ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਭਲਾਈ, ਆਧੁਨਿਕ ਖੇਤੀਬਾੜੀ ਸਹੂਲਤਾਂ ਅਤੇ ਖੇਤੀਬਾੜੀ ਖੇਤਰ ਨੂੰ ਸਮਰੱਥ ਬਣਾਉਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ’ਤੇ ਚਾਨਣਾ ਪਾਇਆ

Posted On: 11 JUN 2026 4:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡੇ ਕਿਸਾਨ ਭਰਾ-ਭੈਣ ਦੇਸ਼ ਦੀ ਖ਼ੁਰਾਕ ਸੁਰੱਖਿਆ, ਪੋਸ਼ਣ ਅਤੇ ਖ਼ੁਸ਼ਹਾਲੀ ਦੇ ਥੰਮ੍ਹ ਹਨ ਅਤੇ ਸਰਕਾਰ ਉਨ੍ਹਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 'ਪੀਐੱਮ-ਕਿਸਾਨ ਸਨਮਾਨ ਨਿਧੀ' ਅਤੇ 'ਫ਼ਸਲ ਬੀਮਾ ਯੋਜਨਾ' ਵਰਗੀਆਂ ਪਹਿਲਕਦਮੀਆਂ ਉਨ੍ਹਾਂ ਦੀ ਆਮਦਨ ਨੂੰ ਸੁਰੱਖਿਅਤ ਕਰ ਰਹੀਆਂ ਹਨ ਅਤੇ ਖੇਤੀਬਾੜੀ ਨੂੰ ਸਮਰੱਥ ਬਣਾ ਰਹੀਆਂ ਹਨ, ਜਦੋਂ ਕਿ 'ਪੀਐੱਮ-ਕੁਸੁਮ ਯੋਜਨਾ' ਆਸਾਨੀ ਨਾਲ ਉਪਲਬਧ ਸੂਰਜੀ ਊਰਜਾ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਖੇਤੀਬਾੜੀ ਦੇ ਖਰਚਿਆਂ ਵਿੱਚ ਕਮੀ ਆ ਰਹੀ ਹੈ।

ਸ਼੍ਰੀ ਮੋਦੀ ਨੇ ਦੱਸਿਆ ਕਿ 'ਕਿਸਾਨ ਕ੍ਰੈਡਿਟ ਕਾਰਡ' ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਆਸਾਨ ਅਤੇ ਘੱਟ ਵਿਆਜ ਵਾਲੇ ਕਰਜ਼ੇ ਉਪਲਬਧ ਕਰਵਾਉਣ ਵਿੱਚ ਬੇਹੱਦ ਫਾਇਦੇਮੰਦ ਸਾਬਤ ਹੋ ਰਿਹਾ ਹੈ, ਉੱਥੇ ਹੀ 'ਬੀਜ ਤੋਂ ਬਾਜ਼ਾਰ ਤੱਕ' ਪਹਿਲਕਦਮੀ ਉਨ੍ਹਾਂ ਦੀਆਂ ਫ਼ਸਲਾਂ ਦੇ ਲਈ ਉਚਿਤ ਮੁੱਲ ਯਕੀਨੀ ਬਣਾਉਣ ਵਿੱਚ ਕਾਰਗਰ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਸਾਡੀਆਂ ਸਰਬ-ਉੱਚ ਤਰਜੀਹਾਂ ਵਿੱਚੋਂ ਇੱਕ ਹੈ, ਇਸੇ ਲਈ ਉਨ੍ਹਾਂ ਨੂੰ ਆਧੁਨਿਕ ਖੇਤੀਬਾੜੀ ਸਹੂਲਤਾਂ ਉਪਲਬਧ ਕਰਵਾਉਣ ’ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਡ੍ਰੋਨ, ਮਿੱਟੀ ਦੀ ਸਿਹਤ ਸੰਬੰਧੀ ਕਾਰਡ ਅਤੇ ਕੁਦਰਤੀ ਖਾਦਾਂ ਨਾਲ ਸੰਬੰਧਿਤ ਮੁਹਿੰਮਾਂ ਕਿਸਾਨਾਂ ਨੂੰ ਫ਼ਸਲ ਦੀ ਉਤਪਾਦਕਤਾ ਵਧਾਉਣ ਵਿੱਚ ਸਰਗਰਮ ਤੌਰ ’ਤੇ ਮਦਦ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਸਾਂਝਾ ਕੀਤਾ:

"ਸਾਡੇ ਕਿਸਾਨ ਭਰਾ-ਭੈਣ ਦੇਸ਼ ਦੀ ਖੁਰਾਕ ਸੁਰੱਖਿਆ, ਪੋਸ਼ਣ ਅਤੇ ਖ਼ੁਸ਼ਹਾਲੀ ਦੇ ਅਧਾਰ-ਥੰਮ੍ਹ ਹਨ। ਉਨ੍ਹਾਂ ਦੇ ਜੀਵਨ ਨੂੰ ਵੱਧ ਤੋਂ ਵੱਧ ਸੁਖਾਲਾ ਬਣਾਉਣ ਦੇ ਲਈ ਸਾਡੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। 'ਪੀਐੱਮ-ਕਿਸਾਨ ਸਨਮਾਨ ਨਿਧੀ' ਅਤੇ 'ਫ਼ਸਲ ਬੀਮਾ ਯੋਜਨਾ' ਵਰਗੀਆਂ ਕਈ ਪਹਿਲਕਦਮੀਆਂ ਉਨ੍ਹਾਂ ਦੀ ਆਮਦਨ ਦੀ ਸੁਰੱਖਿਆ ਦੇ ਨਾਲ-ਨਾਲ ਖੇਤੀਬਾੜੀ ਨੂੰ ਹੋਰ ਸਮਰੱਥ ਬਣਾ ਰਹੀਆਂ ਹਨ। 'ਪੀਐੱਮ-ਕੁਸੁਮ ਯੋਜਨਾ' ਨਾਲ ਜਿੱਥੇ ਖੇਤੀਬਾੜੀ ਦੇ ਲਈ ਉਨ੍ਹਾਂ ਨੂੰ ਸੂਰਜੀ ਊਰਜਾ ਆਸਾਨੀ ਨਾਲ ਉਪਲਬਧ ਹੋਈ ਹੈ, ਉੱਥੇ ਹੀ ਇਸ ਨਾਲ ਖੇਤੀ ’ਤੇ ਹੋਣ ਵਾਲਾ ਖ਼ਰਚਾ ਵੀ ਘੱਟ ਹੋਇਆ ਹੈ।

#12YearsOfKisanSamriddhi"

"ਖੇਤੀ ਸਹਿਤ ਹੋਰ ਜ਼ਰੂਰਤਾਂ ਦੇ ਲਈ ਘੱਟ ਵਿਆਜ ’ਤੇ ਆਸਾਨੀ ਨਾਲ ਕਰਜ਼ਾ ਉਪਲਬਧ ਕਰਵਾਉਣ ਵਿੱਚ 'ਕਿਸਾਨ ਕ੍ਰੈਡਿਟ ਕਾਰਡ' ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਬਹੁਤ ਕੰਮ ਆ ਰਿਹਾ ਹੈ। ਉਨ੍ਹਾਂ ਦੀਆਂ ਫ਼ਸਲਾਂ ਦਾ ਉਚਿਤ ਮੁੱਲ ਦਿਵਾਉਣ ਦੇ ਲਈ 'ਬੀਜ ਤੋਂ ਬਾਜ਼ਾਰ ਤੱਕ' ਦੀ ਸਾਡੀ ਪਹਿਲਕਦਮੀ ਵੀ ਬਹੁਤ ਕਾਰਗਰ ਸਾਬਤ ਹੋ ਰਹੀ ਹੈ।

#12YearsOfKisanSamriddhi"

"ਕਿਸਾਨਾਂ ਦੀ ਭਲਾਈ ਸਾਡੀ ਸਰਬ-ਉੱਚ ਤਰਜੀਹਾਂ ਵਿੱਚ ਹੈ। ਇਸ ਲਈ ਉਨ੍ਹਾਂ ਨੂੰ ਖੇਤੀਬਾੜੀ ਨਾਲ ਜੁੜੀਆਂ ਆਧੁਨਿਕ ਸਹੂਲਤਾਂ ਉਪਲਬਧ ਕਰਵਾਉਣ ’ਤੇ ਸਾਡਾ ਲਗਾਤਾਰ ਜ਼ੋਰ ਰਿਹਾ ਹੈ। ਡ੍ਰੋਨ, ਮਿੱਟੀ ਦੀ ਸਿਹਤ ਸੰਬੰਧੀ ਕਾਰਡ ਅਤੇ ਕੁਦਰਤੀ ਖਾਦ ਨਾਲ ਜੁੜੀਆਂ ਮੁਹਿੰਮਾਂ ਨਾਲ ਵੀ ਕਿਸਾਨਾਂ ਨੂੰ ਫ਼ਸਲ ਦੀ ਉਤਪਾਦਕਤਾ ਵਧਾਉਣ ਵਿੱਚ ਮਦਦ ਮਿਲ ਰਹੀ ਹੈ।

#12YearsOfKisanSamriddhi"

*************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2271963) ਵਿਜ਼ੀਟਰ ਕਾਊਂਟਰ : 52