ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਉੱਤਰੀ ਮੈਸੇਡੋਨੀਆ ਦੇ ਦੌਰੇ ’ਤੇ; ਉੱਤਰੀ ਮੈਸੇਡੋਨੀਆ ਦੇ ਰਾਸ਼ਟਰਪਤੀ ਨਾਲ ਦੁਵੱਲੀ ਮੀਟਿੰਗ ਕੀਤੀ ਅਤੇ ਵਫ਼ਦ-ਪੱਧਰੀ ਗੱਲਬਾਤ ਦੀ ਅਗਵਾਈ ਕੀਤੀ


ਆਰਥਿਕ ਸਹਿਯੋਗ ਭਾਰਤ ਅਤੇ ਉੱਤਰੀ ਮੈਸੇਡੋਨੀਆ ਦੇ ਦੁਵੱਲੇ ਸਬੰਧਾਂ ਦਾ ਇੱਕ ਬਹੁਤ ਮਹੱਤਵਪੂਰਨ ਥੰਮ੍ਹ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 21 JUL 2026 4:32PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ ਸ਼ਾਮ (20 ਜੁਲਾਈ, 2026) ਨੂੰ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਆਪਣੇ ਸਰਕਾਰੀ ਦੌਰੇ ਦੇ ਦੂਜੇ ਪੜਾਅ 'ਤੇ ਉੱਤਰੀ ਮੈਸੇਡੋਨੀਆ ਦੇ ਸਕੋਪਜੇ ਪਹੁੰਚੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਉੱਤਰੀ ਮੈਸੇਡੋਨੀਆ ਦਾ ਪਹਿਲਾ ਦੌਰਾ ਹੈ।

ਸਕੋਪਜੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣ ’ਤੇ, ਉੱਤਰੀ ਮੈਸੇਡੋਨੀਆ ਦੇ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ੀ ਵਪਾਰ ਮੰਤਰੀ, ਸ਼੍ਰੀ ਟਿਮਕੋ ਮੁਕੁੰਸਕੀ ਨੇ ਰਾਸ਼ਟਰਪਤੀ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਸਰਕਾਰੀ ਯਾਤਰਾ ’ਤੇ ਰਾਸ਼ਟਰਪਤੀ ਦੇ ਨਾਲ ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬੰਭਾਣੀਆ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ, ਰਾਜ ਸਭਾ ਮੈਂਬਰ ਡਾ. ਦਿਨੇਸ਼ ਸ਼ਰਮਾ ਅਤੇ ਸ਼੍ਰੀ ਵਿਜੇ ਬਘੇਲ, ਲੋਕ ਸਭਾ ਮੈਂਬਰ ਵੀ ਗਏ ਹਨ।

ਅੱਜ (21 ਜੁਲਾਈ, 2026), ਰਾਸ਼ਟਰਪਤੀ ਨੇ ਆਪਣੇ ਪ੍ਰੋਗਰਾਮਾਂ  ਦੀ ਸ਼ੁਰੂਆਤ ਵਿਲਾ ਵੋਡਨੋ ਦੀ ਫੇਰੀ ਨਾਲ ਕੀਤੀ। ਵਿਲਾ ਵੋਡਨੋ ਉੱਤਰੀ ਮੈਸੇਡੋਨੀਆ ਦੇ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼-ਕਮ-ਦਫ਼ਤਰ ਹੈ। ਉੱਥੇ, ਉੱਤਰੀ ਮੈਸੇਡੋਨੀਆ ਦੇ ਰਾਸ਼ਟਰਪਤੀ ਮਹਾਮਹਿਮ ਡਾ. ਗੋਰਦਾਨਾ ਸਿਲਜਾਨੋਵਸਕਾ-ਦਾਵਕੋਵਾ ਨੇ ਰਾਸ਼ਟਰਪਤੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ਅਤੇ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਆਹਮੋ-ਸਾਹਮਣੇ ਦੀ ਬੈਠਕ ਅਤੇ ਵਫ਼ਦ-ਪੱਧਰੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ’ਤੇ ਚਰਚਾ ਕੀਤੀ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਸਾਂਝੇ ਸਾਂਝੇ ਜਮਹੂਰੀ ਅਤੇ ਆਪਸੀ ਸਤਿਕਾਰ ’ਤੇ ਅਧਾਰਤ ਡੂੰਘੇ ਅਤੇ ਦੋਸਤਾਨਾ ਦੁਵੱਲੇ ਸਬੰਧਾਂ ਵਿੱਚ ਵਿਸ਼ਵਾਸ ਪ੍ਰਗਟ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਸਹਿਯੋਗ ਭਾਰਤ ਅਤੇ ਉੱਤਰੀ ਮੈਸੇਡੋਨੀਆ ਵਿਚਕਾਰ ਦੁਵੱਲੇ ਸਬੰਧਾਂ ਦਾ ਇੱਕ ਬਹੁਤ ਮਹੱਤਵਪੂਰਨ ਥੰਮ੍ਹ ਹੈ। ਉਨ੍ਹਾਂ ਨੇ ਆਈਟੀ/ਆਈਟੀਈਐੱਸ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਫਾਰਮਾਸਿਊਟੀਕਲ, ਟੈਕਸਟਾਈਲ ਅਤੇ ਬਾਇਓਟੈਕ, ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਫਿਲਮ ਨਿਰਮਾਣ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ’ਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਨੇ ਕਿਹਾ ਕਿ ਸੱਭਿਆਚਾਰਕ ਸਬੰਧ ਅਤੇ ਲੋਕਾਂ ਦੇ ਆਪਸੀ ਸਬੰਧ ਹਮੇਸ਼ਾ ਤੋਂ ਸਾਡੇ ਦੁਵੱਲੇ ਸਬੰਧਾਂ ਦੇ ਮਜ਼ਬੂਤ ​​ਥੰਮ੍ਹ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਰਚਨਾਤਮਕ ਖੇਤਰ ਵਿੱਚ ਸਹਿਯੋਗ ਸੱਭਿਆਚਾਰਕ ਆਦਾਨ-ਪ੍ਰਦਾਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ), ਕੋਲੇਸ਼ਨ ਫਾਰ ਡਿਜ਼ਾਸਟਰ ਰੈਜ਼ੀਲੀਐਂਟ ਇਨਫ੍ਰਾਸਟ੍ਰਕਚਰ (ਸੀਡੀਆਰਆਈ) ਅਤੇ ਗਲੋਬਲ ਬਾਇਓਫਿਊਲਜ਼ ਅਲਾਇੰਸ ਵਰਗੀਆਂ ਪਹਿਲਕਦਮੀਆਂ ਰਾਹੀਂ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਉਹਨਾਂ ਨੇ ਇਹਨਾਂ ਪਹਿਲਕਦਮੀਆਂ ਨਾਲ ਜੁੜਨ ਦੀ ਉੱਤਰੀ ਮੈਸੇਡੋਨੀਆ ਦੀ ਇੱਛਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹਨਾਂ ਅੰਤਰਰਾਸ਼ਟਰੀ ਪਹਿਲਕਦਮੀਆਂ ਵਿੱਚ ਹਿੱਸਾ ਲੈਣ ਨਾਲ ਉੱਤਰੀ ਮੈਸੇਡੋਨੀਆ ਨੂੰ ਨਵਿਆਉਣਯੋਗ ਊਰਜਾ ਅਤੇ ਆਫ਼ਤ-ਰੋਧਕ ਸਮਰੱਥਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਦੀਆਂ ਸਰਬੋਤਮ ਕਾਰਜ-ਪ੍ਰਣਾਲੀਆਂ ਅਤੇ ਤਕਨੀਕੀ ਮਹਾਰਤ ਦਾ ਲਾਭ ਲੈਣ ਵਿੱਚ ਮਦਦ ਮਿਲੇਗੀ।

ਰਾਸ਼ਟਰਪਤੀ ਨੇ ਉੱਤਰੀ ਮੈਸੇਡੋਨੀਆ ਲਈ ਇੰਡੀਅਨ ਟੈਕਨੀਕਲ ਐਂਡ ਇਕੋਨੋਮਿਕ ਕੋਆਪ੍ਰੇਸ਼ਨ (ਆਈਟੀਈਸੀ) ਸਿਖਲਾਈ ਸਲਾਟਸ ਦੀ ਗਿਣਤੀ ਦੁੱਗਣੀ ਕਰਨ ਦੇ ਭਾਰਤ ਦੇ ਫੈਸਲੇ ਦਾ ਐਲਾਨ ਕੀਤਾ; ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੋਰਸ ਵੀ ਸ਼ਾਮਲ ਹਨ। ਦੋਵਾਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਇਹ ਦੌਰਾ ਭਾਰਤ ਅਤੇ ਉੱਤਰੀ ਮੈਸੇਡੋਨੀਆ ਵਿਚਕਾਰ ਬਹੁਪੱਖੀ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰੇਗਾ ਅਤੇ ਆਉਣ ਵਾਲੇ ਸਾਲਾਂ ਵਿੱਚ ਇਸਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ।

ਉੱਤਰੀ ਮੈਸੇਡੋਨੀਆ ਪ੍ਰੈੱਸ ਸਟੇਟਮੈਂਟ ਦੀ ਅੰਗਰੇਜ਼ੀ ਵਿੱਚ ਪੀਡੀਐੱਫ

 

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2289254) ਵਿਜ਼ੀਟਰ ਕਾਊਂਟਰ : 28