ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਦੁਆਰਾ ਵਿੱਤੀ ਸਹਾਇਤਾ, ਅੰਤਰਰਾਸ਼ਟਰੀ ਸਾਂਝੇਦਾਰੀ ਅਤੇ ਆਲਮੀ ਪ੍ਰਚਾਰ ਰਾਹੀਂ ਭਾਰਤੀ ਫਿਲਮ ਨਿਰਮਾਤਾਵਾਂ ਨੂੰ ਸਮਰਥਨ


ਭਾਰਤੀ ਫਿਲਮ ਸੈਕਟਰ ਵਿੱਚ ਮੌਕਿਆਂ ਅਤੇ ਚੌਣੀਤੀਆਂ ਦਾ ਪਰੀਖਣ ਕਰਨ ਲਈ ਇੱਕ ਉੱਚ-ਪੱਧਰੀ ਅਧਿਐਨ ਸਮੂਹ ਵੀ ਬਣਾਇਆ ਗਿਆ

प्रविष्टि तिथि: 22 JUL 2026 4:15PM by PIB Chandigarh

ਡਿਵੈਲਪਮੈਂਟ, ਕਮਿਊਨੀਕੇਸ਼ਨ ਐਂਡ ਡਿਸੈਮੀਨੇਸ਼ਨ ਆਫ਼ ਫਿਲਮਿਕ ਕੰਟੈਂਟ (ਡੀਸੀਡੀਐੱਫਸੀ) ਸਕੀਮ ਦੇ ਤਹਿਤ, ਸਰਕਾਰ ਰੀਜ਼ਨਲ ਫਿਲਮਾਂ ਦੇ ਪ੍ਰੋਡਕਸ਼ਨ ਲਈ ਵਿੱਤੀ ਸਹਾਇਤਾ ਦਿੰਦੀ ਹੈ। ਇਨ੍ਹਾਂ ਯਤਨਾਂ ਨਾਲ ਮਹਾਰਾਸ਼ਟਰ ਸਮੇਤ ਪੂਰੇ ਦੇਸ਼ ਦੇ ਫਿਲਮ ਨਿਰਮਾਤਾਵਾਂ ਨੂੰ ਲਾਭ ਹੁੰਦਾ ਹੈ ਅਤੇ ਇਹ ਭਾਰਤ ਦੇ ਫਿਲਮ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਇਸ ਦੀ ਆਲਮੀ ਮੁਕਾਬਲੇਬਾਜ਼ੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।

ਸਰਕਾਰ ਨੇ ਭਾਰਤੀ ਫਿਲਮ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਭਾਰਤੀ ਸਿਨੇਮਾ ਦੀ ਗਲੋਬਲ ਪਹੁੰਚ ਵਧਾਉਣ ਲਈ ਕਈ ਪਹਿਲਕਦਮੀਆਂ ਵੀ ਕੀਤੀਆਂ ਹਨ। ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਰਾਹੀਂ ਅਜਿਹੇ ਫਿਲਮ ਨਿਰਮਾਤਾਵਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਅੰਤਰਰਾਸ਼ਟਰੀ ਪ੍ਰਚਾਰ ਅਤੇ ਮਾਰਕਿਟ ਤੱਕ ਪਹੁੰਚ ਨੂੰ ਅਸਾਨ ਬਣਾਉਣ ਲਈ, ਸਰਕਾਰ ਵੱਡੇ ਅੰਤਰਰਾਸ਼ਟਰੀ ਫਿਲਮ ਉਤਸਵ ਅਤੇ ਫਿਲਮ ਮਾਰਕਿਟ ਵਿੱਚ ਭਾਰਤੀ ਫਿਲਮ ਨਿਰਮਾਤਾਵਾਂ ਦੀ ਭਾਗੀਦਾਰੀ ਦਾ ਸਮਰਥਨ ਕਰਦੀ ਹੈ। ਮੰਤਰਾਲੇ ਵੱਲੋਂ ਭਾਰਤੀ ਸਿਨੇਮਾ ਦਾ ਪ੍ਰਚਾਰ ਕਰਨ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਦੇ ਮੌਕੇ ਤਿਆਰ ਕਰਨ ਲਈ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟ੍ਰੀ (ਫਿਕੀ) ਅਤੇ ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ (ਆਈਸੀਸੀ) ਜਿਹੇ ਇੰਡਸਟ੍ਰੀ ਨਾਲ ਜੁੜੇ ਸੰਗਠਨਾਂ ਦੇ ਨਾਲ ਵੀ ਤਾਲਮੇਲ ਸਥਾਪਿਤ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, ਵਿਦੇਸ਼ ਵਿੱਚ ਭਾਰਤੀ ਮਿਸ਼ਨ ਨੂੰ ਭਾਰਤੀ ਸਿਨੇਮਾ ਨੂੰ ਹੁਲਾਰਾ ਦੇਣ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮ ਇੰਡਸਟ੍ਰੀ ਦਰਮਿਆਨ ਜੁੜਾਅ ਨੂੰ ਅਸਾਨ ਬਣਾਉਣ ਦੇ ਮਕਸਦ ਨਾਲ ਪ੍ਰੋਗਰਾਮ ਆਯੋਜਿਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਅਜਿਹੀਆਂ ਕੋਸ਼ਿਸ਼ਾਂ ਵਿੱਚ ਵੇਵਸ ਬਜ਼ਾਰ, ਵਰਕ-ਇਨ-ਪ੍ਰੋਗਰੈੱਸ ਲੈਬਸ, ਵਿਊਇੰਗ ਰੂਮ, ਫਿਲਮ ਮਾਰਕਿਟ ਅਤੇ ਅੰਤਰਰਾਸ਼ਟਰੀ ਸਹਿ-ਉਤਪਾਦਨ ਨੂੰ ਅਸਾਨ ਬਣਾਉਣ ਵਾਲੇ ਪ੍ਰੋਗਰਾਮ ਸ਼ਾਮਲ ਹਨ। ਇਹ ਪਲੈਟਫਾਰਮ ਭਾਰਤੀ ਫਿਲਮ ਨਿਰਮਾਤਾਵਾਂ ਨੂੰ ਪ੍ਰੋਜੈਕਟ ਵਿਕਾਸ ਸਮਰਥਨ, ਨੈੱਟਵਰਕਿੰਗ ਦੇ ਮੌਕੇ ਅਤੇ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਦੇ ਹਨ।

ਮਹਾਰਾਸ਼ਟਰ ਦੇਸ਼ ਦੇ ਸਭ ਤੋਂ ਵੱਡੇ ਫਿਲਮ ਪ੍ਰੋਡਕਸ਼ਨ ਹੱਬ ਵਿੱਚੋਂ ਇੱਕ ਬਣਿਆ ਹੋਇਆ ਹੈ, ਜਿੱਥੇ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਅਤੇ ਸੁਵਿਧਾਵਾਂ ਮੌਜੂਦ ਹਨ। ਦਾਦਾਸਾਹੇਬ ਫਾਲਕੇ ਚਿੱਤਰਨਗਰੀ (ਫਿਲਮ ਸਿਟੀ), ਗੋਰੇਗਾਓਂ ਮੁੰਬਈ ਵਿੱਚ ਹੈ। ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ), ਪੁਣੇ ਅਤੇ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ), ਮੁੰਬਈ ਜਿਹੇ ਸੰਸਥਾਨ ਇਸ ਸੈਕਟਰ ਦੇ ਸਮਰੱਥਾ ਨਿਰਮਾਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਦੇ ਇਲਾਵਾ, ਨਿਜੀ ਖੇਤਰ ਦੇ ਪ੍ਰੋਡਕਸ਼ਨ ਅਤੇ ਪੋਸਟ-ਪ੍ਰੋਡਕਸ਼ਨ ਸੁਵਿਧਾਵਾਂ ਦਾ ਇੱਕ ਵੱਡਾ ਨੈੱਟਵਰਕ ਵੀ ਮੁੰਬਈ, ਪੁਣੇ ਅਤੇ ਨਾਸਿਕ ਵਿੱਚ ਕੰਮ ਕਰ ਰਿਹਾ ਹੈ।

ਫਿਲਮ ਸੈਕਟਰ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਹਾਲ ਹੀ ਵਿੱਚ ਇੱਕ ਉੱਚ ਪੱਧਰੀ ਅਧਿਐਨ ਸਮੂਹ ਬਣਾਇਆ ਹੈ। ਇਸ ਸਮੂਹ ਦੀ ਰਿਪੋਰਟ ਦੇ ਅਧਾਰ ‘ਤੇ ਅੱਗੇ ਦੀ ਨੀਤੀ ਬਣਾਈ ਜਾਵੇਗੀ।

ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਅਤੇ ਸੰਸਦੀ ਮਾਮਲੇ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਡਾ. ਅਮੋਲ ਰਾਮਸਿੰਘ ਕੋਲਹੇ ਦੁਆਰਾ ਚੁੱਕੇ ਗਏ ਇੱਕ ਅਣਸਟਾਰਡ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਏਕੇ


(रिलीज़ आईडी: 2288204) आगंतुक पटल : 8
इस विज्ञप्ति को इन भाषाओं में पढ़ें: English , Urdu , हिन्दी , Bengali , Gujarati , Tamil , Telugu , Kannada , Malayalam