ਰੱਖਿਆ ਮੰਤਰਾਲਾ
azadi ka amrit mahotsav

ਬੈਂਕਾਕ ਵਿੱਚ ਆਯੋਜਿਤ 10ਵੇਂ ਰੱਖਿਆ ਵਾਰਤਾ ਦੌਰਾਨ ਭਾਰਤ ਅਤੇ ਥਾਈਲੈਂਡ ਨੇ ਨਿਰਮਾਣ, ਖੋਜ, ਇਨੋਵੇਸ਼ਨ ਤੇ ਸਮਰਥਾ ਵਿਕਾਸ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਸਹਿਮਤੀ ਪ੍ਰਗਟ ਕੀਤੀ


ਇੰਡੋ-ਪੈਸੀਫਿਕ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ

प्रविष्टि तिथि: 17 JUN 2026 10:29AM by PIB Chandigarh

ਥਾਈਲੈਂਡ ਅਤੇ ਭਾਰਤ ਵਿਚਕਾਰ 10ਵਾਂ ਰੱਖਿਆ ਵਾਰਤਾ (Defence Dialogue) 16 ਜੂਨ, 2026 ਨੂੰ ਬੈਂਕਾਕ ਵਿੱਚ ਆਯੋਜਿਤ ਕੀਤਾ ਗਿਆ। ਇਸ ਵਾਰਤਾ ਵਿੱਚ ਦੁੱਵਲੇ ਰੱਖਿਆ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਅਤੇ ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਸੁਰੱਖਿਆ ਮੁੱਦਿਆ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਇਸ ਵਾਰਤਾ ਦੀ ਸਹਿ-ਪ੍ਰਧਾਨਗੀ ਥਾਈਲੈਂਡ ਦੇ ਰੱਖਿਆ ਉੱਪ ਸਥਾਈ ਸਕੱਤਰ ਐਡਮਿਰਲ ਨੱਟਾਪੋਲ ਡਿਏਵਵਾਨੀਚ (Nuttapol Diewvanich) ਅਤੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਸੰਯੁਕਤ ਸੱਕਤਰ ਸ਼੍ਰੀ ਸੱਤਿਆਜੀਤ ਮੋਹੰਤੀ ਨੇ ਕੀਤਾ। 

ਦੋਵਾਂ ਧਿਰਾਂ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਵਿਕਸਿਤ ਹੋ ਰਹੇ ਸੁਰੱਖਿਆ ਦ੍ਰਿਸ਼ 'ਤੇ ਚਰਚਾ ਦੇ ਨਾਲ-ਨਾਲ ਖੇਤਰੀ ਘਟਨਾਕ੍ਰਮਾਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਲਈ ਸਹਿਯੋਗ ਨੂੰ ਮਜ਼ਬੂਤ ​​ਕਰਨ ਦੀ ਮਹੱਤਤਾ ਨੂੰ ਦੁਹਰਾਇਆ। ਵਫ਼ਦਾਂ ਨੇ ਪਿਛਲੀ ਵਾਰਤਾ ਤੋਂ ਬਾਅਦ ਦੁਵੱਲੇ ਰੱਖਿਆ ਸਹਿਯੋਗ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਚਰਚਾਵਾਂ ਵਿੱਚ ਵਾਰਤਮਾਨ ਵਿੱਚ ਜਾਰੀ ਫੌਜੀ ਤਾਲਮੇਲ, ਸਮਰੱਥਾ ਨਿਰਮਾਣ ਪਹਿਲਕਦਮੀਆਂ, ਸਿਖਲਾਈ ਅਦਾਨ-ਪ੍ਰਦਾਨ, ਸਮੁੰਦਰੀ ਸਹਿਯੋਗ ਅਤੇ ਆਪਸੀ ਹਿੱਤ ਦੇ ਹੋਰ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ।

ਇਸ ਵਾਰਤਾ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਜਾਰੀ ਰੱਖਿਆ ਉਦਯੋਗ ਸਹਿਯੋਗ ਦੀ ਵੀ ਸਮੀਖਿਆ ਕੀਤੀ ਗਈ। ਦੋਵਾਂ ਧਿਰਾਂ ਨੇ ਆਪਣੇ-ਆਪਣੇ ਰੱਖਿਆ ਵਿਧੀਆਂ ਵਿਚਕਾਰ ਆਪਸੀ ਤੌਰ ‘ਤੇ ਲਾਭਕਾਰੀ ਸਾਂਝੇਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਰੱਖਿਆ ਨਿਰਮਾਣ, ਖੋਜ, ਇਨੋਵੇਸ਼ਨ ਅਤੇ ਸਮਰਥਾ ਵਿਕਾਸ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਮੌਕਿਆ ‘ਤੇ ਚਰਚਾ ਕੀਤੀ। 

ਵਫਦਾਂ ਨੇ ਦੱਖਣ ਪੂਰਬੀ ਏਸ਼ੀਆਈ ਰਾਸ਼ਟਰੀ ਸੰਗਠਨ (ASEAN)  ਦੀ ਅਗਵਾਈ ਵਾਲੀ ਵਿਧੀਆਂ ਸਮੇਤ ਖੇਤਰੀ ਅਤੇ ਬਹੁ-ਪੱਖੀ ਰੱਖਿਆ ਢਾਂਚਿਆਂ ਦੇ ਅਧੀਨ ਸਹਿਯੋਗ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਵਿਵਹਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਾਰਤਾ ਅਤੇ ਸਹਿਯੋਗ ਰਾਹੀਂ ਸਾਂਝੀ ਸੁਰੱਖਿਆ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। 

ਮੀਟਿੰਗ ਦੀ ਸਮਾਪਤੀ ਭਵਿੱਖ ਦੀਆਂ ਗਤੀਵਿੱਧੀਆਂ ਅਤੇ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ ਹੋਈ। ਭਾਰਤ ਅਤੇ ਥਾਈਲੈਂਡ ਨੇ ਸਾਲ 2025 ਵਿੱਚ ਆਪਣੇ ਦੁਵੱਲੇ ਸਬੰਧਾਂ ਨੂੰ ਰਸਮੀ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਉੱਨਤ ਕੀਤਾ ਹੈ। 

*****

ਵੀਕੇ/ਸੇਵੀ/ਬਲਜੀਤ ਸਿੰਘ


(रिलीज़ आईडी: 2274350) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Bengali , Gujarati , Tamil , Malayalam