ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਿਟੇਡ ਨੇ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਿਹਤ ਜਾਂਚ ਅਤੇ ਨਿਗਰਾਨੀ ਲਈ ਏਅਰ ਸੁਵਿਧਾ 2.0 ਪੋਰਟਲ ਲਾਂਚ ਕੀਤਾ
प्रविष्टि तिथि:
25 JUN 2026 12:20PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਿਟੇਡ (ਡੀਆਈਏਐੱਲ) ਨੇ ਅੱਜ ਏਅਰ ਸੁਵਿਧਾ 2.0 ਲਾਂਚ ਕੀਤਾ, ਜੋ ਕਿ ਇੱਕ ਉੱਨਤ ਸੰਪਰਕ ਰਹਿਤ ਯਾਤਰੀ ਸਿਹਤ ਸਵੈ-ਘੋਸ਼ਣਾ ਪੋਰਟਲ ਹੈ ਜਿਸ ਦਾ ਉਦੇਸ਼ ਚੱਲ ਰਹੇ ਇਬੋਲਾ ਬਿਮਾਰੀ ਦੇ ਪ੍ਰਕੋਪ ਦੇ ਜਵਾਬ ਵਿੱਚ ਪ੍ਰਵੇਸ਼ ਸਥਾਨਾਂ 'ਤੇ ਜਨਤਕ ਸਿਹਤ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ।
ਇਹ ਐਲਾਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ 17 ਮਈ, 2026 ਨੂੰ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨ (ਆਈਐੱਚਆਰ) 2005 ਦੇ ਤਹਿਤ ਕਾਂਗੋ ਲੋਕਤੰਤਰੀ ਗਣਰਾਜ ਅਤੇ ਯੁਗਾਂਡਾ ਵਿੱਚ ਇਬੋਲਾ/ਬੁੰਡੀਬੁਗਯੋ ਵਾਇਰਸ ਬਿਮਾਰੀ ਦੇ ਪ੍ਰਕੋਪ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (ਪੀਐੱਚਈਆਈਸੀ) ਐਲਾਨ ਕਰਨ ਤੋਂ ਬਾਅਦ ਕੀਤੀ ਗਈ ਹੈ। ਮੌਜੂਦਾ ਪ੍ਰਕੋਪ ਦੀ ਪੁਸ਼ਟੀ ਬੁੰਡੀਬੁਗਯੋ ਵਾਇਰਸ ਬਿਮਾਰੀ (ਬੀਵੀਡੀ) ਦੇ ਰੂਪ ਵਿੱਚ ਕੀਤੀ ਗਈ ਹੈ ਅਤੇ ਡੀਆਰਸੀ ਅਤੇ ਯੁਗਾਂਡਾ ਦੀ ਸੀਮਾ ਨਾਲ ਲਗਦੇ ਦੇਸ਼ਾਂ, ਜਿਨ੍ਹਾਂ ਵਿੱਚ ਦੱਖਣੀ ਸੂਡਾਨ ਵੀ ਸ਼ਾਮਲ ਹੈ, ਨੂੰ ਸੰਕ੍ਰਮਣ ਦੇ ਉੱਚ ਜੋਖਮ ਵਾਲੇ ਦੇਸ਼ਾਂ ਦੇ ਰੂਪ ਵਿੱਚ ਮੁਲਾਂਕਿਤ ਕੀਤਾ ਗਿਆ ਹੈ (ਡਬਲਿਊਐੱਚਓ ਦੁਆਰਾ ਅਪਗ੍ਰੇਡ ਜਾਣਕਾਰੀ ਦੇ ਅਨੁਸਾਰ)।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਸ (ਡੀਜੀਐੱਚਐੱਸ) ਦੇ ਸਹਿਯੋਗ ਨਾਲ ਵਿਕਸਿਤ ਇਹ ਪੋਰਟਲ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਲਾਜ਼ਮੀ ਔਨਲਾਈਨ ਸਿਹਤ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨ ਵਿੱਚ ਯੋਗ ਬਣਾਉਂਦਾ ਹੈ, ਜਿਸ ਵਿੱਚ 21 ਦਿਨਾਂ ਦਾ ਯਾਤਰਾ ਇਤਿਹਾਸ, ਸੰਪਰਕ ਇਤਿਹਾਸ ਅਤੇ ਸਬੰਧਿਤ ਲੱਛਣ (ਜੇਕਰ ਕੋਈ ਹੋਵੇ) ਸ਼ਾਮਲ ਹਨ। ਇਹ ਪੋਰਟਲ ਹਵਾਈ ਅੱਡੇ ਦੇ ਸਿਹਤ ਅਧਿਕਾਰੀ, ਬਿਊਰੋ ਆਫ਼ ਇਮੀਗ੍ਰੇਸ਼ਨ, ਆਈਡੀਐੱਸਪੀ ਅਤੇ ਸਟੇਟ ਸਰਵੀਲੈਂਸ ਅਫ਼ਸਰਾਂ ਦੇ ਨਾਲ ਅਸਲ ਸਮੇਂ ਵਿੱਚ ਡੇਟਾ ਸਾਂਝਾ ਕਰਨ ਯੋਗ ਬਣਾਉਂਦਾ ਹੈ, ਜਿਸ ਨਾ ਜੋਖਮ ਵਾਲੇ ਯਾਤਰੀਆਂ ਦੀ ਤੁਰੰਤ ਪਛਾਣ ਅਤੇ ਰੈਫਰਲ ਸੰਭਵ ਹੋ ਪਾਉਂਦਾ ਹੈ, ਨਾਲ ਹੀ ਆਗਮਨ ਪ੍ਰਕਿਰਿਆ ਨੂੰ ਸਹਿਜ ਅਤੇ ਸੰਪਰਕ ਰਹਿਤ ਬਣਾਏ ਰੱਖਦਾ ਹੈ, ਅਤੇ ਲੈਂਡਿੰਗ ‘ਤੇ ਕੋਈ ਵੱਖਰਾ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਏਅਰਸੁਵਿਧਾ ਸਵੈ-ਘੋਸ਼ਣਾ ਪੱਤਰ (ਐੱਸਡੀਐੱਫ) ਭਾਰਤ ਪਹੁੰਚਣ ਤੋਂ 24 ਘੰਟੇ ਪਹਿਲਾਂ ਭਰਿਆ ਜਾ ਸਕਦਾ ਹੈ। ਯਾਤਰੀਆਂ ਨੂੰ ਅਪੀਲ ਹੈ ਕਿ ਉਹ ਫਲਾਈਟ ਵਿੱਚ ਚੜ੍ਹਨ ਤੋਂ ਪਹਿਲਾਂ ਜਾਂ ਵੈੱਬ ਚੈੱਕ-ਇਨ ਦੌਰਾਨ ਫਾਰਮ ਭਰਨ ਤਾਂ ਜੋ ਪਹੁੰਚਣ ‘ਤੇ ਜਲਦੀ ਨਿਕਾਸੀ ਹੋ ਸਕੇ। ਇੰਟਰਨੈਸ਼ਨਲ ਟ੍ਰੈਵਲ ਹੈਲਥ ਡੈਸਕ ਜਾਂ ਇਮੀਗ੍ਰੇਸ਼ਨ ਕਾਊਂਟਰ ‘ਤੇ ਸਿਰਫ਼ ਡਾਊਨਲੋਡ ਕੀਤਾ ਗਿਆ ਐੱਸਡੀਐੱਫ ਦਿਖਾਉਣਾ ਜ਼ਰੂਰੀ ਹੈ।
ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਯਾਤਰੀ ਸੁਰੱਖਿਆ ਅਤੇ ਜਨਤਕ ਸਿਹਤ ਦੇ ਹਿਤ ਵਿੱਚ, ਆਪਣੀ ਸਵੈ-ਘੋਸ਼ਣਾ ਨੂੰ ਸਹੀ-ਸਹੀ ਅਤੇ ਪਹਿਲਾਂ ਤੋਂ ਹੀ ਪੂਰਾ ਕਰ ਲੈਣ।
ਇਸ ਪੋਰਟਲ ਨੂੰ https://airsuvidha.civilaviation.gov.in/ ‘ਤੇ ਐਕਸੈੱਸ ਕੀਤਾ ਜਾ ਸਕਦਾ ਹੈ।
*******
ਦਿਵਯਾਂਸ਼ੂ ਕੁਮਾਰ/ਸਪਨਾ
(रिलीज़ आईडी: 2277808)
आगंतुक पटल : 9