ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਸ਼ਲੀਲ ਕੰਟੈਂਟ ਦਿਖਾਉਣ ਅਤੇ ਆਈਟੀ ਐਕਟ ਅਤੇ ਹੋਰ ਲਾਗੂ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਕਾਰਨ ਪਿਛਲੇ ਦੋ ਵਰ੍ਹਿਆਂ ਵਿੱਚ 50 ਓਟੀਟੀ ਪਲੈਟਫਾਰਮ ਬੰਦ ਕੀਤੇ ਗਏ
प्रविष्टि तिथि:
22 JUL 2026 3:15PM by PIB Chandigarh
ਸਰਕਾਰ ਨੇ ਡਿਜੀਟਲ ਮੀਡੀਆ ‘ਤੇ ਮੌਜੂਦਾ ਮਾਮਲਿਆਂ ਦੇ ਪ੍ਰਕਾਸ਼ਨਾਂ ਅਤੇ ਔਨਲਾਈਨ ਕਿਊਰੇਟਿਡ ਕੰਟੈਂਟ (ਓਟੀਟੀ ਪਲੈਟਫਾਰਮ) ਦੇ ਪ੍ਰਕਾਸ਼ਕਾਂ ਲਈ ਇੱਕ ਸੰਸਥਾਗਤ ਵਿਵਸਥਾ ਬਣਾਉਣ ਦੇ ਮਕਸਦ ਨਾਲ ਆਈਟੀ ਐਕਟ, 2000 ਦੇ ਤਹਿਤ 25.02.2021 ਨੂੰ ‘ਸੂਚਨਾ ਤਕਨਾਲੋਜੀ (ਇੰਟਰਮੀਡੀਅਰੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕ ਕੋਡ) ਨਿਯਮ, 2021’ ਨੋਟੀਫਾਈ ਕੀਤੇ ਸਨ।
ਇਨ੍ਹਾਂ ਨਿਯਮਾਂ ਦਾ ਭਾਗ- III ਡਿਜੀਟਲ ਸਮਾਚਾਰ ਪ੍ਰਕਾਸ਼ਕਾਂ ਅਤੇ ਔਨਲਾਈਨ ਕਿਊਰੇਟਿਡ ਕੰਟੈਂਟ (ਓਟੀਟੀ ਪਲੈਟਫਾਰਮ) ਦੇ ਪ੍ਰਕਾਸ਼ਕਾਂ ਲਈ ਨੈਤਿਕ ਕੋਡ ਦਾ ਪ੍ਰਾਵਧਾਨ ਕਰਦਾ ਹੈ। ਸ਼ਿਕਾਇਤਾਂ ਦਾ ਸਮਾਧਾਨ ਆਈਟੀ ਨਿਯਮ, 2021 ਦੇ ਪ੍ਰਾਵਧਾਨਾਂ ਦੇ ਤਹਿਤ ਕੀਤਾ ਜਾਂਦਾ ਹੈ।
ਆਈਟੀ ਐਕਟ, 2000 ਦੀ ਧਾਰਾ 79 ( 3 )( ਬੀ) ਵਿੱਚ ਗੈਰ-ਕਾਨੂੰਨੀ ਕੰਟੈਂਟ ਨੂੰ ਹਟਾਉਣ ਜਾਂ ਉਸ ਤੱਕ ਪਹੁੰਚ ਨੂੰ ਬੰਦ ਕਰਨ ਲਈ ਵਿਚੌਲਿਆਂ ਨੂੰ ਸੂਚਿਤ ਕਰਨ ਦਾ ਪ੍ਰਾਵਧਾਨ ਹੈ।
ਸ਼ਿਕਾਇਤਾਂ ਦੇ ਅਧਾਰ ‘ਤੇ ਸਰਕਾਰ ਨਿਯਮਿਤ ਤੌਰ ‘ਤੇ ਅਜਿਹੇ ਵਿਚੌਲਿਆਂ ਅਤੇ ਓਟੀਟੀ ਪਲੈਟਫਾਰਮ ਦੇ ਵਿਰੁੱਧ ਕਾਰਵਾਈ ਕਰਦੀ ਹੈ। ਸਰਕਾਰ ਨੇ ਪਿਛਲੇ ਦੋ ਵਰ੍ਹਿਆਂ ਵਿੱਚ ਅਸ਼ਲੀਲ ਕੰਟੈਂਟ ਦਿਖਾਉਣ ਅਤੇ ਆਈਟੀ ਐਕਟ ਦੀ ਧਾਰਾ 67 ਅਤੇ 67ਏ, ਬੀਐੱਨਐੱਸ ਦੀ ਧਾਰਾ 294 ਅਤੇ ਮਹਿਲਾਵਾਂ ਦੇ ਅਸ਼ਲੀਲ ਚਿੱਤਰਣ (ਮਨਾਹੀ) ਐਕਟ, 1986 ਦੀ ਧਾਰਾ 4 ਦੀ ਉਲੰਘਣਾ ਕਰਨ ਦੇ ਕਾਰਨ ਭਾਰਤ ਵਿੱਚ 50 ਓਟੀਟੀ ਪਲੈਟਫਾਰਮ ਨੂੰ ਜਨਤਕ ਪਹੁੰਚ ਲਈ ਬੰਦ ਕਰ ਦਿੱਤਾ ਹੈ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਰਾਜਾਭਾਓ ਪਰਾਗ ਪ੍ਰਕਾਸ਼ ਵਾਜੇ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
************
ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਾਦਰਸ਼ਨੀ/ਏਕੇ
(रिलीज़ आईडी: 2288367)
आगंतुक पटल : 4