ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਯੂਰੋਪੀਅਨ ਯੂਨੀਅਨ ਵਿਚਕਾਰ ਉਦਯੋਗਿਕ ਅਤੇ ਤਕਨੀਕੀ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਬ੍ਰਸੇਲਜ਼ ਵਿੱਚ ਯੂਰੋਪੀਅਨ ਉਦਯੋਗ ਜਗਤ ਦੇ ਲੀਡਰਸ ਨਾਲ ਮੁਲਾਕਾਤ ਕੀਤੀ
प्रविष्टि तिथि:
15 JUL 2026 8:20PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 14 ਅਤੇ 15 ਜੁਲਾਈ 2026 ਨੂੰ ਬ੍ਰਸੇਲਜ਼ ਵਿੱਚ ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਅਤੇ ਤਕਨਾਲੋਜੀ ਕੌਂਸਲ (ਟੀਟੀਸੀ) ਮੰਤਰੀ ਪੱਧਰੀ ਮੀਟਿੰਗ ਦੇ ਮੌਕਿਆਂ ‘ਤੇ ਉਦਯੋਗ ਕੇਂਦ੍ਰਿਤ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ।
14 ਜੁਲਾਈ 2026 ਨੂੰ, ਸ਼੍ਰੀ ਪੀਯੂਸ਼ ਗੋਇਲ ਨੇ ਥੈਲਸ ਬੈਲਜੀਅਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਲੇਨ ਕੁਏਰਿਨ ਨਾਲ ਮੁਲਾਕਾਤ ਕੀਤੀ ਅਤੇ ਉਦਯੋਗਿਕ ਸਹਿਯੋਗ ਮਜ਼ਬੂਤ ਕਰਨ ਅਤੇ ਤਕਨਾਲੋਜੀ ਸਾਂਝੇਦਾਰੀ ਦੇ ਮੌਕਿਆਂ ਦੀ ਪੜਚੋਲ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸਿਲੌਕਸ ਗਰੁੱਪ ਦੇ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਜੀਨ-ਕ੍ਰਿਸਟੋਫ ਬੋਗਾਰਟ ਨਾਲ ਵੀ ਦੁਵੱਲੇ ਵਪਾਰ ਮੌਕਿਆਂ ਅਤੇ ਉਦਯੋਗਿਕ ਸਹਿਯੋਗ ਨੂੰ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਮੀਟਿੰਗਾਂ ਨਾਲ ਬ੍ਰਸੇਲਜ਼ ਵਿੱਚ ਮੰਤਰੀ ਦੇ ਉਦਯੋਗ ਸੰਪਰਕ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ, ਜਿਸ ਨਾਲ ਯੂਰੋਪੀਅਨ ਉਦਯੋਗ ਦੇ ਲੀਡਰਸ ਨਾਲ ਗੱਲਬਾਤ ਲਈ ਇੱਕ ਰਚਨਾਤਮਕ ਪਲੈਟਫਾਰਮ ਮਿਲਿਆ ਅਤੇ ਅੱਗੇ ਦੀ ਚਰਚਾਵਾਂ ਲਈ ਅਧਾਰ ਤਿਆਰ ਹੋਇਆ।
15 ਜੁਲਾਈ 2026 ਨੂੰ, ਸ਼੍ਰੀ ਪੀਯੂਸ਼ ਗੋਇਲ ਬੈਲਜੀਅਮ ਵਿੱਚ ਫੈਡਰੇਸ਼ਨ ਆਫ ਐਂਟਰਪ੍ਰਾਈਜ਼ਿਜ਼ (ਐੱਫਈਬੀ) ਦੁਆਰਾ ਆਯੋਜਿਤ ਇੱਕ ਵਪਾਰਕ ਗੋਲਮੇਜ਼ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੌਜੀ ਰਾਜ ਮੰਤਰੀ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਭਾਰਤ ਅਤੇ ਯੂਰੋਪ ਦੇ ਪ੍ਰਮੁੱਖ ਉਦਯੋਗ ਪ੍ਰਤੀਨਿਧੀਆਂ ਨੇ ਕਾਰੋਬਾਰ ਕਰਨ ਵਿੱਚ ਆਸਾਨੀ, ਨਿਵੇਸ਼ ਪ੍ਰਵਾਹ, ਸਪਲਾਈ ਚੇਨ ਵਿੱਚ ਲਚਕਤਾ ਅਤੇ ਡਿਜੀਟਲ ਨਵੀਨਤਾ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ।
ਇਸ ਤੋਂ ਬਾਅਦ ਸ਼੍ਰੀ ਪੀਯੂਸ਼ ਗੋਇਲ ਨੇ ਹੋਟਲ ਸਟੀਗੇਨਬਰਗਰ (Steigenberger) ਵਿੱਚ ਫਿੱਕੀ ਪ੍ਰਤੀਨਿਧੀਮੰਡਲ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਭਾਰਤੀ ਉਦਯੋਗ ਦੇ ਪ੍ਰਤੀਨਿਧੀਆਂ ਨੇ ਮੁਕਾਬਲੇਬਾਜ਼ੀ ਵਧਾਉਣ, ਰੈਗੂਲੇਟਰੀ ਸਬੰਧੀ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਟੀਟੀਸੀ ਫ੍ਰੇਮਵਰਕ ਤਹਿਤ ਮੌਕਿਆਂ ਦਾ ਲਾਭ ਚੁੱਕਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੰਤਰੀ ਨੇ ਬਜ਼ਾਰ ਤੱਕ ਪਹੁੰਚ ਵਧਾਉਣ ਅਤੇ ਨਵੀਨਤਾ-ਅਧਾਰਿਤ ਸਾਂਝੇਦਾਰੀਆਂ ਨੂੰ ਹੁਲਾਰਾ ਦੇਣ ਵਿੱਚ ਭਾਰਤੀ ਉਦਯੋਗ ਨੂੰ ਸਹਾਇਤਾ ਦੇਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਬ੍ਰਸੇਲਜ਼ ਵਿੱਚ ਸ਼੍ਰੀ ਪੀਯੂਸ਼ ਗੋਇਲ ਦੀਆਂ ਮੁਲਾਕਾਤਾ ਨਾਲ ਉਦਯੋਗ ਅਧਾਰਿਤ ਵਿਕਾਸ ‘ਤੇ ਭਾਰਤ ਦੇ ਜ਼ੋਰ ਦੇਣ ਦੀ ਭਾਵਨਾ ਅਤੇ ਭਾਰਤ-ਯੂਰੋਪੀਅਨ ਯੂਨੀਅਨ ਆਰਥਿਕ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਵਪਾਰ ਅਤੇ ਉਦਯੋਗ ਦੀ ਮਹੱਤਵਪੂਰਨ ਭੂਮਿਕਾ ਪ੍ਰਦਰਸ਼ਿਤ ਹੁੰਦੀ ਹੈ। ਭਾਰਤ-ਯੂਰੋਪੀਅਨ ਯੂਨੀਅਨ ਟੀਟੀਸੀ ਮੰਤਰੀ ਪੱਧਰੀ ਮੀਟਿੰਗ ਦੇ ਮੌਕਿਆਂ ‘ਤੇ ਹੋਇਆਂ ਇਨ੍ਹਾਂ ਮੁਲਾਕਾਤਾਂ ਨਾਲ ਉਦਯੋਗਿਕ ਭਾਗੀਦਾਰੀ ਨੂੰ ਮਜ਼ਬੂਤ ਕਰਨ, ਨਵੀਨਤਾ ਨੂੰ ਹੁਲਾਰਾ ਦੇਣਾ, ਵਧੇਰੇ ਬਜ਼ਾਰ ਪਹੁੰਚ ਨੂੰ ਸੁਵਿਧਾਜਨਕ ਬਣਾਉਣ ਅਤੇ ਯੂਰੋਪ ਵਿੱਚ ਭਾਰਤੀ ਉੱਦਮਾਂ ਲਈ ਨਵੇਂ ਮੌਕੇ ਪੈਦਾ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਹੁੰਦੀ ਹੈ।
************
ਅਭਿਸ਼ੇਕ ਦਿਆਲ/ਅਭਿਜੀਤ ਨਰਾਇਣ/ਇਸ਼ਿਤਾ ਬਿਸਵਾਸ/ਐੱਸਜੇ
(रिलीज़ आईडी: 2285265)
आगंतुक पटल : 5