ਪ੍ਰਧਾਨ ਮੰਤਰੀ ਦਫਤਰ
ਭਾਰਤ-ਨਿਊਜ਼ੀਲੈਂਡ ਵਫ਼ਦ-ਪੱਧਰੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਪੰਜਾਬੀ ਅਨੁਵਾਦ
प्रविष्टि तिथि:
11 JUL 2026 9:01AM by PIB Chandigarh
ਮਹਾਮਹਿਮ,
ਤੁਹਾਡੇ ਮਿੱਤਰਤਾ ਭਰਪੂਰ ਸ਼ਬਦਾਂ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਕੱਲ੍ਹ ਰਾਤ ਨੂੰ ਤੁਹਾਡਾ ਏਅਰਪੋਰਟ 'ਤੇ ਆਉਣਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸੰਕੇਤ ਹੈ ਅਤੇ ਮੇਰੇ ਵੱਲੋਂ ਮੈਂ ਵਿਸ਼ੇਸ਼ ਤੌਰ 'ਤੇ ਤੁਹਾਡਾ ਧੰਨਵਾਦ ਕਰਦਾ ਹਾਂ।
ਅਤੇ ਤੁਹਾਡੇ ਮੰਤਰੀ ਜੀ ਪੂਰਾ ਸਮਾਂ ਮੇਰੇ ਨਾਲ ਰਹੇ ਰਾਤ ਨੂੰ। ਮੇਰੇ ਲਈ ਖ਼ੁਸ਼ੀ ਦੀ ਗੱਲ ਹੈ ਕਿ 40 ਸਾਲਾਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਆਉਣਾ ਹੋਇਆ ਹੈ ਅਤੇ ਤੁਸੀਂ ਇੱਕ ਤਰ੍ਹਾਂ ਨਾਲ ਆਪਣੀ ਆਰਥਿਕ ਰਾਜਧਾਨੀ ਵਿੱਚ ਪ੍ਰੋਗਰਾਮ ਬਣਾ ਕੇ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧਾਂ ਨੂੰ ਇੱਕ ਨਵੀਂ ਤਾਕਤ ਦੇਣ ਦਾ ਇੱਕ ਮੌਕਾ ਪੈਦਾ ਕੀਤਾ ਹੈ। ਅਤੇ ਇਸਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਨਿਊਜ਼ੀਲੈਂਡ ਦੇ ਲੋਕਾਂ ਦੇ ਵਿਚਕਾਰ ਆ ਕੇ ਉਹਨਾਂ ਦਾ ਭਾਰਤ ਪ੍ਰਤੀ ਜੋ ਪਿਆਰ ਹੈ, ਇਹ ਦੇਖ ਕੇ ਕੋਈ ਵੀ ਵਿਅਕਤੀ ਬਹੁਤ ਭਾਵੁਕ ਹੋ ਜਾਂਦਾ ਹੈ ਅਤੇ ਇਹ ਮੇਰੇ ਦਿਲ ਨੂੰ ਛੂਹਣ ਵਾਲਾ ਹੈ ਅਤੇ ਇਸਦੇ ਲਈ ਵੀ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।
ਇਹ ਸਾਡੇ ਸਬੰਧਾਂ ਵਿੱਚ ਇੱਕ ਇਤਿਹਾਸਕ ਪੜਾਅ ਹੈ, ਜੋ ਸਾਡੇ ਸਬੰਧਾਂ ਦੀ ਨਵੀਂ ਊਰਜਾ, ਸਾਡੀ ਮਿੱਤਰਤਾ ਦੇ ਨਵੇਂ ਸੰਕਲਪ ਨੂੰ ਦੁਹਰਾਉਣ ਵਾਲਾ ਹੈ। ਤੁਸੀਂ ਜਦੋਂ ਭਾਰਤ ਆਏ ਸੀ ਅਤੇ ਐੱਫ.ਟੀ.ਏ. ਦੀ ਸ਼ੁਰੂਆਤ ਹੋਈ। ਅਤੇ ਇੰਨੇ ਘੱਟ ਸਮੇਂ ਵਿੱਚ ਪੂਰਾ ਨਿਊਜ਼ੀਲੈਂਡ ਇੱਕਜੁੱਟ ਹੋ ਕੇ ਐੱਫ.ਟੀ.ਏ. ਨੂੰ ਜ਼ਮੀਨ 'ਤੇ ਉਤਾਰਨਾ (ਲਾਗੂ ਕਰਨਾ), ਸ਼ਾਇਦ ਹੀ ਦੁਨੀਆ ਵਿੱਚ ਪਹਿਲੀ ਵਾਰ ਇੰਨੇ ਘੱਟ ਸਮੇਂ ਵਿੱਚ ਇਹ ਸਫ਼ਲਤਾ ਮਿਲੀ ਹੋਵੇਗੀ। ਅਤੇ ਇਸਦੇ ਲਈ ਮੈਂ ਤੁਹਾਡੀ ਲੀਡਰਸ਼ਿਪ ਨੂੰ, ਤੁਹਾਡੀ ਸਰਕਾਰ ਨੂੰ, ਤੁਹਾਡੀ ਟੀਮ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਪਿਛਲੇ ਸਾਲ ਤੁਸੀਂ ਹੋਲੀ ਦੇ ਸਮੇਂ ਭਾਰਤ ਆਏ ਸੀ। ਤੁਹਾਡੀ ਯਾਤਰਾ ਨੇ ਸਾਡੇ ਸਬੰਧਾਂ ਵਿੱਚ ਵੀ ਨਵੇਂ ਰੰਗ ਭਰ ਦਿੱਤੇ ਸਨ, ਕਿਉਂਕਿ ਹੋਲੀ ਦੇ ਰੰਗ ਦੀ ਆਪਣੀ ਇੱਕ ਅਹਿਮੀਅਤ ਹੁੰਦੀ ਹੈ ਅਤੇ ਉਸ ਦਾ ਸਾਨੂੰ ਅਨੁਭਵ ਹੋਇਆ। ਮੈਨੂੰ ਖ਼ੁਸ਼ੀ ਹੈ ਕਿ ਅੱਜ ਅਸੀਂ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਸੂਤਰ ਵਿੱਚ ਬੰਨ੍ਹਣ ਜਾ ਰਹੇ ਹਾਂ। ਇਹ ਮੀਲ ਦਾ ਪੱਥਰ ਸਾਨੂੰ ਹੋਰ ਵਧੇਰੇ ਊਰਜਾ ਅਤੇ ਹੋਰ ਵਧੇਰੇ ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ।
ਮਹਾਮਹਿਮ,
ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਪੱਕਾ ਵਿਸ਼ਵਾਸ ਸਾਨੂੰ ਕੁਦਰਤੀ ਭਾਈਵਾਲ ਬਣਾਉਂਦਾ ਹੈ। 'ਮੇਡ ਫਾਰ ਈਚ ਅਦਰ' (ਇੱਕ ਦੂਜੇ ਲਈ ਬਣੇ) ਵਰਗਾ ਹੈ। ਅਤੇ ਦੂਜੇ ਪਾਸੇ, ਦੋ ਸਮੁੰਦਰੀ ਦੇਸ਼ਾਂ ਦੇ ਰੂਪ ਵਿੱਚ ਸਾਡਾ ਨਜ਼ਦੀਕੀ ਸਹਿਯੋਗ ਇੰਡੋ-ਪੈਸੀਫਿਕ ਨੂੰ ਇੱਕ ਨਵੀਂ ਤਾਕਤ ਦਿੰਦਾ ਹੈ, ਅਤੇ ਸ਼ਾਂਤੀ ਦੇ ਸਾਡੇ ਜੋ ਟੀਚੇ ਹਨ, ਉਹਨਾਂ ਨੂੰ ਹਾਸਲ ਕਰਨ ਵਿੱਚ ਸਾਡੇ ਸਬੰਧ ਇੱਕ ਨਵੀਂ ਊਰਜਾ ਭਰ ਸਕਦੇ ਹਨ।
ਮੈਨੂੰ ਵਿਸ਼ਵਾਸ ਹੈ ਕਿ ਮੇਰੀ ਇਸ ਯਾਤਰਾ ਨਾਲ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਵਾਂਗੇ ਅਤੇ ਆਲਮੀ ਸ਼ਾਂਤੀ, ਸਥਿਰਤਾ ਤੇ ਸੁਰੱਖਿਆ ਵਿੱਚ ਅਸੀਂ ਮਿਲ ਕੇ ਆਪਣਾ ਯੋਗਦਾਨ ਵਧਾਵਾਂਗੇ। ਅਤੇ ਅਸੀਂ ਇੱਕ ਤਰ੍ਹਾਂ ਨਾਲ ਉਸ ਕੈਟਾਲਿਟਿਕ ਏਜੰਟ (ਪ੍ਰੇਰਕ) ਦੇ ਰੂਪ ਵਿੱਚ ਕੰਮ ਕਰ ਸਕਦੇ ਹਾਂ ਜੋ ਸ਼ਾਂਤੀ ਦੇ ਪੱਖ ਵਿੱਚ ਹੋਵੇ, ਸ਼ਾਂਤੀ ਦੇ ਲਈ ਹੋਵੇ, ਅਤੇ ਸ਼ਾਂਤੀ ਦੇ ਰਾਹੀਂ ਵਿਸ਼ਵ ਭਲਾਈ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਸਕੀਏ।
ਮੈਂ ਇੱਕ ਵਾਰ ਫਿਰ ਤੁਹਾਡੇ ਇਸ ਨਿੱਘੇ ਸਵਾਗਤ ਲਈ, ਸਨਮਾਨ ਲਈ ਦਿਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
***********
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2284086)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Odia
,
Telugu
,
Kannada
,
Malayalam