ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਦੁਵੱਲੇ ਵਪਾਰ ਸਮਝੌਤੇ ਦੀ ਵਾਰਤਾ ਲਈ ਅਮਰੀਕੀ ਵਪਾਰ ਪ੍ਰਤੀਨਿਧੀ ਰਾਜਦੂਤ ਸ਼੍ਰੀ ਜੈਮੀਸਨ ਗ੍ਰੀਰ ਅਮਰੀਕੀ ਵਫ਼ਦ ਦੀ ਅਗਵਾਈ ਕਰਦੇ ਹੋਏ ਭਾਰਤ ਆਏ


प्रविष्टि तिथि: 24 JUN 2026 3:43PM by PIB Chandigarh

ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਜਦੂਤ ਸ਼੍ਰੀ ਜੈਮੀਸਨ ਗ੍ਰੀਰ ਨੇ ਅਧਿਕਾਰਕ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਦੇ ਹੋਏ 22-24 ਜੂਨ, 2026 ਤੱਕ ਨਵੀਂ ਦਿੱਲੀ ਦਾ ਦੌਰਾ ਕੀਤਾ। ਇਹ ਦੌਰਾ ਸੰਤੁਲਿਤ, ਆਪਸੀ ਤੌਰ ‘ਤੇ ਲਾਭਕਾਰੀ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤਿਆ (ਬੀਟੀਏ) ਨੂੰ ਅੱਗੇ ਵਧਾਉਣ ਅਤੇ 7 ਫਰਵਰੀ, 2026 ਦੇ ਜੁਆਇੰਟ ਸਟੇਟਮੈਂਟ ਦੇ ਅਨੁਸਾਰ ਅੰਤਰਿਮ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਚੱਲ ਰਹੇ ਯਤਨਾਂ ਵਿੱਚ ਇੱਕ ਅਹਿਮ ਕਦਮ ਸੀ।

ਰਾਜਦੂਤ ਸ਼੍ਰੀ ਗ੍ਰੀਰ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨਾਲ ਕਈ ਦੌਰ ਦੀਆਂ ਚਰਚਾਵਾਂ ਕੀਤੀਆਂ। ਦੋਵਾਂ ਆਗੂਆਂ ਨੇ ਬੀਟੀਏ ਦੇ ਪ੍ਰਮੁੱਖ ਤੱਤਾਂ ਦੀ ਵਿਆਪਕ ਸਮੀਖਿਆ ਕੀਤੀ, ਜਿਨ੍ਹਾਂ ਵਿੱਚ ਬਿਹਤਰ ਬਜ਼ਾਰ ਪਹੁੰਚ, ਡਿਜੀਟਲ ਵਪਾਰ, ਸਪਲਾਈ ਚੇਨ ਦੀ ਮਜ਼ਬੂਤੀ, ਨੌਨ-ਟੈਰਿਫ ਰੋਕਾਂ ਵਿੱਚ ਕਮੀ ਅਤੇ ਰਣਨੀਤਕ ਖੇਤਰਾਂ ਵਿੱਚ ਵਿਸਤ੍ਰਿਤ ਸਹਿਯੋਗ ਸ਼ਾਮਲ ਹੈ।

ਦੋਵਾਂ ਧਿਰਾਂ ਨੇ ਹਾਲ ਦੇ ਮਹੀਨਿਆਂ ਵਿੱਚ ਗੱਲਬਾਤ ਕਰਨ ਵਾਲੀਆਂ ਟੀਮਾਂ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦਾ ਜ਼ਿਕਰ ਕੀਤਾ ਅਤੇ ਤਕਨੀਕੀ ਅਤੇ ਮੰਤਰੀ ਪੱਧਰੀ ਮੀਟਿੰਗਾਂ ਨਾਲ ਮਿਲੀ ਰਫਤਾਰ ਦਾ ਸਵਾਗਤ ਕੀਤਾ। ਚਰਚਾਵਾਂ ਇੱਕ ਵਿਆਪਕ ਬੀਟੀਏ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਦੇ ਪੱਥਰ ਵਜੋਂ ਅੰਤਰਿਮ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਮਾਰਗਾਂ ‘ਤੇ ਕੇਂਦ੍ਰਿਤ ਰਹੀਆਂ। ਦੋਵਾਂ ਧਿਰਾਂ ਨੇ ਇੱਕ ਅਜਿਹੇ ਸਮਝੌਤੇ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਜੋ ਸੰਤੁਲਿਤ, ਵਪਾਰਕ ਤੌਰ ‘ਤੇ ਸਾਰਥਕ ਹੋਵੇ ਅਤੇ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ, ਕਿਸਾਨਾਂ, ਵਰਕਰਾਂ ਅਤੇ ਖਪਤਕਾਰਾਂ ਲਈ ਠੋਸ ਲਾਭ ਪ੍ਰਦਾਨ ਕਰੇ। 

ਬਦਲਦੇ ਆਲਮੀ ਵਪਾਰ ਦ੍ਰਿਸ਼ ਦਰਮਿਆਨ ਭਾਰਤ-ਅਮਰੀਕਾ ਆਰਥਿਕ ਸਾਂਝੇਦਾਰੀ ਦੇ ਵਧਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ, ਦੋਵਾਂ ਧਿਰਾਂ ਨੇ ਦੁਵੱਲੇ ਵਪਾਰ ਦਾ ਵਿਸਤਾਰ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਲਚਕੀਲੇ, ਭਰੋਸੇਮੰਦ ਸਪਲਾਈ ਚੇਨਾਂ ਦਾ ਨਿਰਮਾਣ ਕਰਨ ਦੇ ਆਪਣੇ ਸਾਂਝੇ ਟੀਚੇ ਨੂੰ ਦੁਹਰਾਇਆ।

ਦੋਵਾਂ ਧਿਰਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਜਾਰੀ ਵਾਰਤਾ ਨਾਲ ਆਰਥਿਕ ਸਬੰਧ ਹੋਰ ਡੂੰਘੇ ਹੋਣਗੇ ਅਤੇ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਮਜ਼ਬੂਤ ​ਹੋਵੇਗੀ।

***************

ਅਭਿਜੀਤ ਨਰਾਇਣ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਸਪਨਾ


(रिलीज़ आईडी: 2277817) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Bengali , Gujarati , Telugu , Malayalam