ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਪਹਿਲੀ ਵਾਰ ਤ੍ਰਿ-ਸੇਵਾ ਪੂਰਨ ਮਹਿਲਾ ਸਮੁੰਦਰੀ ਯਾਤਰਾ ਅਭਿਆਨ ਨੂੰ ਪੂਰਾ ਕਰਨ ‘ਤੇ ਆਈਏਐੱਸਵੀ ਤ੍ਰਿਵੇਣੀ ਦੇ ਚਾਲਕ ਦਲ ਨੂੰ ਸਨਮਾਨਿਤ ਕੀਤਾ
ਸਮੁੰਦਰ ਪ੍ਰਦਕਸ਼ਣਾ ਤਿੰਨਾਂ ਸੈਨਾਵਾਂ ਦੀ ਏਕਤਾ ਅਤੇ ਨਾਰੀ ਸ਼ਕਤੀ ਦਾ ਪ੍ਰਮਾਣ ਹੈ, ਇਹ ਹਰ ਭਾਰਤੀ ਨੂੰ ਪ੍ਰੇਰਿਤ ਕਰੇਗੀ: ਸ਼੍ਰੀ ਰਾਜਨਾਥ ਸਿੰਘ
प्रविष्टि तिथि:
30 JUL 2026 1:12PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 30 ਜੁਲਾਈ, 2026 ਨੂੰ ਤਿੰਨਾਂ ਸੈਨਾਵਾਂ ਦੀ ਨੌਂ ਮਹਿਲਾ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ, ਜੋ ਭਾਰਤੀ ਸੈਨਾ ਦੇ ਸਮੁੰਦਰੀ ਜਹਾਜ਼ (ਆਈਏਐੱਸਵੀ) ਤ੍ਰਿਵੇਣੀ ਤੋਂ ਪਹਿਲੀ ਵਾਰ ਤ੍ਰਿ-ਸੇਵਾ ਪੂਰਨ ਮਹਿਲਾ ਸਮੁੰਦਰੀ ਯਾਤਰਾ ‘ਸਮੁੰਦਰ ਪ੍ਰਦਕਸ਼ਣਾ’ ਨੂੰ ਸਫ਼ਲਤਾਪੂਰਵਕ ਪੂਰਾ ਕਰਕੇ ਘਰ ਵਾਪਸ ਆਈਆਂ ਹਨ। ਨਵੀਂ ਦਿੱਲੀ ਵਿੱਚ ਇਨ੍ਹਾਂ ਮਹਿਲਾ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਰਕਸ਼ਾ ਮੰਤਰੀ ਰਾਜਨਾਥ ਸਿੰਘ ਨੇ ਚਾਰ ਮਹਾਸਾਗਰਾਂ ਵਿੱਚ ਲਗਭਗ 25,500 ਸਮੁੰਦਰੀ ਮੀਲ ਦੀ 314 ਦਿਨਾਂ ਦੀ ਯਾਤਰਾ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਿੱਚ ਟੀਮ ਦੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਅਭਿਆਨ ਨੂੰ ਨਾਰੀ ਸ਼ਕਤੀ ਦਾ ਪ੍ਰਮਾਣ ਅਤੇ ਤਿੰਨਾਂ ਸੈਨਾਵਾਂ ਦੀ ਏਕਤਾ ਅਤੇ ਉਨ੍ਹਾਂ ਵਿੱਚ ਤਾਲਮੇਲ ਦੀ ਸ਼ਾਨਦਾਰ ਉਦਾਹਰਣ ਦੱਸਿਆ, ਜੋ ਹਰੇਕ ਭਾਰਤੀ ਨੂੰ ਪ੍ਰੇਰਿਤ ਕਰੇਗਾ।



ਮਹਿਲਾ ਅਧਿਕਾਰੀਆਂ ਨੇ ਸ਼੍ਰੀ ਰਾਜਨਾਥ ਸਿੰਘ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਅਭਿਆਨ ਦੀ ਚੁਣੌਤੀਪੂਰਨ ਪ੍ਰਕਿਰਿਤੀ ਨੇ ਯਾਤਰਾ ਨੂੰ ਯਾਦਗਾਰ ਅਤੇ ਫਲਦਾਈ ਬਣਾਇਆ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਨੂੰ ਮਾਣ ਦਿਵਾਉਣ ਦੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ। ਰਕਸ਼ਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸਮਰਪਣ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਖੁਦ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਇਹ ਦਰਸਾਉਂਦੀ ਹੈ ਕਿ ਦ੍ਰਿੜ੍ਹ ਵਿਸ਼ਵਾਸ ਅਤੇ ਸੰਕਲਪ ਜੀਵਨ ਵਿੱਚ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕਿਵੇਂ ਸਹਾਇਕ ਹੋ ਸਕਦੇ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਇਨ੍ਹਾਂ ਅਧਿਕਾਰੀਆਂ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ ਨੂੰ “ਅਵਿਸ਼ਵਾਸਯੋਗ” ਦੱਸਦੇ ਹੋਏ ਕਿਹਾ ਕਿ ‘ਸਮੁੰਦਰ ਪ੍ਰਦਕਸ਼ਣਾ’ ਦੀ ਸਫਲ ਸਮਾਪਤੀ ਨੇ ਉਨ੍ਹਾਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾਂਦਾ ਸੀ ਕਿ ਮਹਿਲਾਵਾਂ ਔਖੇ ਫੌਜੀ ਅਭਿਆਨਾਂ ਨੂੰ ਅੰਜ਼ਾਮ ਨਹੀਂ ਦੇ ਸਕਦੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ, “ਤੁਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਸਰੀਰਕ ਸਮਰੱਥਾ, ਮਾਨਸਿਕ ਦ੍ਰਿੜ੍ਹਤਾ ਅਤੇ ਲੀਡਰਸ਼ਿਪ ਸਮਰੱਥਾ ਮਹਿਲਾ-ਪੁਰਸ਼ ਭੇਦ ਤੋਂ ਪਰ੍ਹੇ ਹਨ। ਭਾਰਤ ਦੀ ਹਰ ਬੇਟੀ ਤੁਹਾਨੂੰ ਦੇਖ ਕੇ ਇਹ ਵਿਸ਼ਵਾਸ ਕਰ ਸਕਦੀ ਹੈ ਕਿ ਉਹ ਵੀ ਸਮੁੰਦਰ ਪਾਰ ਕਰਕੇ ਦੁਨੀਆ ਨੂੰ ਜਿੱਤ ਸਕਦੀ ਹੈ।”
ਰਕਸ਼ਾ ਮੰਤਰੀ ਨੇ ਇਸ ਅਭਿਆਨ ਨੂੰ ‘ਤ੍ਰਿ-ਸੇਵਾ ਏਕਤਾ’ ਦੀ ਇੱਕ ਸ਼ਾਨਦਾਰ ਉਦਾਹਰਣ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਾ, ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਇੱਕ ਹੀ ਝੰਡੇ ਹੇਠਾਂ ਇੱਕ ਹੀ ਜਹਾਜ਼ ‘ਤੇ ਇੱਕ ਸਾਂਝੇ ਮਿਸ਼ਨ ਨੂੰ ਪੂਰਾ ਕਰਨ ਲਈ ਇਕੱਠੇ ਰਵਾਨਾ ਹੋਏ।” ਉਨ੍ਹਾਂ ਨੇ ਅੱਗੇ ਕਿਹਾ, “ਇਹ ਅਭਿਆਨ ਇਸ ਗੱਲ ਦਾ ਪ੍ਰਮਾਣ ਹੈ ਕਿ ਜੇਕਰ ਅਸੀਂ ਮਿਲ ਕੇ ਅੱਗੇ ਵਧੀਏ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੈ।”
ਸ਼੍ਰੀ ਰਾਜਨਾਥ ਸਿੰਘ ਨੇ ਭਾਰਤ ਦੀ ਇੰਜੀਨੀਅਰਿੰਗ ਉੱਤਮਤਾ, ਸਵਦੇਸ਼ੀ ਸਮਰੱਥਾਵਾਂ ਅਤੇ ਤਕਨੀਕੀ ਤਰੱਕੀ ਨੂੰ ਉਨ੍ਹਾਂ ਦੇਸ਼ਾਂ ਵਿੱਚ ਪ੍ਰਦਰਸ਼ਿਤ ਕਰਨ ਲਈ ਟੀਮ ਦੀ ਸ਼ਲਾਘਾ ਕੀਤੀ, ਜਿੱਥੇ ਉਨ੍ਹਾਂ ਨੇ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ “ਤੁਸੀਂ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਕਿਸੇ ਵੀ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹੈ।”
ਇਸ ਸੰਵਾਦ ਦੌਰਾਨ ਸੈਨਾ ਪ੍ਰਮੁੱਖ ਜਨਰਲ ਧੀਰਜ ਸੇਠ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਹਵਾਈ ਸੈਨਾ ਦੇ ਵਾਈਸ ਚੀਫ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ, ਜਲ ਸੈਨਾ ਦੇ ਵਾਈਸ ਚੀਫ ਵਾਈਸ ਐਡਮਿਰਲ ਅਜੈ ਕੋਚਰ ਅਤੇ ਤਿੰਨਾਂ ਸੈਨਾਵਾਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਰਕਸ਼ਾ ਮੰਤਰੀ ਨੇ 22 ਜੁਲਾਈ, 2026 ਨੂੰ ਮੁੰਬਈ ਵਿੱਚ ਆਉਣ ‘ਤੇ ਆਈਏਐੱਸਵੀ ਤ੍ਰਿਵੇਣੀ ਦੀ ਟੀਮ ਦਾ ਵਰਚੁਅਲ ਤੌਰ ‘ਤੇ ਸੁਆਗਤ ਕੀਤਾ। ਉਨ੍ਹਾਂ ਨੇ 11 ਸਤੰਬਰ, 2025 ਨੂੰ ਆਈਏਐੱਸਵੀ ਤ੍ਰਿਵੇਣੀ ਦੀ ਟੀਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਪ੍ਰੋਗਰਾਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ ਸੀ।
ਇਸ ਮਿਸ਼ਨ ਦੀ ਸਫਲਤਾ ਸਾਵਧਾਨੀਪੂਰਵਕ ਯੋਜਨਾ, ਲਗਭਗ 2 ਵਰ੍ਹਿਆਂ ਦੀ ਡੂੰਘੀ ਟ੍ਰੇਨਿੰਗ, 23 ਘੰਟੇ ਚੱਲਣ ਵਾਲੇ ਤੱਟ-ਅਧਾਰਿਤ ਸਮਰਪਿਤ ਸਹਾਇਤਾ ਨੈੱਟਵਰਕ ਅਤੇ ਕਈ ਸੰਗਠਨਾਂ ਅਤੇ ਸਹਾਇਕ ਏਜੰਸੀਆਂ ਦੀ ਅਟੁੱਟ ਵਚਨਬੱਧਤਾ ਦੇ ਕਾਰਨ ਸੰਭਵ ਹੋ ਪਾਈ। ਇਸ ਅਭਿਆਨ ਨੇ ਦੇਸ਼ਾਂਤਰ ਦੀਆਂ ਸਾਰੀਆਂ ਰੇਖਾਵਾਂ ਨੂੰ ਪਾਰ ਕਰਕੇ, ਭੂਮੱਧ ਰੇਖਾ ਨੂੰ ਦੋ ਵਾਰ ਪਾਰ ਕਰਕੇ, ਅੰਤਰਰਾਸ਼ਟਰੀ ਤਾਰੀਖ ਰੇਖਾ ਨੂੰ ਪਾਰ ਕਰਕੇ ਅਤਕੇ ਤਿੰਨ ਮਹਾਨ ਕੇਪਾਂ-ਕੇਪ ਲੀਯੂਵਿਨ, ਕੇਪ ਹੌਰਨ ਅਤੇ ਕੇਪ ਆਫ਼ ਗੁੱਡ ਹੋਪ- ਦਾ ਚੱਕਰ ਲਗਾ ਕੇ ਵਿਸ਼ਵ ਦੌਰੇ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਾਰੇ ਮਾਪਦੰਡਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ।
ਡਰੇਕ ਪੈਸੇਜ ਨੂੰ ਸਫ਼ਲਤਾਪੂਰਵਕ ਪਾਰ ਕਰਨ ਅਤੇ ਕੇਪ ਹੌਰਨ ਦਾ ਚੱਕਰ ਲਗਾਉਣ ਨਾਲ ਚਾਲਕ ਦਲ ਨੂੰ ਕੇਪ ਹੌਰਨਰਸ ਦੇ ਪ੍ਰਤਿਸ਼ਠਿਤ ਭਾਈਚਾਰੇ ਦੀ ਮੈਂਬਰਸ਼ਿਪ ਪ੍ਰਾਪਤ ਹੋਈ, ਇਹ ਸਨਮਾਨ ਉਨ੍ਹਾਂ ਨਾਵਿਕਾਂ ਲਈ ਰਾਖਵਾਂ ਹੈ ਜੋ ਦੁਨੀਆ ਦੇ ਸਭ ਤੋਂ ਔਖੇ ਸਮੁੰਦਰੀ ਮਾਰਗਾਂ ਵਿੱਚੋਂ ਇੱਕ ਨੂੰ ਪਾਰ ਕਰਦੇ ਹਨ।
ਆਪਣੀ ਜ਼ਿਕਰਯੋਗ ਸਮੁੰਦਰੀ ਉਪਲਬਧੀ ਤੋਂ ਇਲਾਵਾ, ‘ਸਮੁੰਦਰ ਪ੍ਰਦਕਸ਼ਣਾ’ ਨੇ ਫੌਜੀ ਕੂਟਨੀਤੀ ਦੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਵੀ ਕੰਮ ਕੀਤਾ। ਵਿਸ਼ਵ ਭਰ ਦੇ ਪੋਰਟਸ ‘ਤੇ ਆਪਣੀਆਂ ਯਾਤਰਵਾਂ ਦੌਰਾਨ, ਆਈਏਐੱਸਵੀ ਤ੍ਰਿਵੇਣੀ ਨੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਸਮੁੰਦਰੀ ਪਰੰਪਰਾਵਾਂ, ਫੌਜੀ ਪੇਸ਼ੇਵਰਤਾ ਅਤੇ ਸਦੀਵੀ ਕਦਰਾਂ-ਕੀਮਤਾਂ ਦਾ ਪ੍ਰਦਰਸ਼ਨ ਕਰਦੇ ਹੋਏ ਮਿੱਤਰ ਦੇਸ਼ਾਂ ਦੇ ਨਾਲ ਸਦਭਾਵਨਾ ਨੂੰ ਮਜ਼ਬੂਤ ਕੀਤਾ।
*********
ਵੀਕੇ/ਸੈਵੀ/ਏਕੇ
(रिलीज़ आईडी: 2291828)
आगंतुक पटल : 8