ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਜਨਤਕ ਮਸ਼ਵਰਾ : ਫਰਜ਼ੀ ਏਅਰ ਸੁਵਿਧਾ 2.0 ਵੈੱਬਸਾਈਟਾਂ ਤੋਂ ਸਾਵਧਾਨ ਰਹੋ

Posted On: 25 JUL 2026 3:59PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਹਵਾਲੇ ਤੋਂ ਧਿਆਨ ਵਿੱਚ ਆਇਆ ਹੈ ਕਿ ਕੁਝ ਫਰਜ਼ੀ ਵੈੱਬਸਾਈਟਾਂ ਅਤੇ ਪੋਰਟਲ ਏਅਰ ਸੁਵਿਧਾ 2.0 ਹੋਣ ਦਾ ਪਖੰਡ ਕਰ ਰਹੇ ਹਨ ਅਤੇ ਯਾਤਰੀਆਂ ਨੂੰ ਭੁਗਤਾਨ ਗੇਟਵੇਅ ‘ਤੇ ਮੁੜ-ਨਿਰਦੇਸ਼ਿਤ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।

ਯਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਏਅਰ ਸੁਵਿਧਾ 2.0 ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਸੈਲਫ਼- ਡੈਕਲੇਰੇਸ਼ਨ ਫਾਰਮ ਜਮ੍ਹਾਂ ਕਰਨ ਲਈ ਕੋਈ ਵੀ ਫੀਸ ਨਹੀਂ ਦੇਣੀ ਹੁੰਦੀ ਹੈ। ਏਅਰ ਸੁਵਿਧਾ 2.0 ਦਾ ਇੱਕਮਾਤਰ ਅਧਿਕਾਰਤ ਪੋਰਟਲ https://airsuvidha.civilaviation.gov.in/ ਹੈ।

ਯਾਤਰੀਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਨਿਜੀ ਜਾਂ ਯਾਤਰਾ ਸਬੰਧੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਵੈੱਬਸਾਈਟ ਯੂਆਰਐੱਲ ਦੀ ਧਿਆਨ ਨਾਲ ਜਾਂਚ-ਪੜਤਾਲ ਕਰ ਲੈਣ ਅਤੇ ਏਅਰ ਸੁਵਿਧਾ 2.0 ਸੇਵਾਵਾਂ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੀ ਕਿਸੇ ਵੀ ਅਣ-ਆਥੋਰਾਈਜ਼ਡ ਵੈੱਬਸਾਈਟ ‘ਤੇ ਪੇਮੈਂਟ ਕਰਨ ਤੋਂ ਬਚਣ।

ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਸਿਰਫ਼ ਅਧਿਕਾਰਤ ਪੋਰਟਲ ਦੀ ਵਰਤੋਂ ਕਰਨ ਅਤੇ ਪ੍ਰਮਾਣਿਕ ਜਾਣਕਾਰੀ ਲਈ ਸਰਕਾਰੀ ਸੂਚਨਾਵਾਂ ‘ਤੇ ਹੀ ਭਰੋਸਾ ਕਰਨ। 

ਯਾਤਰੀਆਂ ਦੀ ਜਾਗਰੂਕਤਾ ਅਤੇ ਜਨਤਕ ਸੁਰੱਖਿਆ ਦੇ ਹਿਤ ਵਿੱਚ ਜਾਰੀ ਕੀਤਾ ਗਿਆ।

 

****

ਦਿਵਯਾਂਸ਼ੂ ਕੁਮਾਰ/ਏਕੇ


(Release ID: 2289480) ਵਿਜ਼ੀਟਰ ਕਾਊਂਟਰ : 43