PIB Backgrounder
azadi ka amrit mahotsav

ਗਗਨ: ਭਾਰਤ ਦੇ ਅਸਮਾਨ ਵਿੱਚ ਸਟੀਕ ਨਾਲ ਨੈਵੀਗੇਸ਼ਨ

प्रविष्टि तिथि: 01 JUL 2026 2:50PM by PIB Chandigarh

ਗਗਨ (ਜੀਪੀਐੱਸ ਏਡੇਡ ਜਿਓ ਔਗਮੈਂਟਿਡ ਨੈਵੀਗੇਸ਼ਨ) ਭਾਰਤ ਦੀ ਆਪਣੀ ਸੈਟੇਲਾਈਟ-ਅਧਾਰਿਤ ਔਗਮੈਂਟੇਸ਼ਨ ਸਿਸਟਮ ਹੈ, ਜਿਸ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਭਾਰਤੀ ਹਵਾਈ ਅੱਡਾ ਅਥਾਰਿਟੀ ਨੇ ਮਿਲ ਕੇ ਵਿਕਸਿਤ ਕੀਤਾ ਹੈ। ਇਹ ਜੀਪੀਐੱਸ ਦੀ ਸਟੀਕਤਾ ਨੂੰ ਵਧਾਉਂਦਾ ਹੈ ਅਤੇ ਜ਼ਹਾਜਾਂ ਦੀ ਸੁਰੱਖਿਅਤ ਉਡਾਣ ਲਈ ਭਰੋਸੇਯੋਗ (ਇੰਟੀਗ੍ਰਿਟੀ) ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ। ਅੰਤਰਰਾਸ਼ਟਰੀ ਮਾਪਢੰਡਾਂ ਦੇ ਅਨੁਸਾਰ ਪ੍ਰਮਾਣਿਤ, ਗਗਨ ਸੈਟੇਲਾਈਟ- ਅਧਾਰਿਤ ਲੈਂਡਿਗ ਵਿੱਚ ਮਦਦ ਕਰਦਾ ਹੈ ਅਤੇ ਐਵਿਏਸ਼ਨ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਸੇਵਾਵਾਂ ਪ੍ਰਦਾਨ ਕਰਦਾ ਹੈ। ਨੈਵੀਗੇਸ਼ਨ ਦੀ ਸਵਦੇਸ਼ੀ ਸਮਰਥਾਵਾਂ ਨੂੰ ਮਜ਼ਬੂਤ ਕਰਕੇ, ਗਗਨ ਸੈਟੇਲਾਈਟਾਂ ਨੈਵੀਗੇਸ਼ਨ ਦੇ ਖੇਤਰ ਵਿੱਚ ਤਕਨੀਕੀ ਆਤਮ-ਨਿਰਭਰਤਾ ਅਤੇ ਆਲਮੀ ਅਗਵਾਈ ਦੇ ਭਾਰਤ ਦੇ ਵਿਜ਼ਨ ਨੂੰ ਹੋਰ ਸਸ਼ਕਤ ਬਣਾਉਂਦਾ ਹੈ।

ਸਟੀਕ ਨੈਵੀਗੇਸ਼ਨ ਦੀ ਜ਼ਰੂਰਤ: ਭਾਰਤ ਨੇ ਗਗਨ ਨੂੰ ਕਿਉਂ ਵਿਕਸਿਤ ਕੀਤਾ

ਐਵਿਏਸ਼ਨ ਖੇਤਰ ਵਿੱਚ ਬਹੁਤ ਸਟੀਕ ਨੈਵੀਗੇਸ਼ਨ ਦੀ ਜ਼ਰੂਰਤ ਹੁੰਦੀ ਹੈ। ਸਥਾਨ ਦੱਸਣ ਵਿੱਚ ਹੋਈ ਥੋੜੀ ਜਿਹੀ ਵੀ ਗਲਤੀ ਉਡਾਣ ਦੀ ਸੁਰੱਖਿਆ ‘ਤੇ ਅਸਰ ਪਾ ਸਕਦੀ ਹੈ। ਉੱਝ ਤਾਂ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐੱਸ) ਜਹਾਜਾਂ ਨੂੰ ਆਪਣਾ ਸਥਾਨ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ, ਪਰ ਇਸ ਦੇ ਸਿਗਨਲ ‘ਤੇ ਮੌਸਮ ਅਤੇ ਹੋਰ ਦੂਜੇ ਕਾਰਨਾਂ ਨਾਲ ਪ੍ਰਭਾਵ ਪੈ ਸਕਦਾ ਹੈ। ਹੁਣ ਜਦੋਂ ਕਿ ਭਾਰਤ ਇੱਕ ਵੱਡੇ ਐਵਿਏਸ਼ਨ ਮਾਰਕੀਟ ਵਜੋਂ ਅੱਗੇ ਵੱਧ ਰਿਹਾ ਹੈ, ਸਟੀਕ ਅਤੇ ਭਰੋਸੇਮੰਦ ਨੈਵੀਗੇਸ਼ਨ ਦੀ ਜ਼ਰੂਰਤ ਇੱਕ ਰਾਸ਼ਟਰੀ ਤਰਜੀਹ ਬਣ ਗਈ ਹੈ।

ਇਸ ਜ਼ਰੂਰਤ ਨੂੰ ਪੂਰਾ ਕਰਨ ਲਈ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ (ਏਏਆਈ) ਨੇ ਮਿਲ ਕੇ ਜੀਪੀਐੱਸ ਏਡੇਡ ਜਿਓ ਔਗਮੈਂਟਿਡ ਨੈਵੀਗੇਸ਼ਨ (ਗਗਨ) ਸਿਸਟਮ ਨੂੰ ਵਿਕਸਿਤ ਕੀਤਾ। ਇਹ ਇੱਕ ਸੈਟੇਲਾਈਟ-ਅਧਾਰਿਤ ਔਗਮੈਂਨਟੇਸ਼ਨ ਸਿਸਟਮ (ਐੱਸਬੀਏਐੱਸ) ਹੈ, ਜੋ ਅਸਲ ਸਮੇਂ ਵਿੱਚ ਸੁਧਾਰ (ਰੀਅਲ ਟਾਈਮ ਕਰੈਕਸ਼ਨ) ਅਤੇ ਭਰੋਸੇਯੋਗਤਾ (ਇੰਟੀਗ੍ਰਿਟੀ) ਸਬੰਧੀ ਜਾਣਕਾਰੀ ਦੇਕੇ ਜੀਪੀਐੱਸ ਨੂੰ ਬਿਹਤਰ ਬਣਾਉਂਦਾ ਹੈ। ਭਰੋਸੇਯੋਗਤਾ (ਇੰਟੀਗ੍ਰਿਟੀ) ਸਬੰਧੀ ਜਾਣਕਾਰੀ ਪਾਇਲਟਾਂ ਨੂੰ ਤਦ ਚੇਤਾਵਨੀ ਦਿੰਦੀ ਹੈ ਜਦੋਂ ਜੀਪੀਐੱਸ ਦਾ ਸਿਗਨਲ ਨੈਵੀਗੇਸ਼ਨ ਲਈ ਢੁਕਵਾਂ ਹੁੰਦਾ ਹੈ।

ਗਗਨ ਪ੍ਰੋਜੈਕਟ 2015 ਤੋਂ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ। ਇਸ ਨੇ ਭਾਰਤ ਨੂੰ ਅਮਰੀਕਾ, ਯੂਰੋਪ ਅਤੇ ਜਪਾਨ ਵਰਗੇ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ ਜਿਨ੍ਹਾਂ ਦੇ ਕੋਲ ਸੰਚਾਲਨ ਸਬੰਧੀ ਐੱਸਬੀਏਐੱਸ ਉਪਲਬਧ ਹਨ। ਅੱਜ, ਗਗਨ ਭਾਰਤੀ ਹਵਾਈ ਖੇਤਰ ਵਿੱਚ ਜ਼ਹਾਜਾਂ ਦੀ ਸੁਰੱਖਿਅਤ ਉਡਾਣ ਵਿੱਚ ਮਦਦ ਕਰਦਾ ਹੈ ਅਤੇ ਇਸ ਦੀ ਵਰਤੋਂ ਐਵਿਏਸ਼ਨ ਤੋਂ ਇਲਾਵਾ ਹੋਰ ਕਈ ਖੇਤਰਾਂ ਵਿੱਚ ਵੀ ਹੁੰਦਾ ਹੈ। ਇਹ ਭਾਰਤ ਦੀ ਆਪਣੀ ਨੈਵੀਗੇਸ਼ਨ ਸਮਰੱਥਾ ਨੂੰ ਵੀ ਮਜ਼ਬੂਤ ਕਰਦਾ ਹੈ ਅਤੇ ‘ਆਤਮਨਿਰਭਰ ਭਾਰਤ’ ਦੇ ਵਿਜ਼ਨ ਨੂੰ ਅੱਗੇ ਵਧਾਉਂਦਾ ਹੈ।                    

ਭਾਰਤ ਦੇ ਨੈਵੀਗੇਸ਼ਨ ਈਕੋਸਿਸਟਮ ਵਿੱਚ ਗਗਨ

ਲਾਂਚ ਹੋਣ ਤੋਂ ਬਾਅਦ ਤੋਂ, ਗਗਨ ਨਿਰੰਤਰ ਇੱਕ ਵਿਸ਼ਵ-ਪ੍ਰਸਿੱਧ ਨੈਵੀਗੇਸ਼ਨ ਸੈਟੇਲਾਈਟ ਵਜੋਂ ਉਭਰਿਆ ਹੈ। ਇਨ੍ਹਾਂ ਵਰ੍ਹਿਆਂ ਵਿੱਚ, ਇਸ ਨੇ ਪ੍ਰਮਾਣੀਕਰਣ ਅਤੇ ਸੰਚਾਲਨ ਸਬੰਧੀ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਦੀ ਸਭ ਤੋਂ ਹਾਲ ਹੀ ਵਿੱਚ ਉਪਲਬਧੀ ਜੂਨ 2026 ਵਿੱਚ ਮਿਲੀ, ਜਦੋਂ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵਿਏਸ਼ਨ (ਡੀਜੀਸੀਏ) ਨੇ ਗਗਨ ਦਾ ਇਸਤੇਮਾਲ ਕਰਕੇ ਇੱਕ ਕਮਰਸ਼ੀਅਲ ਜੇਟ ਏਅਰਕ੍ਰਾਫਟ ‘ਤੇ ਭਾਰਤ ਦੇ ਪਹਿਲੇ ਸੈਟੇਲਾਈਟ-ਅਧਾਰਿਤ ਲੈਂਡਿੰਗ ਸਿਸਟਮ ਅਪ੍ਰੋਚ ਨੂੰ ਸਫਲਤਾਪੂਰਨ ਪੂਰਾ ਕੀਤਾ।

ਗਗਨ ਦੇ ਮੁੱਖ ਤੱਤ

ਗਗਨ ਗ੍ਰਾਉਂਡ ਸਟੇਸ਼ਨਾਂ, ਸੰਚਾਰ ਪ੍ਰਣਾਲੀਆਂ ਅਤੇ ਜੀਓਸਟੇਸ਼ਨਰੀ ਸੈਟੇਲਾਈਟ ਦੇ ਇੱਕ ਏਕੀਕ੍ਰਿਤ ਨੈੱਟਵਰਕ ਰਾਹੀਂ ਕੰਮ ਕਰਦਾ ਹੈ। ਇਹ ਸਾਰੇ ਮਿਲ ਕੇ ਰੀਅਲ ਟਾਈਮ ਵਿੱਚ ਜੀਪੀਐੱਸ ਦੇ ਸਿਗਨਲ ਦੀ ਨਿਗਰਾਨੀ ਕਰਦੇ ਹਨ, ਜ਼ਰੂਰੀ ਸੁਧਾਰਾਂ ਦੀ ਗਣਨਾ ਕਰਦੇ ਹਨ ਅਤੇ ਜ਼ਹਾਜ ਨੂੰ ਨੈਵੀਗੇਸ਼ਨ ਸਬੰਧੀ ਬਿਹਤਰ ਜਾਣਕਾਰੀ ਭੇਜਦਾ ਹੈ।

ਮੁੱਖ ਤੱਤ

ਤਾਇਨਾਤ ਕੀਤੇ ਗਏ ਤੱਤਾਂ ਦੀ ਗਿਣਤੀ

ਭੂਮਿਕਾ

ਇੰਡੀਅਨ ਰੈਫਰੈਂਸ ਸਟੇਸ਼ਨਸ (ਆਈਐੱਨਆਰਈਐੱਸ)

15

ਪੂਰੇ ਦੇਸ਼ ਵਿੱਚ ਜੀਪੀਐੱਸ ਸਿਗਨਲਾਂ ਦੀ ਲਗਾਤਾਰ ਨਿਗਰਾਨੀ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕਮੀਆਂ ਦਾ ਪਤਾ ਲਗਾਉਂਦੇ ਹਨ।

ਇੰਡੀਅਨ ਮਾਸਟਰ ਕੰਟਰੋਲ ਸੈਂਟਰਸ (ਆਈਐੱਨਐੱਮਸੀਸੀ)

2

ਸਾਰੇ ਰੈਫਰੈਂਸ ਸਟੇਸ਼ਨਾਂ ਤੋਂ ਪ੍ਰਾਪਤ ਡੇਟਾ ਨੂੰ ਪ੍ਰੋਸੈੱਸ ਕਰਦੇ ਹਨ, ਸਿਗਨਲ ਕਰੈਕਸ਼ਨਾਂ ਦੀ ਗਣਨਾ ਕਰਦੇ ਹਨ ਅਤੇ ਭਰੋਸੇਮੰਦ ਸਬੰਧੀ ਜਾਣਕਾਰੀ ਤਿਆਰ ਕਰਦੇ ਹਨ।

ਇੰਡੀਅਨ ਲੈਂਡ ਅਪਲਿੰਕ ਸਟੇਸ਼ਨਸ (ਆਈਐੱਨਐੱਲਯੂਐੱਸ)

3

ਜ਼ਮੀਨ ਤੋਂ ਗਗਨ ਸੈਟੇਲਾਈਟਾਂ ਤੱਕ ਸੁਧਾਰ ਅਤੇ ਭਰੋਸੇਯੋਗਤਾ ਸਬੰਧੀ ਜਾਣਕਾਰੀ ਭੇਜਦੇ ਹਨ।

ਸੰਚਾਰ ਨੈੱਟਵਰਕਸ

4

ਸਾਰੇ ਗਗਨ ਸਟੇਸ਼ਨਾਂ ਨੂੰ ਜੋੜਦੇ ਹਨ ਅਤੇ ਨੈਵੀਗੇਸ਼ਨ ਡੇਟਾ ਦੇ ਸੁਰੱਖਿਅਤ ਅਤੇ ਰੀਅਲ ਟਾਈਮ ਵਿੱਚ ਪ੍ਰਸਾਰਣ ਨੂੰ ਸੰਭਵ ਬਣਾਉਂਦਾ ਹੈ।

ਗਗਨ ਪੇਅਲੋਡਸ ਵਾਲੇ ਜੀਓਸਟੇਸ਼ਨਰੀ ਸੈਟੇਲਾਈਟਸ

3

ਸੇਵਾ ਵਾਲੇ ਖੇਤਰ ਵਿੱਚ ਸੁਧਾਰ ਕੀਤੇ ਗਏ ਨੈਵੀਗੇਸ਼ਨ ਸਿਗਨਲ ਨੂੰ ਪ੍ਰਸਾਰਿਤ ਕਰਦੇ ਹਨ।

 

ਕੀ ਤੁਸੀ ਜਾਣਦੇ ਹੋ? ਜੀਓਸਟੇਸ਼ਨਰੀ ਸੈਟੇਲਾਈਟ ਧਰਤੀ ਦੇ ਘੁੰਮਣ ਦੀ ਰਫ਼ਤਾਰ ਨਾਲ ਹੀ ਚੱਕਰ ਲਗਾਉਂਦੇ ਹਨ, ਇਸ ਲਈ ਉਹ ਇੱਕ ਹੀ ਸਥਾਨ ‘ਤੇ ਸਥਿਰ ਦਿਖਾਈ ਦਿੰਦੇ ਹਨ। ਜੀਸੈੱਟ-8, ਜੀਸੈੱਟ-10 ਅਤੇ ਜੀਸੈੱਟ-15 ਭਾਰਤ ਦੇ ਜੀਓਸਟੇਸ਼ਨਰੀ ਸੈਟੇਲਾਈਟਸ ਹਨ ਜਿਨ੍ਹਾਂ ਵਿੱਚ ਗਗਨ ਪੇਅਲੋਡ ਲੱਗੇ ਹਨ। ਇਹ ਨੈਵੀਗੇਸ਼ਨ ਸਬੰਧੀ ਵਿਸ਼ੇਸ਼ ਪ੍ਰਣਾਲੀ ਹੈ ਜੋ ਉਪਭੋਗਤਾਵਾਂ ਨੂੰ ਗਗਨ ਦੀ ਸੁਧਾਰੀ ਹੋਈ ਅਤੇ ਭਰੋਸੇਯੋਗਤਾ ਸਬੰਧੀ ਜਾਣਕਾਰੀ ਭੇਜਦੇ ਹਨ।  

ਇਸ ਖੇਤਰ ਵਿੱਚ ਨੈਵੀਗੇਸ਼ਨ ਦੀ ਸਟੀਕਤਾ ਅਤੇ ਸੁਚਾਰੂ ਸੰਚਾਲਨ ਨੂੰ ਬਿਹਤਰ ਬਣਾ ਕੇ, ਇਹ ਸੈਟੇਲਾਈਟ-ਅਧਾਰਿਤ ਐਵਿਏਸ਼ਨ ਸੇਵਾਵਾਂ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।

ਭਾਰਤ ਦਾ ਨੈਵੀਗੇਸ਼ਨ ਸਬੰਧੀ ਸਵਦੇਸ਼ੀ ਈਕੋਸਿਸਟਮ

ਗਗਨ ਦਾ ਏਕੀਕ੍ਰਿਤ ਢਾਂਚਾ ਭਾਰਤ ਦੇ ਵਿਆਪਕ ਸੈਟੇਲਾਈਟ ਨੈਵੀਗੇਸ਼ਨ ਪ੍ਰੋਗਰਾਮ ਦਾ ਇੱਕ ਅਹਿਮ ਹਿੱਸਾ ਹੈ। ਗਗਨ ਦੇ ਨਾਲ-ਨਾਲ, ਭਾਰਤ ਨੇ ਆਪਣਾ ਸਵਦੇਸ਼ੀ ਖੇਤਰੀ ਨੈਵੀਗੇਸ਼ਨ ਸੈਟੇਲਾਈਟ ਪ੍ਰਣਾਲੀ ‘ਨੈਵੀਗੇਸ਼ਨ ਵਿਦ ਇੰਡੀਅਨ ਕੌਂਸਟੇਲੇਸ਼ਨ (ਨਾਵਿਕ)’ ਵੀ ਵਿਕਸਿਤ ਕੀਤਾ ਹੈ। ਜਿੱਥੇ ‘ਨਾਵਿਕ’ ਪੋਜ਼ਿਸ਼ਨਿੰਗ, ਨੈਵੀਗੇਸ਼ਨ ਅਤੇ ਟਾਈਮਿੰਗ ਦੀਆਂ ਸੁਵਿਧਾਵਾਂ ਦਿੰਦਾ ਹੈ, ਉੱਥੇ ਗਗਨ, ਜੀਪੀਐੱਸ ਦੇ ਸਿਗਨਲ ਨੂੰ ਬਿਹਤਰ ਬਣਾਉਂਦਾ ਹੈ ਤਾਂ ਜੋ ਜ਼ਹਾਜਾਂ ਨੂੰ ਸਟੀਕ ਨੈਵੀਗੇਸ਼ਨ ਅਤੇ ਲੈਂਡਿੰਗ ਵਿੱਚ ਮਦਦ ਮਿਲ ਸਕੇ।

ਗਗਨ

ਨਾਵਿਕ

ਸੈਟੇਲਾਈਟ-ਅਧਾਰਿਤ ਔਗਮੈਂਟੇਸ਼ਨ ਸਿਸਟਮ (ਐੱਸਬੀਏਐੱਸ)

ਸੁਤੰਤਰ ਖੇਤਰੀ ਨੈਵੀਗੇਸ਼ਨ ਸੈਟੇਲਾਈਟ ਸਿਸਟਮ

ਰੀਅਲ ਟਾਈਮ ਵਿੱਚ ਸੁਧਾਰ ਅਤੇ ਭਰੋਸੇਯੋਗਤਾ ਸਬੰਧੀ ਜਾਣਕਾਰੀ ਰਾਹੀਂ ਜੀਪੀਐੱਸ ਨੂੰ ਬਿਹਤਰ ਬਣਾਉਂਦਾ ਹੈ।

ਪੋਜ਼ਿਸ਼ਨਿੰਗ, ਨੈਵਿਗੇਸ਼ਨ ਅਤੇ ਟਾਈਮਿੰਗ ਦੀਆਂ ਸੁਵਿਧਾਵਾਂ ਦਿੰਦਾ ਹੈ


ਭਾਰਤੀ ਉਡਾਣ ਸੂਚਨਾ ਖੇਤਰ ਵਿੱਚ ਸਿਵਿਲ ਐਵਿਏਸ਼ਨ ਨੂੰ ਸਮਰਥਨ ਪ੍ਰਦਾਨ ਕਰਦਾ ਹੈ।

ਕਵਰੇਜ ਖੇਤਰ ਵਿੱਚ ਭਾਰਤ ਅਤੇ ਭਾਰਤੀ ਸਰਹੱਦ ਤੋਂ ਪਰੇ 1500 ਕਿਲੋਮੀਟਰ ਤੱਕ ਦਾ ਇਲਾਕਾ ਸ਼ਾਮਲ ਹੈ।

 

ਕੀ ਤੁਸੀ ਜਾਣਦੇ ਹੋ? 2025 ਵਿੱਚ, ਭਾਰਤ ਦੇ ਦੱਖਣੀ ਅਫਰੀਕਾ ਨਾਲ ਨਾਵਿਕ ਰੈਫਰੈਂਸ ਸਟੇਸ਼ਨ ਬਣਾਉਣ ਨਾਲ ਸਬੰਧਿਤ ਇੱਕ ਸਮਝੌਤੇ ‘ਤੇ ਹਸਤਾਖ਼ਰ ਕੀਤੇ। ਇਹ ਪਹਿਲ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਭਾਰਤ ਦੀ ਆਪਣੀ ਸੈਟੇਲਾਈਟ ਨੈਵੀਗੇਸ਼ਨ ਸਿਸਟਮ ਦੇ ਪ੍ਰਦਰਸ਼ਨ ਅਤੇ ਪਹੁੰਚ ਨੂੰ ਮਜ਼ਬੂਤ ਕਰੇਗਾ। ਇਹ ਸਾਂਝੇਦਾਰੀ ਨੈਵੀਗੇਸ਼ਨ ਦੇ ਖੇਤਰ ਵਿੱਚ ਸਹਿਯੋਗ ਨੂੰ ਵਧਾਉਂਦੇ ਹਨ ਅਤੇ ਭਾਰਤ ਦੀ ਪੁਲਾੜ-ਅਧਾਰਿਤ ਪੋਜ਼ਿਸ਼ਨਿੰਗ ਅਤੇ ਟਾਈਮਿੰਗ ਸਬੰਧੀ ਸਮਰੱਥਾਵਾਂ ਵਿੱਚ ਵਧਦੇ ਅੰਤਰਰਾਸ਼ਟਰੀ ਭਰੋਸੇ ਨੂੰ ਦਰਸਾਉਂਦੀ ਹੈ।

ਆਲਮੀ ਨੈਵੀਗੇਸ਼ਨ ਨੈੱਟਵਰਕ ਨਾਲ ਅੰਤਰ-ਸੰਚਾਲਿਤ

  • ਗਗਨ ਨੂੰ ਅੰਤਰਰਾਸ਼ਟਰੀ ਐਵਿਏਸ਼ਨ ਮਾਪਢੰਡਾਂ ਦੇ ਅਨੁਸਾਰ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਵਿਦੇਸ਼ੀ ਪ੍ਰਣਾਲੀਆਂ ਨਾਲ ਅੰਤਰ-ਸੰਚਾਲਿਤ ਹਨ, ਜੋ ਜੀਪੀਐੱਸ ਸਿਗਨਲ ਦੀ ਸਟੀਕਤਾ ਨੂੰ ਬਿਹਤਰ ਬਣਾਉਂਦੀ ਹੈ, ਜਿਵੇਂ ਕਿ:
  • ਸੰਯੁਕਤ ਰਾਜ ਅਮਰੀਕਾ ਦਾ ਵਾਈਡ ਏਰੀਆ ਔਗਮੈਂਟੇਸ਼ਨ ਸਿਸਟਮ (ਡਬਲਿਊਏਏਐੱਸ)
  • ਯੂਰੋਪੀਅਨ ਜੀਓਸਟੇਸ਼ਨਰੀ ਨੈਵੀਗੇਸ਼ਨ ਓਵਰਲੇਅ ਸਰਵਿਸਿਸ (ਈਜੀਐੱਨਓਐੱਸ)
  • ਜਪਾਨ ਦਾ ਮਲਟੀ-ਫੰਕਸ਼ਨਲ ਸੈਟੇਲਾਈਟ ਔਗਮੈਂਟੇਸ਼ਨ ਸਿਸਟਮ (ਐੱਮਐੱਸਏਐੱਸ)

ਗਗਨ ਭੂਮੱਧ ਰੇਖਾ ਖੇਤਰ ਲਈ ਪ੍ਰਮਾਣਿਤ ਪਹਿਲਾਂ ਐੱਸਬੀਏਐੱਸ ਵੀ ਹੈ, ਜਿਸ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਸਰਗਰਮ ਸੈਟੇਲਾਈਟ-ਅਧਾਰਿਤ ਔਗਮੈਂਟੇਸ਼ਨ ਸਿਸਟਮ ਵੀ ਉਪਲਬਧ ਹੈ।

ਸਵਦੇਸ਼ੀ ਇਨੋਵੇਸ਼ਨ ਨੂੰ ਅੰਤਰਰਾਸ਼ਟਰੀ ਮਾਪਢੰਡਾਂ ਨਾਲ ਜੋੜ ਕੇ, ਗਗਨ ਭਾਰਤ ਦੀ ਐਵਿਏਸ਼ਨ ਸੁਰੱਖਿਆ ਅਤੇ ਨੈਵੀਗੇਸ਼ਨ ਸਬੰਧੀ ਸੇਵਾਵਾਂ ਨੂੰ ਸਸ਼ਕਤ ਬਣਾ ਰਿਹਾ ਹੈ।

ਗਗਨ ਇਨ ਐਕਸ਼ਨ: ਐਵਿਏਸ਼ਨ ਤੋਂ ਪਰੇ ਬਹੁ-ਖੇਤਰੀ ਐਪਲੀਕੇਸ਼ਨਸ

ਭਾਵੇ ਹੀ ਗਗਨ ਨੂੰ ਮੁੱਖ ਤੌਰ ‘ਤੇ ਸਿਵਿਲ ਐਵਿਏਸ਼ਨ ਲਈ ਵਿਕਸਿਤ ਕੀਤਾ ਗਿਆ ਸੀ, ਪਰ ਇਸ ਦੀ ਸਟੀਕ ਪੋਜ਼ਿਸ਼ਨਿੰਗ ਅਤੇ ਨੈਵੀਗੇਸ਼ਨ ਸਬੰਧੀ ਸਮਰਥਾਵਾਂ ਕਈ ਹੋਰ ਖੇਤਰਾਂ ਵਿੱਚ ਵੀ ਮਦਦ ਕਰਦੀ ਹੈ। ਜੀਪੀਐੱਸ ਸਿਗਨਲ ਦੀ ਸਟੀਕਤਾ ਅਤੇ ਭਰੋਸੇਯੋਗਤਾ ਨੂੰ ਬਿਹਤਰ ਬਣਾ ਕੇ, ਗਗਨ ਸੁਰੱਖਿਅਤ ਸੰਚਾਲਨ, ਬਿਹਤਰ ਨਿਯੋਜਨ ਅਤੇ ਸੇਵਾਵਾਂ ਦੀ ਵਧੇਰੇ ਕੁਸ਼ਲ ਸਪਲਾਈ ਨੂੰ ਸੰਭਵ ਬਣਾਉਂਦਾ ਹੈ।  

  • ਮੈਰੀਟਾਈਮ ਨੈਵੀਗੇਸ਼ਨ: ਕੋਸਟਲ ਅਤੇ ਡੂੰਘੇ ਸਮੁੰਦਰ ਵਾਲੇ ਖੇਤਰਾਂ ਵਿੱਚ ਵਧੇਰੇ ਸਟੀਕ ਪੋਜ਼ਿਸ਼ਨਿੰਗ ਨੂੰ ਸੰਭਵ ਬਣਾਉਂਦਾ ਹੈ।
  • ਰੋਡ ਟਰਾਂਸਪੋਰਟ ਐਂਡ ਹਾਈਵੇਅ: ਕੁਸ਼ਲ ਟਰਾਂਸਪੋਰਟ ਸਿਸਟਮ ਅਤੇ ਬੇੜਾ ਪ੍ਰਬੰਧਨ (ਫਲੀਟ ਮੈਨੇਜਮੈਂਟ) ਵਿੱਚ ਸਹਾਇਤਾ ਕਰਦਾ ਹੈ।
  • ਰੇਲਵੇ: ਸੰਚਾਲਨ ਸਮਰੱਥਾ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ।
  • ਆਫਤ ਪ੍ਰਬੰਧਨ: ਐਂਮਰਜੈਂਸੀ ਸਥਿਤੀਆਂ ਅਤੇ ਕੁਦਰਤੀ ਆਫਤਾਂ ਦੌਰਾਨ ਸਟੀਕ ਲੋਕੇਸ਼ਨ ਦਾ ਪਤਾ ਲਗਾਉਣਾ ਸੰਭਵ ਬਣਾਉਂਦਾ ਹੈ।
  • ਰੱਖਿਆ ਅਤੇ ਸੁਰੱਖਿਆ: ਰੱਖਿਆ ਅਭਿਆਨਾਂ ਲਈ ਨੈਵੀਗੇਸ਼ਨ ਨੂੰ ਮਜ਼ਬੂਤ ਕਰਦਾ ਹੈ।
  • ਦੂਰਸੰਚਾਰ: ਦੂਰਸੰਚਾਰ ਬੁਨਿਆਦੀ ਢਾਂਚੇ ਦੇ ਭਰੋਸੇਮੰਦ ਤਾਲਮੇਲ ਵਿੱਚ ਸਹਾਇਤਾ ਕਰਦਾ ਹੈ।
  • ਸਰਵੇਖਣ ਅਤੇ ਮੈਪਿੰਗ: ਜ਼ਮੀਨ ਦੇ ਸਰਵੇਖਣ ਅਤੇ ਭੂ-ਸਥਾਨਕ ਮੈਪਿੰਗ ਦੀ ਸਟੀਕਤਾ ਨੂੰ ਬਿਹਤਰ ਬਣਾਉਂਦਾ ਹੈ।

ਸਟੀਕ ਸੈਟੇਲਾਈਟ ਨੈਵੀਗੇਸ਼ਨ ਦੇ ਲਾਭਾਂ ਨੂੰ ਐਵਿਏਸ਼ਨ ਖੇਤਰ ਤੋਂ ਅੱਗੇ ਵਧ ਕੇ, ਗਗਨ ਵਧੇਰੇ ਕੁਸ਼ਲ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ।

ਅੱਗੇ ਦੀ ਰਾਹ

ਲਗਾਤਾਰ ਅੱਗੇ ਵਧਦੇ ਹੋਏ, ਗਗਨ ਸੁਰੱਖਿਆ ਏਅਰ ਨੈਵੀਗੇਸ਼ਨ ਵਿੱਚ ਮਦਦ ਕਰਕੇ, ਏਅਰ ਟ੍ਰੈਫਿਕ ਮੈਨੇਜਮੈਂਟ ਨੂੰ ਬਿਹਤਰ ਬਣਾ ਕੇ ਅਤੇ ਪੂਰੇ ਦੇਸ਼ ਵਿੱਚ ਸੈਟੇਲਾਈਟ-ਅਧਾਰਿਤ ਨੈਵੀਗੇਸ਼ਨ ਸੇਵਾਵਾਂ ਦਾ ਵਿਸਤਾਰ ਕਰਕੇ ਭਾਰਤ ਦੇ ਸੈਟੇਲਾਈਟ ਨੈਵੀਗੇਸ਼ਨ ਈਕੋਸਿਸਟਮ ਨੂੰ ਸਸ਼ਕਤ ਬਣਾਉਣਾ ਜਾਰੀ ਰਖੇਗਾ। ਨਾਵਿਕ ਨਾਲ ਮਿਲ ਕੇ, ਇਹ ਨੈਵੀਗੇਸ਼ਨ ਦੀ ਸਵਦੇਸ਼ੀ ਤਕਨੀਕਾਂ ਨੂੰ ਅੱਗੇ ਵਧਾਉਣ ਅਤੇ ਵਿਦੇਸ਼ੀ ਸਿਸਟਮ ‘ਤੇ ਨਿਰਭਰਤਾ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਟਰਾਂਸਪੋਰਟ, ਆਫਤ ਪ੍ਰਬੰਧਨ, ਸਰਵੇਖਣ ਅਤੇ ਦੂਜੇ ਹੋਰ ਸੈਕਟਰਾਂ ਵਿੱਚ ਇਸ ਦੀ ਵਧਦੀ ਵਰਤੋਂ ਨਾਲ, ਗਗਨ ਇੱਕ ਤਾਲਮੇਲ, ਆਤਮ-ਨਿਰਭਰ ਅਤੇ ਤਕਨੀਕ-ਅਧਾਰਿਤ ਭਵਿੱਖ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਦਾ ਇੱਕ ਮੁੱਖ ਅਧਾਰ ਬਣਾ ਰਹੇਗਾ।

ਸੰਦਰਭ

ਪੁਲਾੜ ਵਿਭਾਗ

https://www.pib.gov.in/newsite/PrintRelease.aspx?relid=130384&reg=48&lang=2

ਪੀਆਈਬੀ ਬੈਕਗ੍ਰਾਉਂਡਰ

https://www.pib.gov.in/PressReleasePage.aspx?PRID=2181865&reg=48&lang=2

ਸ਼ਹਿਰੀ ਹਵਾਬਾਜ਼ੀ ਮੰਤਰਾਲੇ

https://www.pib.gov.in/newsite/PrintRelease.aspx?relid=124704&reg=48&lang=2

https://www.pib.gov.in/newsite/PrintRelease.aspx?relid=123209&reg=3&lang=2

ਯੂ ਆਰ ਰਾਓ ਸੈਟੇਲਾਈਟ ਸੈਂਟਰ

https://www.ursc.gov.in/navigation/gagan.jsp

ਇਸਰੋ

https://www.isro.gov.in/Navic.html

Click here for pdf file

****

ਪੀਆਈਬੀ ਰਿਸਰਚ

ਬਲਜੀਤ ਸਿੰਘ


(रिलीज़ आईडी: 2280646) आगंतुक पटल : 15
इस विज्ञप्ति को इन भाषाओं में पढ़ें: English , Gujarati , Urdu , हिन्दी , Manipuri , Bengali , Tamil , Malayalam