ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਆਗੂਆਂ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ
प्रविष्टि तिथि:
10 JUN 2026 11:50PM by PIB Chandigarh
ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਆਗੂਆਂ ਅਤੇ ਹਰ ਖੇਤਰ ਦੇ ਲੋਕਾਂ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਅਤੇ ਵਧਾਈ ਸੰਦੇਸ਼ਾਂ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ। ਇਹਨਾਂ ਸ਼ੁਭਕਾਮਨਾਵਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਸੇਵਾ ਕਰਨਾ ਅਤੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਪਾਉਣਾ ਉਹਨਾਂ ਲਈ ਸੁਭਾਗ ਦੀ ਗੱਲ ਹੈ। ਲੋਕਾਂ ਦਾ ਭਰੋਸਾ ਹੀ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੋਣ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ 'ਵਿਕਸਿਤ ਭਾਰਤ' ਦੇ ਵਿਜ਼ਨ ਨੂੰ ਸਾਕਾਰ ਕਰਨ, 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਭਾਰਤ ਦੀਆਂ ਆਲਮੀ ਭਾਈਵਾਲੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਵੀ ਜ਼ਿਆਦਾ ਸਮਰਪਣ ਨਾਲ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਕਈ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
"ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੂ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।
ਮੈਂ ਸਾਡੀ ਦੋਸਤੀ ਅਤੇ ਭਾਰਤ ਤੇ ਨਾਈਜੀਰੀਆ ਵਿਚਾਲੇ ਮਜ਼ਬੂਤ ਭਾਈਵਾਲੀ ਨੂੰ ਬਹੁਤ ਅਹਿਮੀਅਤ ਦਿੰਦਾ ਹਾਂ। ਅਸੀਂ ਮਿਲ ਕੇ ਆਪਣੇ ਲੋਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਅਤੇ ਗਲੋਬਲ ਸਾਊਥ ਦੀ ਉੱਨਤੀ ਲਈ ਕੰਮ ਕਰਦੇ ਰਹਾਂਗੇ।
@officialABAT"
https://x.com/narendramodi/status/2064722466623353108
https://x.com/officialABAT/status/2064438758053757400
"ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਭਰੇ ਸ਼ਬਦਾਂ ਲਈ ਧੰਨਵਾਦ।
ਮੈਂ ਭਾਰਤ ਅਤੇ ਮਲੇਸ਼ੀਆ ਵਿਚਾਲੇ ਮਜ਼ਬੂਤ ਅਤੇ ਸਥਾਈ ਦੋਸਤੀ ਨੂੰ ਬਹੁਤ ਅਹਿਮੀਅਤ ਦਿੰਦਾ ਹਾਂ ਅਤੇ ਸਾਡੇ ਲੋਕਾਂ ਤੇ ਇਸ ਖੇਤਰ ਦੇ ਫਾਇਦੇ ਲਈ ਸਾਡੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।
@anwaribrahim"
https://x.com/narendramodi/status/2064722680822313216
https://x.com/anwaribrahim/status/2064517097817018715
"ਰਾਸ਼ਟਰਪਤੀ ਦਿਸਾਨਾਇਕੇ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।
ਭਾਰਤ ਸ਼੍ਰੀਲੰਕਾ ਨਾਲ ਆਪਣੀ ਸਥਾਈ ਦੋਸਤੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ ਅਤੇ ਸਾਡੀ ਵਿਸ਼ੇਸ਼ ਤੇ ਬਹੁ-ਪੱਖੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।
@anuradisanayake"
https://x.com/narendramodi/status/2064722908480758130
https://x.com/anuradisanayake/status/2064557443204685890
"ਰਾਸ਼ਟਰਪਤੀ ਮੁਇਜ਼ੂ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਂ ਸਾਡੇ ਲੋਕਾਂ ਦੇ ਫਾਇਦੇ ਲਈ ਭਾਰਤ-ਮਾਲਦੀਵ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹਾਂ।
@MMuizzu"
https://x.com/narendramodi/status/2064723195136286758
https://x.com/MMuizzu/status/2064553995893604634
"ਰਾਸ਼ਟਰਪਤੀ ਵਿਲੀਅਮ ਰੁਟੋ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਭਾਰਤ ਕੀਨੀਆ ਨਾਲ ਆਪਣੇ ਇਤਿਹਾਸਕ ਸਬੰਧਾਂ ਅਤੇ ਮਜ਼ਬੂਤ ਭਾਈਵਾਲੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਮੈਂ ਸਾਡੇ ਦੇਸ਼ਾਂ ਅਤੇ ਲੋਕਾਂ ਦੇ ਆਪਸੀ ਫਾਇਦੇ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।
@WilliamsRuto"
https://x.com/narendramodi/status/2064723448614850928
https://x.com/WilliamsRuto/status/2064548510851076448
"ਰਾਸ਼ਟਰਪਤੀ ਕੋਸਟਾ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਭਾਰਤ ਯੂਰਪੀ ਸੰਘ ਨਾਲ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।
@eucopresident"
https://x.com/narendramodi/status/2064723800416264246
https://x.com/eucopresident/status/2064580866207056231
"ਪ੍ਰਧਾਨ ਮੰਤਰੀ ਮੇਲੋਨੀ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਂ ਸਾਡੇ ਦੋਵਾਂ ਦੇਸ਼ਾਂ ਅਤੇ ਲੋਕਾਂ ਦੇ ਆਪਸੀ ਫਾਇਦੇ ਲਈ ਭਾਰਤ-ਇਟਲੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੀ ਮਜ਼ਬੂਤ ਗਤੀ ਨੂੰ ਹੋਰ ਅੱਗੇ ਵਧਾਉਣ ਲਈ ਉਤਸ਼ਾਹਿਤ ਹਾਂ।
@GiorgiaMeloni"
https://x.com/narendramodi/status/2064724613410824278
https://x.com/GiorgiaMeloni/status/2064606040730095712
"ਮਹਾਮਹਿਮ, ਤੁਹਾਡੇ ਪਿਆਰ ਭਰੇ ਸ਼ਬਦਾਂ ਲਈ ਧੰਨਵਾਦ। ਭਾਰਤ ਅਤੇ ਮੰਗੋਲੀਆ ਵਿਚਾਲੇ ਡੂੰਘੇ ਅਤੇ ਵਿਸ਼ੇਸ਼ ਸਬੰਧ ਹਨ ਅਤੇ ਮੈਂ ਸਾਡੀ ਰਣਨੀਤਕ ਭਾਈਵਾਲੀ ਅਤੇ ਸਾਡੇ ਲੋਕਾਂ ਵਿਚਾਲੇ ਅਟੁੱਟ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।
@UKhurelsukh"
https://x.com/narendramodi/status/2064725001455235274
https://x.com/UKhurelsukh/status/2064608037894062122
"ਤੁਹਾਡੇ ਨਿੱਘੇ ਸ਼ਬਦਾਂ ਲਈ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਦਾ ਧੰਨਵਾਦ।
ਮੈਂ ਪਿਛਲੇ ਸਾਲ ਇਥੋਪੀਆ ਵਿੱਚ ਹੋਈ ਸਾਡੀ ਮੁਲਾਕਾਤ ਨੂੰ ਯਾਦ ਕਰਦਾ ਹਾਂ ਅਤੇ ਸਾਡੇ ਲੋਕਾਂ ਅਤੇ ਗਲੋਬਲ ਸਾਊਥ ਦੇ ਆਪਸੀ ਫਾਇਦੇ ਲਈ ਸਾਡੇ ਨਜ਼ਦੀਕੀ ਸਹਿਯੋਗ ਨੂੰ ਜਾਰੀ ਰੱਖਣ ਲਈ ਉਤਸੁਕ ਹਾਂ।
@AbiyAhmedAli"
https://x.com/narendramodi/status/2064728792078442903
https://x.com/AbiyAhmedAli/status/2064600840288039336
"ਤੁਹਾਡੇ ਸੁਹਿਰਦ ਸ਼ਬਦਾਂ ਲਈ ਧੰਨਵਾਦ, ਰਾਸ਼ਟਰਪਤੀ ਵੌਨ ਡੇਰ ਲੇਯੇਨ। ਭਾਰਤ-ਯੂਰਪੀ ਸੰਘ (ਈਯੂ) ਦੀ ਸਾਂਝੇਦਾਰੀ ਵਪਾਰ, ਤਕਨਾਲੋਜੀ, ਲੋਕਾਂ ਦੀ ਆਵਾਜਾਈ ਅਤੇ ਸੁਰੱਖਿਆ ਸਮੇਤ ਕਈ ਖੇਤਰਾਂ ਵਿੱਚ ਲਗਾਤਾਰ ਨਵੇਂ ਸਿਖਰਾਂ ਨੂੰ ਛੂਹ ਰਹੀ ਹੈ।
ਅਸੀਂ ਮਿਲ ਕੇ ਆਪਣੇ ਨਾਗਰਿਕਾਂ ਅਤੇ ਪੂਰੀ ਦੁਨੀਆ ਦੇ ਹਿੱਤ ਵਿੱਚ ਇਸ ਸਾਂਝੇਦਾਰੀ ਨੂੰ ਹੋਰ ਵਧੇਰੇ ਮਜ਼ਬੂਤ ਅਤੇ ਡੂੰਘਾ ਬਣਾਉਣ ਲਈ ਕੰਮ ਕਰਦੇ ਰਹਾਂਗੇ।
@vonderleyen"
https://x.com/narendramodi/status/2064729114389451212
https://x.com/vonderleyen/status/2064633221531263246
"ਤੁਹਾਡੀਆਂ ਦਿਲੀਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਧਾਨ ਮੰਤਰੀ ਮਿਤਸੋਟਾਕਿਸ।
ਭਾਰਤ ਗ੍ਰੀਸ ਨਾਲ ਆਪਣੀ ਵਡਮੁੱਲੀ ਰਣਨੀਤਕ ਅਤੇ ਬਹੁ-ਪੱਖੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। @PrimeministerGR"
https://x.com/narendramodi/status/2064729490111258886
https://x.com/PrimeministerGR/status/2064653164096180562
"ਰਾਸ਼ਟਰਪਤੀ ਕ੍ਰਿਸਟੋਡੌਲਾਈਡਜ਼, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਨੂੰ ਤੁਹਾਡੀ ਹਾਲ ਹੀ ਦੀ ਭਾਰਤ ਯਾਤਰਾ ਬਹੁਤ ਚੰਗੀ ਤਰ੍ਹਾਂ ਯਾਦ ਹੈ ਅਤੇ ਮੈਂ ਭਾਰਤ ਅਤੇ ਸਾਈਪ੍ਰਸ ਵਿਚਾਲੇ ਬੇਹੱਦ ਪੁਰਾਣੀ ਦੋਸਤੀ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤੁਹਾਡੇ ਸੰਕਲਪ ਦਾ ਪੂਰਾ ਸਮਰਥਨ ਕਰਦਾ ਹਾਂ।
@Christodulides"
https://x.com/narendramodi/status/2064729826913919393
https://x.com/Christodulides/status/2064650129055842565
"ਚਾਂਸਲਰ ਮਰਜ਼, ਤੁਹਾਡੇ ਪਿਆਰ ਭਰੇ ਸ਼ਬਦਾਂ ਲਈ ਧੰਨਵਾਦ।
ਅਸੀਂ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ ਲੋਕਾਂ ਦੇ ਫਾਇਦੇ ਲਈ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।
@bundeskanzler"
https://x.com/narendramodi/status/2064730164437917851
https://x.com/bundeskanzler/status/2064663480771248370
"ਪ੍ਰਧਾਨ ਮੰਤਰੀ ਕਾਰਨੀ, ਤੁਹਾਡੇ ਸੁਹਿਰਦ ਸ਼ਬਦਾਂ ਲਈ ਧੰਨਵਾਦ।"
ਮੈਨੂੰ ਵਿਸ਼ਵਾਸ ਹੈ ਕਿ ਭਾਰਤ-ਕੈਨੇਡਾ ਸਾਂਝੇਦਾਰੀ ਸਾਡੇ ਲੋਕਾਂ ਦੇ ਫਾਇਦੇ ਲਈ ਨਵੀਆਂ ਉੱਚਾਈਆਂ ਹਾਸਲ ਕਰਦੀ ਰਹੇਗੀ।
@MarkJCarney"
https://x.com/narendramodi/status/2064730375428215100
https://x.com/MarkJCarney/status/2064702298677248259
"ਪ੍ਰਧਾਨ ਮੰਤਰੀ ਫ੍ਰੈਡਰਿਕਸਨ, ਤੁਹਾਡੀਆਂ ਦਿਲੀਂ ਸ਼ੁਭਕਾਮਨਾਵਾਂ ਲਈ ਧੰਨਵਾਦ।
ਤੀਜੇ ਭਾਰਤ-ਨੋਰਡਿਕ ਸਿਖਰ ਸੰਮੇਲਨ ਵਿੱਚ ਸਾਡੀ ਹਾਲ ਹੀ ਦੀ ਮੁਲਾਕਾਤ ਦੇ ਅਧਾਰ 'ਤੇ, ਭਾਰਤ ਸਾਡੀ ਹਰਿਤ ਰਣਨੀਤਕ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।''
https://x.com/narendramodi/status/2064730669964747026
https://x.com/Statsmin/status/2064644629849403812
"ਮਾਣਯੋਗ ਰਾਸ਼ਟਰਪਤੀ ਲੀ ਜੇ-ਮਿਊਂਗ ਜੀ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ।
ਭਾਰਤ ਵੀ ਦੱਖਣੀ ਕੋਰੀਆ ਨਾਲ ਆਪਣੀ ਵਿਸ਼ੇਸ਼ ਸਾਂਝੇਦਾਰੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਮਿਲ ਕੇ ਆਪਣੇ ਸਹਿਯੋਗ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਵਾਂਗੇ।
@Jaemyung_Lee"
https://x.com/narendramodi/status/2064734938822594600
https://x.com/Jaemyung_Lee/status/2064579549137175040
"ਤੁਹਾਡੀਆਂ ਦਿਲੀਂ ਸ਼ੁਭਕਾਮਨਾਵਾਂ ਲਈ ਧੰਨਵਾਦ, ਮੇਰੇ ਮਿੱਤਰ।
ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਆਉਣ ਵਾਲੇ ਸਾਲਾਂ ਵਿੱਚ ਭਾਰਤ-ਇਜ਼ਰਾਈਲ ਦੀ ਦੋਸਤੀ ਹੋਰ ਮਜ਼ਬੂਤ ਹੁੰਦੀ ਰਹੇਗੀ।
@IsraeliPM
@netanyahu"
https://x.com/narendramodi/status/2064746537167855739
https://x.com/IsraeliPM/status/2064736515431768380
ਅੱਜ ਅਤੇ ਪਿਛਲੇ ਕੁਝ ਦਿਨਾਂ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕਾਂ ਤੋਂ ਮਿਲੀਆਂ ਸ਼ੁਭਕਾਮਨਾਵਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ। ਭਾਵੇਂ ਮੈਂ ਹਰ ਇੱਕ ਸੰਦੇਸ਼ ਦਾ ਨਿੱਜੀ ਤੌਰ 'ਤੇ ਜਵਾਬ ਨਹੀਂ ਦੇ ਸਕਿਆ, ਫਿਰ ਵੀ ਮੈਨੂੰ ਪ੍ਰਾਪਤ ਹੋਈ ਹਰ ਸ਼ੁਭਕਾਮਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ।
ਭਾਰਤ ਦੀ ਸੇਵਾ ਕਰਨ ਅਤੇ ਦੇਸ਼ ਦੇ ਵਿਕਾਸ ਦੇ ਸਫ਼ਰ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਣਾ ਮੇਰੇ ਲਈ ਸੁਭਾਗ ਦੀ ਗੱਲ ਹੈ। ਇੰਨੇ ਸਾਲਾਂ ਵਿੱਚ ਭਾਰਤ ਦੇ ਲੋਕਾਂ ਨੇ ਵਾਰ-ਵਾਰ ਸਥਿਰਤਾ, ਚੰਗੇ ਸ਼ਾਸਨ ਅਤੇ ਵਿਕਾਸ ਲਈ ਵੋਟ ਦਿੱਤੀ ਹੈ। ਉਨ੍ਹਾਂ ਦਾ ਭਰੋਸਾ ਹੀ ਮੇਰੀ ਸਭ ਤੋਂ ਵੱਡੀ ਤਾਕਤ ਰਿਹਾ ਹੈ। ਮੈਂ 'ਵਿਕਸਿਤ ਭਾਰਤ' ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹੋਰ ਵੀ ਜ਼ਿਆਦਾ ਲਗਨ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।
https://x.com/narendramodi/status/2064752659245207568
"ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ, ਮੇਰੇ ਦੋਸਤ।
ਅਸੀਂ ਭਾਰਤ-ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵਚਨਬੱਧ ਹਾਂ।
@stephenharper"
https://x.com/narendramodi/status/2064755200355971560
https://x.com/stephenharper/status/2064693888632098936
"ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ, ਸ਼੍ਰੀ ਰਬੀ ਲਾਮਿਛਾਨੇ।
ਅਸੀਂ ਨੇਪਾਲ ਨਾਲ ਆਪਣੀ ਵਿਸ਼ੇਸ਼ ਸਾਂਝੇਦਾਰੀ ਨੂੰ ਬਹੁਤ ਮਹੱਤਵ ਦਿੰਦੇ ਹਾਂ ਅਤੇ ਆਪਣੇ ਬਹੁ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵਚਨਬੱਧ ਹਾਂ।
@hamrorabi"
https://x.com/narendramodi/status/2064755468871069939
https://x.com/hamrorabi/status/2064580802642596322
"ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ, ਰਿਸ਼ੀ ਸੁਨਕ।
ਭਾਰਤ, ਯੂਕੇ ਨਾਲ ਮਿਲ ਕੇ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਵਚਨਬੱਧ ਹੈ।
@RishiSunak"
https://x.com/narendramodi/status/2064755601490772279
https://x.com/RishiSunak/status/2064661081658921018
"ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।
ਮੈਨੂੰ ਸਵੀਡਨ ਦੀ ਆਪਣੀ ਹਾਲੀਆ ਯਾਤਰਾ ਦੀਆਂ ਸੁਖਦ ਯਾਦਾਂ ਹਨ, ਜਿਸ ਨੇ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ। ਭਾਰਤ ਸਾਡੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
@SwedishPM"
https://x.com/narendramodi/status/2064755706675548545
https://x.com/SwedishPM/status/2064742978577482177
"ਰਾਸ਼ਟਰਪਤੀ ਟਰੰਪ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।
ਮੈਂ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ, ਤਾਂ ਜੋ ਸਾਡੇ ਦੋਵਾਂ ਦੇਸ਼ਾਂ ਅਤੇ ਦੁਨੀਆ ਨੂੰ ਇਸ ਦਾ ਲਾਭ ਮਿਲ ਸਕੇ।
@POTUS
@realDonaldTrump"
https://x.com/narendramodi/status/2064771003809718444
https://x.com/narendramodi/status/2064771003809718444?s=20
"ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ, ਤੁਹਾਡੀਆਂ ਦਿਲੋਂ ਦਿੱਤੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਂ ਸਾਡੀ ਦੋਸਤੀ ਨੂੰ ਬਹੁਤ ਅਹਿਮੀਅਤ ਦਿੰਦਾ ਹਾਂ ਅਤੇ ਭਾਰਤ ਤੇ ਭੂਟਾਨ ਵਿਚਾਲੇ ਖ਼ਾਸ ਰਿਸ਼ਤੇ ਦੀ ਡੂੰਘਾਈ ਨਾਲ ਕਦਰ ਕਰਦਾ ਹਾਂ।
ਮੈਂ ਆਉਣ ਵਾਲੇ ਸਾਲਾਂ ਵਿੱਚ ਸਾਡੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। @tsheringtobgay"
https://x.com/narendramodi/status/2064776056352186544
https://x.com/tsheringtobgay/status/2064601051127533778?s=20
"ਪ੍ਰਧਾਨ ਮੰਤਰੀ ਲਾਰੈਂਸ ਵੌਂਗ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਂ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਭਾਰਤ-ਸਿੰਗਾਪੁਰ ਸਬੰਧਾਂ ਨੂੰ ਨਵੇਂ ਸਿਖਰਾਂ 'ਤੇ ਲੈ ਜਾਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।"
@LawrenceWongST"
https://x.com/narendramodi/status/2064902333570695430
https://x.com/LawrenceWongST/status/2064869147406991693
"ਰਾਸ਼ਟਰਪਤੀ ਡਾ. ਇਰਫਾਨ ਅਲੀ, ਤੁਹਾਡੇ ਪਿਆਰ ਭਰੇ ਸ਼ਬਦਾਂ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਂ ਭਾਰਤ ਅਤੇ ਗੁਆਨਾ ਦੇ ਲੋਕਾਂ ਦੇ ਫਾਇਦੇ ਲਈ ਸਾਡੇ ਸਹਿਯੋਗ ਨੂੰ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।
@presidentaligy"
https://x.com/narendramodi/status/2064904564445520142
https://x.com/presidentaligy/status/2064779331419697298
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2272139)
आगंतुक पटल : 19
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada