ਦਿੱਤੀ।
ਰਿਪੋਰਟ ਵਿੱਚ ਮੁਕਾਬਲੇ ਦੀ ਨੀਤੀ ਲਈ ਸਬੂਤ-ਅਧਾਰਿਤ ਅਤੇ ਪ੍ਰਭਾਵ-ਉਨਮੁਖ ਦ੍ਰਿਸ਼ਟੀਕੋਣ ਬਣਾਏ ਰੱਖਣ, ਖਪਤਕਾਰ ਭਲਾਈ ਨਤੀਜਿਆਂ ਦੇ ਮੱਦੇਨਜ਼ਰ ਸੈਕਟਰ-ਵਿਸ਼ੇਸ਼ ਨਿਵੇਸ਼ ਪਾਬੰਦੀਆਂ ਦੀ ਸਮੀਖਿਆ ਕਰਨ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਰੈਗੂਲੇਟਰੀ ਰੁਕਾਵਟਾਂ ਨੂੰ ਦੂਰ ਕਰਨ ਲਈ ਸਮਾਨ ਵਿਚਾਰਧਾਰਾ ਵਾਲੇ ਵਪਾਰਕ ਭਾਗੀਦਾਰਾਂ ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।
ਪੈਨਲ ਚਰਚਾ ਵਿੱਚ ਕਾਨੂੰਨੀ, ਉਦਯੋਗ, ਅਕਾਦਮਿਕ ਅਤੇ ਨੀਤੀਗਤ ਭਾਈਚਾਰਿਆਂ ਦੇ ਮਾਹਿਰਾਂ ਨੇ ਭਾਰਤ ਦੇ ਸੁਧਾਰ ਅਨੁਭਵਾਂ, ਪ੍ਰਤੀਯੋਗੀ ਨੀਤੀ, ਨਿਵੇਸ਼ ਮਾਹੌਲ, ਬਜ਼ਾਰ ਵਿਗਾੜਾਂ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਉਭਰਦੀਆਂ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰੋਗਰਾਮ ਦੀ ਸਮਾਪਤੀ ਇੱਕ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਨਾਲ ਹੋਈ।
ਇਸ ਪ੍ਰੋਗਰਾਮ ਵਿੱਚ ਭਾਰਤੀ ਦੀ ਮੁਕਾਬਲੇਬਾਜ਼ੀ, ਉਤਪਾਦਕਤਾ ਅਤੇ ਗਲੋਬਲ ਅਰਥਵਿਵਸਥਾ ਦੇ ਨਾਲ ਏਕੀਕਰਣ ਨੂੰ ਮਜ਼ਬੂਤ ਕਰਨ ਲਈ ਨੀਤੀਗਤ ਉਪਾਵਾਂ ‘ਤੇ ਚਰਚਾ ਕਰਨ ਲਈ ਕਾਨੂੰਨੀ, ਵਿਦਿਅਕ, ਉਦਯੋਗ ਅਤੇ ਨੀਤੀ ਭਾਈਚਾਰਿਆਂ ਦੇ ਪ੍ਰਤੀਨਿਧੀ ਇਕੱਠੇ ਆਏ।

ਰਿਪੋਰਟ ਦੇਖਣ ਲਈ ਇੱਥੇ ਕਲਿੱਕ ਕਰੋ
*********
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ/ਬਲਜੀਤ
(रिलीज़ आईडी: 2291847)
आगंतुक पटल : 3