ਵਿੱਤ ਮੰਤਰਾਲਾ
azadi ka amrit mahotsav

ਭਾਰਤ-ਇਜ਼ਰਾਈਲ ਦੁਵੱਲਾ ਨਿਵੇਸ਼ ਸਮਝੌਤਾ (BIA) ਅੱਜ ਤੋਂ ਲਾਗੂ


ਭਾਰਤ ਗਣਰਾਜ ਦੀ ਸਰਕਾਰ ਅਤੇ ਇਜ਼ਰਾਈਲ ਸਰਕਾਰ ਨੇ 8 ਸਤੰਬਰ, 2025 ਨੂੰ ਨਵੀਂ ਦਿੱਲੀ ਵਿੱਚ ਦੁਵੱਲੇ ਨਿਵੇਸ਼ ਸਮਝੌਤੇ (BIA) 'ਤੇ ਹਸਤਾਖਰ ਕੀਤੇ ਸਨ

Posted On: 04 JUL 2026 9:00AM by PIB Chandigarh

ਭਾਰਤ ਗਣਰਾਜ ਦੀ ਸਰਕਾਰ ਅਤੇ ਇਜ਼ਰਾਈਲ ਸਰਕਾਰ ਦਰਮਿਆਨ 8 ਸਤੰਬਰ, 2025 ਨੂੰ ਨਵੀਂ ਦਿੱਲੀ ਵਿੱਚ ਹਸਤਾਖਰ ਕੀਤਾ ਗਿਆ ਦੁਵੱਲਾ ਨਿਵੇਸ਼ ਸਮਝੌਤਾ (BIA) ਅੱਜ, ਯਾਨੀ 4 ਜੁਲਾਈ, 2026 ਨੂੰ ਲਾਗੂ ਹੋ ਗਿਆ ਹੈ।

BIA ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਇੱਕ ਸੁਰੱਖਿਅਤ ਅਤੇ ਪੂਰਵ-ਅਨੁਮਾਨਯੋਗ ਨਿਵੇਸ਼ ਵਾਤਾਵਰਣ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਇੱਕ ਇਤਿਹਾਸਕ ਕਦਮ ਹੈ।

BIA ਨਿਵੇਸ਼ਾਂ ਅਤੇ ਨਿਵੇਸ਼ਕਾਂ ਦੇ ਨਿਵੇਸ਼ਾਂ ਦੀ ਸੁਰੱਖਿਆ ਕਰਨ ਵਿੱਚ ਮਜ਼ਬੂਤ ​​ਹੈ, ਨਾਲ ਹੀ ਨਾਲ ਜਾਇਜ਼ ਜਨਤਕ ਨੀਤੀ ਦੇ ਉਦੇਸ਼ਾਂ ਦੇ ਅਨੁਸਾਰ ਪ੍ਰਭੂਸੱਤਾ ਨੀਤੀਗਤ ਸਪੇਸ ਬਣਾਈ ਰੱਖਣ ਲਈ ਉਚਿਤ ਲਚਕਦਾਰ ਵੀ ਹੈ। ਇਹ ਅੰਤਰਰਾਸ਼ਟਰੀ ਨਿਵੇਸ਼ ਕਾਨੂੰਨ ਦੇ ਆਧੁਨਿਕ ਸਿਧਾਂਤਾਂ ਅਤੇ ਵਿਕਸਿਤ ਹੋ ਰਹੇ ਨਿਆਂ-ਸ਼ਾਸਤਰ ਨੂੰ ਦਰਸਾਉਂਦਾ ਹੈ।

BIA ਤੋਂ ਸਰਹੱਦ ਪਾਰ ਨਿਵੇਸ਼ ਵਿੱਚ ਵਾਧਾ ਹੋਣ ਅਤੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਆਰਥਿਕ ਸਾਂਝੇਦਾਰੀ ਦੇ ਹੋਰ ਗਹਿਰਾ ਹੋਣ ਦੀ ਉਮੀਦ ਹੈ।

ਭਾਰਤ ਇਜ਼ਰਾਈਨ- ਬੀਈਏ 2026 ਨੂੰ ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕਦਾ ਹੈ:

 

****

ਐੱਸਆਰ/ਕੈਐੱਮਐੱਨ/ਏਕੇ


(Release ID: 2281392) ਵਿਜ਼ੀਟਰ ਕਾਊਂਟਰ : 61