ਟੈਕਸਟਾਈਲ ਮੰਤਰਾਲਾ
azadi ka amrit mahotsav

ਸਰਕਾਰ ਨੇ ਕਿਸਾਨਾਂ ਅਤੇ ਟੈਕਸਟਾਈਲ ਉਦਯੋਗ ਦੇ ਹਿਤਾਂ ਵਿੱਚ ਸੰਤੁਲਨ ਬਣਾਈ ਰੱਖਦੇ ਹੋਏ 1 ਜੂਨ ਤੋਂ 31 ਅਕਤੂਬਰ, 2026 ਤੱਕ ਕਪਾਹ ਦੇ ਆਯਾਤ ’ਤੇ ਕਸਟਮ ਡਿਊਟੀ ਤੋਂ ਅਸਥਾਈ ਛੋਟ ਦਿੱਤੀ ਹੈ

प्रविष्टि तिथि: 30 MAY 2026 5:28PM by PIB Chandigarh

ਕਪਾਹ ਕਿਸਾਨਾਂ ਅਤੇ ਸਮੁੱਚੀ ਕਪਾਹ ਮੁੱਲ ਲੜੀ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ 1 ਜੂਨ ਤੋਂ 31 ਅਕਤੂਬਰ, 2026 ਤੱਕ ਕਪਾਹ ਦੇ ਆਯਾਤ ‘ਤੇ ਕਸਟਮ ਡਿਊਟੀ ਤੋਂ ਅਸਥਾਈ ਛੋਟ ਦੇਣ ਦਾ ਸਰਗਰਮ ਅਤੇ ਸੰਤੁਲਿਤ ਫ਼ੈਸਲਾ ਲਿਆ ਹੈ।

ਕਪਾਹ ਦੇ ਆਫ਼-ਸੀਜ਼ਨ ਦੌਰਾਨ ਲਾਗੂ ਇਹ ਉਪਾਅ ਟੈਕਸਟਾਈਲ ਉਦਯੋਗ ਲਈ ਕਪਾਹ ਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਏਗਾ, ਐੱਮਐੱਸਐੱਮਈ ਖੇਤਰ ਨੂੰ ਸਮਰਥਨ ਦੇਵੇਗਾ, ਇਨਪੁਟ ਲਾਗਤਾਂ ਨੂੰ ਕਾਬੂ ਰੱਖਣ ਵਿੱਚ ਮਦਦ ਕਰੇਗਾ ਅਤੇ ਭਾਰਤੀ ਟੈਕਸਟਾਈਲ ਉਦਯੋਗ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ। ਨਾਲ ਹੀ, ਇਹ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਨ ਅਤੇ ਬਜ਼ਾਰ ਵਿੱਚ ਸਥਿਰਤਾ ਬਣਾਈ ਰੱਖਣ ਵਿੱਚ ਵੀ ਸਹਾਇਕ ਹੋਵੇਗਾ।

************

ਐੱਮਏਐੱਮ


(रिलीज़ आईडी: 2268782) आगंतुक पटल : 16
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Gujarati , Tamil , Malayalam