ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨਵੀਂ ਦਿੱਲੀ ਵਿੱਚ NAFED ਦੇ ਔਕਸ਼ਨ ਪੋਰਟਲ ‘NAFEX.in ਦੀ ਸ਼ੁਰੂਆਤ ਕਰਨਗੇ


ਸ਼੍ਰੀ ਅਮਿਤ ਸ਼ਾਹ ਕਿਸਾਨਾਂ ਦੇ ਬੱਚਿਆਂ ਲਈ NAFED-KALYAN ਸਕਾਲਰਸ਼ਿਪ, DRISHTI ਇਨਵੈਂਟਰੀ ਮੈਨੇਜਮੈਂਟ ਪੋਰਟਲ ਅਤੇ ERP ਪੋਰਟਲ ਦੀ ਵੀ ਸ਼ੁਰੂਆਤ ਕਰਨਗੇ

NAFEX.in ਖੇਤੀਬਾੜੀ ਉਤਪਾਦਾਂ ਦੀ ਨੀਲਾਮੀ ਪ੍ਰਕਿਰਿਆ ਵਿੱਚ ਪਾਰਦਰਸ਼ੀ, ਕੁਸ਼ਲਤਾ ਅਤੇ ਡਿਜੀਟਲ ਵਿਵਸਥਾ ਨੂੰ ਮਜ਼ਬੂਤ ਕਰਨਗੇ

प्रविष्टि तिथि: 22 JUN 2026 2:26PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਭਲਕੇ, 23 ਜੂਨ 2026 ਨੂੰ ਨਵੀਂ ਦਿੱਲੀ ਸਥਿਤ ਅਟਲ ਅਕਸ਼ੈ ਊਰਜਾ ਭਵਨ (Atal Akshay Urja Bhawan) ਵਿੱਚ NAFED ਦੇ ਔਕਸ਼ਨ ਪੋਰਟਲ ‘NAFEX.in’ ਦੀ ਸ਼ੁਰੂਆਤ ਕਰਨਗੇ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੀ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ। ਇਸ ਮੌਕੇ ‘ਤੇ NAFED ਦੇ ਪ੍ਰਧਾਨ ਸ਼੍ਰੀ ਜੇਠਾਭਾਈ ਅਹੀਰ, ਪ੍ਰਬੰਧ ਨਿਰਦੇਸ਼ਕ ਸ਼੍ਰੀ ਦੀਪਕ ਅਗਰਵਾਲ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।  

ਪ੍ਰੋਗਰਾਮ ਦੌਰਾਨ ਸ਼੍ਰੀ ਅਮਿਤ ਸ਼ਾਹ NAFED ਦੀ ਕਈ ਮਹੱਤਵਪੂਰਨ ਡਿਜੀਟਲ ਅਤੇ ਕਿਸਾਨ-ਕੇਂਦ੍ਰਿਤ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਵਿੱਚ ਕਿਸਾਨਾਂ ਦੇ ਬੱਚਿਆਂ ਲਈ NAFED-KALYAN ਸਕਾਲਰਸ਼ਿਪ, ਦਾਲ ਬੀਜਾਂ ਅਤੇ ਤੇਲ ਦੇ ਬੀਜਾਂ ਦੇ ਇਨਵੈਂਟਰੀ ਮੈਨੇਜਮੈਂਟ ਲਈ DRISHTI ਪੋਰਟਲ, ਐਂਟਰਪ੍ਰਾਈਜ਼ ਰਿਸੋਰਸ ਪਲਾਨਿੰਗ ਨੂੰ ਮਜ਼ਬੂਤ ਕਰਨ ਲਈ ERP ਪੋਰਟਲ ਅਤੇ ਔਕਸ਼ਨ ਪੋਰਟਲ NAFEX.in ਸ਼ਾਮਲ ਹਨ। ਪ੍ਰੋਗਰਾਮ ਦੌਰਾਨ ਔਕਸ਼ਨ ਪੋਰਟਲ ‘ਤੇ ਲਾਈਵ ਰਜਿਸਟ੍ਰੇਸ਼ਨ ਦਾ ਪ੍ਰਦਰਸ਼ਨ ਅਤੇ ਨੀਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।

NAFEX.in  ਦੀ ਸ਼ੁਰੂਆਤ ਨੀਲਾਮੀ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਸੰਚਾਲਨ ਦੀ ਸੌਖ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮੱਹਤਵਪੂਰਨ ਕਦਮ ਹੈ। ਇਹ ਪੋਰਟਲ ਨੀਲਾਮੀ ਨਾਲ ਸਬੰਧਿਤ ਗਤੀਵਿਧੀਆਂ ਨੂੰ ਸੁਚਾਰੂ ਕਰਨ ਅਤੇ ਕਿਸਾਨਾਂ, ਮੈਂਬਰ ਸੰਸਥਾਵਾਂ ਅਤੇ ਹਿਤਧਾਰਕਾਂ ਦੇ ਹਿਤ ਵਿੱਚ NAFED ਦੀ ਸਮੂਚੀ ਕਾਰਜ ਪ੍ਰਣਾਲੀ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ ਲਈ ਇੱਕ ਡਿਜੀਟਲ ਪਲੈਟਫਾਰਮ ਉਪਲਬਧ ਕਰਵਾਏਗਾ।

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਕਿਸਾਨਾਂ ਦੇ ਬੱਚਿਆਂ ਨੂੰ NAFED-KALYAN ਸਕਾਲਰਸ਼ਿਪ ਦੇ ਚੈੱਕ ਵੀ ਵੰਡਣਗੇ। ਇਹ ਪਹਿਲ ਕਿਸਾਨ ਭਲਾਈ ਅਤੇ ਕਿਸਾਨਾਂ ਦੇ ਬੱਚਿਆਂ ਦੀ ਸਿੱਖਿਆ ਨੂੰ ਸਹਿਯੋਗ ਦੇਣ ਦੀ ਦਿਸ਼ਾ ਵਿੱਚ NAFED ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। 

ਸ਼ੁਰੂਆਤੀ ਪ੍ਰੋਗਰਾਮ ਤੋਂ ਬਾਅਦ ਸ਼੍ਰੀ ਅਮਿਤ ਸ਼ਾਹ NAFED ਦੇ ਨਿਦੇਸ਼ਕ ਮੰਡਲ ਦੇ ਮੈਂਬਰਾਂ ਨੂੰ ਮਿਲਣਗੇ। ਇਸ ਮੀਟਿੰਗ ਵਿੱਚ NAFED ਦੁਆਰਾ ਆਪਣੀ ਗਤੀਵਿਧੀਆਂ ਅਤੇ ਪ੍ਰਗਤੀ ‘ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ, ਜਿਸ ਵਿੱਚ ਕੇਂਦਰੀ ਮੰਤਰੀ ਦੁਆਰਾ ਪਿਛਲੇ ਦੌਰੇ ਦੌਰਾਨ ਦਿੱਤੇ ਗਏ ਨਿਰਦੇਸ਼ਾਂ ‘ਤੇ ਕੀਤੀ ਗਈ ਕਾਰਵਾਈ ਅਤੇ NAFED ਦੇ ਭਵਿੱਖ ਦੇ ਰੋਡਮੈਪ ‘ਤੇ ਚਰਚਾ ਹੋਵੇਗੀ। 

NAFED ਕਿਸਾਨਾਂ ਨੂੰ ਸਹਿਯੋਗ ਦੇਣ, ਐਗਰੀਕਲਚਰਲ ਮਾਰਕੀਟਿੰਗ, ਖਰੀਦ ਅਤੇ ਸਹਿਕਾਰਤਾ ਅਧਾਰਿਤ ਖੇਤੀਬਾੜੀ ਵਪਾਰ ਵਿੱਚ ਮਹੱਤਵਪੂਰਨ ਭੂਮਿਤਾ ਨਿਭਾਉਂਦਾ ਹੈ। ਇਨ੍ਹਾਂ ਡਿਜੀਟਲ ਅਤੇ ਕਲਿਆਣਕਾਰੀ ਪਹਿਲਕਦਮੀਆਂ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਸਹਕਾਰ ਸੇ ਸਮ੍ਰਿੱਧੀ” ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਸਹਿਕਾਰੀ ਸੰਸਥਾਵਾਂ ਨੂੰ ਤਕਨੀਕ, ਪਾਰਦਰਸ਼ਿਤਾ ਅਤੇ ਕਿਸਾਨ-ਕੇਂਦ੍ਰਿਤ ਸੁਧਾਰਾਂ ਰਾਹੀਂ ਸਸ਼ਕਤ ਬਣਾਉਣ ਦੇ ਸਰਕਾਰ ਦੇ ਯਤਨਾਂ ਦੇ ਅਨੁਸਾਰ ਹੈ। 

************

ਏਕੇ/ਅਹਿਮਦ ਖ਼ਾਨ


(रिलीज़ आईडी: 2276703) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Tamil , Telugu , Kannada