ਰੱਖਿਆ ਮੰਤਰਾਲਾ
ਵਿੱਤੀ ਸਾਲ 2025-26 ਵਿੱਚ ਰੱਖਿਆ ਉਤਪਾਦ ਵੱਧ ਕੇ ਰਿਕਾਰਡ 1.78 ਲੱਖ ਕਰੋੜ ਰੁਪਏ ਤੱਕ ਪਹੁੰਚਿਆ
प्रविष्टि तिथि:
17 JUN 2026 9:17AM by PIB Chandigarh
ਵਿੱਤੀ ਸਾਲ 2025-26 ਵਿੱਚ ਭਾਰਤ ਦੀ ਸਲਾਨਾ ਰੱਖਿਆ ਉਤਪਾਦਨ ਸਭ ਤੋਂ ਉੱਚ ਪੱਧਰ 1.78 ਲੱਖ ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਇਹ ਉਪਲਬਧੀ ਪਿਛਲੇ ਵਿੱਤੀ ਸਾਲ ਦੇ 1.54 ਲੱਖ ਕਰੋੜ ਰੁਪਏ ਦੇ ਉਤਪਾਦਨ ਦੇ ਮੁਕਾਬਲੇ ਵਿੱਚ 15.6 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ ਅਤੇ ਵਿੱਤੀ ਸਾਲ 2020-21 ਦੇ 84,643 ਕਰੋੜ ਰੁਪਏ ਦੇ ਅੰਕੜੇ ਤੋਂ 110 ਪ੍ਰਤੀਸ਼ਤ ਦਾ ਅਸਾਧਾਰਣ ਵਾਧਾ ਹੈ। ਸਵਦੇਸ਼ੀ ਰੱਖਿਆ ਉਤਪਾਦਨ ਵਿੱਤੀ ਵਰ੍ਹੇ 2013-14 ਦੇ 43,746 ਕਰੋੜ ਰੁਪਏ ਤੋਂ ਲਗਭਗ ਚਾਰ ਗੁਣਾ ਵੱਧ ਕੇ ਇਸ ਪੱਧਰ ‘ਤੇ ਪਹੁੰਚਿਆ ਹੈ।
ਰੱਖਿਆ ਖੇਤਰ ਦੇ ਜਨਤਕ ਉਪਕ੍ਰਮਾਂ ਅਤੇ ਹੋਰ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਕੁੱਲ ਉਤਪਾਦਨ ਵਿੱਚ ਲਗਭਗ 76 ਪ੍ਰਤੀਸ਼ਤ ਹਿੱਸਾ ਰਿਹਾ, ਜਦੋਂ ਕਿ ਨਿਜੀ ਖੇਤਰ ਦਾ ਯੋਗਦਾਨ 24 ਪ੍ਰਤੀਸ਼ਤ ਰਿਹਾ, ਜੋ ਵਿੱਤੀ ਸਾਲ 2024-25 ਦੇ 22 ਪ੍ਰਤੀਸ਼ਤ ਤੋਂ ਵੱਧ ਹੈ। ਵਿੱਤੀ ਵਰ੍ਹੇ 2025-26 ਵਿੱਚ ਨਿਜੀ ਖੇਤਰ ਦਾ ਹਿੱਸਾ ਲਗਭਗ 42,000 ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਇਹ ਰੱਖਿਆ ਈਕੋਸਿਸਟਮ ਵਿੱਚ ਇਸ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਰੱਖਿਆ ਉਤਪਾਦਨ ਵਿੱਚ ਹੋਏ ਵਾਧੇ ਨੇ ਵਿੱਤ ਸਾਲ 2025-26 ਵਿੱਚ 38,424 ਕਰੋੜ ਰੁਪਏ ਦੇ ਰਿਕਾਰਡ ਰੱਖਿਆ ਨਿਰਯਾਤ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਹ ਉਪਲਬਧੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਆਤਮਨਿਰਭਰ ਭਾਰਤ ਪਹਿਲਕਦਮੀ ਦੇ ਅਧੀਨ ਰੱਖਿਆ ਨਿਰਮਾਣ ਵਿੱਚ ਆਤਮਨਿਰਭਰਤਾ ਲਈ ਸਰਕਾਰ ਦੇ ਵਧਦੇ ਯਤਨਾਂ ਨੂੰ ਦਰਸਾਉਂਦਾ ਹੈ।
ਰਕਸ਼ਾ ਮੰਤਰੀ (Raksha Mantri) ਸ਼੍ਰੀ ਰਾਜਨਾਥ ਸਿੰਘ ਨੇ ਐਕਸ ‘ਤੇ ਇੱਕ ਪੋਸਟ ਵਿੱਚ, ਭਾਰਤ ਦੇ ਰੱਖਿਆ ਉਤਪਾਦਨ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰੇਰਣਾਦਾਇਕ ਅਗਵਾਈ ਨੂੰ ਦਿੱਤਾ ਅਤੇ ਇਸ ਉਪਲਬਧੀ ਲਈ ਰੱਖਿਆ ਉਤਪਾਦਨ ਵਿਭਾਗ ਅਤੇ ਜਨਤਕ ਅਤੇ ਨਿਜੀ ਖੇਤਰਾਂ ਦੇ ਜਨਤਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਗਤੀ ਦੇਸ਼ ਦੇ ਵਧਦੇ ਰੱਖਿਆ ਉਦਯੋਗਿਕ ਅਧਾਰ ਦਾ ਸਪਸ਼ਟ ਸੰਕੇਤ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਿਰੰਤਰ ਨੀਤੀਗਤ ਸਮਰਥਨ, ਕਈ ਨਵੀਆਂ ਪਹਿਲਕਦਮੀਆਂ, ਨਿਜੀ ਖੇਤਰ ਦੀ ਵਧਦੀ ਭਾਗੀਦਾਰੀ ਅਤੇ ਨਿਰਯਾਤ ਸਮਰਥਾਵਾਂ ਵਿੱਚ ਵਾਧੇ ਦੇ ਨਾਲ, ਰੱਖਿਆ ਉਤਪਾਦਨ ਖੇਤਰ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਵੀ ਤੇਜ਼ੀ ਨਾਲ ਵਿਕਾਸ ਕਰਨ ਲਈ ਤਿਆਰ ਹੈ।
********
ਵੀਕੇ/ਸੇਵੀ/ਬਲਜੀਤ ਸਿੰਘ
(रिलीज़ आईडी: 2274347)
आगंतुक पटल : 3