ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਡਿਜੀਟਲ ਪਲੈਟਫਾਰਮ ਰਾਹੀਂ ਮੀਡੀਆ ਅਤੇ ਮਨੋਰੰਜਨ ਦੇ ਖੇਤਰ ਲਈ ਵਪਾਰ, ਨਿਵੇਸ਼ ਅਤੇ ਨਵੀਨਤਾ ਦੇ ਮੌਕਿਆਂ ਦਾ ਵਿਸਥਾਰ
ਭਾਰਤ ਦੇ ਏਵੀਜੀਸੀ-ਐਕਸਆਰ ਈਕੋਸਿਸਟਮ ਵਿੱਚ ਸਮਰੱਥਾ ਨਿਰਮਾਣ ਅਤੇ ਨਵੀਨਤਾ ਲਈ ਆਲਮੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਆਈਆਈਸੀਟੀ ਦਾ ਯੋਗਦਾਨ
प्रविष्टि तिथि:
29 JUL 2026 3:56PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਨੀਮੇਸ਼ਨ, ਵਿਜ਼ੁਅਲ ਇਫੈਕਟ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ (AVGC-XR) ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵੇਵਸ ਬਜ਼ਾਰ ਅਤੇ ਵੇਵਐਕਸ ਨਾਮ ਦੇ ਦੋ ਡਿਜੀਟਲ ਪਲੈਟਫਾਰਮ ਸਥਾਪਿਤ ਕੀਤੇ ਹਨ।
ਵੇਵਸ ਬਜ਼ਾਰ ਮੀਡੀਆ ਅਤੇ ਮਨੋਰੰਜਨ ਦੇ ਖੇਤਰ ਲਈ ਇੱਕ ਸਾਲ ਭਰ ਚੱਲਣ ਵਾਲੇ ਆਲਮੀ ਬਜ਼ਾਰ ਅਤੇ ਸ਼ਮੂਲੀਅਤ ਮੰਚ ਵਜੋਂ ਕੰਮ ਕਰਦਾ ਹੈ, ਜੋ ਕਿ ਫਿਲਮਾਂ, ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਐਕਸਆਰ, ਇਮਰਸਿਵ ਮੀਡੀਆ, ਸੰਗੀਤ ਅਤੇ ਡਿਜੀਟਲ ਕੰਟੈਂਟ ਦੇ ਖੇਤਰ ਵਿੱਚ ਢਾਂਚਾਗਤ ਕਾਰੋਬਾਰੀ ਖੋਜ, ਕਾਰੋਬਾਰ-ਤੋਂ-ਕਾਰੋਬਾਰੀ ਮੀਟਿੰਗਾਂ, ਬਜ਼ਾਰ ਤੱਕ ਪਹੁੰਚ, ਨਿਵੇਸ਼ ਸਹੂਲਤ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਪਹੁੰਚਯੋਗ ਬਣਾਉਂਦਾ ਹੈ।
ਵੇਵਐਕਸ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲਾ ਇੱਕ ਸਮਰਪਿਤ ਸਟਾਰਟਅੱਪ ਪਲੈਟਫਾਰਮ ਹੈ, ਜੋ ਨਿਵੇਸ਼ਕਾਂ ਨਾਲ ਜੁੜਨ ਦੀ ਪਹਿਲ ਅਤੇ ਸਾਂਝੇਦਾਰਾਂ ਅਤੇ ਇਨਕਿਊਬੇਟਰਾਂ ਦੇ ਨੈੱਟਵਰਕ ਰਾਹੀਂ ਫੰਡਿੰਗ ਤੱਕ ਪਹੁੰਚ ਨੂੰ ਸਰਲ ਬਣਾਉਂਦਾ ਹੈ। ਵੇਵਐਕਸ ਸਿੱਧੇ ਤੌਰ ‘ਤੇ ਫੰਡਿੰਗ ਪ੍ਰਦਾਨ ਨਹੀਂ ਕਰਦਾ ਹੈ, ਪਰ ਇਹ ਇਨਕਿਊਬੇਸ਼ਨ ਅਤੇ ਪਿਚਿੰਗ ਨੈੱਟਵਰਕਿੰਗ ਰਾਹੀਂ ਸਟਾਰਟਅੱਪ ਨੂੰ ਸਹਿਯੋਗ ਦਿੰਦਾ ਹੈ।
ਸਰਕਾਰ ਨੇ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ) ਨੂੰ ਏਵੀਜੀਸੀ-ਐਕਸਆਰ ਲਈ ਰਾਸ਼ਟਰੀ ਉੱਤਮਤਾ ਕੇਂਦਰ ਵਜੋਂ ਸਥਾਪਿਤ ਕੀਤਾ ਹੈ। ਆਈਆਈਸੀਟੀ ਮਹਾਰਾਸ਼ਟਰ ਸਰਕਾਰ ਅਤੇ ਉਦਯੋਗ ਸੰਗਠਨਾਂ ਦੇ ਸਹਿਯੋਗ ਨਾਲ ਕੰਮ ਕਰਦਾ ਹੈ।
ਏਵੀਜੀਸੀ-ਐਕਸਆਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਆਈਆਈਸੀਟੀ ਨੇ ਮੋਹਰੀ ਆਲਮੀ ਤਕਨਾਲੋਜੀ ਕੰਪਨੀਆਂ ਅਤੇ ਸਿੱਖਿਆ ਸੰਸਥਾਵਾਂ ਨਾਲ ਅੰਤਰਰਾਸ਼ਟਰੀ ਸਾਂਝੇਦਾਰੀ ਸਥਾਪਿਤ ਕੀਤੀ ਹੈ। ਇਨ੍ਹਾਂ ਸਾਂਝੇਦਾਰੀਆਂ ਦਾ ਉਦੇਸ਼ ਪਾਠਕ੍ਰਮ ਦਾ ਸਹਿ-ਵਿਕਾਸ, ਵਿਸ਼ੇਸ਼ ਕੌਸ਼ਲ ਵਿਕਾਸ ਪ੍ਰੋਗਰਾਮ, ਐਡਵਾਂਸਡ ਟੈਕਨੋਲੋਜੀਆਂ ਤੱਕ ਪਹੁੰਚ, ਖੋਜ ਅਤੇ ਵਿਕਾਸ, ਇੰਟਰਨਸ਼ਿਪ, ਸਟਾਰਟਅੱਪ ਇਨਕਿਊਬੇਸ਼ਨ, ਸਕੌਲਰਸ਼ਿਪ, ਉਦਯੋਗ ਮਾਰਗਦਰਸ਼ਨ ਅਤੇ ਅੰਤਰਰਾਸ਼ਟਰੀ ਕੌਸ਼ਲ ਅਦਾਨ-ਪ੍ਰਦਾਨ ਹੈ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ.ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਇੱਕ ਅਣ-ਤਾਰਾਬੱਧ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ ਰੀਆ ਰਾਣੀ/ਏਕੇ
(रिलीज़ आईडी: 2291563)
आगंतुक पटल : 6