ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖਪਤਕਾਰ ਮਾਮਲੇ ਵਿਭਾਗ ਨੇ ਲੀਗਲ ਮੈਟਰੋਲੋਜੀ ਫਰੇਮਵਰਕ ਦੇ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਿਤ ਕੀਤਾ


ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀ) ਵਿੱਚ ਸੰਸ਼ੋਧਨ ਦਾ ਉਦੇਸ਼ ਕੀਮਤਾਂ ਦੀ ਤੁਲਨਾ ਨੂੰ ਪਹੁੰਚਯੋਗ ਬਣਾਉਣਾ, ਪਾਰਦਰਸ਼ਿਤਾ ਵਧਾਉਣਾ ਅਤੇ ਇਕਸਾਰ ਪੈਕੇਜਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ

ਤਿੰਨ ਮਹੀਨਿਆਂ ਦੀ ਮਿਆਦ ਪ੍ਰਦਾਨ ਕੀਤੀ ਗਈ ਹੈ; ਇਹ ਪ੍ਰਾਵਧਾਨ ਘਰੇਲੂ ਅਤੇ ਆਯਾਤ ਕੀਤੇ ਖਾਣ ਵਾਲੇ ਤੇਲਾਂ 'ਤੇ ਲਾਗੂ ਹੋਣਗੇ।

ਕਾਨੂੰਨੀ ਮੈਟਰੋਲੋਜੀ ਫਰੇਮਵਰਕ ਦੇ ਤਹਿਤ ਸੰਸ਼ੋਧਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਵਿੱਚ ਇਕਸਾਰ ਪੈਕ ਆਕਾਰ ਅਤੇ ਮਾਤਰਾ ਦੇ ਨਾਲ ਸਮਾਨ ਭਾਰ ਦੀ ਘੋਸ਼ਣਾ ਦਾ ਪ੍ਰਾਵਧਾਨ ਹੈ

प्रविष्टि तिथि: 06 JUN 2026 4:04PM by PIB Chandigarh

ਖਪਤਕਾਰ ਮਾਮਲੇ ਵਿਭਾਗ ਨੇ ਖਪਤਕਾਰਾਂ ਦੀ ਪਾਰਦਰਸ਼ਿਤਾ ਵਧਾਉਣ ਅਤੇ ਉੱਚਿਤ ਵਪਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਾਅ ਕਰਦੇ ਹੋਏ, ਕਾਨੂੰਨੀ ਮੈਟਰੋਲੋਜੀ ਢਾਂਚੇ  ਦੇ ਤਹਿਤ ਖਾਣ ਵਾਲੇ ਤੇਲਾਂ ਅਤੇ ਚਰਬੀ ਦੀ ਸ਼ੁੱਧ ਮਾਤਰਾ ਅਤੇ ਮਿਆਰੀ ਪੈਕ ਆਕਾਰ ਦੇ ਨਿਰਧਾਰਨ ਲਈ 29.12.2023 ਦੀ ਮਿਆਰੀ ਸੰਚਾਲਨ ਪ੍ਰਕਿਰਿਆ (SOP)  ਵਿੱਚ ਸੰਸ਼ੋਧਨ ਕੀਤੀ ਹੈ   ।   

ਇਹ ਫੈਸਲਾ ਦੇਸ਼ ਦੇ ਖਾਣ ਵਾਲੇ ਤੇਲ ਖੇਤਰ ਦੇ ਲਗਭਗ 90 ਪ੍ਰਤੀਸ਼ਤ ਹਿੱਸੇ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਪ੍ਰਮੁੱਖ ਖਾਣ ਵਾਲੇ ਤੇਲ ਉਦਯੋਗ ਐਸੋਸੀਏਸ਼ਨਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਬਜ਼ਾਰ ਵਿੱਚ ਵੱਖ-ਵੱਖ ਆਕਾਰ ਦੇ ਪੈਕੇਜਾਂ ਦੀ ਵਧਦੀ ਗਿਣਤੀ ਦੀ ਸਮੱਸਿਆ ਦਾ ਸਮਾਧਾਨ  ਕਰਨਾ ਹੈ,  ਜਿਸ ਨਾਲ ਖਪਤਕਾਰਾਂ ਲਈ ਕੀਮਤਾਂ ਦੀ ਤੁਲਨਾ ਕਰਨਾ ਅਤੇ ਸੋਚ ਸਮਝ ਕੇ ਖਰੀਦਦਾਰੀ ਕਰਨ ਦੇ ਫੈਸਲੇ ਲੈਣਾ ਮੁਸ਼ਕਲ  ਹੋ ਜਾਂਦਾ ਹੈ।

ਖਾਣ ਵਾਲੇ ਤੇਲ ਦੀ ਪੈਕੇਜਿੰਗ ਅਤੇ ਲੇਬਲਿੰਗ ਲਈ ਖਪਤਕਾਰ-ਕੇਂਦ੍ਰਿਤ ਪ੍ਰਮੁੱਖ ਸੁਧਾਰ

  • ਪ੍ਰਮੁੱਖ ਖਾਣ ਵਾਲੇ ਤੇਲਾਂ ਅਤੇ ਮਿਸ਼ਰਿਤ ਖਾਣ ਵਾਲੇ ਤੇਲਾਂ ਲਈ ਨਿਰਧਾਰਿਤ ਮਿਆਰੀ ਪੈਕ ਆਕਾਰ

  • ਖਪਤਕਾਰ ਵੱਖ-ਵੱਖ ਬ੍ਰਾਂਡਾਂ ਦੀ ਕੀਮਤਾਂ ਦੀ ਤੁਲਨਾ ਵਧੇਰੇ ਆਸਾਨੀ ਨਾਲ ਕਰ ਸਕਣਗੇ ਅਤੇ ਪੈਸੇ ਦੇ ਬਦਲੇ ਮਿਲਣ ਵਾਲੇ ਮੁੱਲ ਦਾ ਸਹੀ ਢੰਗ ਨਾਲ ਮੁਲਾਂਕਣ ਕਰ ਸਕਣਗੇ।

  • ਪਾਰਦਰਸ਼ਿਤਾ ਵਧਾਉਣ ਲਈ ਮਾਤਰਾ ਅਤੇ ਬਰਾਬਰ ਭਾਰ ਦੋਵਾਂ ਦਾ ਐਲਾਨ ਕਰਨਾ

  • ਇਹ ਪ੍ਰਾਵਧਾਨ ਦੇਸ਼ ਵਿੱਚ ਨਿਰਮਿਤ ਅਤੇ ਆਯਾਤ ਕੀਤੇ ਦੋਹਾਂ ਤਰ੍ਹਾਂ ਦੇ ਖਾਣ ਵਾਲੇ ਤੇਲਾਂ ‘ਤੇ ਲਾਗੂ ਹੋਣਗੇ

  • ਨਿਰਮਾਤਾਵਾਂ, ਪੈਕਰਸ ਅਤੇ ਇਮਪੋਰਟਰਸ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ

ਨਿਰਧਾਰਿਤ ਮਿਆਰ ਪੈਕ ਆਕਾਰ

ਸੋਧੀ ਹੋਈ ਸਟੈਂਡਰਡ ਓਪਰੇਟਿੰਗ ਨੀਤੀ (ਐੱਸਓਪੀ)  ਵਿੱਚ ਪਾਮ ਆਇਲ, ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰ੍ਹੋਂ/ਰੇਪਸੀਡ ਤੇਲ, ਮੂੰਗਫਲੀ ਦਾ ਤੇਲ, ਤਿਲ ਦਾ ਤੇਲ, ਰਾਈਸ ਬ੍ਰਾਨ ਤੇਲ, ਕੌਟਨ ਸੀਡ ਤੇਲ ਅਤੇ ਮੱਕੀ ਦਾ ਤੇਲ ਸਮੇਤ ਪ੍ਰਮੁੱਖ ਖਾਣ ਵਾਲੇ ਤੇਲਾਂ ਅਤੇ ਮਿਸ਼ਰਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਿਤ ਕੀਤੇ ਗਏ ਹਨ।

ਅਨੁਮਾਨਿਤ ਮਿਆਰ ਪੈਕ ਆਕਾਰ ਇਸ ਤਰ੍ਹਾਂ ਹਨ:

  • 200 ਮਿਲੀ/ਗ੍ਰਾਮ

  • 500 ਮਿਲੀ/ਗ੍ਰਾਮ

  • 1 ਲੀਟਰ/ਕਿਲੋਗ੍ਰਾਮ

  • 2 ਲੀਟਰ/ਕਿਲੋਗ੍ਰਾਮ

  • 3 ਲੀਟਰ/ਕਿਲੋਗ੍ਰਾਮ

  • 4 ਲੀਟਰ/ਕਿਲੋਗ੍ਰਾਮ

  • 5 ਲੀਟਰ/ਕਿਲੋਗ੍ਰਾਮ

  • 15 ਲੀਟਰ/ਕਿਲੋਗ੍ਰਾਮ

  • 20 ਲੀਟਰ/ਕਿਲੋਗ੍ਰਾਮ

ਇਹ ਮਿਆਰੀ ਆਕਾਰਾਂ ਨਾਲ ਖਪਤਕਾਰ ਵੱਖ-ਵੱਖ ਬ੍ਰਾਂਡਾਂ ਦਰਮਿਆਨ ਕੀਮਤਾਂ ਦੀ ਤੁਲਨਾ ਕਰ ਸਕਣਗੇ ਅਤੇ ਸੋਚ-ਸਮਝ ਕੇ ਖਰੀਦਦਾਰੀ ਦਾ ਫੈਸਲੇ ਲੈ ਸਕਣਗੇ।

ਖਪਤਕਾਰ ਵਿਕਲਪਾਂ ਦੀ ਸੁਰੱਖਿਆ ਕਰਨਾ

200 ਮਿਲੀਲੀਟਰ ਜਾਂ 200 ਗ੍ਰਾਮ ਤੋਂ ਘੱਟ ਦੇ ਪੈਕੇਜ ਮਿਆਰੀ ਦੀ ਸੀਮਾ ਤੋਂ ਬਾਹਰ ਰਹਿਣਗੇ ਜਿਸ ਨਾਲ ਖਪਤਕਾਰਾਂ ਨੂੰ ਕਿਫਾਇਤੀ ਛੋਟੇ ਪੈਕ ਉਪਲਬਧ ਰਹਿਣਗੇ। ਘੱਟ ਮਾਤਰਾ ਵਿੱਚ ਪਾਏ ਜਾਣ ਵਾਲੇ ਖਾਣ ਵਾਲੇ ਤੇਲਾਂ ਨੂੰ ਵੀ ਮਿਆਰੀ ਪੈਕ ਆਕਾਰ ਤੋਂ ਛੋਟ ਦਿੱਤੀ ਗਈ ਹੈ।

ਵਾਧੂ ਉਪਾਅ ਅਤੇ ਲਾਗੂਕਰਨ

ਜੇਕਰ ਖਾਣ ਵਾਲੇ ਤੇਲ ਦੀ ਮਾਤਰਾ ਲੀਟਰ ਜਾਂ ਮਿਲੀਲੀਟਰ (ਵੌਲੀਅਮ) ਵਿੱਚ ਦਰਸਾਈ ਗਈ ਹੈ, ਤਾਂ ਪੈਕੇਜ 'ਤੇ ਬਰਾਬਰ ਭਾਰ ਵੀ ਸਪੱਸ਼ਟ ਤੌਰ 'ਤੇ ਦੱਸਿਆ ਜਾਣਾ ਚਾਹੀਦਾ ਹੈ। ਇਹ ਨਿਯਮ ਲੀਗਲ ਮੈਟਰੋਲੋਜੀ (ਪੈਕੇਜਡ ਕਮੋਡਿਟੀਜ) ਨਿਯਮਾਂ, 2011 ਦੇ ਅਨੁਸਾਰ ਲਾਗੂ ਕੀਤਾ ਜਾਵੇਗਾ। ਇਸ ਨਾਲ ਖਪਤਕਾਰਾਂ ਨੂੰ ਵੱਖ-ਵੱਖ ਬ੍ਰਾਂਡਾਂ ਦੇ ਉਤਪਾਦਾਂ ਦੀ ਤੁਲਨਾ ਕਰਨਾ ਅਤੇ ਬਿਹਤਰ ਖਰੀਦਦਾਰੀ ਫੈਸਲੇ ਲੈਣਾ ਆਸਾਨ ਹੋ ਜਾਵੇਗਾ।

ਨਵੇਂ ਪ੍ਰਾਵਧਾਨ ਭਾਰਤ ਵਿੱਚ ਪੈਦਾ ਹੋਣ ਵਾਲੇ ਅਤੇ ਆਯਾਤ ਕੀਤੇ ਜਾਣ ਵਾਲੇ ਦੋਵਾਂ ਤਰ੍ਹਾਂ ਦੇ ਖਾਣ ਵਾਲੇ ਤੇਲਾਂ 'ਤੇ ਲਾਗੂ ਹੋਣਗੇ। ਸੈਂਪਲਿੰਗ, ਟੈਸਟਿੰਗ, ਸ਼ੁੱਧ ਮਾਤਰਾ ਦੀ ਜਾਂਚ ਅਤੇ ਸਵੀਕਾਰਯੋਗ ਗਲਤੀਆਂ ਨਾਲ ਸਬੰਧਿਤ ਮੌਜੂਦਾ ਨਿਯਮ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਅਤੇ ਕਾਨੂੰਨੀ ਮਾਪ (ਪੈਕੇਜਡ ਕਮੋਡੀਟਿਜ) ਨਿਯਮਾਂ, 2011 ਦੇ ਅਨੁਸਾਰ ਲਾਗੂ ਰਹਿਣਗੇ। ਨਿਰਮਾਤਾਵਾਂ, ਪੈਕਰਸ ਅਤੇ ਆਯਾਤਕਾਂ ਨੂੰ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਹਾਲਾਂਕਿ, ਉਹ ਕਾਰੋਬਾਰ ਸਟੈਂਡਰਡ ਪੈਕ ਆਕਾਰ ਨੂੰ ਪਹਿਲਾਂ ਅਪਣਾਉਣਾ ਚਾਹੁੰਦੇ ਹਨ, ਉਹ ਅਜਿਹਾ ਤੁਰੰਤ ਕਰ ਸਕਦੇ ਹਨ।

ਮਿਆਰੀ ਪੈਕ ਆਕਾਰ ਲਾਗੂ ਹੋਣ ਨਾਲ ਖਪਤਕਾਰਾਂ ਲਈ ਵੱਖ-ਵੱਖ ਬ੍ਰਾਂਡਾਂ ਦੀਆਂ ਕੀਮਤਾਂ ਦੀ ਤੁਲਨਾ ਕਰਨਾ ਅਤੇ ਆਪਣੇ ਪੈਸੇ ਦੇ ਬਦਲੇ ਮਿਲਣ ਵਾਲੇ ਮੁੱਲ ਨੂੰ ਸਮਝਣਾ ਅਸਾਨ ਹੋ ਜਾਵੇਗਾ। ਇਸ ਨਾਲ ਖਪਤਕਾਰਾਂ ਨੂੰ ਵਧੇਰੇ ਸੂਚਿਤ ਅਤੇ ਪਾਰਦਰਸ਼ੀ ਖਰੀਦਦਾਰੀ ਦੇ ਫੈਸਲੇ ਲੈਣ ਵਿੱਚ ਵੀ ਮਦਦ ਮਿਲੇਗੀ। ਇਹ ਪਹਿਲ ਖਾਣ ਵਾਲੇ ਤੇਲ ਉਦਯੋਗ ਨੂੰ ਵੀ ਲਾਭ ਪਹੁੰਚਾਏਗੀ ਕਿਉਂਕਿ ਇਸ ਨਾਲ ਪੈਕੇਜਿੰਗ ਪ੍ਰਕਿਰਿਆਵਾਂ ਵਿੱਚ ਵਧੇਰੇ ਇਕਸਾਰਤਾ ਆਵੇਗੀ। ਮਿਆਰੀ ਪੈਕ ਆਕਾਰ ਨਾਲ ਪਾਲਣਾ ਅਸਾਨ ਹੋਵੇਗੀ, ਨਿਰਮਾਤਾਵਾਂ ਅਤੇ ਆਯਾਤਕਾਂ ਦਰਮਿਆਨ ਨਿਰਪੱਖ ਮੁਕਾਬਲੇ ਨੂੰ ਹੁਲਾਰਾ ਮਿਲੇਗਾ ਅਤੇ ਵਧੇਰੇ ਪਾਰਦਰਸ਼ੀ ਬਜ਼ਾਰ ਬਣਾਉਣ ਵਿੱਚ ਮਦਦ ਮਿਲੇਗੀ।

ਖਪਤਕਾਰ ਮਾਮਲੇ ਵਿਭਾਗ ਬਜ਼ਾਰ ਵਿੱਚ ਪਾਰਦਰਸ਼ਿਤਾ, ਨਿਰਪੱਖਤਾ ਅਤੇ ਖਪਤਕਾਰ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਸੁਧਾਰਾਂ ਰਾਹੀਂ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ।

 

ਜ਼ਰੂਰੀ ਲਿੰਕ ਲਗਾਓ

 

************

ਆਰਟੀ/ਐੱਸਬੀ/ਏਆਰਸੀ


(रिलीज़ आईडी: 2270308) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Telugu , Kannada , Malayalam