ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਦਾ ਮੋਲਦੋਵਾ ਦੌਰਾ; ਮੋਲਦੋਵਾ ਦੇ ਰਾਸ਼ਟਰਪਤੀ ਨਾਲ ਦੁਵੱਲੀ ਮੀਟਿੰਗ ਕੀਤੀ ਅਤੇ ਵਫ਼ਦ-ਪੱਧਰੀ ਗੱਲਬਾਤ ਦੀ ਅਗਵਾਈ ਕੀਤੀ

प्रविष्टि तिथि: 20 JUL 2026 4:28PM by PIB Chandigarh

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (20 ਜੁਲਾਈ, 2026) ਸਵੇਰੇ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਆਪਣੇ ਸਰਕਾਰੀ ਦੌਰੇ ਦੇ ਪਹਿਲੇ ਪੜਾਅ ਵਿੱਚ ਮੋਲਦੋਵਾ ਦੀ ਰਾਜਧਾਨੀ ਚਿਸੀਨਾਉ ਪਹੁੰਚੇ। ਕਿਸੇ ਵੀ ਭਾਰਤੀ ਰਾਸ਼ਟਰਪਤੀ ਦੀ ਮੋਲਦੋਵਾ ਦੀ ਇਹ ਪਹਿਲੀ ਫੇਰੀ ਹੈ।

ਇਸ ਸਰਕਾਰੀ ਦੌਰੇ ’ਤੇ ਰਾਸ਼ਟਰਪਤੀ ਦੇ ਨਾਲ ਸ਼੍ਰੀਮਤੀ ਨਿਮੂਬੇਨ ਜਯੰਤੀਭਾਈ ਬਾਂਭਨੀਆ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ; ਡਾ. ਦਿਨੇਸ਼ ਸ਼ਰਮਾ, ਰਾਜ ਸਭਾ ਮੈਂਬਰ ਅਤੇ ਸ਼੍ਰੀ ਵਿਜੇ ਬਘੇਲ, ਲੋਕ ਸਭਾ ਮੈਂਬਰ ਵੀ ਗਏ ਹਨ।

ਚਿਸੀਨਾਉ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣ ’ਤੇ, ਰਾਸ਼ਟਰਪਤੀ ਦਾ ਸਵਾਗਤ ਮੋਲਦੋਵਾ ਗਣਰਾਜ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼੍ਰੀ ਮਿਹਾਈ ਪੋਪਸੋਈ ਨੇ ਕੀਤਾ।

ਬਾਅਦ ਵਿੱਚ, ਰਾਸ਼ਟਰਪਤੀ ਪ੍ਰੈਜ਼ੀਡੈਂਸ਼ੀਅਲ ਪੈਲੇਸ ਗਏ। ਉੱਥੇ ਮੋਲਦੋਵਾ ਗਣਰਾਜ ਦੀ ਰਾਸ਼ਟਰਪਤੀ, ਮਹਾਮਹਿਮ ਸ਼੍ਰੀਮਤੀ ਮਾਈਆ ਸਾਂਡੂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਦਾ ਰਸਮੀ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਆਹਮੋ-ਸਾਹਮਣੇ ਦੀ ਬੈਠਕ ਅਤੇ ਵਫ਼ਦ ਪੱਧਰੀ ਗੱਲਬਾਤ ਦੌਰਾਨ, ਦੋਵਾਂ ਨੇਤਾਵਾਂ ਨੇ ਦੁਵੱਲੀ ਭਾਈਵਾਲੀ ਦੇ ਸਾਰੇ ਪਹਿਲੂਆਂ ’ਤੇ ਸਾਰਥਕ ਅਤੇ ਅਗਾਂਹਵਧੂ ਵਿਚਾਰ-ਵਟਾਂਦਰਾ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਮੋਲਦੋਵਾ ਦਾ ਪਹਿਲਾ ਸਰਕਾਰੀ ਦੌਰਾ ਹੈ। ਇਹ ਸਾਡੇ ਦੁਵੱਲੇ ਸਬੰਧਾਂ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ ਅਤੇ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਵਧਦੀ ਦੋਸਤੀ ਅਤੇ ਆਪਸੀ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਮੋਲਦੋਵਾ ਨੇ ਤਿੰਨ ਦਹਾਕਿਆਂ ਤੋਂ ਖ਼ੁਸ਼ਗਵਾਰ ਅਤੇ ਦੋਸਤਾਨਾ ਸਬੰਧ ਸਾਂਝੇ ਕਰਦੇ ਆ ਰਹੇ ਹਨ। ਭੂਗੋਲਿਕ ਤੌਰ ’ਤੇ ਦੂਰ ਹੋਣ ਦੇ ਬਾਵਜੂਦ ਸ਼ਾਂਤੀ, ਵਿਕਾਸ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਦੇ ਅਨੁਸਾਰ ਸਾਡੀ ਭਾਈਵਾਲੀ ਨਿਰੰਤਰ ਵਧਦੀ ਰਹੀ ਹੈ ।

ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਆਰਥਿਕ ਸਹਿਯੋਗ ਸਾਡੀ ਭਾਈਵਾਲੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਉਹਨਾਂ ਨੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ, ਸੰਪਰਕ ਵਿੱਚ ਸੁਧਾਰ ਕਰਨ ਅਤੇ ਆਪਣੇ ਕਾਰੋਬਾਰੀ ਵਰਗਾਂ ਵਿਚਕਾਰ ਨੇੜਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਨੇ ਮੋਲਦੋਵਾ ਦੇ ਪੇਸ਼ਾਵਰਾਂ ਲਈ ਆਈ.ਟੀ.ਈ.ਸੀ.ਸਿਖਲਾਈ ਸਲਾਟਸ ਦੀ ਗਿਣਤੀ ਦੁੱਗਣੀ ਕਰਨ ਦੇ ਭਾਰਤ ਦੇ ਫੈਸਲੇ ਦੀ ਜਾਣਕਾਰੀ ਦਿੱਤੀ; ਇਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਦੇ ਵਿਸ਼ੇਸ਼ ਕੋਰਸ ਵੀ ਸ਼ਾਮਲ ਹਨ। ਉਹਨਾਂ ਨੇ ਮੋਲਦੋਵਾ ਦੇ ਡਿਪਲੋਮੈਟਾਂ ਨੂੰ ਭਾਰਤ ਦੇ ਵਿਦੇਸ਼ ਸੇਵਾ ਸੰਸਥਾਨ ਵਿੱਚ ਏ.ਆਈ. ਅਤੇ ਸਾਈਬਰ ਡਿਪਲੋਮੇਸੀ ’ਤੇ ਵਿਸ਼ੇਸ਼ ਕੋਰਸਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਦੋਵੇਂ ਨੇਤਾ ਆਪਸੀ ਹਿੱਤ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤ ਹੋਏ, ਜਿਨ੍ਹਾਂ ਵਿੱਚ ਖੇਤੀਬਾੜੀ, ਲੌਜਿਸਟਿਕਸ ਅਤੇ  ਬੁਨਿਆਦੀ ਢਾਂਚਾ, ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲਸ, ਨਵਿਆਉਣਯੋਗ ਊਰਜਾ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਨਵੀਨਤਾ ਸ਼ਾਮਲ ਹਨ। ਦੋਵੇਂ ਨੇਤਾ ਇਕਸਾਰ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਅਤੇ ਇੱਕ ਸ਼ਾਂਤੀਪੂਰਨ, ਸਥਿਰ ਅਤੇ ਖ਼ੁਸ਼ਹਾਲ ਵਿਸ਼ਵ-ਵਿਵਸਥਾ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਮਿਲ ਕੇ ਕੰਮ ਕਰਦੇ ਰਹਿਣ ’ਤੇ ਸਹਿਮਤ ਹੋਏ।

ਦੋਵਾਂ ਰਾਸ਼ਟਰਪਤੀਆਂ ਨੇ ਪ੍ਰੈੱਸ ਬਿਆਨ ਜਾਰੀ ਕੀਤੇ (ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪ੍ਰੈੱਸ ਬਿਆਨ ਦਾ ਮੂਲ ਪਾਠ ਨੱਥੀ ਹੈ)।

ਰਾਸ਼ਟਰਪਤੀ ਦੇ ਪ੍ਰੈੱਸ ਬਿਆਨ ਨੂੰ ਹਿੰਦੀ ਵਿੱਚ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

******

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2287544) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Manipuri , Bengali , Bengali-TR , Assamese , Gujarati , Tamil , Malayalam