ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ ਨੇ ਆਫ਼ਤ ਜੋਖਮ ਘਟਾਉਣ ਬਾਰੇ ਤੀਜੀ ਬ੍ਰਿਕਸ ਮੰਤਰੀ –ਪੱਧਰੀ ਬੈਠਕ ਦਾ ਸਫਲਤਾਪੂਰਵਕ ਆਯੋਜਨ ਕੀਤਾ; ਆਲਮੀ ਆਫ਼ਤ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਣ ਸਬੰਧੀ ਸਾਂਝਾ ਬਿਆਨ

प्रविष्टि तिथि: 24 JUL 2026 5:37PM by PIB Chandigarh

ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਅਧੀਨ, ਗ੍ਰਹਿ ਮੰਤਰਾਲੇ ਦੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ –(ਐੱਨਡੀਐੱਮਏ) ਨੇ 24 ਜੁਲਾਈ 2026 ਨੂੰ ਨਵੀਂ ਦਿੱਲੀ ਵਿਖੇ ਆਫ਼ਤ ਜੋਖਮ ਘਟਾਉਣ  ‘ਤੇ ਤੀਜੀ ਬ੍ਰਿਕਸ ਮੰਤਰੀ-ਪੱਧਰੀ ਮੀਟਿੰਗ ਦਾ ਆਯੋਜਨ ਕੀਤਾ। ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਮੰਤਰੀਆਂ ਅਤੇ ਉਨ੍ਹਾਂ ਦੇ ਵਫਦ ਪ੍ਰਮੁੱਖਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਸਹਿਯੋਗ, ਨਵੀਨਤਾ ਅਤੇ ਟਿਕਾਊ ਵਿਕਾਸ ਦੁਆਰਾ ਆਫ਼ਤ ਪ੍ਰਬੰਧਨ ਅਤੇ ਆਫ਼ਤ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਣ ਦੀ ਸਮੂਹਿਕ ਵਚਨਬੱਧਤਾ ਦੁਹਰਾਈ।

1.jpeg

ਇਹ ਮੀਟਿੰਗ ਆਫ਼ਤ ਜੋਖਮ ਘਟਾਉਣ  ਦੇ ਖੇਤਰ ਵਿੱਚ ਬ੍ਰਿਕਸ ਦੇਸ਼ਾਂ ਦੇ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਵਾਲੀ ਇੱਕ ਮਹੱਤਵਪੂਰਨ ਪ੍ਰਾਪਤੀ ਰਹੀ। ਸਰਵ ਸਹਿਮਤੀ ਨਾਲ ਬ੍ਰਿਕਸ ਆਫ਼ਤ ਜੋਖਮ ਘਟਾਉਣ -ਸਾਂਝਾ ਸੰਬੋਧਨ ਅਪਣਾਉਣ ਦੇ ਨਾਲ ਮੀਟਿੰਗ ਸੰਪੰਨ ਹੋਈ। ਸਾਂਝੇ ਸੰਬੋਧਨ ਵਿੱਚ ਮੈਂਬਰ ਦੇਸ਼ਾਂ ਨੇ ਬ੍ਰਿਕਸ ਆਫ਼ਤ ਜੋਖਮ ਘਟਾਉਣ -ਕਾਰਜ ਯੋਜਨਾ (2025–2028) ਦੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਤੇਜੀ ਲਿਆਉਣ ਅਤੇ ਆਫ਼ਤ-ਪ੍ਰਤੀਰੋਧੀ ਸਮਾਜ ਦਾ ਨਿਰਮਾਣ ਕਰਨ ਲਈ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਸਮੂਹਿਕ ਵਚਨਬੱਧਤਾ ਦੁਹਰਾਈ। 

ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਦੈਪੁਰ ਐਲਾਨ (2016) ਤੋਂ ਲੈ ਕੇ ਕਜ਼ਾਨ ਐਲਾਨ (2024) ਅਤੇ ਬ੍ਰਿਕਸ ਆਫ਼ਤ ਜੋਖਮ ਘਟਾਉਣ  ਸਮੂਹ (ਡੀਆਰਆਰਜੀ) ਦੀ ਸਥਾਪਨਾ ਤੱਕ ਨਿਰੰਤਰ ਸਹਿਯੋਗ ਇਸ ਗੱਲ ਦਾ ਪ੍ਰਮਾਣ ਹੈ ਕਿ ਆਫ਼ਤ ਜੋਖਮ ਘਟਾਉਣ  ਨੂੰ ਟਿਕਾਊ ਵਿਕਾਸ, ਜਲਵਾਯੂ ਅਨੁਕੂਲਨ ਅਤੇ ਮਨੁੱਖੀ ਸਰੁੱਖਿਆ ਦਾ ਮਹੱਤਵਪੂਰਨ ਅਧਾਰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਦੌਰਾਨ ਇਸ ਸਮੂਹ ਨੇ "ਸਮਰੱਥਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ " ਵਿਸ਼ੇ ‘ਤੇ ਵਿਵਹਾਰਕ ਅਤੇ ਨਤੀਜਾ-ਮੁਖੀ ਦ੍ਰਿਸ਼ਟੀਕੋਣ ਅਪਣਾਇਆ ਹੈ। ਉਨ੍ਹਾਂ ਨੇ ਆਫ਼ਤ ਜੋਖਮ ਘਟਾਉਣ  ਸਮੂਹ ਨੂੰ ਮੰਤਰੀ-ਪੱਧਰੀ ਪੱਧਰ ਤੱਕ ਉੱਨਤ ਬਣਾਉਣ ਦੀ ਪਹਿਲ ਲਈ ਬ੍ਰਾਜ਼ੀਲ ਦੀ ਸ਼ਲਾਘਾ ਕੀਤੀ।

ਭਾਰਤ ਦੀ ਆਫ਼ਤ ਜੋਖਮ ਘਟਾਉਣ  ਦੇ ਖੇਤਰ ਵਿੱਚ ਮੋਹਰੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਦੇਸ਼ ਦਾ ਲੋਕ-ਕੇਂਦ੍ਰਿਤ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਫ਼ਤ ਜੋਖਮ ਘਟਾਉਣ  ਲਈ ਦਸ ਨੁਕਾਤੀ ਏਜੰਡਾ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੌਰਾਨ ਬ੍ਰਿਕਸ ਆਫ਼ਤ ਜੋਖਮ ਘਟਾਉਣ  ਕਾਰਜ ਯੋਜਨਾ (2025-2028) ਦੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਲਈ ਨਿਰਧਾਰਿਤ ਪੰਜ ਮੁੱਖ ਰਣਨੀਤਕ ਤਰਜੀਹਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਵਿਗਿਆਨ ਅਤੇ ਤਕਨਾਲੋਜੀ, ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਆਫ਼ਤ-ਪ੍ਰਤੀਰੋਧੀ ਪ੍ਰਣਾਲੀਆਂ, ਆਫਤ-ਪ੍ਰਤੀਰੋਧੀ ਬੁਨਿਆਦੀ ਢਾਂਚੇ, ਕੁਦਰਤ-ਅਧਾਰਿਤ ਹੱਲਾਂ ਅਤੇ ਭਾਈਚਾਰਕ ਸਥਿਤੀ ਅਨੁਕੂਲ ਸਮਰੱਥਾ ਵਿੱਚ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ, ਤਾਂ ਜੋ ਆਫ਼ਤ ਜੋਖਮ ਘਟਾਉਣ  ਨੂੰ ਟਿਕਾਊ ਵਿਕਾਸ ਦਾ ਅਨਿੱਖੜਵਾਂ ਹਿੱਸਾ ਬਣਾਇਆ ਜਾ ਸਕੇ।

3.jpeg

ਮੰਤਰੀ-ਪੱਧਰੀ ਮੀਟਿੰਗ ਦੌਰਾਨ, “ਜਲਵਾਯੂ-ਸਮਾਰਟ ਅਤੇ ਆਫ਼ਤ-ਪ੍ਰਤੀਰੋਧੀ ਬੁਨਿਆਦੀ ਢਾਂਚਾਗਤ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ: ਸਥਿਤੀ ਅਨੁਕੂਲ ਸਮਰੱਥਾ ਵਿਕਸਿਤ ਕਰਨ ਵਿੱਚ ਸਾਂਝੇਦਾਰੀ, ਨਵੀਨਤਾ ਅਤੇ ਵਿੱਤੀ ਵਿਸ਼ੇ ‘ਤੇ ਇੱਕ ਉੱਚ-ਪੱਧਰੀ ਨੀਤੀਗਤ ਸੰਵਾਦ ਆਯੋਜਿਤ ਕੀਤਾ ਗਿਆ। ਬ੍ਰਿਕਸ ਮੰਤਰੀਆਂ ਨੇ ਵਧਦੇ ਜਲਵਾਯੂ ਅਤੇ ਆਫ਼ਤ ਸਬੰਧੀ ਜੋਖਮਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਆਫ਼ਤ-ਪ੍ਰਤੀਰੋਧੀ ਬੁਨਿਆਦੀ ਢਾਂਚੇ, ਨਵੀਂ ਵਿੱਤੀ ਵਿਵਸਥਾ, ਉਭਰ ਰਹੀਆਂ ਤਕਨਾਲੋਜੀਆਂ ਅਤੇ ਅੰਤਰਰਾਸ਼ਟਰੀ ਸਹਿਯੋਗ ‘ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ।

ਇਸ ਤੋਂ ਇਲਾਵਾ ਬ੍ਰਿਕਸ ਆਫ਼ਤ ਜੋਖਮ ਘਟਾਉਣ  ਕਾਰਜ ਯੋਜਨਾ (2025-2028) ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਵਿਸ਼ੇ ‘ਤੇ ਆਯੋਜਿਤ ਮੰਤਰੀ-ਪੱਧਰੀ ਰਾਉਂਡਟੇਬਲ ਵਿੱਚ ਮੈਂਬਰ ਦੇਸ਼ਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਦਾ ਮੌਕਾ ਮਿਲਿਆ। ਮੀਟਿੰਗ ਵਿੱਚ ਸੰਸਥਾਗਤ ਸਹਿਯੋਗ ਵਧੇਰੇ ਮਜ਼ਬੂਤ ਬਣਾਉਣ, ਸਮਰੱਥਾ ਨਿਰਮਾਣ, ਗਿਆਨ ਅਦਾਨ-ਪ੍ਰਦਾਨ ਅਤੇ ਸਹਿਮਤ ਤਰਜੀਹਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਵਿਵਹਾਰਕ ਉਪਾਵਾਂ ਦੀ ਪਛਾਣ ‘ਤੇ ਵੀ ਚਰਚਾ ਹੋਈ।

ਭਾਰਤ ਦੀ ਬ੍ਰਿਕਸ ਪ੍ਰਧਾਨਗੀ ਅਧੀਨ ਮੈਂਬਰ ਦੇਸ਼ਾਂ ਵਿੱਚ ਆਫ਼ਤ ਜੋਖਮ ਘਟਾਉਣ  ਨਾਲ ਜੁੜੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਛੇ ਪ੍ਰਮੁੱਖ ਗਿਆਨ ਉਤਪਾਦ ਵੀ ਲਾਂਚ ਕੀਤੇ ਗਏ। ਇਨ੍ਹਾਂ ਦਾ ਉਦੇਸ਼ ਸਬੂਤ-ਅਧਾਰਿਤ ਨੀਤੀ ਨਿਰਮਾਣ, ਸੰਸਥਾਗਤ ਸਮਰੱਥਾ ਮਜ਼ਬੂਤ ਬਣਾਉਣ, ਸਮਰੱਥਾ ਵਿਕਾਸ ਅਤੇ ਵਿਵਹਾਰਕ ਪੱਧਰ ‘ਤੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਸਹਿਯੋਗ ਪ੍ਰਦਾਨ ਕਰਨਾ ਹੈ।

2.jpeg

ਭਵਿੱਖ ਦੀ ਦਿਸ਼ਾ ਤੈਅ ਕਰਦੇ ਹੋਏ, ਬ੍ਰਿਕਸ ਮੰਤਰੀਆਂ ਨੇ ਆਫਤ-ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਣ ਲਈ ਗਿਆਨ ਅਦਾਨ-ਪ੍ਰਦਾਨ, ਨਵੀਨਤਾ ਅਤੇ ਠੋਸ ਨਤੀਜਿਆਂ ‘ਤੇ ਅਧਾਰਿਤ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਵੀ ਜ਼ੋਰ ਦਿੱਤਾ। ਇਸ ਲਈ ਨਿਯਮਿਤ ਤਕਨੀਕੀ ਸੰਵਾਦ, ਸਾਂਝੇ ਪ੍ਰੋਜੈਕਟਾਂ, ਸਿਮੁਲੇਸ਼ਨ ਅਭਿਆਸਾਂ, ਤਕਨੀਕੀ ਮਾਹਰਾਂ ਦੇ ਅਦਾਨ-ਪ੍ਰਦਾਨ ਅਤੇ ਸਲਾਨਾ ਵਿਸ਼ਾ-ਅਧਾਰਿਤ ਧਾਰਾਵਾਂ  ਦੁਆਰਾ ਵਿਵਹਾਰਕ ਅਤੇ ਨਤੀਜਾ-ਮੁਖੀ ਸਹਿਯੋਗ ਨੂੰ ਹੋਰ ਮਜ਼ਬੂਤੀ ਦੇਣ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟਾਈ ਗਈ।

ਆਫ਼ਤ ਜੋਖਮ ਘਟਾਉਣ  ‘ਤੇ ਆਯੋਜਿਤ ਤੀਜੀ ਸਫਲ ਬ੍ਰਿਕਸ ਮੰਤਰੀ-ਪੱਧਰੀ ਮੀਟਿੰਗ ਦਰਸਾਉਂਦੀ ਹੈ ਕਿ ਬ੍ਰਿਕਸ ਮੈਂਬਰ ਦੇਸ਼ ਆਫ਼ਤ ਜੋਖਮ ਘਟਾਉਣ  ਦੇ ਖੇਤਰ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਦੁਆਰਾ ਵਧੇਰੇ ਲਚਕਦਾਰ, ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਸਾਂਝੀ ਵਚਨਬੱਧਤਾ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ।

 

***************

ਆਰਕੇ/ਪੀਆਰ/ਪੀਐੱਸ/ਏਕੇ


(रिलीज़ आईडी: 2289485) आगंतुक पटल : 14
इस विज्ञप्ति को इन भाषाओं में पढ़ें: English , Urdu , हिन्दी , Marathi , Assamese , Gujarati , Tamil , Telugu , Malayalam