ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਨਾਲ ਮਾਂ ਦੀ ਸਿਹਤ ਅਤੇ ਬਚਪਨ ਦੀ ਮੁਢਲੀ ਦੇਖ-ਭਾਲ ਮਜ਼ਬੂਤ ਹੋਈ


Posted On: 09 JUN 2026 2:46PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸਾਲ 2017 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਰਾਹੀਂ ਮਾਂ ਦੀ ਸਿਹਤ ਅਤੇ ਬਚਪਨ ਦੀ ਮੁਢਲੀ ਦੇਖ-ਭਾਲ ਦੀ ਵਚਨਬੱਧਤਾ ਨੂੰ ਅੱਗੇ ਵਧਾ ਰਿਹਾ ਹੈ। ਇਸ ਯੋਜਨਾ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਸਿਹਤ ਸਬੰਧੀ ਹਾਂ-ਪੱਖੀ ਵਿਵਹਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਬਿਹਤਰ ਪੋਸ਼ਣ ਪ੍ਰਦਾਨ ਕੀਤਾ ਜਾਂਦਾ ਹੈ।

1 ਅਪ੍ਰੈਲ, 2022 ਤੋਂ ਇਸ ਨੂੰ 'ਮਿਸ਼ਨ ਸ਼ਕਤੀ' ਵਿੱਚ ਸ਼ਾਮਲ ਕਰਨ ਤੋਂ ਬਾਅਦ, ਮਾਤ੍ਰਿਤਵ ਅਤੇ ਮਾਤਾ ਅਤੇ ਬੱਚਾ ਭੱਤਾ ਤਿੰਨ ਕਿਸ਼ਤਾਂ ਤੋਂ ਘਟਾ ਕੇ ਦੋ ਕਿਸ਼ਤਾਂ ਵਿੱਚ ਕਰ ਦਿੱਤਾ ਗਿਆ ਹੈ। ਮਾਤ੍ਰਿਤਵ ਲਾਭ ਦੂਜੇ ਬੱਚੇ ਲਈ ਵੀ ਲਾਗੂ ਕੀਤਾ ਗਿਆ ਹੈ, ਬਸ਼ਰਤੇ ਕਿ ਉਹ ਬੱਚਾ ਲੜਕੀ ਹੋਵੇ।

ਯੋਜਨਾ ਦੇ ਯੋਗ ਲਾਭਪਾਤਰੀਆਂ ਨੂੰ ਪਹਿਲੇ ਬੱਚੇ ਲਈ ਦੋ ਕਿਸ਼ਤਾਂ ਵਿੱਚ 5 ਹਜ਼ਾਰ ਰੁਪਏ ਅਤੇ ਦੂਜੇ ਬੱਚੇ ਲਈ, ਜੇਕਰ ਉਹ ਲੜਕੀ ਹੋਵੇ ਤਾਂ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਹ ਲਾਭ ਮਾਂ ਅਤੇ ਬੱਚੇ ਦੀ ਸਿਹਤ ਦੇ ਮਹੱਤਵਪੂਰਨ ਪੜਾਵਾਂ ਜਿਵੇਂ ਕਿ ਗਰਭ ਅਵਸਥਾ ਦੀ ਮੁਢਲੀ ਰਜਿਸਟ੍ਰੇਸ਼ਨ, ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਅਤੇ ਟੀਕਾਕਰਨ ਨਾਲ ਸਬੰਧਤ ਹਨ।

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਵਿੱਚ ਪ੍ਰਤੱਖ ਲਾਭ ਟਰਾਂਸਫਰ ਪ੍ਰਣਾਲੀ ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਮੇਂ ਸਿਰ ਅਤੇ ਪਾਰਦਰਸ਼ੀ ਤਰੀਕੇ ਨਾਲ ਵਿੱਤੀ ਸਹਾਇਤਾ ਪਹੁੰਚਾਉਣ ਦੀ ਵਿਵਸਥਾ ਹੈ। ਗਰਭਪਾਤ ਜਾਂ ਮਰੇ ਹੋਏ ਬੱਚੇ ਦੇ ਜਨਮ ਦੇ ਮਾਮਲਿਆਂ ਵਿੱਚ ਯੋਗਤਾ ਦੇ ਨਵੇਂ ਨਿਯਮ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਇਸ ਦਾ ਘੇਰਾ ਹੋਰ ਵਧੇਰੇ ਵਿਆਪਕ ਹੋ ਗਿਆ ਹੈ। ਇਹ ਵਿੱਤੀ ਸਹਾਇਤਾ ਅੰਸ਼ਕ ਤਨਖਾਹ ਮੁਆਵਜ਼ੇ ਵਜੋਂ ਕੰਮ ਕਰਦੀ ਹੈ, ਜਿਸ ਨਾਲ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੋੜੀਂਦਾ ਆਰਾਮ ਮਿਲ ਸਕਦਾ ਹੈ।

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਇਹ ਦੇਸ਼ ਭਰ ਵਿੱਚ ਸ਼ਾਨਦਾਰ ਢੰਗ ਨਾਲ ਫੈਲੀ ਹੈ ਅਤੇ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ:

  • ਇਸ ਵਿੱਚ 30 ਅਪ੍ਰੈਲ, 2026 ਤੱਕ ਲਾਭਪਾਤਰੀਆਂ ਨੂੰ ਭੁਗਤਾਨ ਕੀਤੀ ਗਈ ਕੁੱਲ ਰਕਮ: 4.27 ਕਰੋੜ ਅਤੇ 

  • ਕੁੱਲ ਵੰਡੀ ਗਈ ਰਾਸ਼ੀ: 20,150 ਕਰੋੜ ਰੁਪਏ ਹੈ

ਲਾਭਪਾਤਰੀਆਂ ਦਾ ਤਜਰਬਾ ਇਸ ਦੇ ਅਸਲ ਮਹੱਤਵ ਨੂੰ ਦਰਸਾਉਂਦਾ ਹੈ। ਯੋਜਨਾ ਦਾ ਬਦਲਾਅਕਾਰੀ ਪ੍ਰਭਾਵ ਜ਼ਮੀਨੀ ਪੱਧਰ 'ਤੇ ਦੇਖਿਆ ਜਾ ਰਿਹਾ ਹੈ। ਗਰਭ ਅਵਸਥਾ ਦੌਰਾਨ ਆਰਥਿਕ ਤੰਗੀਆਂ ਅਤੇ ਸਿਹਤ ਸੇਵਾਵਾਂ ਤੱਕ ਸੀਮਤ ਪਹੁੰਚ ਵਾਲੀਆਂ ਔਰਤਾਂ ਨੂੰ ਪੀ.ਐੱਮ.ਐੱਮ.ਵੀ.ਵਾਈ. ਯੋਜਨਾ ਤਹਿਤ ਸਹਾਇਤਾ ਮਿਲੀ ਅਤੇ ਉਨ੍ਹਾਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਨਾਲ ਉਹ ਬਿਨਾਂ ਕਿਸੇ ਵਾਧੂ ਆਰਥਿਕ ਬੋਝ ਦੇ ਪੌਸ਼ਟਿਕ ਭੋਜਨ, ਨਿਯਮਿਤ ਜਣੇਪਾ-ਪੂਰਵ ਜਾਂਚ ਅਤੇ ਜ਼ਰੂਰੀ ਡਾਕਟਰੀ ਦੇਖਭਾਲ ਪ੍ਰਾਪਤ ਕਰ ਸਕੀਆਂ। ਯੋਗ ਦੇਖਭਾਲ ਅਤੇ ਲਗਾਤਾਰ ਨਿਗਰਾਨੀ ਸਦਕਾ ਉਨ੍ਹਾਂ ਨੇ ਸਿਹਤ ਸੰਸਥਾਵਾਂ ਵਿੱਚ ਸੁਰੱਖਿਅਤ ਢੰਗ ਨਾਲ ਤੰਦਰੁਸਤ ਬੱਚਿਆਂ ਨੂੰ ਜਨਮ ਦਿੱਤਾ। ਸੁਰੱਖਿਅਤ ਮਾਤ੍ਰਿਤਵ ਅਤੇ ਮਾਂ ਦੀ ਬਿਹਤਰ ਸਿਹਤ ਦੇ ਲਾਭ ਯਕੀਨੀ ਬਣਾਉਣ ਵਿੱਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।

ਇਹ ਯੋਜਨਾ ਮਾਂ ਦੀ ਸਿਹਤ ਵਿੱਚ ਸੁਧਾਰ, ਸੰਸਥਾਗਤ ਜਣੇਪੇ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ੇਸ਼ ਤੌਰ 'ਤੇ ਬੱਚੀ (ਲੜਕੀ) ਲਈ ਵਾਧੂ ਉਤਸ਼ਾਹ ਰਾਹੀਂ ਲਿੰਗ ਸਮਾਨਤਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਤ ਹੋਈ ਹੈ।

ਤੰਦਰੁਸਤ ਅਤੇ ਸਸ਼ਕਤ ਭਾਰਤ ਦੀ ਪਰਿਕਲਪਨਾ ਦੇ ਅਨੁਕੂਲ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਇਸ ਯੋਜਨਾ ਰਾਹੀਂ ਹਰ ਯੋਗ ਔਰਤ ਤੱਕ ਲਾਭ ਯਕੀਨੀ ਬਣਾਉਣ ਲਈ ਇਸ ਦੇ ਲਾਗੂਕਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਯੋਜਨਾ ਦੇ ਘੇਰੇ ਨੂੰ ਹੋਰ ਵਧਾਉਣ ਲਈ ਵਚਨਬੱਧ ਹੈ।

***************

 

ਐੱਸਐੱਸ/ਵੀਐੱਨ


(Release ID: 2274654) ਵਿਜ਼ੀਟਰ ਕਾਊਂਟਰ : 47