ਖੇਤੀਬਾੜੀ ਮੰਤਰਾਲਾ
ਵਿਕਸਿਤ ਭਾਰਤ 2047 ਲਈ ਵਿਕਸਿਤ ਖੇਤੀਬਾੜੀ ਅਤੇ ਸਮ੍ਰਿੱਧ ਕਿਸਾਨ ਦਾ ਸੰਕਲਪ, ICAR ਦੇ 98ਵੇਂ ਸਥਾਪਨਾ ਦਿਵਸ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਸਪਸ਼ਟ ਵਿਜ਼ਨ
43 ਨਵੀਆਂ ਵੈਰਾਈਟੀਜ਼, 17 ਤਕਨਾਲੋਜੀਆਂ ਅਤੇ 14 ਪ੍ਰਕਾਸ਼ਨ ਨਾਲ ਕਿਸਾਨਾਂ ਨੂੰ ਨਵੀਂ ਤਾਕਤ-ਸ਼੍ਰੀ ਸ਼ਿਵਰਾਜ ਸਿੰਘ
100 ਕਲਾਈਮੇਟ ਸਮਾਰਟ ਵਿਲੇਜ ਅਤੇ 10 ਕਰੋੜ ਕਿਸਾਨਾਂ ਤੱਕ ICAR ਤਕਨਾਲੋਜੀ ਪਹੁੰਚਾਉਣ ਦਾ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤਾ ਟੀਚਾ
ਹਰ ਸੰਸਥਾਨ ਤੋਂ ਇੱਕ ਪਰਿਵਰਤਨਕਾਰੀ ਇਨੋਵੇਸ਼ਨ-ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਹਿਲ ‘ਤੇ “ਵਨ ਇੰਸਟੀਟਿਊਟ-ਵਨ ਗ੍ਰਾਂਟ ਇਨੋਵੇਸ਼ਨ” ਦਾ ਸੰਕਲਪ
ਨਕਲੀ ਬੀਜ-ਕੀਟਨਾਸ਼ਕ ‘ਤੇ ਸਖ਼ਤ ਕਾਨੂੰਨ, ਰਿਸਰਚ ਦਾ ਲਾਭ ਸਿੱਧੇ ਖੇਤ ਤੱਕ ਪਹੁੰਚਾਉਣ ਦੀ ਸ਼੍ਰੀ ਸ਼ਿਵਰਾਜ ਸਿੰਘ ਨੇ ਜ਼ੋਰ ਦੇ ਕੇ ਕਹੀ ਗੱਲ
ICAR ਓਪਨ ਡਿਜੀਟਲ ਨਾਲੇਜ ਪਲੈਟਫਾਰਮ: ਹਰ ਕਿਸਾਨ ਦੇ ਮੋਬਾਈਲ ‘ਤੇ ਮੁਫ਼ਤ ਵਿਗਿਆਨਿਕ ਜਾਣਕਾਰੀ-ਸ਼੍ਰੀ ਸ਼ਿਵਰਾਜ ਸਿੰਘ
ਵੈਕਸੀਨ, ਨਵੀਆਂ ਵੈਰਾਈਟੀਜ਼ ਅਤੇ ਤਕਨਾਲੋਜੀ ਰੀਲੀਜ਼ ਨਾਲ ਆਤਮਨਿਰਭਰ ਖੇਤੀਬਾੜੀ ਦੀ ਦਿਸ਼ਾ ਮਜ਼ਬੂਤ-ਸ਼੍ਰੀ ਸ਼ਿਵਰਾਜ ਸਿੰਘ
प्रविष्टि तिथि:
16 JUL 2026 8:37PM by PIB Chandigarh
ਭਾਰਤੀ ਖੇਤਾਬਾੜੀ ਖੋਜ ਪਰਿਸ਼ਦ (ICAR) ਦਾ 98ਵਾਂ ਸਥਾਪਨਾ ਦਿਵਸ ਅੱਜ ਨਵੀਂ ਦਿੱਲੀ ਦੇ ਭਾਰਤ ਰਤਨ ਸੀ.ਸੁਬਰਾਮਣੀਅਮ ਆਡੀਟੋਰੀਅਮ, NASC ਕੰਪਲੈਕਸ ਵਿੱਚ ਮਨਾਇਆ ਗਿਆ, ਜਿੱਥੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਲਈ ਵਿਕਸਿਤ ਖੇਤੀਬਾੜੀ ਅਤੇ ਸਮ੍ਰਿੱਧ ਕਿਸਾਨ ਦਾ ਰੋਡਮੈਪ ਸਾਹਮਣੇ ਰੱਖਿਆ।
ਉਨ੍ਹਾਂ ਨੇ ਇੱਕ ਪਾਸੇ 150 ਤੋਂ ਵੱਧ ਕਰਮਚਾਰੀਆਂ ਨੂੰ ਪਹਿਲੀ ਵਾਰ ਨਿਯਮਿਤ ਨਿਯੁਕਤੀ ਦੇ ਕੇ ਖੁਸ਼ੀ ਸਾਂਝੀ ਕੀਤੀ ਤਾਂ ਦੂਜੇ ਪਾਸੇ 100 ਕਲਾਈਮੇਟ ਸਮਾਰਟ ਵਿਲੇਜ, ਹਰ ਸੰਸਥਾਨ ਤੋਂ ਪਰਿਵਰਤਨਕਾਰੀ ਇਨੋਵੇਸ਼ਨ, 10 ਕਰੋੜ ਕਿਸਾਨਾਂ ਤੱਕ ICAR ਤਕਨਾਲੋਜੀ ਪਹੁੰਚਾਉਣ, ਨਕਲੀ ਬੀਜ-ਕੀਟਨਾਸ਼ਕ ‘ਤੇ ਸਖਤ ਕਾਨੂੰਨ ਅਤੇ ਡਿਜੀਟਲ ਨਾਲੇਜ ਪਲੈਟਫਾਰਮ ਜਿਹੇ ਠੋਸ ਟੀਚੇ ਅਤੇ ਸੰਕਲਪ ਰੱਖੇ।

ਕਿਸਾਨ ਆਤਮਾ ਹਨ, ਵਿਗਿਆਨਿਕ ਦਿਮਾਗ ਹਨ
ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ਼ ਸਥਾਪਨਾ ਦਿਵਸ ਨਹੀਂ, ਉਨ੍ਹਾਂ ਪੀੜ੍ਹੀਆਂ ਨੂੰ ਪ੍ਰਣਾਮ ਕਰਨ ਦਾ ਦਿਨ ਹੈ ਜਿਨ੍ਹਾਂ ਦੀ ਤਪੱਸਿਆ ਨੇ ਘਾਟ ਨੂੰ ਆਤਮ-ਨਿਰਭਰਤਾ ਵਿੱਚ ਅਤੇ ਸੰਘਰਸ਼ ਨੂੰ ਹੱਲ ਵਿੱਚ ਬਦਲਿਆ।
ਉਨ੍ਹਾਂ ਨੇ ਭਾਵੁਕ ਅੰਦਾਜ਼ ਵਿੱਚ ਕਿਹਾ ਕਿ ਕਿਸਾਨ ਜੇਕਰ ਕਿਸੇ ਦੀ ਆਤਮਾ ਹਨ ਤਾਂ ਵਿਗਿਆਨਿਕ ਦਿਮਾਗ ਅਤੇ ਜਦੋਂ ਸਰਕਾਰੀ ਨੀਤੀ, ਕਿਸਾਨਾਂ ਦਾ ਪਸੀਨਾ ਅਤੇ ਵਿਗਿਆਨੀਆਂ ਦਾ ਟੈਲੇਂਟ ਮਿਲ ਕੇ ਕੰਮ ਕਰਦੇ ਹਨ, ਤਦ ਖੇਤਾਂ ਵਿੱਚ ਚਮਤਕਾਰ ਹੁੰਦੇ ਹਨ। ਉਨ੍ਹਾਂ ਨੇ ਭਾਰਤ ਦੇ ਪ੍ਰਮੁੱਖ ਖੇਤੀਬਾੜੀ ਵਿਗਿਆਨੀਆਂ ਅਤੇ ICAR ਦੇ ਸਾਬਕਾ ਆਗੂਆਂ ਨੂੰ ਨਾਮ ਲੈ ਕੇ ਯਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਦੀ ਮਿਹਨਤ ਨੇ ਅੱਜ ਦੀ ਮਜ਼ਬੂਤ ਖੇਤੀਬਾੜੀ ਨੀਂਹ ਤਿਆਰ ਕੀਤੀ ਹੈ।

150 ਤੋਂ ਵੱਧ ਕਰਮਚਾਰੀਆਂ ਨੂੰ ਨਿਯਮਿਤ ਨਿਯੁਕਤੀ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ICAR ਦੇ 150 ਤੋਂ ਵੱਧ ਕਰਮਚਾਰੀਆਂ ਨੂੰ ਪਹਿਲੀ ਵਾਰ ਸਥਾਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਰ੍ਹਿਆਂ ਤੋਂ ਚਲ ਰਹੇ ਅਨਿਆਂ ਦਾ ਸਿਖਰ ਸੀ ਅਤੇ ਜਦੋਂ ਇਨ੍ਹਾਂ ਕਰਮਚਾਰੀਆਂ ਨੂੰ ਉਨ੍ਹਾਂ ਦਾ ਹੱਕ ਮਿਲਿਆ ਤਾਂ ਪੂਰੇ ICAR ਪਰਿਵਾਰ ਨੇ ਉਨ੍ਹਾਂ ਦੇ ਨਾਲ ਖੁਸ਼ੀ ਅਤੇ ਭਾਵਨਾਤਮਕ ਜੁੜਾਅ ਮਹਿਸੂਸ ਕੀਤਾ। ਉਨ੍ਹਾਂ ਨੇ ਸਾਰੇ ਨਵੇਂ ਨਿਯਮਿਤ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਨੂੰ ICAR ਪਰਿਵਾਰ ਦੀ ਵੱਡੀ ਉਪਲਬਧੀ ਦੱਸਿਆ।
ਉਤਪਾਦਨ ਤੋਂ ਅੱਗੇ ਵਧ ਕੇ ਕੁਆਲਿਟੀ ‘ਤੇ ਜ਼ੋਰ
ਸ਼੍ਰੀ ਸ਼ਿਵਰਾਜ ਸਿੰਘ ਨੇ ਅਨਾਜ, ਬਾਗਬਾਨੀ, ਦੁੱਧ ਅਤੇ ਮੱਛੀ ਉਤਪਾਦਨ ਵਿੱਚ ਹੋਏ ਤੇਜ਼ ਵਾਧੇ ‘ਤੇ ਖੁਸ਼ੀ ਜਤਾਈ, ਲੇਕਿਨ ਸਾਫ਼ ਕਿਹਾ ਕਿ ਅਸੀਂ ਫੁੱਲ ਦੇ ਆਤਮ-ਸੰਤੋਸ਼ ਵਿੱਚ ਬੈਠ ਨਹੀਂ ਸਕਦੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਸਿਰਫ਼ ਮਾਤਰਾ ਵਧਾਉਣ ਦਾ ਨਹੀਂ, ਸਗੋਂ “ਕੁਆਲਿਟੀ ਓਵਰ ਕਵਾਂਟਿਟੀ” ਦਾ ਹੈ, ਤਾਂ ਜੋ ਦੇਸ਼ ਦੇ ਨਾਗਰਿਕਾਂ ਦੀ ਸਿਹਤ ਸੁਰੱਖਿਅਤ ਰਹੇ ਅਤੇ ਸਾਡੇ ਉਤਪਾਦ ਗਲੋਬਲ ਮਾਰਕਿਟ ਵਿੱਚ ਮਜ਼ਬੂਤੀ ਨਾਲ ਖੜ੍ਹੇ ਹੋਣ।
ਉਨ੍ਹਾਂ ਨੇ ਐੱਲ ਨੀਨੋ ਅਤੇ ਜਲਵਾਯੂ ਪਰਿਵਰਤਨ ਦੇ ਖਤਰੇ ਦਾ ਜ਼ਿਕਰ ਕਰਦੇ ਹੋਏ ਕਲਾਈਮੇਟ ਰੈਜ਼ੀਲਿਏਂਟ ਐਗਰੀਕਲਚਰ, ਜ਼ਿਲ੍ਹੇਵਾਰ ਯੋਜਨਾ ਅਤੇ ਖੇਤੀਬਾੜੀ ਜੋਖਮ ਪ੍ਰਬੰਧਨ ‘ਤੇ ਤੇਜ਼ ਕੰਮ ਕਰਨ ਦੀ ਜ਼ਰੂਰਤ ਦੱਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਨਵੇਂ-ਨਵੇਂ ਬਜ਼ਾਰ ਅਤੇ ਵਪਾਰਕ ਸਮਝੌਤੇ ਖੇਤੀਬਾੜੀ ਉਤਪਾਦਾਂ ਲਈ ਮੌਕੇ ਖੋਲ੍ਹ ਰਹੇ ਹਨ; ਇਸ ਲਈ ਉਤਪਾਦਨ ਨੂੰ ਐਕਸਪੋਰਟ-ਓਰੀਐਂਟਿਡ, ਉੱਚ ਗੁਣਵੱਤਾ ਵਾਲਾ ਅਤੇ ਸਿਹਤ ਲਈ ਹਿਤਕਾਰੀ ਬਣਾਉਣਾ ਜ਼ਰੂਰੀ ਹੈ।

ਕੇਂਦਰੀ ਮੰਤਰੀ ਵੱਲੋਂ ਐਲਾਨੇ ਗਏ ਸੱਤ ਪ੍ਰਮੁੱਖ ਟੀਚੇ
-
100 ਕਲਾਈਮੇਟ ਸਮਾਰਟ ਵਿਲੇਜ ਦਾ ਸੰਕਲਪ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਫ਼ ਸੰਕਲਪ ਰੱਖਿਆ ਕਿ 100ਵੇਂ ਸਥਾਪਨਾ ਵਰ੍ਹੇ ਤੋਂ ਪਹਿਲਾਂ ICAR ਅਤੇ ਉਸ ਦੇ ਸੰਸਥਾਨ ਮਿਲ ਕੇ ਘੱਟੋਂ-ਘੱਟ 100 ਕਲਾਈਮੇਟ ਸਮਾਰਟ ਵਿਲੇਜ ਵਿਕਸਿਤ ਕਰਨ। ਇਨ੍ਹਾਂ ਪਿੰਡਾਂ ਵਿੱਚ ਜਲਵਾਯੂ-ਸਮਾਰਟ ਖੇਤੀ, ਇੰਟੀਗ੍ਰੇਟਿਡ ਫਾਰਮਿੰਗ ਮਾਡਲ, ਪਾਣੀ ਅਤੇ ਮਿੱਟੀ ਦੀ ਸਿਹਤ ਦੀ ਸੰਭਾਲ ਅਤੇ ਜੋਖਮ ਘੱਟ ਕਰਨ ਦੇ ਵਿਵਹਾਰਿਕ ਤਰੀਕੇ ਅਪਣਾਏ ਜਾਣ, ਤਾਂ ਜੋ ਕਿਸਾਨ ਬਦਲਦੇ ਮੌਸਮ ਵਿੱਚ ਵੀ ਸੁਰੱਖਿਅਤ ਅਤੇ ਲਾਭਕਾਰੀ ਖੇਤੀ ਕਰ ਸਕਣ।
-
ਵਨ ਇੰਸਟੀਟਿਊਟ-ਵਨ ਗ੍ਰਾਂਟ ਇਨੋਵੇਸ਼ਨ
ਉਨ੍ਹਾਂ ਨੇ ਟੀਚਾ ਨਿਰਧਾਰਿਤ ਕਰਦੇ ਹੋਏ ਕਿਹਾ ਕਿ ICAR ਦੇ ਹਰ ਸੰਸਥਾਨ ਨੂੰ ਅਗਲੇ ਦੋ ਵਰ੍ਹਿਆਂ ਵਿੱਚ “ਵਨ ਇੰਸਟੀਟਿਊਟ-ਵਨ ਗ੍ਰਾਂਟ ਇਨੋਵੇਸ਼ਨ” ਦੇ ਤਹਿਤ ਘੱਟ ਤੋਂ ਘੱਟ ਇੱਕ ਅਜਿਹੀ ਪਰਿਵਰਤਨਕਾਰੀ ਤਕਨੀਕ ਜਾਂ ਸਮਾਧਾਨ ਦੇਣਾ ਹੋਵੇਗਾ, ਜਿਸ ਦਾ ਰਾਸ਼ਟਰੀ ਪੱਧਰ ‘ਤੇ ਵਿਆਪਕ ਪ੍ਰਭਾਵ ਹੋਵੇ। ਇਹ ਇਨੋਵੇਸ਼ਨ ਕਿਸਾਨਾਂ ਦੇ ਜੀਵਨ ਵਿੱਚ ਅਸਲ ਬਦਲਾਅ ਲਿਆਏ- ਭਾਵੇਂ ਉਹ ਨਵੀਂ ਫਸਲ ਵੈਰਾਇਟੀ, ਵੈਕਸੀਨ, ਡਿਜੀਟਲ ਟੂਲ ਜਾਂ ਕਲਾਈਮੇਟ-ਸਮਾਰਟ ਖੇਤੀਬਾੜੀ ਮਾਡਲ ਹੋਵੇ।
-
10 ਕਰੋੜ ਕਿਸਾਨਾਂ ਤੱਕ ICAR ਤਕਨਾਲੋਜੀ ਪਹੁੰਚਾਉਣ ਦਾ ਟੀਚਾ
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ 100ਵੇਂ ਸਥਾਪਨਾ ਵਰ੍ਹੇ ਤੱਕ ICAR ਦਾ ਟੀਚਾ ਹੋਣਾ ਚਾਹੀਦਾ ਹੈ ਕਿ ਘੱਟ ਤੋਂ ਘੱਟ 10 ਕਰੋੜ ਕਿਸਾਨਾਂ ਤੱਕ ਉਸ ਦੀ ਵਿਗਿਆਨਿਕ ਤਕਨੀਕਾਂ, ਨਵੀਨਤਾਵਾਂ ਅਤੇ ਆਧੁਨਿਕ ਖੇਤੀਬਾੜੀ ਹੱਲ ਪਹੁੰਚਣ। ਉਨ੍ਹਾਂ ਨੇ ਇਸ ਨੂੰ ਵਿਕਸਿਤ ਭਾਰਤ 2047 ਲਈ ਵਿਕਸਿਤ ਖੇਤੀਬਾੜੀ ਅਤੇ ਸਮ੍ਰਿੱਧ ਕਿਸਾਨ ਦੀ ਦਿਸ਼ਾ ਵਿੱਚ ਸਭ ਤੋਂ ਵੱਡਾ ਅਤੇ ਇਤਿਹਾਸਿਕ ਕਦਮ ਦੱਸਿਆ।
-
“ਮਿਸ਼ਨ ICAR-100” ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਨਵੀਂ ਭੂਮਿਕਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਸਤਾਵ ਰੱਖਿਆ ਕਿ ਅਗਲੇ ਦੋ ਵਰ੍ਹੇ “ਮਿਸ਼ਨ ICAR-100” ਦੇ ਰੂਪ ਵਿੱਚ ਲਏ ਜਾਣ, ਜਿਸ ਵਿੱਚ ਦੇਸ਼ ਭਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK) ਸਿਰਫ਼ ਟ੍ਰੇਨਿੰਗ ਸੈਂਟਰ ਨਾ ਰਹਿ ਕੇ ਇਨੋਵੇਸ਼ਨ ਹੱਬ, ਕਲਾਈਮੇਟ ਐਡਵਾਈਜ਼ਰੀ ਸੈਂਟਰ, ਸਟਾਰਟਅੱਪ ਸਪੋਰਟ ਸੈਂਟਰ ਅਤੇ ਕਿਸਾਨ ਤਕਨਾਲੋਜੀ ਡੈਮੋਂਸਟ੍ਰੇਸ਼ਨ ਸੈਂਟਰ ਬਣਨ। ਉਨ੍ਹਾਂ ਨੇ ਕਿਹਾ ਕਿ ICAR ਸਥਾਪਨਾ ਦਿਵਸ ਨੂੰ ਕਿਸਾਨਾਂ ਦੇ ਵਿੱਚ ਮਨਾਉਣ ਲਈ ਇੱਕ ਪੰਦਰਵਾੜੇ ਦੀ ਯੋਜਨਾ ਬਣਾਈ ਜਾਵੇ, ਜਿਸ ਵਿੱਚ ਹਰ KVK ਘੱਟ ਤੋਂ ਘੱਟ 100 ਪਿੰਡਾਂ ਵਿੱਚ ਜਾ ਕੇ ਆਪਣੀ ਰਿਸਰਚ ਅਤੇ ਤਕਨੀਕ ਦਾ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰੇ।
-
ICAR ਓਪਨ ਡਿਜੀਟਲ ਨਾਲੇਜ ਪਲੈਟਫਾਰਮ- ਹਰ ਕਿਸਾਨ ਦੇ ਮੋਬਾਈਲ ‘ਤੇ ICAR
ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ “ICAR Open Digital Knowledge Platform” ਬਣਾਉਣ ਦਾ ਸੰਕਲਪ ਰੱਖਿਆ, ਤਾਂ ਜੋ ਹਰ ਕਿਸਾਨ ਆਪਣੇ ਮੋਬਾਈਲ ‘ਤੇ ICAR ਦੀ ਤਕਨੀਕ, ਵੀਡੀਓ ਸਲਾਹ ਅਤੇ ਵਿਗਿਆਨਿਕ ਜਾਣਕਾਰੀ ਮੁਫ਼ਤ ਦੇਖ ਸਕੇ। ਉਨ੍ਹਾਂ ਨੇ ਕਿਹਾ ਕਿ ਅੱਜ ਜ਼ਿਆਦਾਤਰ ਕਿਸਾਨਾਂ ਦੇ ਕੋਲ ਮੋਬਾਈਲ ਹੈ, ਇਸ ਲਈ ਤਕਨਾਲੋਜੀ ਟ੍ਰਾਂਸਫਰ ਨੂੰ ਮੋਬਾਈਲ-ਫਰਸਟ ਸੋਚ ਦੇ ਨਾਲ ਡਿਜ਼ਾਈਨ ਕਰਨਾ ਜ਼ਰੂਰੀ ਹੈ, ਜਿਸ ਨਾਲ ਕਿਸਾਨ ਖੇਤਰ ਵਿੱਚ ਖੜ੍ਹੇ-ਖੜ੍ਹੇ ਮਿੱਟੀ ਦੀ ਜਾਂਚ, ਫਸਲ ਸਲਾਹ, ਮੌਸਮ ਅਤੇ ਬਜ਼ਾਰ ਦੀ ਜਾਣਕਾਰੀ ਪਾ ਸਕਣ।
-
ਨਕਲੀ ਬੀਜ-ਕੀਟਨਾਸ਼ਕ ‘ਤੇ ਸਖਤ ਕਾਨੂੰਨ ਅਤੇ ਤੁਰੰਤ ਪਛਾਣ ਦੀ ਵਿਵਸਥਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਕਲੀ ਅਤੇ ਘਟੀਆ ਬੀਜ ਅਤੇ ਕੀਟਨਾਸ਼ਕਾਂ ‘ਤੇ ਸਖਤ ਕਾਨੂੰਨ ਬਣਾਉਣਾ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਅਜਿਹੀ ਸਰਲ ਤਕਨੀਕ ਅਤੇ ਉਪਕਰਣ ਵਿਕਸਿਤ ਕੀਤੇ ਜਾਣ ਜਿਨ੍ਹਾਂ ਨਾਲ ਖੇਤ ਵਿੱਚ ਹੀ ਬੀਜ ਅਤੇ ਕੀਟਨਾਸ਼ਕ ਦੀ ਗੁਣਵੱਤਾ ਦੀ ਤੁਰੰਤ ਪਛਾਣ ਹੋ ਸਕੇ, ਤਾਂ ਜੋ ਕਿਸਾਨਾਂ ਨੂੰ ਧੋਖੇ ਤੋਂ ਬਚਾਇਆ ਜਾ ਸਕੇ ਅਤੇ ਫਸਲ ਦਾ ਜੋਖਮ ਘੱਟ ਹੋਵੇ।

7. 2029 ਤੱਕ 10,000 ਕਰੋੜ ਦੇ ਅੰਦਰੂਨੀ ਸਰੋਤ ਉਤਪਾਦਨ ਦਾ ਟੀਚਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ICAR ਨੂੰ ਸਿਰਫ਼ ਸਰਕਾਰ ਦੇ ਬਜਟ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ, ਸਗੋਂ ਆਪਣੀ ਤਕਨੀਕ, ਵੈਰਾਈਟੀਜ਼, ਵੈਕਸੀਨ ਅਤੇ ਲਾਇਸੈਂਸਿੰਗ ਨਾਲ ਆਰਥਿਕ ਤੌਰ ‘ਤੇ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ 2029 ਤੱਕ, 10,000 ਕਰੋੜ ਰੁਪਏ ਦੇ ਅੰਦਰੂਨੀ ਸਰੋਤ ਸਮਰੱਥਾ ਵਿਕਸਿਤ ਕਰਨ ਦਾ ਟੀਚਾ ਰੱਖਣ ਨੂੰ ਕਿਹਾ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਤੋਂ ਮਿਲਣ ਵਾਲਾ ਸਮਰਥਨ ਚੱਲਦਾ ਰਹੇਗਾ, ਲੇਕਿਨ ਸੰਸਥਾਨ ਨੂੰ ਆਪਣੇ ਇਨੋਵੇਸ਼ਨ ਨਾਲ ਵੀ ਆਤਮ-ਨਿਰਭਰ ਬਣਨਾ ਹੋਵੇਗਾ।
ਵੈਕਸੀਨ, ਨਵੀਆਂ ਵੈਰਾਈਟੀਜ਼ ਅਤੇ ਤਕਨਾਲੋਜੀਆਂ- ਆਤਮ-ਨਿਰਭਰ ਖੇਤੀਬਾੜੀ ਦੀ ਦਿਸ਼ਾ
ਸਥਾਪਨਾ ਦਿਵਸ ‘ਤੇ 43 ਨਵੀਆਂ ਵੈਰਾਈਟੀਜ਼, 17 ਤਕਨਾਲੋਜੀਆਂ/ਪ੍ਰੋਡਕਟ ਅਤੇ 14 ਪ੍ਰਕਾਸ਼ਨ ਰੀਲੀਜ ਹੋਏ, ਜਿਨ੍ਹਾਂ ਵਿੱਚ ਬਿਹਤਰ ਉਤਪਾਦਨ, ਬਿਮਾਰੀ-ਰੋਧਕ ਸਮਰੱਥਾ, ਪੋਸ਼ਣ-ਸਮ੍ਰਿੱਧ ਫਸਲਾਂ, ਪਸ਼ੂਧਨ ਅਤੇ ਮੱਛੀ ਪਾਲਣ ਲਈ ਵੈਕਸੀਨ ਅਤੇ ਡਿਜੀਟਲ ਖੇਤੀਬਾੜੀ ਸਮਾਧਾਨ ਸ਼ਾਮਲ ਹਨ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਐੱਫਐੱਮਡੀ ਅਤੇ ਹੋਰ ਗੰਭੀਰ ਪਸ਼ੂ ਬਿਮਾਰੀਆਂ ‘ਤੇ ਕੰਟਰੋਲ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵੈਕਸੀਨ, ਨਵੀਆਂ ਵੈਰਾਈਟੀਜ਼ ਅਤੇ ਤਕਨੀਕ ਦੇ ਜ਼ਰੀਏ ਬੀਜ, ਫਰਟੀਲਾਈਜ਼ਰ ਅਤੇ ਪਸ਼ੂ ਸਿਹਤ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਨਾ ਹੀ ਅੱਗੇ ਦਾ ਰਸਤਾ ਹੈ। ਨਾਲ ਹੀ 70 ਤੋਂ ਵੱਧ ਐੱਮਓਯੂ ਅਤੇ ਤਕਨਾਲੋਜੀ ਲਾਇਸੈਂਸਿੰਗ ਸਮਝੌਤਿਆਂ ਦੇ ਜ਼ਰੀਏ ਇਨ੍ਹਾਂ ਤਕਨੀਕਾਂ ਨੂੰ ਨਿੱਜੀ ਖੇਤਰ ਅਤੇ ਸਟਾਰਟਅੱਪਸ ਦੇ ਸਹਿਯੋਗ ਨਾਲ ਤੇਜ਼ੀ ਨਾਲ ਕਿਸਾਨਾਂ ਤੱਕ ਪਹੁੰਚਾਉਣ ਦੀ ਦਿਸ਼ਾ ਤੈਅ ਕੀਤੀ ਗਈ।

ਵਿਗਿਆਨੀਆਂ ਲਈ ਪ੍ਰੇਰਕ ਸੰਦੇਸ਼
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਹਰ ਵਿਗਿਆਨੀ ਦੀ ਨੌਕਰੀ ਸਿਰਫ਼ ਰੁਜ਼ਗਾਰ ਨਹੀਂ, ਸਗੋਂ ਦੇਸ਼ ਅਤੇ ਦੁਨੀਆ ਬਦਲਣ ਦਾ ਮਿਸ਼ਨ ਹੈ। ਉਨ੍ਹਾਂ ਨੇ ਸ਼੍ਰੀਕ੍ਰਿਸ਼ਨ ਦੇ ਸੰਦਰਭ ਨਾਲ ਦੱਸਿਆ ਕਿ ਆਦਰਸ਼ ਵਰਕਰ ਉਤਸ਼ਾਹ ਨਾਲ ਭਰਿਆ, ਹੰਕਾਰ-ਰਹਿਤ, ਧੀਰਜਵਾਨ ਅਤੇ ਤਾਲਮੇਲ ਵਾਲਾ ਹੁੰਦਾ ਹੈ ਅਤੇ ਵਿਗਿਆਨੀਆਂ ਨੂੰ ਵੀ ਇਸੇ ਭਾਵ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਵਿਗਿਆਨੀ ਕਿਸਾਨਾਂ ਦੇ ਸੁਪਨਿਆਂ ਨੂੰ ਆਪਣਾ ਮਿਸ਼ਨ ਬਣਾਏ ਅਤੇ ਆਪਣੀ ਪੂਰੀ ਸਮਰੱਥਾ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰੇ, ਤਾਂ ਜੋ 2047 ਤੱਕ ਵਿਕਸਿਤ ਭਾਰਤ ਲਈ ਵਿਕਸਿਤ ਖੇਤੀਬਾੜੀ ਅਤੇ ਸਮ੍ਰਿੱਧ ਕਿਸਾਨ ਦਾ ਸੰਕਲਪ ਜ਼ਮੀਨੀ ਹਕੀਕਤ ਬਣ ਸਕੇ।
ਇਸ ਮੌਕੇ ‘ਤੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ, ਸ਼੍ਰੀ ਭਾਗੀਰਥ ਚੌਧਰੀ, ਮੱਛੀ ਪਾਲਣ, ਪਸ਼ੂ-ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਰਾਜ ਮੰਤਰੀ ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ, DARE ਦੇ ਸਕੱਤਰ ਅਤੇ ICAR ਦੇ ਡਾਇਰੈਕਟਰ ਜਨਰਲ ਡਾ. ਐੱਮ. ਐੱਲ. ਜਾਟ, ਐਡੀਸ਼ਨਲ ਸਕੱਤਰ ਸ਼੍ਰੀ ਗਿਆਨੇਂਦਰ ਡੀ. ਤ੍ਰਿਪਾਠੀ ਨੇ ਵੀ ਸੰਬੋਧਨ ਕੀਤਾ।
ICAR ਦੇ 98ਵੇਂ ਸਥਾਪਨਾ ਦਿਵਸ ਪ੍ਰੋਗਰਾਮ ਨਾਲ ਦੇਸ਼ ਦੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ICAR ਸੰਸਥਾਨਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਗਿਆਨੀ, ਕਰਮਚਾਰੀ, ਵਿਦਿਆਰਥੀ-ਵਿਦਿਆਰਥਨਾਂ ਅਤੇ ਖੇਤੀਬਾੜੀ ਪਰਿਵਾਰ ਦੇ ਮੈਂਬਰ ਵਰਚੁਅਲ ਮਾਧਿਅਮ ਨਾਲ ਜੁੜੇ ਰਹੇ, ਜਿਸ ਨਾਲ ਇਹ ਸਮਾਰੋਹ ਪੂਰੇ ਭਾਰਤੀ ਖੇਤੀਬਾੜੀ ਪਰਿਵਾਰ ਦਾ ਸਾਂਝਾ ਉਤਸਵ ਬਣ ਗਿਆ।
****
ਆਰਸੀ/ਐੱਮਐੱਸ/ਐੱਮਕੇ/ਬਲਜੀਤ
(रिलीज़ आईडी: 2285802)
आगंतुक पटल : 7