ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤ੍ਰਿਪੁਰਾ ਵਿੱਚ BSF ਦੀ ਲੰਕਾਮੂਰਾ ਸੀਮਾ ਚੌਕੀ ਦਾ ਨਿਰੀਖਣ ਕੀਤਾ, ਸੀਮਾ ਪਹਿਰੇਦਾਰਾਂ ਨਾਲ ਗੱਲਬਾਤ ਕਰਕੇ ਵਧਾਇਆ ਨੌਜਵਾਨਾਂ ਦਾ ਹੌਂਸਲਾ


ਅਸੀਮ ਧੀਰਜ, ਅਟੁੱਟ ਮਿਹਨਤ ਅਤੇ ਮਾਂ ਭਾਰਤੀ ਦੇ ਪ੍ਰਤੀ ਵਿਲੱਖਣ ਸ਼ਰਧਾ ਦੇ ਪ੍ਰਤੀਕ ਸਤਿਕਾਰਯੋਗ 'ਗੁਰੂਜੀ' ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ; RSS ਨੂੰ ਆਕਾਰ ਦੇਣ ਵਾਲੇਗੁਰੂ ਜੀ ਅੱਜ ਵੀ 'ਰਾਸ਼ਟਰ ਪਹਿਲਾਂ' ਦੇ ਪ੍ਰੇਰਨਾ ਸਰੋਤ

ਵਿਸ਼ਵ ਵਾਤਾਵਰਣ ਦਿਵਸ ਮੌਕੇ ਅਗਰਤਲਾ ਵਿੱਚ ‘ਅਗਰ’ (agar) ਦਾ ਬੂਟਾ ਲਗਾ ਕੇ ਸ਼੍ਰੀ ਅਮਿਤ ਸ਼ਾਹ ਨੇ ਦਿੱਤਾ ਹਰਿਤ ਭਾਰਤ ਦਾ ਸੁਨੇਹਾ

2019 ਤੋਂ ਹੁਣ ਤੱਕ CAPF ਜਵਾਨਾਂ ਨੇ ਲਗਾਏ 7.50 ਕਰੋੜ ਤੋਂ ਵੱਧ ਪੌਦੇ, ਅਗਲੇ ਵਰ੍ਹੇ 2 ਕਰੋੜ ਦਾ ਟੀਚਾ, ਹਰ ਜਵਾਨ ਇੱਕ ਪੌਦੇ ਨੂੰ ਪਰਿਵਾਰਕ ਮੈਂਬਰ ਮੰਨ ਕੇ ਕਰ ਰਿਹਾ ਦੇਖਭਾਲ

ਨਾਰਕੋਟਿਕਸ ਹੋਵੇ, ਮਨੁੱਖੀ ਤਸਕਰੀ, ਹਥਿਆਰਾਂ ਦੀ ਸਮਗਲਿੰਗ ਜਾਂ ਡਰੋਨ ਦੀ ਚੁਣੌਤੀ, BSF ਤ੍ਰਿਪੁਰਾ ਤੋਂ ਬੰਗਾਲ ਅਤੇ ਬਿਹਾਰ ਤੱਕ, ਸਰਹੱਦ ‘ਤੇ ਹਰ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕਰ ਰਹੀ

ਪੈਰਿਸ ਐਲਾਨ ਦੇ ਹਰ ਬਿੰਦੂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਭਾਰਤ ਬਣਿਆ ਵਾਤਾਵਰਣ ਦੀ ਸੁਰੱਖਿਆ ਦਾ ਗਲੋਬਲ ਮਾਡਲ, ਰਿਗਵੇਦ ਦੇ ਸੰਦੇਸ਼ ਨੂੰ ਮੋਦੀ ਸਰਕਾਰ ਨੇ ਜ਼ਮੀਨ ‘ਤੇ ਉਤਾਰਿਆ

ਗ੍ਰਹਿ ਮੰਤਰੀ ਨੇ ਕਿਹਾ ‘ਜਵਾਨ ਦੀ ਇੱਕ ਟਿਊਬਲਾਈਟ ਲਈ ਵੀ ਸਮਾਂ ਦੇਣ ਲਈ ਤਿਆਰ’ ਬਿਜਲੀ, ਗ੍ਰੀਨ ਐਨਰਜੀ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਨਾਲ ਮੋਦੀ ਸਰਕਾਰ ਬਦਲ ਰਹੀਆਂ ਸਰਹੱਦ ਦੀਆਂ ਚੌਂਕੀਆਂ ਦੀ ਤਸਵੀਰ

ਜਲਦੀ ਹੀ ਸਰਹੱਦਾਂ ‘ਤੇ ਲਾਂਚ ਹੋਵੇਗਾ ‘ਸਮਾਰਟ ਬੌਰਡਰ’ ਦਾ ਪਾਇਲਟ ਪ੍ਰੋਜੈਕਟ: ਕਟਿੰਗ ਐੱਜ ਟੈਕਨੋਲੋਜੀ, ਡਰੋਨ ਸੈਂਸਰ ਅਤੇ ਸਮਾਰਟ ਫੈਂਸਿੰਗ ਨਾਲ ਬਣ ਰਿਹਾ ਸਮਾਰਟ ਸੁਰੱਖਿਆ ਗਰਿੱਡ

ਸੀਮਾ ਸੁਰੱਖਿਆ ਹੁਣ ਆਈਸੋਲੇਸ਼ਨ ਵਿੱਚ ਨਹੀਂ, DM, SP, ਪਟਵਾਰੀ, ਸਰਪੰਚ ਤੋਂ ਲੈ ਕੇ ਮਾਡਰਨ ਟੈਕਨੋਲੋਜੀ ਅਤੇ BSF ਜਵਾਨਾਂ ਦੀ ਮਿਹਨਤ ਮਿਲ ਕੇ ਬਣਾਉਣਗੇ ਲੀਕ-ਪਰੂਫ ਸੁਰੱਖਿਆ ਗਰਿੱਡ

ਬਾਰਡਰ ਫੈਂਸਿੰਗ ਦਾ ਮੈਗਾ ਆਧੁਨਿਕੀਕਰਣ - 650 ਕਿਲੋਮੀਟਰ ਫੈਂਸਿੰਗ ਦਾ ਨਵੀਨੀਕਰਣ, 119 ਕਿਲੋਮੀਟਰ ਨਵੀਂ ਫੈਂਸਿੰਗ ਨੂੰ ਮਨਜ਼ੂਰੀ, ਪਹਿਲਾ ਪੜਾਅ ਸ਼ੁਰੂ

Posted On: 05 JUN 2026 4:50PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਲੰਕਾਮੁਰਾ ਵਿਖੇ ਸਰਹੱਦੀ ਚੌਕੀ (ਬੀਓਪੀ) ਦਾ ਨਿਰੀਖਣ ਕੀਤਾ ਅਤੇ ਬੀਐੱਸਐੱਫ ਜਵਾਨਾਂ ਨਾਲ ਗੱਲਬਾਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ,  ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਅਗਰ ਦਾ ਇੱਕ ਪੌਦਾ ਲਗਾਇਆ। ਇਸ ਮੌਕੇ ਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਣਿਕ ​​ਸਾਹਾ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਸਰਹੱਦ ਪ੍ਰਬੰਧਨ ਸਕੱਤਰ ਅਤੇ ਸਰਹੱਦੀ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਬੋਲਦਿਆਂ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਕ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। 2019 ਤੋਂ ਲੈ ਕੇ ਹੁਣ ਤੱਕ, ਸਾਡੇ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਦੇ ਜਵਾਨਾਂ ਨੇ 7.5 ਕਰੋੜ ਤੋਂ ਵੱਧ ਪੌਦੇ ਲਗਾਉਣ ਦ ਕੰਮ ਕੀਤਾ ਹੈ। ਇਸ ਵਰ੍ਹੇ, 40 ਲੱਖ ਤੋਂ 60 ਲੱਖ ਪੌਦੇ ਲਗਾਏ ਜਾਣਗੇ ਅਤੇ ਪਹਿਲਾਂ ਲਗਾਏ ਗਏ ਪੌਦਿਆਂ ਵਿੱਚੋ ਜੋ ਵੀ ਰੁੱਖ ਨਹੀਂ ਬਚੇ ਸਨ, ਉਨ੍ਹਾਂ ਸਾਰੇ ਰੁੱਖਾਂ ਨੂੰ ਦੁਬਾਰਾ ਲਗਾਉਣ ਦਾ ਕੰਮ ਕੀਤਾ ਜਾਵੇਗਾ। ਅਗਲੇ ਸਾਲ, CAPF ਦੇ ਜਵਾਨ 2 ਕਰੋੜ ਪੌਦੇ ਲਗਾਉਣਗੇ, ਜਿਸ ਨਾਲ ਵਾਤਾਵਰਣ ਅਤੇ ਦੇਸ਼ ਦੋਵਾਂ ਦੀ ਸੇਵਾ ਹੋਵੇਗੀ।

ਸ਼੍ਰੀ ਅਮਿਤ ਸ਼ਾਹ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ 'ਤੇ ਵਾਤਾਵਰਣ ਦੀ ਸੰਭਾਲ ਦੀ ਮਹੱਤਤਾ ਅਤੇ ਇਸ ਦਿਸ਼ਾ ਵਿੱਚ ਮੋਦੀ ਸਰਕਾਰ ਦੇ ਕਾਰਜਾਂ ਤੇ ਚਾਨਣਾ ਪਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਓਜ਼ੋਨ ਦੀ ਪਰਤ ਹੀ ਸੂਰਜ ਦੀਆਂ ਕਿਰਨਾਂ ਨੂੰ ਮਨੁੱਖਾਂ ਅਤੇ ਹੋਰ ਜੀਵਾਂ ਲਈ ਢੁਕਵਾਂ ਬਣਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਰੁੱਖਾਂ ਦੀ ਗਿਣਤੀ ਨੂੰ ਵਧਾਉਣਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਤਾਵਰਣ ਸੰਭਾਲ ਵੱਲ ਕਈ ਕਦਮ ਇੱਕੋ ਸਮੇਂ ਚੁੱਕੇ ਹਨ। ਇਸ ਦਿਸ਼ਾ ਵਿੱਚ, ਇੱਕ ਤਰ੍ਹਾਂ ਨਾਲ ਭਾਰਤ ਦਾ ਮਾਡਲ ਪੈਰਿਸ ਕਾਨਫਰੰਸ ਵਿੱਚ ਆਦਰਸ਼ ਮਾਡਲ ਵਜੋਂ ਸਵੀਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਪੈਰਿਸ ਐਲਾਨਨਾਮੇ ਦੇ ਹਰ ਪਹਿਲੂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਕੇ, ਰਿਗਵੇਦ ਦੇ ਵਾਤਾਵਰਣ ਦੀ ਸੁਰੱਖਿਆ ਦੇ ਸੰਦੇਸ਼ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਨੀਆ ਸਾਹਮਣੇ ਸਾਬਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀਏਪੀਐੱਫ ਦੇ ਸਾਰੇ ਜਵਾਨ ਬਹੁਤ ਸਮਰਪਣ ਨਾਲ ਇੱਕ ਰੁੱਖ ਨੂੰ ਆਪਣਾ ਪਰਿਵਾਰਕ ਮੈਂਬਰ ਮੰਨ ਕੇ ਇਸ ਦੀ ਦੇਖਭਾਲ ਕਰ ਰਹੇ ਹਨ। ਇਹ ਸਰਕਾਰੀ ਨਿਰਦੇਸ਼ਾਂ ਤੋਂ ਪ੍ਰੇਰਿਤ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ, ਸਗੋਂ ਇੱਕ ਕੁਦਰਤੀ ਆਦਤ ਹੋਣੀ ਚਾਹੀਦੀ ਹੈ, ਕਿਉਂਕਿ ਇਹੋ ਆਦਤ ਸਾਨੂੰ ਬਚਾ ਸਕਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ, ਸੀਮਾ ਸੁਰੱਖਿਆ ਬਲ (BSF) ਦੀ 37ਵੀਂ ਬਟਾਲੀਅਨ ਦੇ ਜਵਾਨਾਂ ਲਈ ਆਵਾਸ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ, ਅਤੇ ਬੀਐੱਸਐੱਫ ਦੀ 97ਵੀਂ ਬਟਾਲੀਅਨ ਵਿਖੇ ਕੁਆਰਟਰ ਗਾਰਡ ਕੰਪਲੈਕਸ ਦਾ ਵਰਚੁਅਲ ਤੌਰ ‘ਤੇ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਲਈ ਸਹੂਲਤਾਂ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਕਾਰਜ ਕੀਤੇ ਹਨ। ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਸਬੰਧੀ ਚਿੰਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਰਹਿਣ ਲਈ ਮਕਾਨ ਦੀ ਵੀ ਚਿੰਤਾ ਕੀਤੀ ਹੈ। ਉਨ੍ਹਾਂ ਕਿਹਾ ਕਿ BSF ਦਾ ਨਾਂ ਲੈਂਦੇ ਹੀ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸਤਿਕਾਰ ਦੀ ਭਾਵਨਾ ਆਉਂਦੀ ਹੈ; ਅਤੇ ਇਹ ਤੱਥ ਨੂੰ ਦਰਸਾਉਂਦਾ ਹੈ ਕਿ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਸ਼ ਜੀ ਜਨਤਾ ਦੇਖ ਰਹੀ ਹੈ, ਮਹਿਸੂਸ ਕਰ ਰਹੀ ਹੈ ਅਤੇ ਤੁਹਾਡੀ ਤਪੱਸਿਆ, ਕੁਰਬਾਨੀ ਅਤੇ ਸਮਰਪਣ ਨੂੰ ਵੀ ਮਾਨਤਾ ਦੇ ਰਹੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬੀਐੱਸਐੱਫ ਕੋਲ ਮਹੱਤਵਪੂਰਨ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਇੰਨੀ ਵੱਡੀ ਸਰਹੱਦ ‘ਤੇ ਹਰ ਥਾਂ 'ਤੇ ਵੱਖ-ਵੱਖ ਚੁਣੌਤੀਆਂ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿੱਥੇ –ਜਿੱਥੇ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਅਤੇ ਹਥਿਆਰਬੰਦ ਬਲ ਤੈਨਾਤ ਹਨ, ਉੱਥੇ 'ਸਮਾਰਟ ਬਾਰਡਰ' ਦਾ ਨਿਰਮਾਣ ਕਰਨਗੇ। ਇੱਕ ਚਹੁੰ-ਪੱਖੀ ਸੁਰੱਖਿਆ ਰਣਨੀਤੀ ਰਾਹੀਂ, ਸਥਾਨਕ ਪ੍ਰਸ਼ਾਸਨ, ਤਕਨਾਲੋਜੀ ਅਤੇ ਜਵਾਨਾਂ ਦੀ ਮਿਹਨਤ ਨੂੰ ਏਕੀਕ੍ਰਿਤ ਕਰਦੇ ਹੋਏ ਸਰਹੱਦਾਂ ਨੂੰ ਅਜਿੱਤ ਬਣਾਉਣ ਦਾ ਟੀਚਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਸਮਾਰਟ ਬਾਰਡਰ ਦਾ ਸੰਕਲਪ ਆਪਣੇ ਆਖਰੀ ਪੜਾਅ ਵਿੱਚ ਹੈ ਅਤੇ ਇਸ ਦਾ ਇੱਕ ਪਾਇਲਟ ਪ੍ਰੋਜੈਕਟ ਜਲਦੀ ਹੀ ਅਸੀਂ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਦੇਸ਼ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਸੱਤ ਜਾਂ ਅੱਠ ਥਾਵਾਂ 'ਤੇ ਇਸ ਪਾਇਲਟ ਪ੍ਰੋਜੈਕਟ ਨੂੰ ਸ਼ੁਰੂ ਕਰਾਂਗੇ।

ਪਾਇਲਟ ਪ੍ਰੋਜੈਕਟ ਦੌਰਾਨ ਜੋ ਵੀ ਸ਼ੁਰੂਆਤੀ ਸਮੱਸਿਆਵਾਂ ਆਉਣਗੀਆਂ, ਉਨ੍ਹਾਂ ਨੂੰ ਹੱਲ ਕਰਕੇ, ਸਰਹੱਦ ਨੂੰ ਸਮਾਰਟ ਬਾਰਡਰ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧਾਂਗੇ। ਇਸ ਸੰਕਲਪ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ, ਐੱਸਪੀ, ਪਿੰਡ ਦੇ ਪਟਵਾਰੀ ਅਤੇ ਸਰਪੰਚ ਦੀ ਵੀ ਭੂਮਿਕਾ ਹੋਵੇਗੀ। ਜਦੋਂ ਤੱਕ ਅਸੀਂ ਸਰਹੱਦ ਨੂੰ ਅਜਿੱਤ ਨਹੀਂ ਬਣਾ ਸਕਦੇ। ਜੇਕਰ ਅਸੀਂ ਆਈਸੋਲੇਸ਼ਨ ਵਿੱਚ ਸਰਹੱਦੀ ਸੁਰੱਖਿਆ ਕਲਪਨਾ ਕਰਦੇ ਹਾਂ ਤਾਂ ਉਹ ਕਦੇ ਵੀ ਸਫਲ ਨਹੀਂ ਹੋ ਸਕਦੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤ੍ਰਿਪੁਰਾ ਫਰੰਟੀਅਰ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਜੋ ਦੇਸ਼ ਦੀ ਸਰਹੱਦ ਦੀ ਰੱਖਿਆ ਕਰਦਾ ਹੈ । ਉਨ੍ਹਾਂ ਨੇ ਕਿਹਾ ਕਿ, ਸਰਹੱਦੀ ਵਾੜ ਦੇ  ਆਧੁਨਿਕੀਕਰਣ ਲਈ 15 ਵਰ੍ਹਿਆਂ ਤੋਂ ਪੁਰਾਣੀ ਲਗਭਗ 650 ਕਿਲੋਮੀਟਰ ਲੰਬੀ ਵਾੜ ਵਿੱਚੋਂ 119 ਕਿਲੋਮੀਟਰ ਨਵੀਂ ਵਾੜ ਨੂੰ ਵੀ ਅਸੀਂ ਪ੍ਰਵਾਨਗੀ ਦੇ ਦਿੱਤੀ ਹੈ।  ਉਨ੍ਹਾਂ ਅੱਗੇ ਕਿਹਾ ਕਿ ਜਵਾਨਾਂ ਦੀਆੰ ਸਹੂਲਤਾਂ ਲਈ ਸਰਹੱਦੀ ਚੌਕੀਆਂ ਨੂੰ ਬਿਜਲੀ ਸਪਲਾਈ,  ਗ੍ਰੀਨ ਐਨਰਜੀ ਪਹਿਲਕਦਮੀਆਂ, ਜਵਾਨਾਂ ਲਈ ਸੁਰੱਖਿਅਤ ਪੀਣ ਵਾਲਾ ਪਾਣੀ ਆਦਿ ਪ੍ਰੋਜੈਕਟ ਨਾ ਸਿਰਫ਼ ਸ਼ੁਰੂ ਕੀਤੇ ਗਏ ਹਨ ਸਗੋਂ ਅਸੀਂ ਉਨ੍ਹਾਂ ਨੂੰ ਪੂਰਾ ਵੀ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਤਿੰਨ ਪਾਸਿਆਂ ਤੋਂ ਸਰਹੱਦਾਂ ਨਾਲ ਘਿਰਿਆ ਇੱਕ ਸੰਵੇਦਨਸ਼ੀਲ ਰਾਜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਡੇ ਸਾਰਿਆਂ ਲਈ ਇੱਕ ਟੀਚਾ ਰੱਖਿਆ ਹੈ: 2047 ਤੱਕ ਭਾਰਤ ਨੂੰ ਇੱਕ ਪੂਰੀ ਤਰ੍ਹਾਂ ਵਿਕਸਿਤ ਬਣਾਉਣਾ ਹੈ। 2047 ਤੱਕ ਭਾਰਤ ਨੂੰ ਪੂਰਨ ਵਿਕਸਿਤ ਬਣਾਉਣ ਲਈ ਭਾਰਤ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਬਣਾਉਣਾ ਹੋਵੇਗਾ। ਸਾਨੂੰ ਦੇਸ਼ ਨੂੰ ਤਸਕਰੀ, ਮਨੁੱਖੀ ਤਸਕਰੀ, ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਸੁਰੱਖਿਅਤ ਕਰਨਾ ਹੋਵੇਗਾ। ਹਰ ਚੀਜ਼ ਲਈ ਸੁਰੱਖਿਆ ਦਾ ਉਪਾਅ ਹੋਵੇ, ਅਜਿਰਾ 'ਸਮਾਰਟ ਸੁਰੱਖਿਆ ਗਰਿੱਡ' ਬਣਾਉਣ ਦਾ ਕੰਮ ਭਾਰਤ ਸਰਕਾਰ ਨੇ ਹੱਥ ਵਿੱਚ ਲਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਵਾੜ ਦੀ ਸੁਰੱਖਿਆ ਦੇ ਪੂਰੇ ਸੰਕਲਪ ਅਤੇ ਸਾਡੇ ਕਾਰਜ ਸੱਭਿਆਚਾਰ ਨੂੰ ਬਦਲਣ ਦੀ ਹੁਣ ਜ਼ਰੂਰਤ ਹੈ। ਸਾਡੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਸਮਾਜਿਕ ਬੁਰਾਈ ਤੋਂ ਰਾਸ਼ਟਰ ਅਤੇ ਇਸ ਦੀਆਂ ਸਰਹੱਦਾਂ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਦੀ ਸਮਾਰਟ ਫੈਂਸਿੰਗ ਅਤੇ  ਚਾਰ-ਪੱਧਰੀ ਸੁਰੱਖਿਆ ਗਰਿੱਡ ਦੇ ਸੰਕਲਪ ਨੂੰ ਆਉਣ ਵਾਲੇ ਦਿਨਾਂ ਵਿੱਚ ਸਰਹੱਦ ਦੀ ਸੁਰੱਖਿਆ ਕਰਨ ਵਾਲੇ ਹਰ ਕੇਂਦਰੀ ਹਥਿਆਰਬੰਦ ਪੁਲਿਸ ਬਲ ਦਾ ਕਾਰਜ ਸੱਭਿਆਚਾਰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ।

ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਅੱਜ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF), ਅਸਾਮ ਰਾਈਫਲਜ਼, ਰਾਸ਼ਟਰੀ ਸੁਰੱਖਿਆ ਗਾਰਡ (NSG), ਦਿੱਲੀ ਪੁਲਿਸ, ਨਾਰਕੋਟਿਕਸ ਕੰਟਰੋਲ ਬਿਊਰੋ (NCB), ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB), ਰਾਸ਼ਟਰੀ ਜਾਂਚ ਏਜੰਸੀ (NIA), ਪੁਲਿਸ ਖੋਜ ਅਤੇ ਵਿਕਾਸ ਬਿਊਰੋ (BPR&D), ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF), ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (NDMA) ਅਤੇ ਅੰਤਰ-ਰਾਜੀ ਪ੍ਰੀਸ਼ਦ ਸਕੱਤਰੇਤ (ISCS) ਸਮੇਤ ਗ੍ਰਹਿ ਮੰਤਰਾਲੇ ਦੇ ਅਧੀਨ ਸਾਰੇ ਦਫ਼ਤਰਾਂ ਨੇ ਦੇਸ਼ ਭਰ ਵਿੱਚ 5 ਲੱਖ ਤੋਂ ਵੱਧ ਪੌਦੇ ਲਗਾਏ।

********

ਆਰਕੇ/ਪੀਆਰ/ਪੀਐੱਸ/ਬਲਜੀਤ


(Release ID: 2270307) ਵਿਜ਼ੀਟਰ ਕਾਊਂਟਰ : 72