ਆਯੂਸ਼
azadi ka amrit mahotsav

ਅੰਤਰਰਾਸ਼ਟਰੀ ਯੋਗ ਦਿਵਸ 2026 ਦੀ ਥੀਮ 'ਸਿਹਤਮੰਦ ਉਮਰ ਲਈ ਯੋਗ' ਲੰਬੀ ਉਮਰ ਅਤੇ ਤੰਦਰੁਸਤੀ ਲਈ ਭਾਰਤ ਦੇ ਸੰਪੂਰਨ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੀ ਹੈ


“ਯੋਗ ਸੁੰਦਰ ਅਤੇ ਸਿਹਤਮੰਦ ਤਰੀਕੇ ਨਾਲ ਉਮਰ ਵਧਾਉਣ ਦੀ ਕਲਾ ਸਿਖਾਉਂਦਾ ਹੈ”: ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ

ਪਿਛਲੇ ਦਹਾਕੇ ਵਿੱਚ ਯੋਗ ਅਤੇ ਸਿਹਤਮੰਦ ਉਮਰ ਵਧਣ ‘ਤੇ ਗਲੋਬਲ ਸਾਈਂਟਿਫਿਕ ਸਟੱਡੀਜ਼ ਵਿੱਚ ਬਹੁਤ ਵਾਧਾ ਹੋਇਆ ਹੈ

प्रविष्टि तिथि: 01 JUN 2026 5:50PM by PIB Chandigarh

21 ਜੂਨ, 2026 ਨੂੰ ਮਨਾਏ ਜਾਣ ਵਾਲੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ (IDY)  ਦਾ ਵਿਸ਼ਾ ‘ਸਿਹਤਮੰਦ ਉਮਰ ਲਈ ਯੋਗਾ’(Yoga for Healthy Ageing), ਸਰੀਰਿਕ, ਮਾਨਸਿਕ ਅਤੇ ਭਾਵਨਾਤਮਕ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮੁੱਚੇ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਯੋਗ ਦੀ ਵਧਦੀ ਗਲੋਬਲ ਪਛਾਣ ਨੂੰ ਦਰਸਾਉਂਦਾ ਹੈ। ਭਾਰਤ ਦੇ ਪ੍ਰਾਚੀਨ ਗਿਆਨ ਵਿੱਚ ਸ਼ਾਮਲ ਅਤੇ ਦੁਨੀਆ ਭਰ ਵਿੱਚ ਅਪਣਾਏ ਗਏ ਯੋਗਾ ਨੇ, ਇੱਕ ਸਿਹਤਮੰਦ ਅਤ ਸਰਗਰਮ ਜੀਵਨ ਸ਼ੈਲੀ ਲਈ ਇੱਕ ਭਰੋਸੇਮੰਦ ਮਾਰਗ ਦੇ ਰੂਪ ਵਿੱਚ ਆਪਣੀ ਪਛਾਣ ਬਣਾਈ ਹੈ। ਇਹ ਵਿਸ਼ਾ ਜੀਵਨ ਸ਼ਕਤੀ, ਲਚਕਤਾ ਅਤੇ ਆਤਮ-ਨਿਰਭਰਤਾ ਨੂੰ ਹੁਲਾਰਾ ਦੇਣ ਵਿੱਚ ਯੋਗ ਦੀ ਪਰਿਵਰਤਨਕਾਰੀ ਸਮਰੱਥਾ ਨੂੰ ਉਜਾਗਰ ਕਰਦਾ ਹੈ, ਨਾਲ ਹੀ ਨਿਵਾਰਕ ਸਿਹਤ ਸੰਭਾਲ ਅਤੇ ਸਮੁੱਚੀ ਭਲਾਈ ਦੇ ਇੱਕ ਅਧਾਰ ਥੰਮ੍ਹ ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਵੀ ਮਜ਼ਬੂਤ ਕਰਦਾ ਹੈ।

ਇਸ ਥੀਮ ਦੇ ਮਹੱਤਵ ‘ਤੇ ਬੋਲਦੇ ਹੋਏ, ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਕਿਹਾ, “ਇਸ ਸਾਲ ਦੇ IDY (ਅੰਤਰਰਾਸ਼ਟਰੀ ਯੋਗ ਦਿਵਸ) ਦੀ ਥੀਮ ‘ਸਿਹਤਮੰਦ ਉਮਰ ਲਈ ਯੋਗ’ (Yoga for Healthy Aging), ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਪ੍ਰਾਸੰਗਿਕ ਹੈ। ਜਿਵੇਂ-ਜਿਵੇਂ ਜੀਵਨ ਦੀ ਸੰਭਾਵਨਾ ਵਧ ਰਹੀ ਹੈ, ਇਹ ਅਤਿਅੰਤ ਜ਼ਰੂਰੀ ਹੈ ਕਿ ਅਸੀਂ ਸਨਮਾਨਜਨਕ ਅਤੇ ਸਿਹਤਮੰਦ ਢੰਗ ਨਾਲ ਉਮਰ ਵਧਣ ਦੀ ਕਲਾ ਸਿੱਖੀਏ- ਇੱਕ ਅਜਿਹਾ ਵਿਚਾਰ ਜਿਸ ਦੀ ਸੁੰਦਰ ਉਦਾਹਰਣ ਭਾਰਤ ਦੀ ਪ੍ਰਾਚੀਨ ਸੱਭਿਅਤਾ ਵਿੱਚ ਮਿਲਦੀ ਹੈ, ਜਿੱਥੇ ਸਾਡੇ ਰਿਸ਼ੀਆਂ ਅਤੇ ਯੋਗੀਆਂ ਨੇ ਯੋਗ ਦੀ ਸ਼ਕਤੀ ਅਤੇ ਅਧਿਆਤਮਿਕ ਅਨੁਸ਼ਾਸਨ ਰਾਹੀਂ ਲੰਬੀ ਉਮਰ ਅਤੇ ਉੱਤਮ ਸਿਹਤ ਨੂੰ ਬਣਾਏ ਰੱਖਿਆ।”

. ਇਹ ਥੀਮ ਨਾ ਸਿਰਫ਼ ਜੀਵਨ ਕਾਲ (lifespan)  ਨੂੰ ਵਧਾਉਣ ਦੀ ਜ਼ਰੂਰਤ ਵੱਲ ਧਿਆਨ ਆਕਰਸ਼ਿਤ ਕਰਦੀ ਹੈ, ਸਗੋਂ "ਸਿਹਤ ਕਾਲ"(healthspan) -ਯਾਨੀ ਚੰਗੀ ਸਿਹਤ ਵਿੱਚ ਬਿਤਾਏ ਗਏ ਜੀਵਨ ਦੇ ਸਮੇਂ ਨੂੰ ਵਧਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੰਦੀ ਹੈ। ਸਰੀਰਿਕ ਆਸਣਾਂ, ਸਾਹ ਲੈਣ ਦੇ ਅਭਿਆਸਾਂ, ਧਿਆਨ ਅਤੇ ਮਾਨਸਿਕਤਾ (mindfulness)ਦੇ ਸੁਮੇਲ ਰਾਹੀਂ, ਯੋਗਾ ਉਮਰ ਵਧਣ ਦੀ ਪੂਰੀ ਪ੍ਰਕਿਰਿਆ ਦੌਰਾਨ ਸਰੀਰਿਕ ਗਤੀਸ਼ੀਲਤਾ, ਮਾਨਸਿਕ ਤੰਦਰੁਸਤੀ ਅਤੇ ਭਾਵਨਾਤਮਕ ਦ੍ਰਿੜ੍ਹਤਾ ਨੂੰ ਬਣਾਈ ਰੱਖਣ ਲਈ ਇੱਕ ਵਿਆਪਕ ਪਹੁੰਚ ਪੇਸ਼ ਕਰਦਾ ਹੈ।

ਵਧਦੀ ਵਿਗਿਆਨਿਕ ਮਾਨਤਾ

ਵਧਦੀ ਉਮਰ ਵਿੱਚ ਸਿਹਤਮੰਦ ਰਹਿਣ ਲਈ ਯੋਗ ਦੀ ਭੂਮਿਕਾ ‘ਤੇ ਵਿਸ਼ਵ ਭਰ ਵਿੱਚ ਵਿਗਿਆਨਿਕ ਭਾਈਚਾਰੇ ਦਾ ਧਿਆਨ ਤੇਜ਼ੀ ਨਾਲ ਆਕਰਸ਼ਿਤ ਹੋ ਰਿਹਾ ਹੈ। ‘ਪਬਮੇਡ ਸੈਂਟ੍ਰਲ’ ‘ਤੇ ਉਪਲਬਧ ਅੰਕੜਿਆਂ ਦੇ ਅਨੁਸਾਰ, ਪਿਛਲੇ ਦਹਾਕੇ ਦੌਰਾਨ “ਯੋਗਾ ਫਾਰ ਹੈਲਦੀ ਏਜਿੰਗ” ਨਾਲ ਸਬੰਧਿਤ ਵਿਗਿਆਨਿਕ ਪ੍ਰਕਾਸ਼ਨਾਂ ਵਿੱਚ ਬਹੁਤ ਵਾਧਾ ਦੇਖਿਆ ਗਿਆ ਹੈ।

ਜਿੱਥੇ 2014 ਵਿੱਚ ਇਸ ਵਿਸ਼ੇ ‘ਤੇ ਸਿਰਫ਼ 183 ਖੋਜ ਪੱਤਰ ਪ੍ਰਕਾਸ਼ਿਤ ਹੋਏ ਸਨ, ਉੱਥੇ ਹੀ 2025 ਤੱਕ ਇਹ ਗਿਣਤੀ ਵਧ ਕੇ 1,207 ਪ੍ਰਕਾਸ਼ਨਾਂ ਤੱਕ ਪਹੁੰਚ ਗਈ। ਸਾਲ 2020 ਵਿੱਚ ਖੋਜ ਦਾ ਇਹ ਅੰਕੜਾ 500 ਪ੍ਰਕਾਸ਼ਨਾਂ ਨੂੰ ਪਾਰ ਕਰ ਗਿਆ ਸੀ ਅਤੇ ਤਦ ਤੋਂ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਵਾਧਾ ਉਮਰ ਨਾਲ ਜੁੜੀਆਂ ਸਰੀਰਿਕ ਅਤ ਮਾਨਸਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਯੋਗ ਦੀ ਭੂਮਿਕਾ ਦੇ ਪ੍ਰਤੀ ਵਿਗਿਆਨਿਕਾਂ ਦੀ ਵਧਦੀ ਦਿਲਚਸਪੀ ਨੂੰ ਦਰਸਾਉਂਦੀ ਹੈ।

ਵਧਦੇ ਹੋਏ ਪ੍ਰਮਾਣ ਭਾਰਤ ਦੀ ਰਵਾਇਤੀ ਗਿਆਨ ਪ੍ਰਣਾਲੀਆਂ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਇਸ ਸਮਝ ਦਾ ਸਮਰਥਨ ਕਰਦੇ ਹਨ ਕਿ ਸਿਹਤਮੰਦ ਉਮਰ ਵਧਣ ਲਈ ਇੱਕ ਸੰਤੁਲਿਤ ਪਹੁੰਚ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਸਰੀਰਿਕ, ਮਾਨਸਿਕ ਅਤੇ ਸਮਾਜਿਕ ਭਲਾਈ ਸ਼ਾਮਲ ਹੋਵੇ।

ਸਿਲਵਰ ਇਕੌਨਮੀ ਵਿੱਚ ਉਭਰਦੇ ਮੌਕੇ

ਸਿਹਤਮੰਦ ਬੁਢਾਪੇ ‘ਤੇ ਦਿੱਤਾ ਜਾ ਰਿਹਾ ਜ਼ੋਰ, ਗਲੋਬਲ “ਸਿਲਵਰ ਇਕੌਨਮੀ” (ਬਜ਼ੁਰਗਾਂ ਨਾਲ ਜੁੜੀ ਅਰਥਵਿਵਸਥਾ) ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਨਾਲ ਵੀ ਮੇਲ ਖਾਂਦਾ ਹੈ; ਇਸ ਅਰਥਵਿਵਸਥਾ ਵਿੱਚ ਬਜ਼ੁਰਗ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਉਤਪਾਦ ਅਤੇ ਸੇਵਾਵਾਂ ਸ਼ਾਮਲ ਹਨ। ਭਾਰਤ ਵਿੱਚ, ਬਜ਼ੁਰਗਾਂ ‘ਤੇ ਕੇਂਦ੍ਰਿਤ ਇਸ ਅਰਥਵਿਵਸਥਾ- ਜਿਸ ਵਿੱਚ ਸਿਹਤਮੰਦ ਸੇਵਾਵਾਂ, ਵੈੱਲਨੈੱਸ ਸੇਵਾਵਾਂ, ਪੁਨਰਵਾਸ, ਅਸਿਸਟੇਡ ਲਿਵਿੰਗ (ਸਹਿਯੋਗੀ ਜੀਵਨ ਸ਼ੈਲੀ), ਡਿਜੀਟਲ ਹੈਲਥ ਅਤੇ ਬਜ਼ੁਰਗਾਂ ਦੀ ਦੇਖਭਾਲ ਸ਼ਾਮਲ ਹੈ- ਦਾ ਅਨੁਮਾਨਿਤ ਆਕਾਰ ਲਗਭਗ 73,000 ਕਰੋੜ ਰੁਪਏ ਹੈ, ਅਤੇ ਉਮੀਦ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦਾ ਬਹੁਤ ਵਿਸਤਾਰ ਹੋਵੇਗਾ।

ਜਿਵੇਂ-ਜਿਵੇਂ 45-64 ਉਮਰ ਸਮੂਹ ਦੇ ਵਿਅਕਤੀਆਂ ਦੇ ਦੁਨੀਆ ਭਰ ਵਿੱਚ ਇੱਕ ਪ੍ਰਮੁੱਖ ਖਪਤਕਾਰ ਵਰਗ ਦੇ ਰੂਪ ਵਿੱਚ ਉਭਰ ਰਹੇ ਹਨ, ਨਿਵਾਰਕ ਸਿਹਤਮੰਦ ਸਮਾਧਾਨਾਂ ਅਤੇ ਵੈੱਲਨੈੱਸ-ਉਨਮੁਖ ਜੀਵਨਸ਼ੈਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸੰਦਰਭ ਵਿੱਚ, ਯੋਗ ਇੱਕ ਕਿਫਾਇਤੀ ਅਤੇ ਪਹੁੰਚਯੋਗ ਉਪਾਅ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ, ਜੋ ਸਵਸਥ ਬੁਢਾਪੇ ਅਤੇ ਸਰਗਰਮ ਜੀਵਨ ਨੂੰ ਹੁਲਾਰਾ ਦਿੰਦਾ ਹੈ।

ਆਯੁਸ਼ ਮੰਤਰਾਲੇ ਦੀਆਂ ਪਹਿਲਕਦਮੀਆਂ

ਆਯੁਸ਼ ਮੰਤਰਾਲੇ ਨੇ ਯੋਗ ਨੂੰ ਸਾਲ ਭਰ ਚਲਣ ਵਾਲੇ ਇੱਕ ਤੰਦਰੁਸਤੀ ਅਭਿਆਸ ਦੇ ਰੂਪ ਵਿੱਚ ਉਤਸ਼ਾਹਿਤ ਕਰਨ ਅਤੇ ਰੋਕਥਾਮ ਸਿਹਤ ਸੰਭਾਲ ਵਿੱਚ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਕਈ ਉਪਾਅ ਕੀਤੇ ਹਨ।

ਇਨ੍ਹਾਂ ਵਿੱਚੋਂ ਇੱਕ ਹੈ ਮੰਤਰਾਲੇ ਦਾ ਸਬੂਤ-ਅਧਾਰਿਤ “ਗੈਰ-ਸੰਚਾਰੀ ਬਿਮਾਰੀਆਂ ਅਤੇ ਟੀਚਾਬੱਧ ਸਮੂਹਾਂ ਲਈ 10 ਯੋਗਾ ਪ੍ਰੋਟੋਕੋਲ,” ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਬਜ਼ਰੁਗ ਆਬਾਦੀ ਲਈ ਤਿਆਰ ਕੀਤਾ ਗਿਆ ਇੱਕ ਸਮਰਪਿਤ ਪ੍ਰੋਟੋਕੋਲ ਸ਼ਾਮਲ ਹੈ। ਇਹ ਪ੍ਰੋਟੋਕੋਲ ਉਮਰ ਦੇ ਹਿਸਾਬ ਨਾਲ ਆਸਨ ਯੋਗ ਅਭਿਆਸਾਂ ਦੇ ਜ਼ਰੀਏ ਬਜ਼ੁਰਗਾਂ ਦੇ ਸਰੀਰ ਦੀ ਲਚਕਤਾ, ਸੰਤੁਲਨ, ਚਲਣ-ਫਿਰਨ ਦੀ ਸਮਰੱਥਾ, ਸਾਹ ਲੈਣ ਦੀ ਪ੍ਰਕਿਰਿਆ ਅਤੇ ਮਾਨਸਿਕ ਖੁਸ਼ਹਾਲੀ ਨੂੰ ਬਿਹਤਰ ਬਣਾਉਣ ‘ਤੇ ਕੇਂਦ੍ਰਿਤ ਹੈ।

ਮੰਤਰਾਲਾ “ਯੋਗ 365” ਨਾਮ ਦੀ ਇੱਕ ਨਵੀਂ ਪਹਿਲ ਨੂੰ ਵੀ ਹੁਲਾਰਾ ਦੇ ਰਿਹਾ ਹੈ, ਤਾਂ ਜੋ ਲੋਕ ਸਿਰਫ਼ ਸਾਲ ਵਿੱਚ ਇੱਕ ਦਿਨ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਉਣ ਦੀ ਬਜਾਏ ਹਰ ਰੋਜ਼ ਯੋਗਾ ਕਰਨ ਦੀ ਆਦਤ ਪਾਉਣ। ਇਸ ਪਹਿਲ ਦਾ ਮਕਸਦ ਤਕਨੀਕ-ਅਧਾਰਿਤ ਪਲੈਟਫਾਰਮ ਅਤੇ ਘਰ ‘ਤੇ ਹੀ ਸਿੱਖੇ ਜਾ ਸਕਣ ਵਾਲੇ ਆਸਾਨ ਮਾਡਿਊਲ ਦੇ ਜ਼ਰੀਏ ਯੋਗ ਨੂੰ ਸਭ ਤੱਕ ਪਹੁੰਚਾਉਣਾ ਹੈ, ਜਿਸ ਨਾਲ ਵੱਧ ਤੋਂ ਵੱਧ ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਯੋਗ ਨੂੰ ਸ਼ਾਮਲ ਕਰ ਸਕਣ।

ਇੱਕ ਹੋਰ ਮਹੱਤਵਪੂਰਨ ਪਹਿਲ, “ਯੋਗ ਸਮਾਵੇਸ਼”, ਇਹ ਯਕੀਨੀ ਕਰਨਾ ਚਾਹੁੰਦਾ ਹੈ ਕਿ ਯੋਗ ਦੇ ਲਾਭ ਸਮਾਜ ਦੇ ਕਮਜ਼ੋਰ ਅਤੇ ਵੰਚਿਤ ਵਰਗਾਂ ਤੱਕ ਪਹੁੰਚਣ। ਚੇਅਰ ਯੋਗ, ਘੱਟ-ਪ੍ਰਭਾਵ ਵਾਲੀ ਕਸਰਤ ਅਤੇ ਭਾਈਚਾਰਾ-ਅਧਾਰਿਤ ਵੈੱਲਨੈੱਸ ਸੈਸ਼ਨਾਂ ਜਿਹੇ ਸਮਾਵੇਸ਼ੀ ਪ੍ਰੋਗਰਾਮਾਂ ਰਾਹੀਂ, ਇਸ ਪਹਿਲ ਦਾ ਉਦੇਸ਼ ਸੀਨੀਅਰ ਨਾਗਿਰਕਾਂ ਨੂੰ ਉਨ੍ਹਾਂ ਦੀ ਸੁਤੰਤਰਤਾ, ਸਮਾਜਿਕ ਭਾਗੀਦਾਰੀ ਅਤੇ ਸਮੁੱਚੀ ਭਲਾਈ ਬਣਾਏ ਰੱਖਣ ਵਿੱਚ ਸਹਾਇਤਾ ਕਰਨਾ ਹੈ।

ਨਵੀਨਤਾ ਰਾਹੀਂ ਸਿਹਤਮੰਦ ਬੁਢਾਪੇ ਨੂੰ ਹੁਲਾਰਾ

IDY 2026 ਦਾ ਵਿਸ਼ਾ, ਵਧਦੀ ਉਮਰ ਵਾਲੀ ਆਬਾਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਦੇ ਵਿਆਪਕ ਯਤਨਾਂ ਦਾ ਵੀ ਪੂਰਕ ਹੈ। Seniorcare Ageing Growth Engine (SAGE) ਜਿਹੀਆਂ ਪਹਿਲਕਦਮੀਆਂ, ਬਜ਼ਰੁਗਾਂ ਦੀ ਦੇਖਭਾਲ ਦੇ ਸਮਾਧਾਨਾਂ ਵਿੱਚ ਨਵੀਨਤਾ, ਉੱਦਮਤਾ ਅਤੇ ਸਟਾਰਟਅੱਪਸ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ।

ਜਿਵੇਂ-ਜਿਵੇਂ ਯੋਗ ਦੇ ਫਾਇਦਿਆਂ ਬਾਰੇ ਜਾਗਰੂਕਤਾ ਵਧਦੀ ਜਾ ਰਹੀ ਹੈ, ਬਜ਼ੁਰਗਾਂ ਦੀ ਦੇਖਭਾਲ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵੈੱਲਨੈੱਸ ਪੇਸ਼ੇਵਰਾਂ, ਦੇਖਭਾਲ ਕਰਨ ਵਾਲਿਆਂ, ਡਿਜੀਟਲ ਹੈਲਥ ਪ੍ਰੋਵਾਈਡਰਾਂ ਅਤੇ ਭਾਈਚਾਰਕ ਸੰਗਠਨਾਂ ਲਈ ਵੀ ਨਵੇਂ ਮੌਕੇ ਸਾਹਮਣੇ ਆ ਰਹੇ ਹਨ। ਬਜ਼ਰੁਗਾਂ ਦੀ ਵੈੱਲਨੈੱਸ ‘ਤੇ ਵਧਦੇ ਜ਼ੋਰ ਨਾਲ, ਅਜਿਹੇ ਟ੍ਰੇਂਡ ਪੇਸ਼ੇਵਰਾਂ ਦੀ ਮੰਗ ਵਧਣ ਦੀ ਉਮੀਦ ਹੈ ਜੋ ਸਿਹਤਮੰਦ ਬੁਢਾਪੇ ਦੇ ਸੰਪੂਰਨ ਅਤੇ ਗੈਰ-ਕਲੀਨਿਕਲ ਪਹਿਲੂਆਂ ਵਿੱਚ ਸਹਾਇਤਾ ਕਰਨ ਵਿੱਚ ਸਮਰੱਥ ਹੋਣ।

ਸਿਹੰਤਮੰਦ ਉਮਰ ਵਧਣ ਵੱਲ ਇੱਕ ਸੰਪੂਰਨ ਰਾਹ

 “ਸਿਹਤਮੰਦ ਉਮਰ ਲਈ ਯੋਗਾ” ਵਿਸ਼ਾ ਇੱਕ ਸਮੇਂ ਸਿਰ ਸੰਦੇਸ਼ ਦਿੰਦਾ ਹੈ, ਕਿਉਂਕਿ ਦੁਨੀਆ ਭਰ ਦੇ ਸਮਾਜ ਬਦਲਦੀ ਬਦਲਦੀਆਂ ਜਨਸੰਖਿਆ ਹਕੀਕਤਾਂ ਦੇ ਅਨੁਸਾਰ ਢਲ ਰਹੇ ਹਨ। ਰੋਕਥਾਮ ਸਿਹਤ ਸੰਭਾਲ, ਸਰਗਰਮ ਜੀਵਨ ਸ਼ੈਲੀ ਅਤੇ ਸਮੁੱਚੀ ਭਲਾਈ ਨੂੰ ਹੁਲਾਰਾ ਦੇਕੇ, ਯੋਗਾ ਸਾਰੇ ਉਮਰ ਸਮੂਹਾਂ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ ਇੱਕ ਵਿਵਹਾਰਿਕ ਮਾਰਗ ਪ੍ਰਦਾਨ ਕਰਦਾ ਹੈ।

ਜਿਵੇਂ-ਜਿਵੇਂ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਉਣ ਦੀ ਤਿਆਰੀ ਕਰ ਰਹੀ ਹੈ, ਇਹ ਵਿਸ਼ਾ ਭਾਰਤ ਦੀ ਉਸ ਸਮੇਂ-ਪਰਖੀ ਹੋਈ ਪਰੰਪਰਾ ਨੂੰ ਸਾਂਝਾ ਕਰਨ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦਾ ਹੈ, ਜੋ ਸਿਹਤਮੰਦ, ਸਰਗਰਮ ਅਤੇ ਗਰਿਮਾਪੂਰਨ ਬੁਢਾਪੇ ਵਿੱਚ ਸਹਾਇਕ ਹੈ।

 

*********

ਐੱਸਆਰ/ਐੱਸਵੀ/ਐੱਸਜੀ/ਬਲਜੀਤ


(रिलीज़ आईडी: 2268029) आगंतुक पटल : 8
इस विज्ञप्ति को इन भाषाओं में पढ़ें: Marathi , Tamil , Kannada , English , Urdu , हिन्दी , Bengali , Manipuri , Assamese