ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਮਾਤਾ-ਪਿਤਾ ਅਤੇ ਵਿਦਿਆਰਥੀਆਂ ਲਈ ਵੱਡੀ ਰਾਹਤ: ਡਿਜ਼ੀਟਲ ਪਲੈਟਫਾਰਮ ਅਕਾਦਮਿਕ ਰਿਕਾਰਡ ਤੱਕ ਬਿਨਾਂ ਰੁਕਾਵਟ ਪਹੁੰਚ ਦੇ ਮਾਧਿਅਮ ਤੋਂ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਂਦੇ ਹਨ


ਪ੍ਰਤਿਯੋਗੀ ਪ੍ਰੀਖਿਆਵਾਂ ਦੇ ਅਰਜ਼ੀਆਂ ਦੀ ਡਿਜ਼ੀਟਲ ਮਾਧਿਅਮ ਨਾਲ ਜਾਂਚ ਮਨੁੱਖੀ ਦਖ਼ਲਅੰਦਾਜ਼ੀ ਨੂੰ ਘੱਟ ਕਰਕੇ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਬਣਾਉਂਦੀ ਹੈ

ਡਿਜ਼ੀਟਲ ਇੰਡੀਆ ਦੇ 11 ਵਰ੍ਹੇ: 110 ਕਰੋੜ ਤੋਂ ਜ਼ਿਆਦਾ ਸਿੱਖਿਆ ਰਿਕਾਰਡ ਸੁਰੱਖਿਅਤ, ਅਸਾਨ ਅਤੇ ਡਿਜ਼ੀਟਲ ਤੌਰ ’ਤੇ ਤਸਦੀਕ ਯੋਗ ਸਿੱਖਿਅਕ ਸੇਵਾਵਾਂ ਯਕੀਨੀ ਬਣਾਉਂਦੇ ਹਨ

प्रविष्टि तिथि: 02 JUL 2026 6:05PM by PIB Chandigarh

1 ਜੁਲਾਈ,2026 ਨੂੰ ਡਿਜ਼ੀਟਲ ਇੰਡੀਆ ਪ੍ਰੋਗਰਾਮ ਦੇ 11 ਵਰ੍ਹੇ ਪੂਰੇ ਹੋਣ ਦੇ ਨਾਲ ਹੀ, ਭਾਰਤ ਸ਼ਾਸਨ ਨੂੰ ਜ਼ਿਆਦਾ ਪਾਰਦਰਸ਼ੀ, ਅਸਾਨ ਅਤੇ ਨਾਗਰਿਕ-ਕੇਂਦ੍ਰਿਤ ਬਣਾਉਣ ਦੇ ਲਈ ਡਿਜ਼ੀਟਲ ਪਬਲਿਕ ਇੰਫ੍ਰਾਸਟ੍ਰਕਚਰ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। 2015 ਵਿੱਚ ਆਪਣੀ ਸ਼ੁਰੂਆਤ ਦੇ ਬਾਅਦ ਤੋਂ ਹੀ, ਡਿਜ਼ੀਟਲ ਇੰਡੀਆ ਨੇ ਭਰੋਸੇਮੰਦ ਡਿਜ਼ੀਟਲ ਪਲੈਟਫਾਰਮਾਂ ਦੇ ਜ਼ਰੀਏ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਜਨਤਕ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਤਰੀਕੇ ਨੂੰ ਬਦਲਿਆ ਹੈ। ਇਹ ਪਲੈਟਫਾਰਮ ਜੀਵਨ ਨੂੰ ਅਸਾਨ ਬਣਾਉਣ ਅਤੇ ਕੁਸ਼ਲ ਸ਼ਾਸਨ ਨੂੰ ਹੁਲਾਰਾ ਦੇਣ ਦਾ ਕੰਮ ਕਰਦੇ ਹਨ।

ਸਿੱਖਿਆ ਦੇ ਖੇਤਰ ਵਿੱਚ, ਡਿਜ਼ੀਟਲ ਇੰਡੀਆ ਨੇ ਅਜਿਹੇ ਡਿਜ਼ੀਟਲ ਪਲੈਟਫਾਰਮ ਦੇ ਵਿਕਾਸ ਵਿੱਚ ਮਦਦ ਕੀਤੀ ਹੈ ਜੋ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਅਨੁਸਾਰ ਜੀਵਨ ਭਰ ਸਿੱਖਣ, ਅਕਾਦਮਿਕ ਮੋਬਿਲਿਟੀ ਅਤੇ ਸੁਰੱਖਿਅਤ ਡਿਜ਼ੀਟਲ ਪ੍ਰਮਾਣ-ਪੱਤਰਾਂ (ਕ੍ਰੇਡੇਂਸ਼ਿਅਲਸ) ਨੂੰ ਪ੍ਰੋਤਸਾਹਿਤ ਕਰਦੇ ਹਨ। ਅਕੈਡਮਿਕ ਬੈਂਕ ਆਫ ਕ੍ਰੈਡਿਟਸ (ਏਬੀਸੀ) ਅਤੇ ਨੈਸ਼ਨਲ ਅਕੈਡਮਿਕ ਡਿਪਾਜਿਟਰੀ (ਐੱਨਏਡੀ) ਉਨ੍ਹਾਂ ਮੁੱਖ ਪਹਿਲੂਆਂ ਵਿੱਚ ਸ਼ਾਮਲ ਹਨ ਜੋ ਇਸ ਬਦਲਾਅ ਨੂੰ ਅੱਗੇ ਵਧਾ ਰਹੇ ਹਨ।

[ ਟਵੀਟ: https://x.com/DigitalIndiaCrp/status/2057418668406174097?s=20 ]

ਅਕੈਡਮਿਕ ਬੈਂਕ ਆਫ਼ ਕ੍ਰੈਡਿਟਸ: ਵਿਦਿਆਰਥੀਆਂ ਦੀ ਸੁਵਿਧਾ ਅਨੁਸਾਰ ਸਿੱਖਿਆ ਨੂੰ ਹੁਲਾਰਾ

ਅਕੈਡਮਿਕ ਬੈਂਕ ਆਫ਼ ਕ੍ਰੈਡਿਟਸ (ਏਬੀਸੀ) ਸਿੱਖਿਆ ਮੰਤਰਾਲੇ ਦੀ ਇੱਕ ਪਹਿਲ ਹੈ ਜਿਸ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਰੈਗੁਲੇਟ ਕਰਦਾ ਹੈ। ਇਹ ਮਾਨਤਾ ਪ੍ਰਾਪਤ ਉੱਚ ਸਿੱਖਿਆ ਸੰਸਥਾਨਾਂ ਤੋਂ ਵਿਦਿਆਰਥੀਆਂ ਦੁਆਰਾ ਹਾਸਲ ਕੀਤੇ ਗਏ ਅਕੈਡਮਿਕ ਕ੍ਰੈਡਿਟ ਨੂੰ ਸਟੋਰ ਕਰਨ, ਟਰਾਂਸਫਰਿੰਗ ਅਤੇ ਰਿਡੀਮ ਕਰਨ ਦਾ ਇੱਕ ਡਿਜ਼ੀਟਲ ਪਲੈਟਫਾਰਮ ਹੈ। ਇਹ ਮਲਟੀਪਲ ਐਂਟਰੀ-ਮਲਟੀਪਲ ਐਗਜ਼ਿਟ (ਐੱਮਈਐੱਮਈ) ਕ੍ਰੈਡਿਟ ਟ੍ਰਾਂਸਫਰ ਅਤੇ ਵਿਦਿਆਰਥੀ ਦੀ ਸਥਿਤੀ ਦੇ ਅਨੁਸਾਰ ਸਿੱਖਿਆ ਦੇ ਤਰੀਕਿਆਂ ਨੂੰ ਸੰਭਵ ਬਣਾ ਕੇ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ ਦਾ ਸਮਰਥਨ ਕਰਦਾ ਹੈ।

ਅਪਾਰ (ਆਟੋਮੇਟਿਡ ਪਰਮਾਨੈਂਟ ਅਕੈਡਮਿਕ ਅਕਾਊਂਟ ਰਜਿਸਟਰੀ) ਦੇ ਨਾਲ ਏਕੀਕ੍ਰਿਤ, ਏਬੀਸੀ ਹਰ ਸਿਖਿਆਰਥੀ ਨੂੰ ਜੀਵਨ ਭਰ ਦੇ ਲਈ ਇੱਕ ਅਦੁੱਤੀ ਸਿੱਖਿਅਕ ਪਹਿਚਾਣ ਪ੍ਰਦਾਨ ਕਰਦਾ ਹੈ। ਇਸ ਨਾਲ ਇੱਕ ਹੀ ਡਿਜ਼ੀਟਲ ਪਲੈਟਫਾਰਮ ਦੇ ਜ਼ਰੀਏ ਸਕੂਲੀ ਸਿੱਖਿਆ, ਉੱਚ ਸਿੱਖਿਆ, ਕੌਸ਼ਲ ਵਿਕਾਸ ਅਤੇ ਹੋਰ ਮਾਨਤਾ ਪ੍ਰਾਪਤ ਸਿੱਖਿਆ ਪ੍ਰੋਗਰਾਮ ਦੇ ਸਿੱਖਿਆ ਰਿਕਾਰਡਸ ਤੱਕ ਸੁਰੱਖਿਅਤ ਪਹੁੰਚ ਦੀ ਸੁਵਿਧਾ ਮਿਲਦੀ ਹੈ।

ਨਵੀਂ ਜਾਣਕਾਰੀ ਦੇ ਅਨੁਸਾਰ, 2,963 ਉੱਚ ਸਿੱਖਿਆ ਸੰਸਥਾਨਾਂ ਨੇ ਏਬੀਸੀ ਪਲੈਟਫਾਰਮ ’ਤੇ ਰਜਿਸਟਰ ਕਰਵਾਇਆ ਹੈ। 26.29 ਕਰੋੜ ਤੋਂ ਜ਼ਿਆਦਾ ਅਪਾਰ ਆਈਡੀ ਬਣਾਈਆਂ ਗਈਆਂ ਹਨ ਅਤੇ 110.65 ਕਰੋੜ ਤੋਂ ਜ਼ਿਆਦਾ ਵਿਦਿਅਕ ਰਿਕਾਰਡ ਅਪਲੋਡ ਕੀਤੇ ਗਏ ਹਨ, ਜੋ ਦੇਸ਼ ਭਰ ਵਿੱਚ ਡਿਜ਼ੀਟਲ ਵਿਦਿਅਕ ਈਕੋਸਿਸਟਮ ਨੂੰ ਤੇਜ਼ੀ ਨਾਲ ਅਪਣਾਉਣ ਨੂੰ ਦਰਸਾਉਂਦਾ ਹੈ।

ਏਬੀਸੀ ਕਾਗਜ਼ੀ ਦਸਤਾਵੇਜ਼ਾਂ ਦੀ ਜਗ੍ਹਾ ਸੁਰੱਖਿਅਤ ਡਿਜ਼ੀਟਲ ਰਿਕਾਰਡ ਦਾ ਇਸਤੇਮਾਲ ਕਰਕੇ ਅਕੈਡਮਿਕ ਐਡਮੀਨੀਸ਼ਟ੍ਰੇਸ਼ਨ ਨੂੰ ਅਸਾਨ ਬਣਾਉਂਦਾ ਹੈ, ਜਿਸ ਨਾਲ ਵਿਦਿਆਰਥੀ ਆਨਲਾਈਨ ਅਕੈਡਮਿਕ ਕ੍ਰੈਡਿਟ ਨੂੰ ਦੇਖ, ਟ੍ਰਾਂਸਫਰ ਅਤੇ ਰਿਡੀਮ ਕਰ ਸਕਦੇ ਹਨ। ਇਹ ਐਡਮੀਸ਼ਨ, ਵਿਦਿਆਰਥੀ, ਇੰਟਰਨਸ਼ਿਪ ਅਤੇ ਰੋਜ਼ਗਾਰ ਦੇ ਲਈ ਸਿੱਖਿਆ ਪ੍ਰਮਾਣ-ਪੱਤਰਾਂ ਦੇ ਤੇਜ਼ੀ ਨਾਲ ਤਸਦੀਕ ਵਿੱਚ ਵੀ ਮਦਦ ਕਰਦਾ ਹੈ, ਜਿਸ ਨਾਲ ਕਾਗਜ਼ੀ ਕੰਮ ਘੱਟ ਹੁੰਦਾ ਹੈ ਅਤੇ ਪਾਰਦਰਸ਼ਿਤਾ ਅਤੇ ਭਰੋਸਾ ਵਧਦਾ ਹੈ।

[ ਟਵੀਟ: https://x.com/DigitalIndiaCrp/status/2054431379547365770?s=20 ]

ਨੈਸ਼ਨਲ ਅਕੈਡਮਿਕ ਡਿਪਾਜਿਟਰੀ: ਵਿਸ਼ਵਵਿਆਪੀ ਡਿਜ਼ੀਟਲ ਅਕੈਡਮਿਕ ਰਿਕਾਰਡ

ਨੈਸ਼ਨਲ ਅਕੈਡਮਿਕ ਡਿਪਾਜਿਟਰੀ (ਐੱਨਏਡੀ) ਅਕੈਡਮਿਕ ਐਵਾਰਡਸ ਦਾ ਆਨਲਾਈਨ ਰਿਪੌਜਿਟਰੀ ਹੈ। ਇਹ ਵਿਦਿਅਕ ਸੰਸਥਾਨਾਂ ਨੂੰ ਸਿੱਖਿਆ ਪ੍ਰਮਾਣ-ਪੱਤਰ, ਡਿਗਰੀ, ਡਿਪਲੋਮਾ ਅਤੇ ਮਾਰਕਸ਼ੀਟ ਨੂੰ ਸੁਰੱਖਿਅਤ ਡਿਜ਼ੀਟਲ ਫਾਰਮੈਟ ਵਿੱਚ ਜਾਰੀ ਕਰਨ, ਸਟੋਰ ਕਰਨ ਅਤੇ ਤਸਦੀਕ ਕਰਨ ਦੀ ਸੁਵਿਧਾ ਦਿੰਦਾ ਹੈ। ਡਿਜ਼ੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਵਿਕਸਿਤ ਐੱਨਏਡੀ, ਸਿਖਿਆਰਥੀਆਂ ਨੂੰ ਕਦੇ ਵੀ ਹੋਰ ਕਿਤੇ ਵੀ ਉਨ੍ਹਾਂ ਦੇ ਪ੍ਰਮਾਣਿਤ ਵਿਦਿਅਕ ਰਿਕਾਰਡਸ ਤੱਕ ਪਹੁੰਚਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਨਾਲ ਹੀ ਸੰਸਥਾਨਾਂ, ਮਾਲਕ ਅਤੇ ਸਰਕਾਰੀ ਏਜੰਸੀਆਂ ਨੂੰ ਕ੍ਰੇਡੇਂਸਿਅਲਸ ਨੂੰ ਡਿਜ਼ੀਟਲ ਤੌਰ ਤੇ ਤਸਦੀਕ ਕਰਨ ਵਿੱਚ ਵੀ ਮਦਦ ਕਰਦਾ ਹੈ।

ਕਾਗਜ਼ੀ ਪ੍ਰਮਾਣ-ਪੱਤਰਾਂ ਦੀ ਜਗ੍ਹਾ ਡਿਜ਼ੀਟਲ ਤੌਰ ਤੇ ਪ੍ਰਮਾਣਿਤ ਰਿਕਾਰਡ ਦਾ ਇਸਤੇਮਾਲ ਕਰਕੇ, ਐੱਨਏਡੀ ਪ੍ਰਸ਼ਾਸਨਿਕ ਖਰਚਿਆਂ ਨੂੰ ਘੱਟ ਕਰਦਾ ਹੈ, ਕਾਗਜ਼ੀ ਕੰਮਕਾਜ ਨੂੰ ਘਟਾਉਂਦਾ ਹੈ ਅਤੇ ਸਿੱਖਿਆ ਦਸਤਾਵੇਜ਼ਾਂ ਦੇ ਗੁੰਮ ਹੋਣ ਜਾਂ ਖਰਾਬ ਹੋਣ ਦੇ ਜੋਖਿਮ ਨੂੰ ਖਤਮ ਕਰਦਾ ਹੈ। ਸੁਰੱਖਿਅਤ ਆਨਲਾਈਨ ਤਸਦੀਕ ਤੋਂ ਜਆਲੀ ਪ੍ਰਮਾਣ-ਪੱਤਰ ਦੇ ਇਸਤੇਮਾਲ ’ਤੇ ਰੋਕ ਲਗਾਉਣ ਵਿੱਚ ਵੀ ਮਦਦ ਮਿਲਦੀ ਹੈ, ਨਾਲ ਹੀ ਐਡਮਿਸ਼ਨ, ਭਰਤੀ, ਵਿਦਿਆਰਥੀ ਅਤੇ ਹੋਰ ਪਬਲਿਕ ਸਰਵਿਸ ਵਿੱਚ ਪਾਰਦਰਸ਼ਿਤਾ ਅਤੇ ਕਾਰਜ ਯੋਗਤਾ ਬਿਹਤਰ ਹੁੰਦੀ ਹੈ।

ਏਬੀਸੀ, ਅਪਾਰ ਅਤੇ ਐੱਨਏਡੀ ਦੇ ਮੁੱਖ ਲਾਭ

ਅਕੈਡਮਿਕ ਬੈਂਕ ਆਫ਼ ਕ੍ਰੈਡਿਟ (ABC), APAAR, ਅਤੇ ਨੈਸ਼ਨਲ ਅਕੈਡਮਿਕ ਡਿਪਾਜਿਟਰੀ (NAD) ਮਿਲ ਕੇ ਭਾਰਤ ਦੇ ਡਿਜੀਟਲ ਅਕੈਡਮਿਕ ਈਕੋਸਿਸਟਮ ਨੂੰ ਹੇਠ ਲਿਖੇ ਤਰੀਕਿਆਂ ਨਾਲ ਮਜ਼ਬੂਤ ​​ਕਰ ਰਹੇ ਹਨ:

  • ਸੁਰੱਖਿਅਤ ਡਿਜ਼ੀਟਲ ਸਿੱਖਿਅਕ ਰਿਕਾਰਡ ਉਪਲਬਧ ਕਰਾਉਣਾ, ਜੋ ਕਾਗਜ਼ੀ ਪ੍ਰਮਾਣ-ਪੱਤਰਾਂ ’ਤੇ ਨਿਰਭਰਤਾ ਘੱਟ ਕਰਦੇ ਹਨ ਅਤੇ ਉਨ੍ਹਾਂ ਦੇ ਗੁਆਚਣ, ਖਰਾਬ ਹੋਣ ਜਾਂ ਜਾਲਸਾਜ਼ੀ ਦੇ ਜੋਖਿਮ ਨੂੰ ਘੱਟ ਕਰਦੇ ਹਨ।
  • ਇਕ ਏਕੀਕ੍ਰਿਤ ਡਿਜ਼ੀਟਲ ਪਲੈਟਫਾਰਮ ਦੇ ਮਾਧਿਅਮ ਨਾਲ ਸਿੱਖਿਅਕ ਕ੍ਰੈਡਿਟ, ਪ੍ਰਮਾਣ ਪੱਤਰ ਅਤੇ ਮਾਰਕਸ਼ੀਟ ਨੂੰ ਕਦੇ ਵੀ, ਕਿਤੇ ਵੀ ਪ੍ਰਾਪਤ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ।
  • ਐੱਨਈਪੀ 2020 ਦੇ ਅਨੁਸਾਰ ਅਕੈਡਮਿਕ ਕ੍ਰੈਡਿਟ ਟ੍ਰਾਂਸਫਰ ਅਤੇ ਮਲਟੀਪਲ ਐਂਟਰੀ-ਮਲਟੀਪਲ ਐਗਜ਼ਿਟ (ਐੱਮਈਐੱਮਈ) ਦੀ ਸੁਵਿਧਾ ਦੇ ਕੇ ਸਿਖਿਆਰਥੀ ਦੇ ਅਨੁਰੂਪ ਸਿੱਖਿਆ ਨੂੰ ਹੁਲਾਰਾ ਦੇਣਾ।
  • ਵਿਦਿਅਕ ਸੰਸਥਾਵਾਂ, ਨਿਯੋਕਤਾਵਾਂ ਅਤੇ ਸਰਕਾਰੀ ਏਜੰਸੀਆਂ ਦੁਆਰਾ ਸਿੱਖਿਅਕ ਦਸਤਾਵੇਜ਼ਾਂ ਦੇ ਤੇਜ਼ੀ ਨਾਲ ਡਿਜੀਟਲ ਤਸਦੀਕ ਦੇ ਮਾਧਿਅਮ ਤੋਂ ਐਡਮਿਸ਼ਨ, ਸਕੌਲਰਸ਼ਿਪ ਅਤੇ ਰੋਜ਼ਗਾਰ ਦੀ ਪ੍ਰਕਿਰਿਆ ਨੂੰ ਗਤੀ ਦੇਣਾ।
  • ਮੈਨੂਅਲ ਵੈਰਿਫਿਕੇਸ਼ਨ ਅਤੇ ਵਾਰ-ਵਾਰ ਹੋਣ ਵਾਲੇ ਦਸਤਾਵੇਜ਼ੀਕਰਣ ਦੀ ਜਗ੍ਹਾ ਪ੍ਰਮਾਣਿਤ ਡਿਜ਼ੀਟਲ ਰਿਕਾਰਡਸ ਦਾ ਇਸਤੇਮਾਲ ਕਰਕੇ ਕਾਗਜ਼ੀ ਕੰਮਕਾਜ ਅਤੇ ਪ੍ਰਸ਼ਾਸਨਿਕ ਬੋਝ ਨੂੰ ਘੱਟ ਕਰਨਾ।
  • ਡਿਜੀ ਲੌਕਰ ਅਤੇ ਹੋਰ ਡਿਜੀਟਲ ਇੰਡੀਆ ਪਹਿਲਾਂ ਦੇ ਨਾਲ ਏਕੀਕਰਣ ਦੇ ਜ਼ਰੀਏ ਡਿਜ਼ੀਟਲ ਪਬਲਿਕ ਇੰਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ, ਜਿਸ ਨਾਲ ਵਿਦਿਅਕ ਰਿਕਾਰਡ ਨੂੰ ਸੁਰੱਖਿਅਤ ਅਦਾਨ-ਪ੍ਰਦਾਨ ਅਤੇ ਇੰਟਰਆਪਰੇਬਿਲਿਟੀ ਸੰਭਵ ਹੋ ਸਕੇ।

ਲਾਭਪਾਤਰੀਆਂ ਦੇ ਅਨੁਭਵ

ਛੱਤੀਸਗੜ੍ਹ ਦੇ ਭਿਲਾਈ ਵਿੱਚ ਸਥਿਤ ਰੂੰਗਟਾ ਇੰਟਰਨੈਸ਼ਨਲ ਸਕਿਲਸ ਯੂਨੀਵਰਸਿਟੀ ਦੀ ਐੱਮਬੀਏ ਦੀ ਵਿਦਿਆਰਥਣ ਅੰਜਲੀ ਰਾਠੌਰ ਨੇ ਦੱਸਿਆ ਕਿ ਅਪਾਰ ਆਈਡੀ ਨੇ ਤਸਦੀਕ ਪ੍ਰਕਿਰਿਆ ਨੂੰ ਅਸਾਨ ਬਣਾ ਦਿੱਤਾ ਹੈ ਅਤੇ ਕਾਗਜ਼ੀ ਕੰਮ ਨੂੰ ਕਾਫ਼ੀ ਘੱਟ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜ਼ਰੂਰਤ ਪੈਣ ’ਤੇ ਅਸਾਨੀ ਨਾਲ ਆਪਣੇ ਵਿਦਿਅਕ ਦਸਤਾਵੇਜ਼ਾਂ ਨੂੰ ਦੇਖ ਸਕਦੀਆਂ ਹਨ, ਜਿਸ ਨਾਲ ਸੈਮੀਨਾਰ, ਕੰਪੀਟੀਸ਼ਨ, ਇੰਟਰਨਸ਼ਿਪ ਅਤੇ ਸਕੌਲਰਸ਼ਿਪ ਦੇ ਲਈ ਆਵੇਦਨ ਕਰਨਾ ਬਹੁਤ ਸੁਵਿਧਾਜਨਕ ਹੋ ਗਿਆ ਹੈ। ਉਨ੍ਹਾਂ ਦੇ ਅਨੁਸਾਰ, ਇਸ ਡਿਜ਼ੀਟਲ ਪ੍ਰਣਾਲੀ ਨੇ ਸਮੇਂ ਅਤੇ ਮਿਹਨਤ ਦੋਹਾਂ ਦੀ ਬਚਤ ਕੀਤੀ ਹੈ ਅਤੇ ਇਹ ਵਿਦਿਆਰਥੀਆਂ ਦੇ ਲਈ ਆਧੁਨਿਕ, ਵਿਸ਼ਵਵਿਆਪੀ ਅਤੇ ਕਾਫ਼ੀ ਲਾਭਦਾਇਕ ਸਿੱਧ ਹੋਇਆ ਹੈ।

ਛੱਤੀਸਗੜ੍ਹ ਦੇ ਦੁਰਗ ਸਥਿਤ ਸ਼ਾਸਕੀ ਵੀ.ਵਾਈ. ਟੀ ਪੀਜੀ ਆਟੋਨੋਮਸ ਕਾਲਜ ਦੇ ਵਿਦਿਆਰਥੀ ਆਸ਼ੀਸ਼ ਤਿਵਾਰੀ ਨੇ ਦੱਸਿਆ ਕਿ ਅਪਾਰ ਆਈਡੀ ਨੇ ਉਨ੍ਹਾਂ ਦੀ ਪੜ੍ਹਾਈ-ਲਿਖਾਈ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਰਕਸ਼ੀਟ, ਪ੍ਰਮਾਣ-ਪੱਤਰ ਅਤੇ ਵਿਦਿਅਕ ਰਿਕਾਰਡ ਹੁਣ ਡਿਜ਼ੀਟਲ ਤੌਰ ਤੇ ਸੁਰੱਖਿਅਤ ਹਨ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਪਾਰ ਆਈਡੀ ਭਵਿੱਖ ਵਿੱਚ ਐਡਮਿਸ਼ਨ ਦੇ ਲਈ ਅਕੈਡਮਿਕ ਕ੍ਰੈਡਿਟ ਟ੍ਰਾਂਸਫਰ ਵਿੱਚ ਮਦਦ ਕਰਦੀ ਹੈ ਅਤੇ ਵਿਦਿਆਰਥੀ ਦੇ ਤਸਦੀਕ ਨੂੰ ਅਸਾਨ ਬਣਾਉਂਦੀ ਹੈ। ਉਸ ਦੇ ਅਨੁਸਾਰ, ਇਸ ਪਹਿਲਕਦਮੀ ਨੇ ਸਟੂਡੈਂਟ ਈਕੋਸਿਸਟਮ ਨੂੰ ਸਮਾਰਟ, ਅਸਾਨ ਅਤੇ ਪੇਪਰਲੈੱਸ ਬਣਾ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਇਆ ਹੈ।

ਡਿਜੀਟਲ ਇੰਡੀਆ ਤਹਿਤ ਇੱਕ ਭਰੋਸੇਯੋਗ ਡਿਜੀਟਲ ਵਿਦਿਅਕ ਈਕੋਸਿਸਟਮ ਬਣਾਉਣਾ

ਏਬੀਸੀ, ਐੱਨਏਡੀ, ਅਪਾਰ ਅਤੇ ਡਿਜੀਲੌਕਰ ਦੇ ਇਕੱਠੇ ਜੁੜਣ ਨਾਲ ਇੱਕ ਅਜਿਹਾ ਡਿਜ਼ੀਟਲ ਵਿਦਿਅਕ ਈਕੋਸਿਸਟਮ ਬਣਿਆ ਹੈ, ਜੋ ਵਿਦਿਅਕ ਰਿਕਾਰਡਸ ਨੂੰ ਸੁਰੱਖਿਅਤ ਤੌਰ ਤੇ ਸਟੋਰ ਕਰਨ, ਅਸਾਨੀ ਨਾਲ ਸਾਂਝਾ ਕਰਨ ਅਤੇ ਡਿਜ਼ੀਟਲ ਰੂਪ ਨਾਲ ਤਸਦੀਕ ਕਰਨ ਦੀ ਸੁਵਿਧਾ ਦਿੰਦਾ ਹੈ। ਇਹ ਸਾਰੇ ਪਹਿਲੂ ਵਿਦਿਅਕ ਸੰਸਥਾਨਾਂ ਵਿੱਚ ਆਪਸੀ ਤਾਲਮੇਲ ਨੂੰ ਹੁਲਾਰਾ ਦਿੰਦੀਆਂ ਹਨ, ਅਕੈਡਮਿਕ ਮੋਬਿਲਿਟੀ ਵਿੱਚ ਮਦਦ ਕਰਦੀਆਂ ਹਨ ਅਤੇ ਐੱਨਈਪੀ 2020 ਦੇ ਉਦੇਸ਼ਾਂ ਦੇ ਅਨੁਸਾਰ ਨਿਰੰਤਰ ਸਿੱਖਣ ਨੂੰ ਪ੍ਰੋਤਸਾਹਿਤ ਕਰਦੀਆਂ ਹਨ।

ਪਿਛਲੇ 11 ਵਰ੍ਹਿਆਂ ਦੌਰਾਨ, ਡਿਜ਼ੀਟਲ ਇੰਡੀਆ ਨੇ ਵਿਦਿਅਕ ਰਿਕਾਰਡਸ ਨੂੰ ਸੁਰੱਖਿਅਤ, ਪੋਰਟੇਬਲ ਅਤੇ ਡਿਜ਼ੀਟਲ ਰੂਪ ਨਾਲ ਤਸਦੀਕ ਯੋਗ ਬਣਾ ਕੇ ਵਿਦਿਅਕ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਏਬੀਸੀ ਅਤੇ ਐੱਨਏਡੀ ਜਿਹੇ ਪਹਿਲੂਆਂ ਰਾਹੀਂ, ਸਰਕਾਰ ਪੇਪਰਲੈੱਸ ਗਵਰਨੈਂਸ ਨੂੰ ਹੁਲਾਰਾ ਦੇ ਰਹੀ ਹੈ, ਪ੍ਰਸ਼ਾਸਨਿਕ ਬੋਝ ਘੱਟ ਕਰ ਰਹੀ ਹੈ ਅਤੇ ਇੱਕ ਵਿਸ਼ਵਵਿਆਪੀ ਨਾਗਰਿਕ ਕੇਂਦ੍ਰਿਤ ਡਿਜ਼ੀਟਲ ਸਿੱਖਿਆ ਈਕੋਸਿਸਟਮ ਬਣਾ ਰਹੀ ਹੈ ਜੋ ਵਿਕਸਿਤ ਭਾਰਤ ਦੇ ਵਿਜ਼ਨ ਦੇ ਅਨੁਸਾਰ ਹੈ।

****

ਧਰਮਿੰਦਰ ਤਿਵਾਰੀ/ਡਾ.ਨਯਨ ਸੋਲੰਕੀ/ਕਨਿਸ਼ਕ ਸ਼ਰਮਾ/ਵੰਸ਼ਿਤਾ ਜੈਸਵਾਲ/ਏਕੇ
 


(रिलीज़ आईडी: 2280827) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Odia , Tamil , Telugu , Malayalam