ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਐੱਮਐੱਨਆਈਟੀ ਜੈਪੁਰ ਵਿੱਚ ਐਡਵਾਂਸ ਕੁਆਂਟਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਲੈਬਸ ਸਥਾਪਿਤ ਕੀਤੇ ਜਾਣ ਦਾ ਐਲਾਨ ਕੀਤਾ
ਵਿਦਿਆਰਥੀਆਂ ਨੂੰ ਲੈਮ ਰਿਸਰਚ ਦੇ ਸੈਮੀਵਰਸ ਸੈਮੀਕੰਡਕਟਰ ਪਲੈਟਫਾਰਮ ਤੋਂ ਟ੍ਰੇਨਿੰਗ ਮਿਲੇਗੀ
प्रविष्टि तिथि:
11 JUN 2026 5:22PM by PIB Chandigarh
ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ, ਰੇਲਵੇ ਅਤੇ ਸੂਚਨਾ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਮਾਲਵੀਯ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ (MNIT), ਜੈਪੁਰ ਵਿੱਚ ਐਡਵਾਂਸਡ ਕੁਆਂਟਮ ਕੰਪਿਊਟਿੰਗ ਐਂਡ ਕੁਆਂਟਮ ਕਮਿਊਨੀਕੇਸ਼ਨਜ਼ ਲੈਬ ਸਥਾਪਿਤ ਕੀਤੇ ਜਾਣ ਦਾ ਐਲਾਨ ਕੀਤਾ।

ਇਹ ਲੈਬਸ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਇਲੈਕਟ੍ਰੌਨਿਕਸ ਅਤੇ ਆਈਸੀਟੀ ਅਕਾਦਮਿਕ ਪ੍ਰੋਜੈਕਟ ਦੇ ਤਹਿਤ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦਾ ਮੁੱਖ ਉਦੇਸ਼ ਸੁਰੱਖਿਅਤ ਸੰਚਾਰ ਵਿਕਸਿਤ ਕਰਨ ਦੀ ਵਿਧੀ ਕੁਆਂਟਮ ਦੀ ਡਿਸਟ੍ਰੀਬਿਊਸ਼ਨ, ਕੁਆਂਟਮ ਕੰਪਿਊਟਿੰਗ ਸਿਮੁਲੇਸ਼ਨ ਅਤੇ ਕੁਆਂਟਮ ਸੈਂਸਿੰਗ ਹਾਰਡਵੇਅਰ ਕੰਪੋਨੈਂਟਸ ਵਿੱਚ ਸਵਦੇਸ਼ੀ ਸਮਰੱਥਾ ਤਿਆਰ ਕਰਨਾ ਹੈ।
ਸ਼੍ਰੀ ਵੈਸ਼ਣਵ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਕਨੀਕ ਦੀ ਮੌਜੂਦਾ ਲਹਿਰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਸੰਚਾਲਿਤ ਹੈ, ਨਾਲ ਹੀ ਹੁਣ ਅਗਲੀ ਪ੍ਰਮੁੱਖ ਤਕਨੀਕੀ ਲਹਿਰ ਕੁਆਂਟਮ ਟੈਕਨੋਲੋਜੀ ਦੁਆਰਾ ਸੰਚਾਲਿਤ ਹੋਵੇਗੀ।

ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਸੰਚਾਲਿਤ ਕਾਰਜ ਦੇਸ਼ ਦੇ ਲਈ ਬਹੁਤ ਮਹੱਤਵਪੂਰਨ ਹੋਣਗੇ। ਇਹ ਲੈਬ ਕੁਆਂਟਮ ਦੀ ਡਿਸਟ੍ਰੀਬਿਊਸ਼ਨ ਦੇ ਖੇਤਰ ਵਿੱਚ ਵੀ ਖੋਜ ਕਰੇਗੀ, ਜੋ ਕਿ ਰਾਸ਼ਟਰੀ ਸੁਰੱਖਿਆ ਦੀ ਦ੍ਰਿਸ਼ਟੀ ਪੱਖੋਂ ਮਹੱਤਵਪੂਰਨ ਹੈ।
ਸ਼੍ਰੀ ਵੈਸ਼ਣਵ ਨੇ MNIT ਜੈਪੁਰ ਨੂੰ ਸੱਦਾ ਦਿੱਤਾ ਕਿ ਉਹ ਪੋਸਟ-ਕੁਆਂਟਮ ਕ੍ਰਿਪਟੋਗ੍ਰਾਫੀ (ਕ੍ਰਿਪਟੋਗ੍ਰਾਫਿਕ ਤੌਰ ‘ਤੇ ਪ੍ਰਾਸੰਗਿਕ ਕੁਆਂਟਮ ਕੰਪਿਊਟਰ ਦੀ ਗਣਨਾ ਸਮਰੱਥਾਵਾਂ ਦੇ ਵਿਰੁੱਧ ਸੁਰੱਖਿਅਤ ਰਹਿਣ ਲਈ ਡਿਜ਼ਾਈਨ) ਦੇ ਖੇਤਰ ਵਿੱਚ ਅਗਵਾਈਕਰਦਾ ਦੀ ਭੂਮਿਕਾ ਨਿਭਾਏ।
ਲੈਮ ਰਿਸਰਚ ਦਾ ‘ਸੈਮੀਵਰਸ’ ਪਲੈਟਫਾਰਮ
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਐੱਮਐੱਨਆਈਟੀ ਜੈਪੁਰ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਵਿੱਚ ਲੈਮ ਰਿਸਰਚ ਦੇ ਸੈਮੀਵਰਸ ਪਲੈਟਫਾਰਮ ਦੀ ਸਹੂਲਤ ਮਿਲੇਗੀ, ਜੋ ਕਿ ਡਿਜੀਟਲ ਟਵਿਨ ਅਧਾਰਿਤ ਸੈਮੀਕੰਡਕਟਰ ਨਿਰਮਾਣ ਅਤੇ ਟ੍ਰੇਨਿੰਗ ਈਕੋਸਿਸਟਮ ਹੈ। ਉਨ੍ਹਾਂ ਨੇ ਕਿਹਾ ਕਿ ਸੈਮੀਵਰਸ ਰਾਹੀਂ ਵਿਦਿਆਰਥੀ ਹੁਣ ਸੈਮੀਕੰਡਟਰ ਚਿੱਪ ਸੰਰਚਨਾਵਾਂ ਦਾ 3D, ਸਰੂਪ ਵਿੱਚ ਅਧਿਐਨ ਕਰ ਸਕਦੇ ਹਨ, ਚਿਪ ਨਿਰਮਾਣ ਪ੍ਰਕਿਰਿਆਵਾਂ ਨੂੰ ਸਮਝ ਸਕਦੇ ਹਨ ਤੇ ਵਰਚੁਅਲ ਵਾਤਾਵਰਣ ਵਿੱਚ ਨਿਰਮਾਣ ਪੜਾਵਾਂ ਦੀ ਨਕਲ ਕਰ ਸਕਦੇ ਹਨ।
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਉਦਯੋਗ ਜਗਤ ਦਾ ਅਨੁਮਾਨ ਦਸ ਲੱਖ ਤੋਂ ਵੱਧ ਸੈਮੀਕੰਡਕਟਰ ਡਿਜ਼ਾਈਨ ਕਾਰਜਬਲ ਦੀ ਮੰਗ ਪੈਦਾ ਹੋਣ ਦੀ ਹੈ, ਜਿਸ ਨੂੰ ਭਾਰਤ ਅਸਾਨੀ ਨਾਲ ਪੂਰਾ ਕਰ ਸਕਦਾ ਹੈ। ਐਨਵੀਡੀਆ, ਕਵਾਲਕੌਮ, ਏਆਰਐੱਮ ਅਤੇ ਏਐੱਮਡੀ ਵਰਗੀਆਂ ਕੰਪਨੀਆਂ ਪਹਿਲਾਂ ਤੋਂ ਹੀ ਭਾਰਤ ਵਿੱਚ 2 ਅਤੇ 3 ਨੈਨੋਮੀਟਰ ਦੇ ਐਡਵਾਂਸਡ ਸੈਮੀਕੰਡਕਟਰ ਚਿਪਸ ਦਾ ਡਿਜ਼ਾਈਨ ਤਿਆਰ ਕਰ ਰਹੀਆਂ ਹਨ। ਇਹ ਡਿਜ਼ਾਈਨ ਬਿਹਤਰ ਕਾਰਜਬਲ ਦੀ ਉਪਲਬਧਤਾ ਨਾਲ ਹੀ ਸੰਭਵ ਹੋ ਰਿਹਾ ਹੈ। ਸ਼੍ਰੀ ਵੈਸ਼ਣਵ ਨੇ ਕਿਹਾ ਕਿ ਸਰਕਾਰ ਚਿਪਸ ਟੂ ਸਟਾਰਟਅੱਪ (ਸੀ2ਐੱਸ) ਪ੍ਰੋਗਰਾਮ ਅਧੀਨ ਦੇਸ਼ ਭਰ ਦੀਆਂ 323 ਤੋਂ ਵੱਧ ਯੂਨੀਵਰਸਿਟੀਆਂ ਡਿਜ਼ਾਈਨ ਆਟੋਮੇਸ਼ਨ ਉਪਕਰਣ ਉਪਲਬਧ ਕਰਵਾ ਰਹੀ ਹੈ, ਜੋ ਸਿਨੌਪਸਿਸ, ਕੈਂਡੇਸ ਅਤੇ ਰੇਨੇਸਾਸ ਵਰਗੀਆਂ ਮੋਹਰੀ ਕੰਪਨੀਆਂ ਦੇ ਅਤਿਆਧੁਨਿਕ ਸੈਮੀਕੰਡਕਟਰ ਡਿਜ਼ਾਈਨ ਉਪਕਰਣ ਹਨ।
ਇਨ੍ਹਾਂ ਉਪਕਰਣਾਂ ਦੀ ਵਰਤੋਂ ਕਰਦੇ ਹੋਏ ਦੇਸ਼ ਭਰ ਦੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੁਆਰਾ ਡਿਜ਼ਾਈਨ ਕੀਤੇ ਹੋਏ 100 ਤੋਂ ਵੱਧ ਚਿਪਸ ਮੋਹਾਲੀ ਸਥਿਤ ਸੈਮੀਕੰਡਕਟਰ ਲੈਬ ਵਿੱਚ ਤਿਆਰ ਕੀਤੇ ਗਏ ਹਨ। ਸ਼੍ਰੀ ਵੈਸ਼ਣਵ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਐਡਵਾਂਸਡ ਇਲੈਕਟ੍ਰੌਨਿਕ ਡਿਜ਼ਾਈਨ ਆਟੋਮੇਸ਼ਨ ਉਪਕਰਣਾਂ ਦੀ ਵਧੇਰੇ ਵਰਤੋਂ ਕਰਨ ਲਈ ਕਿਹਾ।
ਆਰਟੀਫਿਸ਼ੀਅਲ ਇੰਟੈਲੀਜੈਂਸ ਲੈਬ
ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਨੇ ਜੈਪੁਰ ਐੱਮਐੱਨਆਈਟੀ ਵਿੱਚ ਇੱਕ ਏਆਈ ਲੈਬ ਸਥਾਪਿਤ ਕੀਤੇ ਜਾਣ ਦਾ ਵੀ ਐਲਾਨ ਕੀਤਾ। ਇਸ ਲੈਬ ਵਿੱਚ ਖੋਜ ਅਤੇ ਨਵੀਨਤਾ ਲਈ ਐਡਵਾਂਸਡ ਕੰਪਿਊਟਿੰਗ ਅਤੇ ਉਪਕਰਣਾਂ ਸਮੇਤ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਦਾ ਮੁੱਖ ਉਦੇਸ਼ ਇਸ ਨੂੰ ਇੰਡੀਆਏਆਈ ਮਿਸ਼ਨ ਨੈੱਟਵਰਕ ਨਾਲ ਜੋੜਨਾ ਹੈ। ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਭਾਰਤੀ ਤਕਨਾਲੋਜੀ ਸੰਸਥਾਨ ਜੋਧਪੁਰ ਦੇ ਡੀਪਫੇਕ ਡਿਟੈਕਸ਼ਨ ਤਕਨੀਕ ਨਾਲ ਸਬੰਧਿਤ ਕਾਰਜਾਂ ਦਾ ਜ਼ਿਕਰ ਕੀਤਾ।
ਮੇਕਰਸ ਲੈਬ ਦਾ ਉਦਘਾਟਨ
ਬਾਅਦ ਵਿੱਚ, ਵੈਸ਼ਣਵ ਨੇ ਰਾਜਸਥਾਨ ਸਰਕਾਰ ਦੇ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹੀਰਾਲਾਲ ਨਾਗਰ ਅਤੇ ਰਾਜਸਥਾਨ ਵਿਧਾਨ ਸਭਾ ਮੈਂਬਰ (ਸਿਵਿਲ ਲਾਇੰਸ ਜੈਪੁਰ) ਸ਼੍ਰੀ ਗੋਪਾਲ ਸ਼ਰਮਾ ਦੇ ਨਾਲ ਐੱਮਐੱਨਆਈਟੀ ਜੈਪੁਰ ਵਿੱਚ ਮੇਕਰਸ ਲੈਬ ਦਾ ਉਦਘਾਟਨ ਕੀਤਾ। ਮੇਕਰਸ ਲੈਬ ਵਿਦਿਆਰਥੀਆਂ ਨੂੰ ਸੌਫਟਵੇਅਰ ਅਤੇ ਹਾਰਡਵੇਅਰ ਦੋਵੇਂ ਤਕਨੀਕਾਂ ਵਿੱਚ ਪ੍ਰਯੋਗਾਤਮਕ ਅਤੇ ਵਿਵਹਾਰਕ ਸਿਖਲਾਈ ਦੇ ਮੌਕੇ ਪ੍ਰਦਾਨ ਕਰੇਗੀ। ਇਸ ਵਿੱਚ ਸੈਂਸਰ, ਏਮਬੈਡਿਡ ਸਿਸਟਮ, ਕੰਪਿਊਟਰ ਉਪਕਰਣ ਅਤੇ ਇਲੈਕਟ੍ਰੌਨਿਕ ਸਿਸਟਮ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਸ਼੍ਰੀ ਵੈਸ਼ਣਵ ਨੇ ਮਾਲਵੀਯ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ (MNIT) ਜੈਪੁਰ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਡਰੋਨ, ਢਾਂਚਾਗਤ ਇੰਜੀਨੀਅਰਿੰਗ ਅਤੇ ਪੋਸਟ-ਕੁਆਂਟਮ ਕ੍ਰਿਪਟੋਗ੍ਰਾਫੀ ਦੇ ਖੇਤਰਾਂ ਵਿੱਚ ਕਈ ਪ੍ਰੋਜੈਕਟ ਅਤੇ ਐਪਲੀਕੇਸ਼ਨਾਂ ਪ੍ਰਦਰਸ਼ਿਤ ਕੀਤੀਆਂ।


**************
ਬਲਜੀਤ ਸਿੰਘ
(रिलीज़ आईडी: 2272180)
आगंतुक पटल : 9