ਗ੍ਰਹਿ ਮੰਤਰਾਲਾ
ਗ਼ਰੀਬ ਕਲਿਆਣ ਮੋਦੀ ਸਰਕਾਰ ਦੀ ਸਰਬਉੱਚ ਤਰਜੀਹ: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮਤੰਰੀ ਸ਼੍ਰੀ ਅਮਿਤ ਸਾਹ
ਸਰਕਾਰ ਨੇ ਗ਼ਰੀਬ ਕਲਿਆਣ ਦੇ 12 ਵਰ੍ਹਿਆਂ ਵਿੱਚ ਕਰੋੜਾਂ ਨਾਗਰਿਕਾਂ ਨੂੰ ਬੈਂਕਿੰਗ ਸੁਵਿਧਾ, ਵਿੱਤੀ ਸੁਰੱਖਿਆ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨਾਲ ਜੋੜਿਆ
ਦੇਸ਼ ਦੇ ਗ਼ਰੀਬਾਂ ਨੂੰ ਆਰਥਿਕ ਮੁੱਖਧਾਰਾ ਨਾਲ ਜੋੜ ਕੇ ਰੱਖੀ ਜਾ ਰਹੀ ‘ਵਿਕਸਿਤ ਭਾਰਤ’ ਦੀ ਮਜ਼ਬੂਤ ਨੀਂਹ
Posted On:
08 JUN 2026 12:55PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ਼ਰੀਬ ਕਲਿਆਣ ਮੋਦੀ ਸਰਕਾਰ ਦੀ ਸਰਬਉੱਚ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗ਼ਰੀਬ ਕਲਿਆਣ ਦੇ 12 ਵਰ੍ਹਿਆਂ ਵਿੱਚ ਕਰੋੜਾਂ ਨਾਗਰਿਕਾਂ ਨੂੰ ਅੰਨ ਯੋਜਨਾ, ਪੀਐੱਮ ਆਵਾਸ, ਜਨ-ਧਨ, ਮੁਦਰਾ ਲੋਨ, ਪੀਐੱਮ ਸਵੈਨਿਧੀ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦੇ ਜ਼ਰੀਏ ਬੈਂਕਿੰਗ ਸੁਵਿਧਾ, ਵਿੱਤੀ ਸੁਰੱਖਿਆ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨਾਲ ਜੋੜਿਆ ਹੈ।
ਇੱਕ ਐਕਸ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਗ਼ਰੀਬ ਕਲਿਆਣ ਮੋਦੀ ਸਰਕਾਰ ਦੀ ਸਰਬਉੱਚ ਤਰਜੀਹ ਹੈ। ਸਰਕਾਰ ਨੇ #12YearsOfGaribKalyan ਵਿੱਚ ਅੰਨ ਯੋਜਨਾ, ਪੀਐੱਮ ਆਵਾਸ, ਜਨ-ਧਨ, ਮੁਦਰਾ ਲੋਨ, ਪੀਐੱਮ ਸਵੈਨਿਧੀ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਨਾਲ ਕਰੋੜਾਂ ਨਾਗਰਿਕਾਂ ਨੂੰ ਬੈਂਕਿੰਗ ਸੁਵਿਧਾ, ਵਿੱਤੀ ਸੁਰੱਖਿਆ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨਾਲ ਜੋੜਿਆ ਹੈ। ਬੁਨਿਆਦੀ ਸੁਵਿਧਾਵਾਂ, ਸਮਾਜਿਕ ਸੁਰੱਖਿਆ ਅਤੇ ਬਿਹਤਰ ਜੀਵਨ ਪੱਧਰ ਦੇ ਜ਼ਰੀਏ ਦੇਸ਼ ਦੇ ਗ਼ਰੀਬਾਂ ਨੂੰ ਆਰਥਿਕ ਮੁੱਖਧਾਰਾ ਨਾਲ ਜੋੜ ਕੇ ‘ਵਿਕਸਿਤ ਭਾਰਤ’ ਦੀ ਮਜ਼ਬੂਤ ਨੀਂਹ ਦਾ ਨਿਰਮਾਣ ਕੀਤਾ ਜਾ ਰਿਹਾ ਹੈ।”
****
ਆਰਕੇ/ਪੀਆਰ/ਪੀਐੱਸ/ਏਕੇ
(Release ID: 2270261)
ਵਿਜ਼ੀਟਰ ਕਾਊਂਟਰ : 66
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Bengali-TR
,
Gujarati
,
Odia
,
Tamil
,
Telugu
,
Kannada
,
Malayalam