ਪ੍ਰਮਾਣੂ ਊਰਜਾ ਵਿਭਾਗ
azadi ka amrit mahotsav

ਡੀਏਈ-ਨੁਰਚਰਡ ਓਲੰਪੀਆਡ ਪ੍ਰੋਗਰਾਮ ਦੀ ਬਦੌਲਤ ਅੰਤਰਰਾਸ਼ਟਰੀ ਵਿਗਿਆਨ ਅਤੇ ਗਣਿਤ ਓਲੰਪੀਆਡ ਵਿੱਚ ਭਾਰਤ ਦੀ ਨੌਜਵਾਨ ਪ੍ਰਤਿਭਾ ਦਾ ਜਲਵਾ


ਅੰਤਰਰਾਸ਼ਟਰੀ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਣ ਅਤੇ ਗਣਿਤ ਓਲੰਪੀਆਡ 2026 ਵਿੱਚ ਭਾਰਤੀ ਵਿਦਿਆਰਥੀਆਂ ਨੇ ਅਸਧਾਰਣ ਪ੍ਰਦਰਸ਼ਨ ਕੀਤਾ, ਜੋ ਆਲਮੀ ਵਿਗਿਆਨਕ ਉੱਤਮਤਾ ਵਿੱਚ ਭਾਰਤ ਦੀ ਵਧਦੀ ਪ੍ਰਤਿਸ਼ਠਾ ਦਾ ਪ੍ਰਮਾਣ ਹੈ

2026 ਦੇ ਓਲੰਪੀਆਡ ਵਿੱਚ 12 ਗੋਲਡ ਅਤੇ 7 ਸਿਲਵਰ ਮੈਡਲ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ ਅਤੇ ਅੰਤਰਰਾਸ਼ਟਰੀ ਰਸਾਇਣ ਵਿਗਿਆਨ ਓਲੰਪੀਆਡ ਵਿੱਚ ਇਤਿਹਾਸਕ ਤੌਰ ‘ਤੇ ਪ੍ਰਾਪਤ ਸਾਰੇ ਗੋਲਡ ਮੈਡਲ ਸ਼ਾਮਲ ਹਨ

ਇਹ ਉਪਲਬਧੀਆਂ ਵਿਗਿਆਨ ਅਤੇ ਗਣਿਤ ਵਿੱਚ ਭਾਰਤ ਦੇ ਰਾਸ਼ਟਰੀ ਓਲੰਪੀਆਡ ਪ੍ਰੋਗਰਾਮ ਦੀ ਸ਼ਕਤੀ ਨੂੰ ਦਰਸਾਉਂਦੀਆਂ ਹਨ, ਜਿਸ ਦੀ ਅਗਵਾਈ ਹੋਮੀ ਭਾਭਾ ਵਿਗਿਆਨ ਸਿੱਖਿਆ ਕੇਂਦਰ (ਐੱਚਬੀਸੀਐੱਸਈ) ਕਰ ਰਿਹਾ ਹੈ

ਲਗਭਗ 4 ਦਹਾਕਿਆਂ ਤੋਂ, ਪਰਮਾਣੂ ਊਰਜਾ ਵਿਭਾਗ ਨੇ ਸਭ ਤੋਂ ਪ੍ਰਤਿਭਾਸ਼ਾਲੀ ਯੁਵਾ ਪ੍ਰਤਿਭਾਵਾਂ ਨੂੰ ਪਹਿਚਾਣਨ, ਉਨ੍ਹਾਂ ਦਾ ਮਾਰਗਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ ਦੀ ਪ੍ਰਮੁੱਖ ਵਿਗਿਆਨ ਅਤੇ ਗਣਿਤ ਪ੍ਰਤੀਯੋਗੀਤਾਵਾਂ ਵਿੱਚ ਸ਼ਾਨਦਾਰ ਬਣਾਉਣ ਲਈ ਸੰਸਥਾਗਤ ਸਮਰਥਨ ਪ੍ਰਦਾਨ ਕੀਤਾ ਹੈ।

प्रविष्टि तिथि: 22 JUL 2026 11:52AM by PIB Chandigarh

ਪਰਮਾਣੂ ਊਰਜਾ ਵਿਭਾਗ (ਡੀਏਈ) ਨੇ ਇੱਕ ਵਾਰ ਫਿਰ ਤੋਂ ਦੇਸ਼ ਦੀ ਵਿਗਿਆਨਕ ਪ੍ਰਤਿਭਾਵਾਂ ਦੀ ਸੰਭਾਲ ਵਿੱਚ ਆਪਣੀ ਗਹਿਰੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਰਾਸ਼ਟਰੀ ਓਲੰਪੀਆਡ ਪ੍ਰੋਗਰਾਮ ਅਧੀਨ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੇ 2026 ਦੇ ਅੰਤਰਰਾਸ਼ਟਰੀ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਗਣਿਤ ਓਲੰਪੀਆਡ ਵਿੱਚ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਸਫਲਤਾ ਭਾਰਤੀ ਨੌਜਵਾਨਾਂ ਦੀਆਂ ਅਸਾਧਾਰਣ ਸਮਰੱਥਾਵਾਂ ਦਾ ਪ੍ਰਮਾਣ ਹੈ ਅਤੇ ਦਹਾਕਿਆਂ ਤੋਂ ਬਣੇ ਰਾਸ਼ਟਰੀ ਈਕੋਸਿਸਟਮ ਦੀ ਸ਼ਕਤੀ ਨੂੰ ਦਰਸਾਉਂਦਾ ਹੈ, ਜੋ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਛਾਣ, ਮਾਰਗ ਦਰਸ਼ਨ ਅਤੇ ਪ੍ਰਰੇਣਾ ਲਈ ਸਮਰਪਿਤ ਹੈ। ਓਲੰਪੀਆਡ ਟੀਮਾਂ ਦੀ ਇਸ ਸ਼ਾਨਦਾਰ ਸਫਲਤਾ ਨਾਲ ਸਪਸ਼ਟ ਹੁੰਦਾ ਹੈ ਕਿ ਭਾਰਤ ਦੀ ਯੁਵਾ ਸ਼ਕਤੀ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਗੋਲਬਲ ਪਲੈਟਫਾਰਮ ‘ਤੇ ਉਨ੍ਹਾਂ ਦੀ ਪੂਰੀ ਸਮਰੱਥਾ ਨੂੰ ਪਹਿਚਾਣ ਦਿਵਾਉਣ ਲਈ ਲਗਾਤਾਰ ਨਿਵੇਸ਼ ਕੀਤਾ ਜਾ ਰਿਹਾ ਹੈ।

ਸਾਲ 2026 ਦਾ ਓਲੰਪੀਆਡ ਸੈਸ਼ਨ ਅੰਤਰਰਾਸ਼ਟਰੀ ਓਲੰਪੀਆਡ ਵਿੱਚ ਭਾਰਤ ਦੇ ਪ੍ਰਦਰਸ਼ਨ ਦੇ ਲਿਹਾਜ ਨਾਲ ਇੱਕ ਮਹੱਤਵਪੂਰਨ ਉਪਲਬਧੀ ਸਾਬਤ ਹੋਈ। 4 ਓਲੰਪੀਆਡ ਵਿੱਚ ਭਾਰਤੀ ਦਲ ਨੇ 12 ਗੋਲਡ ਅਤੇ 7 ਸਿਲਵਰ ਮੈਡਲ ਜਿੱਤੇ, ਜਿਨ੍ਹਾਂ ਵਿੱਚ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਣ ਵਿੱਚ ਇਤਿਹਾਸਕ ਗੋਲਡ ਮੈਡਲ ਸ਼ਾਮਲ ਹਨ। ਇਸ ਤੋਂ ਇਲਾਵਾ, ਜੀਵ ਵਿਗਿਆਨ ਅਤੇ ਗਣਿਤ ਵਿੱਚ ਵੀ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ਵ ਦੀਆਂ ਸ਼ਾਨਦਾਰ ਯੁਵਾ ਪ੍ਰਤਿਭਾਵਾਂ ਵਿੱਚ ਮੁਕਾਬਲਾ ਕਰਦੇ ਹੋਏ, ਭਾਰਤੀ ਵਿਦਿਆਰਥੀਆਂ ਨੇ ਅਸਾਧਾਰਣ ਵਿਗਿਆਨਕ ਸਮਰੱਥਾ, ਦ੍ਰਿੜ੍ਹਤਾ ਅਤੇ ਇਨੋਵੇਸ਼ਨ ਦਾ ਪ੍ਰਦਰਸ਼ਨ ਕੀਤਾ। ਇਸ ਨਾਲ ਦੇਸ਼ ਨੂੰ ਬੇਅੰਤ ਗੌਰਵ ਹਾਸਲ ਹੋਇਆ ਅਤੇ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਆਲਮੀ ਸ਼ਕਤੀ ਵਜੋਂ ਪਹਿਚਾਣ ਮਿਲੀ। 

ਸਾਲ 2026 ਵਿੱਚ ਅੰਤਰਰਾਸ਼ਟਰੀ ਓਲੰਪੀਅਡ

ਭਾਰਤ ਦਾ ਪ੍ਰਦਰਸ਼ਨ

ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਅਡ

ਸਾਰੇ 5 ਗੋਲਡ ਮੈਡਲ, ਸਾਂਝੇ ਤੌਰ ‘ਤੇ ਵਰਲਡ ਚੈਂਪੀਅਨ

ਅੰਤਰਰਾਸ਼ਟਰੀ ਰਸਾਇਣ ਵਿਗਿਆਨ ਓਲੰਪੀਅਡ

ਸਾਰੇ 4 ਗੋਲਡ ਮੈਡਲ, ਸਾਂਝੇ ਤੌਰ ‘ਤੇ ਵਰਲਡ ਚੈਂਪੀਅਨ

ਅੰਤਰਰਾਸ਼ਟਰੀ ਜੀਵ ਵਿਗਿਆਨ ਓਲੰਪੀਅਡ

1 ਗੋਲਡ, 3 ਸਿਲਵਰ

ਅੰਤਰਰਾਸ਼ਟਰੀ ਗਣਿਤ ਓਲੰਪੀਅਡ

2 ਗੋਲਡ, 4 ਸਿਲਵਰ

 

ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਤੇ ਪਰਮਾਣੂ ਊਰਜਾ ਕਮੀਸ਼ਨ ਦੇ ਚੇਅਰਮੈਨ ਡਾ. ਅਜੀਤ ਕੁਮਾਰ ਮੋਹੰਤੀ ਨੇ ਵਿਦਿਆਰਥੀਆਂ ਦੀਆਂ ਅਸਾਧਾਰਣ ਉਪਲਬਧੀਆਂ ‘ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਓਲੰਪੀਆਡ ਵਿੱਚ ਭਾਰਤੀ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਾਸ਼ਟਰੀ ਗੌਰਵ ਦਾ ਵਿਸ਼ਾ ਹੈ ਅਤੇ ਭਾਰਤ ਦੀ ਵਿਗਿਆਨਕ ਭਾਵਨਾ ਦਾ ਉਤਸਵ ਹੈ। ਇਹ ਉਪਲਬਧੀਆਂ ਵਿਦਿਆਰਥੀਆਂ ਦੇ ਸਮਰਪਣ, ਸਲਾਹਕਾਰਾਂ ਅਤੇ ਅਧਿਆਪਕਾਂ ਦੇ ਵਡਮੁੱਲੇ ਮਾਰਗ-ਦਰਸ਼ਨ ਅਤੇ ਦਹਾਕਿਆਂ ਤੋਂ ਅਣਥੱਕ ਮਿਹਨਤ ਨਾਲ ਬਣਾਏ ਗਏ ਸੰਸਥਾਗਤ ਵਿਵਸਥਾ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਇਸ ਸਫਲਤਾ ਦਾ ਮੂਲ ਅਧਾਰ ਹੋਮੀ ਭਾਭਾ ਵਿਗਿਆਨ ਸਿੱਖਿਆ ਕੇਂਦਰ (ਐੱਚਬੀਸੀਐੱਸਈ) ਹੈ, ਜੋ ਪਰਮਾਣੂ ਊਰਜਾ ਵਿਭਾਗ ਅਧੀਨ ਇੱਕ ਸਹਾਇਤਾ ਪ੍ਰਾਪਤ ਸੰਸਥਾਨ, ਟਾਟਾ ਇੰਸਟੀਟਿਊਟ ਆਫ਼ ਫੰਡਾਮੈਂਟਲ ਰਿਸਰਚ (ਟੀਆਈਐੱਫਆਰ) ਦਾ ਇੱਕ ਰਾਸ਼ਟਰੀ ਕੇਂਦਰ ਹੈ। ਭਾਰਤ ਦੇ ਵਿਗਿਆਨ ਅਤੇ ਗਣਿਤ ਓਲੰਪੀਆਡ ਪ੍ਰੋਗਰਾਮਾਂ ਦੇ ਰਾਸ਼ਟਰੀ ਨੋਡਲ ਕੇਂਦਰ ਵਜੋਂ, ਹੋਮੀ ਭਾਭਾ ਵਿਗਿਆਨ ਸਿੱਖਿਆ ਕੇਂਦਰ ਪ੍ਰਤਿਭਾ ਦੀ ਪਹਿਚਾਣ, ਮਾਰਗਦਰਸ਼ਨ, ਐਡਵਾਂਸ ਟ੍ਰੇਨਿੰਗ ਅਤੇ ਸਲਾਹ ਮਸ਼ਵਰੇ ਦੀ ਇੱਕ ਕਠੋਰ, ਬਹੁ-ਪੱਧਰੀ ਪ੍ਰਕਿਰਿਆ ਸੰਚਾਲਿਤ ਕਰਦਾ ਹੈ, ਜਿਸ ਨਾਲ ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ ਪ੍ਰੀ-ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਨੂੰ ਉੱਚਤਮ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਪਰਮਾਣੂ ਊਰਜਾ ਵਿਭਾਗ ਦੇ ਲਗਾਤਾਰ ਸੰਸਥਾਗਤ ਸਮਰੱਥਨ ਅਤੇ ਵਿਗਿਆਨਕ ਉੱਤਮਤਾ ਦੇ ਪ੍ਰਤੀ ਅਟੁੱਟ ਵਚਨਬੱਧਤਾ ਰਾਹੀਂ ਇਹ ਪ੍ਰੋਗਰਾਮ ਵਿਸ਼ਵ ਦੇ ਸਭ ਤੋਂ ਸਨਮਾਨਿਤ ਓਲੰਪੀਆਡ ਸਿਸਮਾਂ ਵਿੱਚੋਂ ਇੱਕ ਵਜੋਂ ਵਿਕਸਿਤ ਹੋਇਆ ਹੈ। 

ਭਾਰਤ ਦੇ ਓਲੰਪੀਆਡ ਪ੍ਰੋਗਰਾਮ ਨੂੰ ਅੱਗੇ ਵਧਾਉਣ ਵਿੱਚ ਪਰਮਾਣੂ ਊਰਜਾ ਵਿਭਾਗ ਦੇ ਨਿਰੰਤਰ ਸਮਰਥਨ ਦੀ ਪ੍ਰਸ਼ੰਸਾ ਕਰਦੇ ਹੋਏ, HBCSE ਦੇ ਸੈਂਟਰ ਡਾਇਰੈਕਟਰ, ਪ੍ਰੋਫੈਸਰ ਅਰਨਬ ਭੱਟਾਚਾਰੀਆ ਨੇ ਕਿਹਾ ਕਿ ਉਹ ਇਸ ਵਿਭਾਗ ਦੇ ਵਡਮੁੱਲੇ ਸਮਰਥਨ ਅਤੇ ਦੇਸ਼ ਵਿੱਚ ਵਿਗਿਆਨਕ ਪ੍ਰਤਿਭਾਵਾਂ ਨੂੰ ਵਿਕਸਿਤ ਕਰਨ ਦੀ ਲੰਬੇ ਸਮੇਂ ਦੀ ਵਚਨਬੱਧਤਾ ਲਈ ਬਹੁਤ ਧੰਨਵਾਦੀ ਹਨ। ਸਾਡੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਾਡੀ ਅਗਲੀ ਪੀੜ੍ਹੀ ਦੇ ਨੌਜਵਾਨ ਵਿਦਵਾਨਾਂ ਦੀ ਪਛਾਣ ਕਰਨ, ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਮਿਸ਼ਨ ਨੂੰ ਸਿੱਧ ਕਰਦਾ ਹੈ, ਨਾਲ ਹੀ ਪੂਰੇ ਦੇਸ਼ ਵਿੱਚ ਵਿਗਿਆਨ ਅਤੇ ਗਣਿਤ ਵਿੱਚ ਉੱਤਮਤਾ ਦੀ ਸੰਸਕ੍ਰਿਤੀ ਨੂੰ ਵੀ ਉਤਸ਼ਾਹਿਤ ਕਰਦਾ ਹੈ।

ਪਰਮਾਣੂ ਊਰਜਾ ਵਿਭਾਗ ਦਾ ਓਲੰਪੀਆਡ ਵਿੱਚ ਯੋਗਦਾਨ ਸਿਰਫ਼ ਸਪਾਂਸਰਸ਼ਿਪ ਤੱਕ ਸੀਮਤ ਨਹੀਂ ਰਹਿੰਦਾ ਹੈ। TIFR ਅਤੇ HBCSE ਨੂੰ ਸਮਰਥਨ ਦੇਕੇ, ਵਿਭਾਗ ਨੇ ਇੱਕ ਮਜ਼ਬੂਤ ​​ਰਾਸ਼ਟਰੀ ਈਕੋਸਿਸਟਮ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ, ਜਿਸ ਨਾਲ ਵਿਗਿਆਨਕ ਪ੍ਰਤਿਭਾਵਾਂ ਦੇ ਵਿਕਾਸ ਲਈ ਦੇਸ਼ ਭਰ ਦੇ ਵਿਗਿਆਨਕਾਂ, ਅਧਿਆਪਕਾਂ, ਵਿਦਿਅਕ ਸੰਸਥਾਨਾਂ ਅਤੇ ਵਿਸ਼ਾ ਮਾਹਿਰਾਂ ਨੂੰ ਇੱਕ ਪਲੈਟਫਾਰਮ 'ਤੇ ਲਿਆਂਦਾ ਜਾ ਰਿਹਾ ਹੈ। ਇਸ ਸਹਿਯੋਗੀ ਢਾਂਚੇ ਨਾਲ ਕਈ ਪੀੜ੍ਹੀਆਂ ਦੇ ਓਲੰਪੀਅਨ ਉਭਰੇ ਹਨ ਜੋ ਭਾਰਤ ਅਤੇ ਵਿਦੇਸ਼ਾਂ ਵਿੱਚ ਉੱਚ ਸਿੱਖਿਆ, ਖੋਜ, ਨਵੀਨਤਾ ਅਤੇ ਵਿਗਿਆਨਕ ਲੀਡਰਸ਼ਿਪ ਵਿੱਚ ਆਪਣੀ ਪਛਾਣ ਬਣਾ ਰਹੇ ਹਨ।

ਪਰਮਾਣੂ ਊਰਜਾ ਵਿਭਾਗ ਸਾਰੇ ਮੈਡਲ ਜੇਤੂਆਂ, ਟੀਮ ਲੀਡਰਾਂ, ਸਲਾਹਕਾਰਾਂ, ਵਿਗਿਆਨਕ ਨਿਰੀਖਕਾਂ, HBCSE ਦੇ ਓਲੰਪੀਆਡ ਸੈੱਲਾਂ, ਅਧਿਆਪਕ ਸੰਗਠਨਾਂ ਅਤੇ ਦੇਸ਼ ਵਿਆਪੀ ਮਾਹਰਾਂ ਦੇ ਨੈੱਟਵਰਕ ਨੂੰ ਉਨ੍ਹਾਂ ਦੇ ਸਮਰਪਣ ਲਈ ਵਧਾਈਆਂ ਦਿੰਦੇ ਹਨ, ਜਿਨ੍ਹਾਂ ਦੇ ਯਤਨਾਂ ਦੁਆਰਾ ਇਹ ਉਪਲਬਧੀਆਂ ਸੰਭਵ ਹੋਈਆਂ ਹਨ। ਵਿਭਾਗ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਪੁਲਾੜ ਵਿਭਾਗ ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਸਾਂਝੇਦਾਰੀ ਦੀ ਵੀ ਪ੍ਰਸ਼ੰਸਾ ਕਰਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਭਾਰਤ ਦਾ ਰਾਸ਼ਟਰੀ ਓਲੰਪੀਆਡ ਪ੍ਰੋਗਰਾਮ ਹੋਰ ਮਜ਼ਬੂਤ ਹੋ ਸਕਿਆ ਹੈ। 

2026 ਵਿੱਚ ਭਾਰਤੀ ਓਲੰਪੀਆਡ ਟੀਮਾਂ ਦੀਆਂ ਸਫਲਤਾਵਾਂ ਇਹ ਪ੍ਰਮਾਣਿਤ ਕਰਦੀਆਂ ਹਨ ਕਿ ਵਿਗਿਆਨਕ ਸਿੱਖਿਆ ਅਤੇ ਪ੍ਰਤਿਭਾ ਦੀ ਸੰਭਾਲ ਵਿੱਚ ਕੀਤੇ ਗਏ ਨਿਰੰਤਰ ਨਿਵੇਸ਼ ਦਾ ਕਿੰਨ੍ਹਾ ਡੂੰਘਾ ਪ੍ਰਭਾਵ ਹੁੰਦਾ ਹੈ। ਜਿਵੇਂ-ਜਿਵੇਂ ਰਾਸ਼ਟਰ ਵਿਸ਼ਵਵਿਆਪੀ ਗਿਆਨ-ਅਧਾਰਿਤ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ, ਪਰਮਾਣੂ ਊਰਜਾ ਵਿਭਾਗ ਨੌਜਵਾਨ ਵਿਗਿਆਨੀਆਂ ਨੂੰ ਪ੍ਰੇਰਿਤ ਕਰਨ, ਉੱਤਮਤਾ ਵਾਲੀਆਂ ਸੰਸਥਾਵਾਂ ਨੂੰ ਸਸ਼ਕਤ ਬਣਾਉਣ ਅਤੇ ਵਿਗਿਆਨ, ਨਵੀਨਤਾ ਅਤੇ ਮਨੁੱਖੀ ਸਮਰੱਥਾ ਨਾਲ ਪੋਸ਼ਿਤ ਭਵਿੱਖ ਦੀ ਉਸਾਰੀ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ‘ਤੇ ਦ੍ਰਿੜ੍ਹ ਹੈ। 

ਕੋਲੰਬੀਆ ਦੇ ਬੁਕਾਰਾਮੰਗਾ ਵਿੱਚ ਆਯੋਜਿਤ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ (IPhO) 2026 ਵਿੱਚ ਸ਼ਾਮਲ ਭਾਰਤੀ ਟੀਮ

ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਆਯੋਜਿਤ 58ਵੇਂ ਅੰਤਰਰਾਸ਼ਟਰੀ ਰਸਾਇਣ ਵਿਗਿਆਨ ਓਲੰਪੀਆਡ ਵਿੱਚ ਭਾਰਤੀ ਟੀਮ

ਲਿਥੁਆਨੀਆ ਦੇ ਵਿਨੀਯਸ ਵਿੱਚ ਆਯੋਜਿਤ 37ਵੇਂ ਅੰਤਰਰਾਸ਼ਟਰੀ ਜੀਵ ਵਿਗਿਆਨ ਓਲੰਪੀਆਡ 2026 ਵਿੱਚ ਭਾਰਤੀ ਟੀਮ

May be an image of one or more people and text

ਚੀਨ ਦੇ ਸ਼ੰਘਾਈ ਵਿੱਚ ਆਯੋਜਿਤ 67ਵੇਂ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਵਿੱਚ ਭਾਰਤੀ ਟੀਮ

*******

ਐੱਨਕੇਆਰ/ਏਕੇ/ਐੱਨਐੱਮ/ਅਹਿਮਦ ਖ਼ਾਨ


(रिलीज़ आईडी: 2287846) आगंतुक पटल : 4
इस विज्ञप्ति को इन भाषाओं में पढ़ें: Tamil , Gujarati , English , Urdu , Marathi , हिन्दी