ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਪ੍ਰਭੂ ਜਗਨਨਾਥ ਦੇ ਪ੍ਰਤੀ ਰਾਸ਼ਟਰਪਤੀ ਦੀ ਸ਼ਰਧਾ ਬਾਰੇ ਲੇਖ ਸਾਂਝਾ ਕੀਤਾ
Posted On:
16 JUL 2026 2:25PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦਾ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਬਚਪਨ ਦੀਆਂ ਯਾਦਾਂ ਤੋਂ ਲੈ ਕੇ ਆਪਣੇ ਜੀਵਨ ਨੂੰ ਨਵਾਂ ਰੂਪ ਦੇਣ ਵਾਲੇ ਅਧਿਆਤਮਿਕ ਤਜਰਬਿਆਂ ਤੱਕ ਮਹਾਪ੍ਰਭੂ ਜਗਨਨਾਥ ਦੇ ਪ੍ਰਤੀ ਆਪਣੀ ਜੀਵਨ ਭਰ ਦੀ ਸ਼ਰਧਾ ਦਾ ਵਰਣਨ ਕੀਤਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਰਾਸ਼ਟਰਪਤੀ ਨੇ ਰਥ ਯਾਤਰਾ ਦੀ ਵਿਸ਼ਾਲਤਾ ਅਤੇ ਉਸ ਸ਼ਰਧਾ ਬਾਰੇ ਲਿਖਿਆ ਹੈ, ਜੋ ਲੋਕਾਂ ਦੀ ਸੇਵਾ ਦੇ ਉਨ੍ਹਾਂ ਦੇ ਸਫ਼ਰ ਵਿੱਚ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ:
ਇੱਕ ਡੂੰਘੇ ਨਿੱਜੀ ਪ੍ਰਤੀਬਿੰਬ ਵਿੱਚ, ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੇ ਮਹਾਪ੍ਰਭੂ ਜਗਨਨਾਥ ਪ੍ਰਤੀ ਆਪਣੀ ਜੀਵਨ ਭਰ ਦੀ ਸ਼ਰਧਾ ਨੂੰ ਬਚਪਨ ਦੀਆਂ ਯਾਦਾਂ ਤੋਂ ਲੈ ਕੇ ਉਨ੍ਹਾਂ ਅਧਿਆਤਮਿਕ ਅਨੁਭਵਾਂ ਤੱਕ ਬਿਆਨ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਜੀਵਨ ਨੂੰ ਰੂਪ ਦਿੱਤਾ ਹੈ।
ਉਹ ਰਥ ਯਾਤਰਾ ਦੀ ਵਿਸ਼ਾਲਤਾ ਅਤੇ ਉਸ ਸ਼ਰਧਾ ਬਾਰੇ ਲਿਖਦੇ ਹਨ, ਜੋ ਲੋਕਾਂ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਸਫ਼ਰ ਵਿੱਚ ਨਿਰੰਤਰ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੀ ਹੈ।
@rashtrapatibhvn
hindustantimes.com/opinion/puri-rath-yatra-on-odisha-puris-grand-road-a-devotees-submission-101784133943590.html
*****
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2285381)
ਵਿਜ਼ੀਟਰ ਕਾਊਂਟਰ : 47
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam