ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਆਧਾਰ ਐਪ 40 ਮਿਲੀਅਨ ਡਾਊਨਲੋਡ ਦੇ ਪਾਰ, ਸੁਵਿਧਾਜਨਕ ਡਿਜੀਟਲ ਪਛਾਣ ਸੇਵਾਵਾਂ ਨੂੰ ਦੇ ਰਿਹਾ ਹੁਲਾਰਾ


ਲਗਭਗ 49 ਲੱਖ ਨਿਵਾਸੀਆਂ ਨੇ ਮੋਬਾਈਲ ਨੰਬਰ ਅਪਡੇਟ ਕੀਤਾ; 11.65 ਲੱਖ ਨੇ ਆਧਾਰ ਐਪ ਦੀ ਵਰਤੋਂ ਕਰਕੇ ਪਤਾ ਅਪਡੇਟ ਕੀਤਾ

ਨਿਵਾਸੀਆਂ ਨੇ ਬਾਇਓਮੈਟ੍ਰਿਕਸ ਨੂੰ ਲਾਕ/ਅਨਲਾਕ ਕਰਨ ਲਈ 19 ਮਿਲੀਅਨ ਤੋਂ ਵੱਧ ਵਾਰ ਆਧਾਰ ਐਪ ਦੀ ਵਰਤੋਂ ਕੀਤੀ

प्रविष्टि तिथि: 18 JUL 2026 3:55PM by PIB Chandigarh

ਆਧਾਰ ਐਪ ਨੇ 40 ਮਿਲੀਅਨ (4 ਕਰੋੜ) ਡਾਊਨਲੋਡ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਪਾਰ ਕਰ ਲਿਆ ਹੈ, ਜੋ ਸੁਵਿਧਾਜਨਕ ਅਤੇ ਡਿਜੀਟਲ-ਪਹਿਲ ਪਛਾਣ ਸੇਵਾਵਾਂ ਵਿੱਚ ਨਿਵਾਸੀਆਂ ਦੇ ਵਧ ਰਹੇ ਭਰੋਸੇ ਨੂੰ ਰੇਖਾਂਕਿਤ ਕਰਦਾ ਹੈ।

ਆਧਾਰ ਐਪ ਦੀ ਵਧ ਰਹੀ ਵਰਤੋਂ ਘਰ ਬੈਠੇ ਪਤਾ ਅਪਡੇਟ ਕਰਨ, ਮੋਬਾਈਲ ਨੰਬਰ ਅਪਡੇਟ, ਈਮੇਲ ਅਪਡੇਟ, ਬਾਇਓਮੈਟ੍ਰਿਕ ਲਾਕ/ਅਨਲਾਕ ਅਤੇ ਈ-ਆਧਾਰ ਡਾਊਨਲੋਡ ਸਮੇਤ ਆਧਾਰ ਨਾਲ ਜੁੜੀਆਂ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਤੱਕ ਪਹੁੰਚਣ ਲਈ ਇੱਕ ਵਨ-ਸਟਾਪ ਡਿਜੀਟਲ ਪਲੈਟਫਾਰਮ ਵਜੋਂ ਇਸਦੇ ਉਭਰਨ ਨੂੰ ਦਰਸਾਉਂਦੀ ਹੈ।

ਆਪਣੇ ਲਾਂਚ ਦੇ ਬਾਅਦ ਤੋਂ, ਆਧਾਰ ਐਪ ਨੇ 11.65 Lakh ਪਤੇ ਦੇ ਅਪਡੇਟ ਦੀ ਸੁਵਿਧਾ ਪ੍ਰਦਾਨ ਕੀਤੀ ਹੈ, ਜਿਸ ਨਾਲ ਨਿਵਾਸੀ ਆਧਾਰ ਕੇਂਦਰ 'ਤੇ ਗਏ ਬਿਨਾਂ ਆਸਾਨੀ ਨਾਲ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਰੱਖ ਸਕਦੇ ਹਨ।

ਇਸ ਐਪ ਨੇ ਲਗਭਗ 49 ਲੱਖ ਮੋਬਾਈਲ ਨੰਬਰ ਅਪਡੇਟ ਨੂੰ ਵੀ ਸਮਰੱਥ ਬਣਾਇਆ ਹੈ, ਜਿਸ ਨਾਲ ਨਿਵਾਸੀਆਂ ਨੂੰ ਆਪਣੇ ਆਧਾਰ ਨਾਲ ਜੁੜੇ ਸਹੀ ਸੰਪਰਕ ਵੇਰਵੇ ਬਣਾਏ ਰੱਖਣ ਵਿੱਚ ਮਦਦ ਮਿਲੀ ਹੈ।

1 ਜੁਲਾਈ ਨੂੰ ਈਮੇਲ ਅਪਡੇਟ ਸੁਵਿਧਾ ਸ਼ੁਰੂ ਹੋਣ ਤੋਂ ਬਾਅਦ, ਆਧਾਰ ਐਪ ਦੇ ਮਾਧਿਅਮ ਰਾਹੀਂ ਲਗਭਗ 12.5 ਲੱਖ ਈਮੇਲ ਪਤੇ ਜੋੜੇ ਜਾਂ ਅਪਡੇਟ ਕੀਤੇ ਗਏ ਹਨ, ਜਿਸ ਨਾਲ ਜਿੱਥੇ ਵੀ ਲਾਗੂ ਹੋਵੇ, ਨਿਵਾਸੀਆਂ ਅਤੇ ਯੂ.ਆਈ.ਡੀ.ਏ.ਆਈ. (UIDAI) ਵਿਚਕਾਰ ਸੰਚਾਰ ਨੂੰ ਹੋਰ ਮਜ਼ਬੂਤੀ ਮਿਲੀ ਹੈ। ਇਹ ਸੁਵਿਧਾ, ਜਿਸਦੇ ਲਈ ਪਹਿਲਾਂ 75 ਰੁਪਏ ਦੀ ਫੀਸ ਲਈ ਜਾਂਦੀ ਸੀ, ਆਧਾਰ ਐਪ 'ਤੇ 31 ਦਸੰਬਰ 2026 ਤੱਕ ਮੁਫ਼ਤ ਕਰ ਦਿੱਤੀ ਗਈ ਹੈ।

ਇਸ ਐਪ ਨੇ ਆਪਣੀ ਗੋਪਨੀਯਤਾ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਮਾਮਲੇ ਵਿੱਚ ਵੀ ਮਜ਼ਬੂਤ ਸਵੀਕਾਰਤਾ ਦੇਖੀ ਹੈ। ਨਿਵਾਸੀਆਂ ਨੇ ਬਾਇਓਮੈਟ੍ਰਿਕ ਲਾਕ/ਅਨਲਾਕ ਸੁਵਿਧਾ ਦੀ 19.1 ਮਿਲੀਅਨ (1.91 ਕਰੋੜ) ਤੋਂ ਵੱਧ ਵਾਰ ਵਰਤੋਂ ਕੀਤੀ ਹੈ। ਇਹ ਸੁਵਿਧਾ ਆਧਾਰ ਨੰਬਰ ਧਾਰਕਾਂ ਨੂੰ ਲੋੜ ਪੈਣ 'ਤੇ ਆਪਣੇ ਬਾਇਓਮੈਟ੍ਰਿਕਸ ਨੂੰ ਤੁਰੰਤ ਲਾਕ ਜਾਂ ਅਨਲਾਕ ਕਰਨ ਦੀ ਆਗਿਆ ਦੇ ਕੇ ਉਨ੍ਹਾਂ ਦੀ ਨਿੱਜੀ ਜਾਣਕਾਰੀ 'ਤੇ ਵਧੇਰੇ ਨਿਯੰਤਰਣ ਪ੍ਰਦਾਨ ਕਰਦੀ ਹੈ, ਜਿਸ ਨਾਲ ਸਿਰਫ਼ ਕੁਝ ਟੈਪਾਂ ਦੇ ਨਾਲ ਸੁਰੱਖਿਆ ਦੀ ਇੱਕ ਵਾਧੂ ਪਰਤ ਜੁੜ ਜਾਂਦੀ ਹੈ।

ਆਧਾਰ ਐਪ ਨੂੰ ਆਧਾਰ ਨੰਬਰ ਧਾਰਕਾਂ ਨੂੰ ਆਪਣੀ ਪਛਾਣ ਦਿਖਾਉਣ, ਸਾਂਝੀ ਕਰਨ ਅਤੇ ਤਸਦੀਕ ਕਰਨ ਲਈ ਇੱਕ ਸੁਵਿਧਾਜਨਕ ਅਤੇ ਗੋਪਨੀਯਤਾ-ਪ੍ਰਥਮ ਤਰੀਕਾ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਵਿਕਸਿਤ ਭਾਰਤ ਦੇ ਲਈ ਡਿਜੀਟਲ ਇੰਡੀਆ ਮਿਸ਼ਨ ਦੇ ਅਨੁਰੂਪ ਜੀਵਨ ਦੀ ਸੁਗਮਤਾ ਨੂੰ ਹੋਰ ਬਿਹਤਰ ਬਣਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

 

***********

ਐੱਸ ਜੇ/ਆਰ ਐੱਨ


(रिलीज़ आईडी: 2287102) आगंतुक पटल : 8
इस विज्ञप्ति को इन भाषाओं में पढ़ें: Telugu , Kannada , English , Urdu , हिन्दी , Marathi , Bengali , Bengali-TR , Assamese , Gujarati , Tamil