ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਯੋਗ ਦੇ ਆਲਮੀ ਪਸਾਰ ਅਤੇ ਉਸ ਦੀ ਸਦੀਵੀ ਵਿਰਾਸਤ ’ਤੇ ਇੱਕ ਲੇਖ ਸਾਂਝਾ ਕੀਤਾ
Posted On:
18 JUN 2026 5:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਤੇ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਵੱਲੋਂ ਲਿਖੇ ਇੱਕ ਲੇਖ ਨੂੰ ਸਾਂਝਾ ਕੀਤਾ।
ਇਸ ਲੇਖ ਵਿੱਚ ਜ਼ਿਕਰ ਕੀਤਾ ਗਿਆ ਹੈ ਯੋਗ ਨੂੰ ਪ੍ਰਾਚੀਨ ਗ੍ਰੰਥਾਂ ਤੋਂ ਲੈ ਕੇ ਸਰਹੱਦਾਂ ਤੋਂ ਪਾਰ ਕਿਸ ਤਰ੍ਹਾਂ ਵਿਆਪਕ ਆਲਮੀ ਮਾਨਤਾ ਮਿਲੀ ਹੈ। ਨਾਲ ਹੀ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਇਸ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। ਲੇਖ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਅੱਜ ਪੂਰੇ ਵਿਸ਼ਵ ਵਿੱਚ ਯੋਗ ਉਤਸਵ ਦਾ ਆਯੋਜਨ ਇਸ ਸਦੀਵੀ ਭਾਰਤੀ ਪਰੰਪਰਾ ਦੇ ਪ੍ਰਤੀ ਨਵੇਂ ਸਿਰੇ ਤੋਂ ਸਨਮਾਨ ਦੀ ਭਾਵਨਾ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ;
“ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਯੋਗ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਆਪਣੀਆਂ ਜੜ੍ਹਾਂ ਜਮਾਉਂਦੇ ਹੋਏ ਕਿਸ ਤਰ੍ਹਾਂ ਪ੍ਰਾਚੀਨ ਗ੍ਰੰਥਾਂ ਤੋਂ ਲੈ ਕੇ ਆਲਮੀ ਮਾਨਤਾ ਤੱਕ, ਸਰਹੱਦਾਂ ਦੇ ਪਾਰ ਪਹੁੰਚ ਗਿਆ ਹੈ। ਅੱਜ, ਇਸ ਦਾ ਵਿਸ਼ਵ-ਵਿਆਪੀ ਆਯੋਜਨ ਇਸ ਸਦੀਵੀ ਪਰੰਪਰਾ ਪ੍ਰਤੀ ਇੱਕ ਨਵੇਂ ਸਿਰੇ ਤੋਂ ਸਨਮਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ।”
*******
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2275011)
ਵਿਜ਼ੀਟਰ ਕਾਊਂਟਰ : 38
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam