“ਸਿਨੇਮਾ ਇੱਕ ਮਿਲੀ-ਜੁਲੀ ਕਲਾ ਹੈ, ਜਿਸ ਦੀ ਆਵਾਜ਼ ਇੱਕ ਹੀ ਹੁੰਦੀ ਹੈ”- MIFF 2026 ਵਿੱਚ ਫਿਲਮ ਐਡੀਟਿੰਗ ਬਾਰੇ ਆਯੋਜਿਤ ਵਰਕਸ਼ਾਪ ਵਿੱਚ ਦੀਪਾ ਭਾਟੀਆ
ਇੱਕ ਐਡੀਟਰ ਦੀ ਮੁੱਖ ਜ਼ਿੰਮੇਵਾਰੀ ਹੈ ਕਿ ਉਹ ਅਸਰਦਾਰ ਟ੍ਰਾਂਜ਼ਿਸ਼ਨ ਰਾਹੀਂ ਲੰਬੇ ਸਮੇਂ ਦੀਆਂ ਗੱਲਾਂ ਨੂੰ ਕੁਝ ਹੀ ਮਿੰਟਾਂ ਦੇ ਸਕ੍ਰੀਨ-ਟਾਈਮ ਵਿੱਚ ਸਮੇਟ ਕੇ ‘ਸਮੇਂ ਦੀ ਧਾਰਨਾ ਵਿੱਚ ਤਬਦੀਲੀ’ ਕਰੇ: ਦੀਪਾ ਭਾਟੀਆ
ਸਿਨੇਮਾ ਦੇ ਮੂਲ ਭਾਵ ਬਾਰੇ ਗੱਲ ਕਰਦੇ ਹੋਏ, ਦੀਪਾ ਭਾਟੀਆ, ਜੋ ਇੱਕ ਡਾਇਰੈਕਟਰ ਅਤੇ ਪ੍ਰੋਡਿਊਸਰ ਵੀ ਹਨ, ਨੇ ਕਿਹਾ ਕਿ ਸਿਨੇਮਾ ਮੋਸ਼ਨ ਪਿਕਚਰ ਅਤੇ ਮੋਂਟਾਜ ਦਾ ਮੇਲ ਹੈ। ਉਨ੍ਹਾਂ ਨੇ ਕਿਹਾ ਕਿ ਐਡੀਟਿੰਗ ਦੀ ਕਲਾ ਵਿੱਚ ਉਹ ਮਨੁੱਖੀ ਛੋਹ ਝਲਕਣੀ ਚਾਹੀਦੀ ਹੈ, ਜੋ ਕਿ ਸਿਨੇਮੈਟਿਕ ਅਨੁਭਵ ਦੇ ਕੇਂਦਰ ਵਿੱਚ ਹੁੰਦਾ ਹੈ।
ਇੱਕ ਐਡੀਟਰ ਵਿੱਚ ਹੋਣ ਵਾਲੀਆਂ ਜ਼ਰੂਰੀ ਖੂਬੀਆਂ ਬਾਰੇ ਦੱਸਦੇ ਹੋਏ, ਉਨ੍ਹਾਂ ਨੇ ਸਹੀ ਪਰਖ ਅਤੇ ਬਰੀਕੀ ਨਾਲ ਦੇਖਣ ਦੀ ਸਮਰੱਥਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, ‘ਐਡੀਟਰ ਵਿੱਚ ਸ਼ੌਟ ਨੂੰ ਸਹੀ ਢੰਗ ਨਾਲ ਪਰਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ।’ ਉਨ੍ਹਾਂ ਨੇ ਅੱਗੇ ਕਿਹਾ ਕਿ ਐਡੀਟਰ ਨੂੰ ਪੂਰੇ ਫੁਟੇਜ ਨੂੰ ਧਿਆਨ ਨਾਲ ਅਤੇ ਸ਼ਾਂਤੀ ਨਾਲ ਦੇਖਣਾ ਚਾਹੀਦਾ ਹੈ, ਲਗਭਗ ਧਿਆਨ ਦੀ ਮੁਦਰਾ ਵਿੱਚ ਅਤੇ ਬਿਨਾ ਕਿਸੇ ਰੁਕਾਵਟ ਦੇ, ਤਾਂ ਜੋ ਉਹ ਉਸ ਵੀਡੀਓ ਸਮੱਗਰੀ ਨੂੰ ਪੂਰੀ ਤਰ੍ਹਾਂ ਨਾਲ ਸਮਝ ਸਕਣ। ਦੀਪਾ ਭਾਟੀਆ ਨੇ ਫੁਟੇਜ ਨੂੰ ਧਿਆਨ ਨਾਲ ਦੇਖਣ ਨੂੰ ਐਡੀਟਿੰਗ ਪ੍ਰੋਸੈੱਸ ਦਾ ਸਭ ਤੋਂ ਅਹਿਮ ਪਹਿਲਾ ਕਦਮ ਦੱਸਿਆ।
ਇਸ ਮਾਸਟਰ ਐਡੀਟਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਐਡੀਟਰਸ ਨੂੰ ਫਿਲਮ ਨਿਰਮਾਤਾਵਾਂ ਦੇ ਨਜ਼ਰੀਏ ਅਤੇ ਭਾਵਨਾਤਮਕ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਐਡੀਟਿੰਗ ਟੇਬਲ ‘ਤੇ ਪ੍ਰੋਜੈਕਟ ਦੇ ਨਾਲ ਇੱਕ ਜੁੜਾਅ ਅਤੇ ਅਪਣਾਪਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਜੁੜਾਅ ਨਾਲ ਹੀ ਸਭ ਤੋਂ ਵਧੀਆ ਰਚਨਾਤਮਕ ਨਤੀਜੇ ਮਿਲਦੇ ਹਨ। ਇਸ ਪੂਰੀ ਪ੍ਰਕਿਰਿਆ ਵਿੱਚ ਸਭ ਤੋਂ ਵਧੀਆ ਟੇਕ ਦੀ ਪਛਾਣ ਕਰਨਾ, ਉਨ੍ਹਾਂ ਨੂੰ ਸਭ ਤੋਂ ਅਸਰਦਾਰ ਕ੍ਰਮ ਵਿੱਚ ਲਗਾਉਣਾ ਅਤੇ ਸਭ ਤੋਂ ਸਹੀ ਫ੍ਰੇਮ ਅਤੇ ਕੱਟ ਚੁਣਨਾ ਸ਼ਾਮਲ ਹੈ।
ਐਡੀਟਿੰਗ ਨੂੰ, ਲੈਅ ਨੂੰ ਸਮਝਣ ਦੀ ਕਲਾ ਬਾਰੇ ਦੱਸਦੇ ਹੋਏ, ਦੀਪਾ ਭਾਟੀਆ ਨੇ ਸਮਝਾਇਆ ਕਿ ਐਡੀਟਿੰਗ ਪ੍ਰੋਸੈੱਸ ਦੌਰਾਨ ਸੀਨ ਨੂੰ ਤਿਆਰ ਕਰਨ ਵਿੱਚ ਸ਼ੌਟ ਦੀ ਅੰਦਰੂਨੀ ਅਤੇ ਬਾਹਰੀ ਲੈਅ, ਦੋਵੇਂ ਹੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਆਪਣੇ ਲੰਬੇ ਪ੍ਰੋਫੈਸ਼ਨਲ ਅਨੁਭਵ ਦੇ ਅਧਾਰ ‘ਤੇ ਦੀਪਾ ਭਾਟੀਆ ਨੇ ਆਪਣੇ ਕਈ ਮਸ਼ਹੂਰ ਪ੍ਰੋਜੈਕਟਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ‘ਤਾਰੇ ਜ਼ਮੀਨ ਪਰ’ ਮਾਈ ਨੇਮ ਇਜ਼ ਖਾਨ, ਰੌਕ ਔਨ!! ਕਾਈ ਪੋ ਚੇ!, ਰਈਸ, ਸਟੂਡੈਂਟ ਆਫ ਦ ਈਅਰ ਅਤੇ ਸਚਿਨ : ਏ ਬਿਲੀਅਨ ਡ੍ਰੀਮਸ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਫਿਲਮ ਵਿੱਚ ਸੀਕਵੈਂਸ ਦੇ ਸਹੀ ਢੰਗ ਨਾਲ ਵਿਕਸਿਤ ਹੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਐਡੀਟਰ ਦੀ ਇੱਕ ਮੁੱਖ ਜ਼ਿੰਮੇਵਾਰੀ ‘ਸਮੇਂ ਦੀ ਧਾਰਨਾ ਵਿੱਚ ਤਬਦੀਲੀ ਕਰਨਾ’ ਹੈ। ਭਾਵ ਅਸਰਦਾਰ ਟ੍ਰਾਂਜ਼ਿਸ਼ਨ ਦੇ ਜ਼ਰੀਏ ਲੰਬੇ ਸਮੇਂ ਨੂੰ ਕੁਝ ਮਿੰਟਾਂ ਦੇ ਸਕ੍ਰੀਨ –ਟਾਈਮ ਵਿੱਚ ਸਮੇਟਨਾ।
‘ਰੌਕ ਔਨ!! ਦੀ ਉਦਾਹਰਣ ਦਿੰਦੇ ਹੋਏ,ਉਨ੍ਹਾਂ ਨੇ ਦੱਸਿਆ ਕਿ ਕਿਵੇਂ ਫਿਲਮ ਦੀ ਐਡੀਟਿੰਗ ਨੇ ਸ਼ੁਰੂਆਤੀ ਦ੍ਰਿਸ਼ਾਂ ਵਿੱਚ ਇੱਕ ਤਰ੍ਹਾਂ ਦਾ ਕੱਚਾਪਣ ਬਣਾਈ ਰੱਖਿਆ ਅਤੇ ਫਿਰ ਹੌਲੀ-ਹੌਲੀ ਫਿਲਮ ਦੇ ਆਖਰੀ ਵਿੱਚ ਠਹਿਰਾਅ ਵੱਲ ਵਧੀ! ‘ਸਚਿਨ: ਅ ਬਿਲੀਅਨ ਡ੍ਰੀਮਸ’ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਲੰਡਨ ਵਿੱਚ ਡੇਢ ਸਾਲ ਤੱਕ ਇਸ ਫਿਲਮ ਦੀ ਐਡੀਟਿੰਗ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਡਾਕਿਊਮੈਂਟਰੀ ਕਈ ਦ੍ਰਿਸ਼ਾਂ ਦੇ ਸੰਯੋਜਨ ਯਾਨੀ ਮੋਂਟਾਜ ਤੋਂ ਸ਼ੁਰੂ ਹੁੰਦੀ ਹੈ, ਜਿਸ ਨਾਲ ਮਹਾਨ ਕ੍ਰਿਕੇਟਰ ਦੇ ਜੀਵਨ ਅਤੇ ਕਰੀਅਰ ਦੀ ਝਲਕ ਦਿਖਾਉਣ ਲਈ ਤਿਆਰ ਕੀਤਾ ਗਿਆ ਹੈ।
ਡਾਕਿਊਮੈਂਟਰੀ ਦੀ ਵਧਦੀ ਪ੍ਰਸਿੱਧੀ ਬਾਰੇ ਗੱਲ ਕਰਦੇ ਹੋਏ, ਦੀਪਾ ਭਾਟੀਆ ਨੇ ਕਿਹਾ ਕਿ ਓਟੀਟੀ ਪਲੈਟਫਾਰਮ ਦੇ ਆਉਣ ਨਾਲ ਇਸ ਸ਼ੈਲੀ ਵਿੱਚ ਦਰਸ਼ਕਾਂ ਦੀ ਦਿਲਚਸਪੀ ਕਾਫੀ ਵਧੀ ਹੈ।
ਇਸ ਰਾਹੀਂ ਆਪਣੀ ਸਮਝ ਨੂੰ ਸੰਖੇਪ ਵਿੱਚ ਦੱਸਦੇ ਹੋਏ, ਦੀਪਾ ਭਾਟੀਆ ਨੇ ਸਿਨੇਮਾ ਨੂੰ ‘ਇੱਕ ਹੀ ਆਵਾਜ਼ ਵਾਲੀ ਸਮੂਹਿਕ ਕਲਾ ਦੱਸਿਆ। ਉਨ੍ਹਾਂ ਨੇ ਫਿਲਮ ਬਣਾਉਣ ਵਿੱਚ ਸ਼ਾਮਲ ਸਮੂਹਿਕ ਯਤਨਾਂ ਨੂੰ ਰੇਖਾਂਕਿਤ ਕੀਤਾ ਅਤੇ ਨਾਲ ਹੀ ਇੱਕ ਸਮਾਨ ਰਚਨਾਤਮਕ ਸੋਚ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
MIFF ਵਿੱਚ ਰੋਜ਼ਾਨਾ ਹੋਣ ਵਾਲੇ ਪ੍ਰੋਗਰਾਮਾਂ ਦੀ ਪ੍ਰੈੱਸ ਰਿਲੀਜ਼ ਅਤੇ ਬਿਹਤਰੀਨ ਤਸਵੀਰਾਂ ਦੇਖਣ ਲਈ ਇੱਥੇ ਕਲਿੱਕ ਕਰੋ।
* * *
ਪੀਆਈਬੀ ਟੀਮ MIFF | ਮਹੇਸ਼ ਕੁਮਾਰ /ਸ੍ਰੀਆਂਕਾ ਚੈਟਰਜੀ /ਦਰਸ਼ਨਾ ਰਾਣੇ/ਬਲਜੀਤ ਸਿੰਘ
रिलीज़ आईडी:
2275503
| Visitor Counter:
4