ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ (ਪੀਐੱਮਐੱਸਐੱਮਏ) ਦੇ ਇੱਕ ਦਹਾਕੇ ਪੂਰੇ ਹੋਣ ‘ਤੇ ਰਾਸ਼ਟਰ ਵਿਆਪੀ ਸਮਾਰੋਹ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ “ਪੀਐੱਮਐੱਸਐੱਮਏ ਦੇ 10 ਵਰ੍ਹੇ- ਦੇਖਭਾਲ ਦਾ ਇੱਕ ਦਹਾਕਾ” ਸਮਾਰੋਹ ਦੀ ਰਾਸ਼ਟਰੀ ਸ਼ੁਰੂਆਤ ਦੀ ਪ੍ਰਧਾਨਗੀ ਕਰਨਗੇ
ਪੀਐੱਮਐੱਸਐੱਮਏ ਦੇ ਤਹਿਤ ਯਕੀਨੀ ਨੌਂ ਮੁਫ਼ਤ ਸੇਵਾਵਾਂ ਨੂੰ ਹੁਲਾਰਾ ਦੇਣ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਾਗਰੂਕਤਾ ਅਤੇ ਪ੍ਰਚਾਰ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ
ਪੀਐੱਮਐੱਸਐੱਮਏ ਦੇ ਤਹਿਤ ਸੁਰਕਸ਼ਿਤ ਮਾਤ੍ਰਿਤਵ ਦੇ ਇੱਕ ਦਹਾਕੇ ਨੂੰ ਚਿਨ੍ਹਿਤ ਕਰਨ ਲਈ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਦੁਆਰਾ 75 ਰੁਪਏ ਦਾ ਵਿਸ਼ੇਸ਼ ਸਮਾਰਕ ਸਿੱਕਾ ਅਤੇ 5 ਰੁਪਏ ਦਾ ਡਾਕ ਟਿਕਟ ਜਾਰੀ ਕੀਤਾ ਜਾਵੇਗਾ
प्रविष्टि तिथि:
08 JUN 2026 3:19PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਕੱਲ੍ਹ (9 ਜੂਨ 2026) ਤੋਂ ਰਾਸ਼ਟਰ ਵਿਆਪੀ ਸਮਾਰੋਹਾਂ ਦੀ ਸ਼ੁਰੂਆਤ ਕਰੇਗਾ, ਜੋ “ਪੀਐੱਮਐੱਸਐੱਮਏ ਦੇ 10 ਵਰ੍ਹੇ- ਦੇਖਭਾਲ ਦਾ ਇੱਕ ਦਹਾਕਾ” ਦੇ ਯਾਦਗਾਰੀ ਉਤਸਵ ਮਨਾਉਣਗੇ। ਇਹ ਸਮਾਰੋਹ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ (ਪੀਐੱਮਐੱਸਐੱਮਏ) ਦੇ ਸਫ਼ਲ ਲਾਗੂਕਰਨ ਦੇ ਇੱਕ ਦਹਾਕੇ ਨੂੰ ਚਿੰਨ੍ਹਿਤ ਕਰਦਾ ਹੈ, ਜੋ ਭਾਰਤ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚੋਂ ਇੱਕ ਹੈ ਜਿਸ ਦਾ ਉਦੇਸ਼ ਸੁਰੱਖਿਅਤ ਗਰਭ ਅਵਸਥਾ ਅਤੇ ਸਵਸਥ ਮਾਤ੍ਰਿਤਵ ਨੂੰ ਯਕੀਨੀ ਬਣਾਉਣਾ ਹੈ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਕਰਨਗੇ।
ਉਤਸਵਾਂ ਦੇ ਹਿੱਸੇ ਵਜੋਂ, ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੀਐੱਮਐੱਸਐੱਮਏ ਦੇ ਤਹਿਤ ਉਪਲਬਧ ਨੌਂ ਯਕੀਨੀ ਮੁਫ਼ਤ ਸੇਵਾਵਾਂ ਦਾ ਲਾਭ ਚੁੱਕਣ ਲਈ ਪ੍ਰੋਤਸਾਹਿਤ ਕਰਨ ਅਤੇ ਸਮੇਂ ਸਿਰ ਅਤੇ ਗੁਣਵੱਤਾਪੂਰਨ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਦੇ ਮਹੱਤਵ ਨੂੰ ਉਤਸ਼ਾਹਿਤ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਾਗਰੂਕਤਾ ਅਤੇ ਆਊਟਰੀਚ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ ਦੇ ਦੇਸ਼ ਭਰ ਵਿੱਚ ਸੁਰੱਖਿਅਤ ਮਾਤ੍ਰਿਤਵ ਨੂੰ ਹੁਲਾਰਾ ਦੇਣ ਅਤੇ ਮਾਤ੍ਰਿ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਦਹਾਕੇ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਦੁਆਰਾ ਇੱਕ ਵਿਸ਼ੇਸ਼ 75 ਰੁਪਏ ਦਾ ਸਮਾਰਕ ਸਿੱਕਾ ਅਤੇ ਇੱਕ 5 ਰੁਪਏ ਦਾ ਡਾਕ ਟਿਕਟ ਜਾਰੀ ਕੀਤਾ ਜਾਵੇਗਾ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 9 ਜੂਨ, 2016 ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਗਰਭਵਤੀ ਮਹਿਲਾਵਾਂ ਨੂੰ ਹਰ ਮਹੀਨੇ ਦੀ 9 ਤਾਰੀਖ ਨੂੰ ਮੁਫ਼ਤ ਵਿਆਪਕ ਅਤੇ ਗੁਣਵੱਤਾਪੂਰਨ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ (ਏਐੱਨਸੀ) ਸੇਵਾਵਾਂ ਪ੍ਰਦਾਨ ਕਰਕੇ ਮਾਤ੍ਰਿ ਅਤੇ ਨਵਜੰਮੇ ਬੱਚੇ ਦੀ ਸਿਹਤ ਸੰਭਾਲ ਦੇ ਦ੍ਰਿਸ਼ ਨੂੰ ਬਦਲਣ ਵਿੱਚ ਇੱਕ ਦਹਾਕਾ ਬਿਤਾਇਆ ਹੈ।
ਉੱਤਮਤਾ ਦੇ ਇੱਕ ਦਹਾਕੇ (2016-26) ਨੂੰ ਚਿੰਨ੍ਹਿਤ ਕਰਦੇ ਹੋਏ, ਪੀਐੱਮਐੱਸਐੱਮਏ ਭਾਰਤ ਸਰਕਾਰ ਦੀ ਪ੍ਰਜਨਨ, ਮਾਤ੍ਰਿ, ਨਵਜੰਮੇ ਬੱਚੇ, ਬੱਚੇ ਅਤੇ ਕਿਸ਼ੋਰ ਸਿਹਤ (ਆਰਐੱਮਐੱਨਐੱਚ+ਏ) ਰਣਨੀਤੀ ਦੇ ਤਹਿਤ ਨਿਰੰਤਰ ਦੇਖਭਾਲ ਦ੍ਰਿਸ਼ਟੀਕੋਣ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ, ਜੋ ਜਣੇਪੇ ਤੋਂ ਪਹਿਲਾ ਦੇਖਭਾਲ (ਏਐੱਨਸੀ) ਦੀ ਗੁਣਵੱਤਾ, ਕਵਰੇਜ, ਡਾਇਗਨੌਸਟਿਕਸ ਅਤੇ ਸਲਾਹ ਸੇਵਾਵਾਂ ਨੂੰ ਬਦਲਣ ਲਈ ਸਮਰਪਿਤ ਹੈ, ਜਿਸ ਨਾਲ ਕਰੋੜਾਂ ਪਰਿਵਾਰਾਂ ‘ਤੇ ਪ੍ਰਭਾਵ ਪੈਂਦਾ ਹੈ ਅਤੇ ਦੇਸ਼ ਦੇ ਮਾਤ੍ਰਿ ਮੌਤ ਦਰ (ਐੱਮਐੱਮਆਰ) ਵਿੱਚ ਜ਼ਿਕਰਯੋਗ ਕਮੀ ਆਉਂਦੀ ਹੈ।
*****
ਐੱਸਆਰ/ਬਲਜੀਤ
(रिलीज़ आईडी: 2270301)
आगंतुक पटल : 7