ਵਿੱਤ ਮੰਤਰਾਲਾ
azadi ka amrit mahotsav

ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ ਬਿਊਰੋ (ਸੀਬੀਐੱਨ) ਨੇ “ਆਪ੍ਰੇਸ਼ਨ ਵਜਰ” ਦੇ ਤਹਿਤ 12 ਕਰੋਰ ਟ੍ਰਾਮਾਡੋਲ ਹਾਈਡ੍ਰੋਕਲੋਰਾਈਡ (ਜਿਸ ਨੂੰ “ਫਾਈਟਰ ਡਰੱਗ” ਵੀ ਕਿਹਾ ਜਾਂਦਾ ਹੈ) ਟੈਬਲੇਟ ਦੀ ਗੈਰ-ਕਾਨੂੰਨੀ ਤਸਕਰੀ ਨੂੰ ਨਾਕਾਮ ਕਰ ਦਿੱਤਾ ਹੈ


ਪੂਰੀ ਖੇਪ ਦਿੱਲੀ ਦੇ ਇੱਕ ਗੋਦਾਮ ਤੋਂ ਜ਼ਬਤ ਕੀਤੀ ਗਈ: ਬੰਗਲੁਰੂ ਅਤੇ ਕੋਚੀ ਤੋਂ ਤਿੰਨ ਮੁੱਖ ਸ਼ੱਕੀ ਗ੍ਰਿਫਤਾਰ

Posted On: 20 JUL 2026 8:31PM by PIB Chandigarh

ਰੈਵੇਨਿਊ ਵਿਭਾਗ (ਡੀਓਆਰ), ਵਿੱਤ ਮੰਤਰਾਲੇ ਦੇ ਤਹਿਤ ਆਉਣ ਵਾਲੇ ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਨੇ ਲਗਭਗ 30 ਮੀਟ੍ਰਿਕ ਟਨ (30,000 ਕਿਲੋਗ੍ਰਾਮ) ਵਜ਼ਨ ਵਾਲੀ, 120 ਮਿਲੀਅਨ (12 ਕਰੋੜ) ਹਾਈ-ਸਟ੍ਰੈਂਥ ਟ੍ਰਾਮਾਡੋਲ ਹਾਈਡ੍ਰੋਕਲੋਰਾਈਡ (250 ਮਿਲੀਗ੍ਰਾਮ) ਟੈਬਲੇਟਸ ਦੀ ਨਿਰਯਾਤ ਖੇਪ ਦੀ ਗੈਰ-ਕਾਨੂੰਨੀ ਤਸਕਰੀ ਅਤੇ ਡਾਇਵਰਸ਼ਨ ਨੂੰ ਫੜਿਆ ਅਤੇ ਤਿੰਨ ਮੁੱਖ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ ਇੱਕ ਬੰਗਲੁਰੂ ਅਤੇ ਦੋ ਕੋਚੀ ਦੇ ਕਹਿਣ ਵਾਲੇ ਹਨ।

ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਕਿ ਗਿਨੀ-ਬਿਸਾਊ ਨੂੰ ਭੇਜੀ ਜਾ ਰਹੀ ਇਸ ਖੇਪ ਨੂੰ ਅਸਲ ਵਿੱਚ ਲੀਬੀਆ ਭੇਜਿਆ ਜਾਣਾ ਸੀ। ਦਿੱਲੀ ਦੇ ਇੱਕ ਗੋਦਾਮ ਤੋਂ ਪੂਰੀ ਖੇਪ ਨੂੰ ਜ਼ਬਤ ਕਰ ਲਿਆ ਗਿਆ, ਜਿਸ ਨਾਲ ਇਸ ਨੂੰ ਗੈਰ-ਕਾਨੂੰਨੀ ਅੰਤਰਰਾਸ਼ਟਰੀ ਰਸਤਿਆਂ ‘ਤੇ ਭੇਜੇ ਜਾਣ ਤੋਂ ਰੋਕ ਦਿੱਤਾ ਗਿਆ।

 “ਆਪ੍ਰੇਸ਼ਨ ਵਜਰ” ਨਾਮ ਦਾ ਇਹ ਅਭਿਆਨ ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ), ਗਵਾਲੀਅਰ ਦੀਆਂ ਰੋਕਥਾਮ ਟੀਮਾਂ ਨੇ 10 ਤੋਂ 20 ਜੁਲਾਈ 2026 ਦਰਮਿਆਨ ਬੰਗਲੁਰੂ, ਦਿੱਲੀ ਅਤੇ ਕੋਚੀ ਵਿੱਚ ਚਲਾਇਆ। ਇਸ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਬੰਗਲੁਰੂ, ਡੀਆਰਆਈ ਕੋਚੀ ਅਤੇ ਦੂਜੀਆਂ ਏਜੰਸੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲ ਸਹਿਯੋਗ ਮਿਲਿਆ।

ਖੁਫੀਆ ਜਾਣਕਾਰੀ ਮਿਲੀ ਸੀ ਕਿ ਗਿਨੀ-ਬਿਸਾਊ ਭੇਜੀ ਜਾਣ ਵਾਲੀ 120 ਮਿਲੀਅਨ (12 ਕਰੋੜ) ਟ੍ਰਾਮਾਡੋਲ ਟੈਬਲੇਟਸ ਨੂੰ ਲੀਬੀਆ ਭੇਜਣ ਦੀ ਯੋਜਨਾ ਹੈ। ਸੀਬੀਐੱਨ ਦੀ ਮਜ਼ਬੂਤ ਜੋਖਮ ਅਧਾਰਿਤ ਨਿਰਯਾਤ ਕੰਟਰੋਲ ਪ੍ਰਣਾਲੀ ਦੇ ਤਹਿਤ ਜਾਂਚ ਦੌਰਾਨ ਕਈ ਜੋਖਮ ਸੰਕੇਤਕ (ਰਿਸਕ ਇੰਡੀਕੇਟਰ) ਮਿਲੇ, ਜਿਸ ਤੋਂ ਬਾਅਦ ਵਿਸਤ੍ਰਿਤ ਜਾਂਚ ਅਤੇ ਤਾਲਮੇਲ ਦੀ ਜ਼ਰੂਰਤ ਮਹਿਸੂਸ ਹੋਈ। ਇਸ ਤੋਂ ਬਾਅਦ ਸੀਬੀਐੱਨ ਨੇ ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ (ਆਈਐੱਨਸੀਬੀ) ਅਤੇ ਗਿਨੀ-ਬਿਸਾਊ ਦੇ ਸੰਬਧਿਤ ਅਧਿਕਾਰੀਆਂ ਨਾਲ ਮਿਲ ਕੇ ਜਾਂਚ ਕੀਤੀ, ਜਿਸ ਤੋਂ ਪਤਾ ਚਲਿਆ ਕਿ ਦੱਸੀ ਗਈ ਮੰਜ਼ਿਲ ਗਲਤ ਸੀ ਅਤੇ ਖੇਪ ਨੂੰ ਦੂਜੀ ਜਗ੍ਹਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਜਾਂਚ ਦੇ ਨਤੀਜਿਆਂ ਦੇ ਅਧਾਰ ‘ਤੇ ਸੀਬੀਐੱਨ ਨੇ ਬੰਗਲੁਰੂ ਵਿੱਚ ਇਕੱਠੇ ਮਿਲ ਕੇ ਕਾਰਵਾਈ ਕੀਤੀ ਅਤੇ ਬੰਗਲੁਰੂ ਸਥਿਤ ਲਿਮਿਟੇਡ ਲਾਇਬਿਲਿਟੀ ਪਾਰਟਨਰਸ਼ਿਪ (ਐੱਲਐੱਲਪੀ) ਫਰਮ ਦੇ ਡਾਇਰੈਕਟਰ ਨੂੰ ਐੱਨਡੀਪੀਐੱਸ ਐਕਟ, 1985 ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ। ਅੱਗੇ ਦੀ ਜਾਂਚ ਤੋਂ ਪਤਾ ਚਲਿਆ ਕਿ ਮੁੱਖ ਸਾਜ਼ਿਸ਼ਕਰਤਾ ਕੇਰਲ ਤੋਂ ਕੰਮ ਕਰ ਰਹੇ ਸਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਬਚਣ ਦੀ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਲਗਾਤਾਰ ਖੁਫੀਆ ਜਾਣਕਾਰੀ ਜੁਟਾਉਣ ਤੋਂ ਬਾਅਦ ਕੋਚੀ ਤੋਂ ਬਾਕੀ ਦੋ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਵੀ ਫੜ ਲਿਆ ਗਿਆ। ਤਿੰਨ ਮੁਲਜ਼ਮਾਂ ਨੂੰ ਐੱਨਡੀਪੀਐੱਸ ਐਕਟ, 1985 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।

ਸੀਬੀਐੱਨ ਇੰਡੀਆ ਦੀ ਚੌਕਸੀ ਨੇ ਸਰਗਰਮ ਸੰਘਰਸ਼ ਵਾਲੇ ਇਲਾਕਿਆਂ ਵਿੱਚ ਗੈਰ-ਕਾਨੂੰਨੀ ਸਿੰਥੈਟਿਕ ਓਪੀਔਡ਼ਜ਼ ਦੀ ਭਾਰੀ ਆਮਦ ਨੂੰ ਸਫ਼ਲਤਾਪੂਰਵਕ ਰੋਕਿਆ। ਇਹ ਅਭਿਆਨ ਜੋਖਮ-ਅਧਾਰਿਤ ਪ੍ਰੋਫਾਈਲਿੰਗ, ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਮਜ਼ਬੂਤ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਗਲੋਬਲ ਫਾਰਮਾਸਿਊਟੀਕਲ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਰਾਸ਼ਟਰੀ ਏਜੰਸੀਆਂ ਦਰਮਿਆਨ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।

 “ਆਪ੍ਰੇਸ਼ਨ ਵਜਰ” ਦੀ ਸਫ਼ਲ ਕਾਰਵਾਈ, ਦੇਸ਼ਾਂ ਦੀਆਂ ਸਰਹੱਦਾਂ ਦੇ ਪਾਰ ਹੋਣ ਵਾਲੀ ਸੰਗਠਿਤ ਡਰੱਗ ਤਸਕਰੀ ਨਾ ਨਜਿੱਠਣ ਵਿੱਚ ਖੁਫੀਆ ਜਾਣਕਾਰੀ ‘ਤੇ ਅਧਾਰਿਤ ਕਾਰਵਾਈ, ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਪ੍ਰਭਾਵਸ਼ਾਲੀ ਭੂਮਿਕਾ ਨੂੰ ਦਿਖਾਉਂਦੀ ਹੈ। ਨਾਲ ਹੀ, ਇਹ ਐੱਨਡੀਪੀਐੱਸ ਐਕਟ, 1985 ਦੇ ਤਹਿਤ ਭਾਰਤ ਦੇ ਮਜ਼ਬੂਤ ਰੈਗੂਲੇਟਰੀ ਢਾਂਚੇ ਨੂੰ ਵੀ ਉਜਾਗਰ ਕਰਦੀ ਹੈ।

ਸੈਂਟਰ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਭਾਰਤ ਦੇ ਰੈਗੂਲੇਟਰੀ ਢਾਂਚੀ ਦੀ ਸੁਰੱਖਿਆ ਕਰਨ ਅਤੇ ਡਰੱਗ ਤਸਕਰੀ ਦੇ ਅੰਤਤਰਰਾਸ਼ਟਰੀ ਨੈੱਟਵਰਕ ਨੂੰ ਖਤਮ ਕਰਨ ਲਈ ਵਚਨਬੱਧ ਹੈ। ਇਹ ਸਰਕਾਰ ਦੇ ‘ਨਸ਼ਾ ਮੁਕਤ ਭਾਰਤ’ ਅਤੇ ਦਵਾਈਆਂ ਦੀ ਸੁਰੱਖਿਅਤ ਵਰਤੋਂ ਦੇ ਵਿਜ਼ਨ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

****
 

ਐੱਸਆਰ/ਕੇਐੱਮਐੱਨ /ਬਲਜੀਤ


(Release ID: 2287114) ਵਿਜ਼ੀਟਰ ਕਾਊਂਟਰ : 43