ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਬੈਂਗਲੁਰੂ ਵਿੱਚ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ 45 ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਵਿਸ਼ਵ ਪੱਧਰੀ ਸਮਾਰੋਹ ਵਿੱਚ ਹਿੱਸਾ ਲਿਆ
ਉਪ-ਰਾਸ਼ਟਰਪਤੀ ਨੇ 180 ਦੇਸ਼ਾਂ ਵਿੱਚ ਸ਼ਾਂਤੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਪ੍ਰਸਾਰ ਲਈ ਆਰਟ ਆਫ਼ ਲਿਵਿੰਗ ਦੀ ਸ਼ਲਾਘਾ ਕੀਤੀ
ਭਾਰਤ ਦੀ ਅਧਿਆਤਮਿਕ ਵਿਰਾਸਤ ਅਤੇ ਆਧੁਨਿਕ ਅਗਵਾਈ ਵਿਸ਼ਵ ਨੂੰ ਪ੍ਰੇਰਿਤ ਕਰ ਰਹੇ ਹਨ: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਆਰਟ ਆਫ਼ ਲਿਵਿੰਗ ਦੇ ਵਲੰਟੀਅਰਾਂ ਨੂੰ “ਸੇਵਾ ਦੇ ਮੋਨ ਸ਼ਿਲਪਕਾਰ” ਦੱਸਿਆ
ਉਪ-ਰਾਸ਼ਟਰਪਤੀ ਨੇ ਅੱਜ ਦੀ ਦੁਨੀਆ ਵਿੱਚ ‘ਵਸੁਧੈਬ ਕੁਟੁੰਬਕਮ’ ਦੀ ਪ੍ਰਸੰਗਿਕਤਾ ‘ਤੇ ਚਾਨਣਾ ਪਾਇਆ
ਸੱਚੀ ਭਗਤੀ ਦਾ ਮਤਲਬ ਮਨੁੱਖਤਾ ਪ੍ਰਤੀ ਸਮਰਪਣ: ਉਪ-ਰਾਸ਼ਟਰਪਤੀ
प्रविष्टि तिथि:
29 MAY 2026 2:30PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਣ ਨੇ ਅੱਜ ਬੇਂਗਲੁਰੂ ਵਿੱਚ ਆਰਟ ਆਫ਼ ਲਿਵਿੰਗ ਫ਼ਾਊਂਡੇਸ਼ਨ ਦੇ 45 ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਵਿਸ਼ਵ ਪੱਧਰੀ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਸ਼ਾਂਤੀ, ਸਦਭਾਵਨਾ, ਸੇਵਾ ਅਤੇ ਅਧਿਆਤਮਿਕ ਜਾਗਰੂਕਤਾ ਦੀਆਂ ਕਦਰਾਂ-ਕੀਮਤਾਂ ਨੂੰ ਦੁਨੀਆ ਵਿੱਚ ਫੈਲਾਉਣ ਲਈ ਸੰਗਠਨ ਦੀ ਸ਼ਲਾਘਾ ਕੀਤੀ।
ਉਪ-ਰਾਸ਼ਟਰਪਤੀ ਨੇ ਮੌਜੂਦ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਰਟ ਆਫ਼ ਲਿਵਿੰਗ ਅੰਦੋਲਨ ਨੇ ਮਹਾਦੀਪਾਂ, ਸੱਭਿਆਚਾਰਾਂ ਅਤੇ ਪੀੜ੍ਹੀਆਂ ਵਿੱਚ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ। ਸੰਗਠਨ ਦੀ ਵਿਸ਼ਵ ਪਹਿਚਾਣ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਆਰਟ ਆਫ਼ ਲਿਵਿੰਗ ਦੇ ਲਗਭਗ 180 ਦੇਸ਼ਾਂ ਵਿੱਚ ਕੇਂਦਰ ਹਨ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਾਢੇ ਚਾਰ ਦਹਾਕੇ ਪਹਿਲਾਂ “ਅੰਦਰੂਨੀ ਸ਼ਾਂਤੀ ਹੀ ਬਾਹਰੀ ਸਦਭਾਵਨਾ ਦੀ ਨੀਂਹ ਹੈ”, ਦੇ ਸਿਧਾਂਤ ’ਤੇ ਸਥਾਪਤ ਇਹ ਅੰਦੋਲਨ ਦਇਆ, ਸ਼ਹਿਣਸ਼ੀਲਤਾ ਅਤੇ ਖ਼ੁਸ਼ੀ ਨੂੰ ਹੁਲਾਰਾ ਦੇਣ ਵਾਲੀ ਇੱਕ ਪ੍ਰਮੁੱਖ ਮਨੁੱਖੀ ਅਤੇ ਅਧਿਆਤਮਿਕ ਤਾਕਤ ਵਜੋਂ ਵਿਕਸਿਤ ਹੋਇਆ ਹੈ।
ਉਪ-ਰਾਸ਼ਟਰਪਤੀ ਨੇ ਭਗਤੀ ਦੇ ਡੂੰਘੇ ਅਰਥ ’ਤੇ ਵਿਚਾਰ ਕਰਦੇ ਹੋਏ ਕਿਹਾ ਕਿ ਭਗਤੀ ਸਿਰਫ਼ ਸਮਰਪਣ ਨਹੀਂ ਹੈ, ਬਲਕਿ ਖ਼ੁਦ, ਪਰਿਵਾਰ, ਸਮਾਜ, ਰਾਸ਼ਟਰ ਅਤੇ ਮਨੁੱਖਤਾ ਪ੍ਰਤੀ ਸਮਰਪਣ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਤਮਿਕਤਾ ਲੋਕਾਂ ਨੂੰ ਦੂਸਰਿਆਂ ਨਾਲ ਸ਼ਾਂਤੀਪੂਰਵਕ ਰਹਿਣਾ ਸਿਖਾਉਂਦੀ ਹੈ ਅਤੇ ਜੀਵਨ ਨੂੰ ਸਾਰਥਕ ਅਤੇ ਸੰਪੂਰਨ ਬਣਾਉਂਦੀ ਹੈ।
ਉਪ ਰਾਸ਼ਟਰਪਤੀ ਨੇ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਘਰਸ਼ ਅਤੇ ਅਨਿਸ਼ਚਿਤਤਾ ਨਾਲ ਭਰੇ ਇਸ ਸੰਸਾਰ ਵਿੱਚ ਗੁਰੂਦੇਵ ਗਿਆਨ, ਜਾਗਰੂਕਤਾ, ਸ਼ਾਂਤੀ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਨਾਲ ਮਨੁੱਖਤਾ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂਦੇਵ ਦੀ ਸਰਲਤਾ, ਨਿਮਰਤਾ ਅਤੇ ਦਇਆ ਨੇ ਵਿਸ਼ਵ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਧਿਆਨ, ਸੇਵਾ, ਸਿੱਖਿਆ, ਪੇਂਡੂ ਵਿਕਾਸ, ਵਾਤਾਵਰਨ ਸਬੰਧੀ ਪਹਿਲਕਦਮੀਆਂ ਅਤੇ ਅੰਤਰ ਧਾਰਮਿਕ ਸੰਵਾਦ ਜ਼ਰੀਏ ਆਰਟ ਆਫ਼ ਲਿਵਿੰਗ ਨੇ ਸਮਾਜਿਕ ਪਰਿਵਰਤਨ ਵਿੱਚ ਅਧਿਆਤਮਕਤਾ ਦੀ ਅਹਿਮ ਭੂਮਿਕਾ ਨੂੰ ਦਰਸਾਇਆ ਹੈ। ਧਿਆਨ ਅਤੇ ਇਕਾਗਰਤਾ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕਾਗਰ ਮਨ ਅਸਾਧਾਰਨ ਉਪਲਬਧੀਆਂ ਪ੍ਰਾਪਤ ਕਰ ਸਕਦਾ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਗੁਰੂਦੇਵ ਨੇ ਸਮਾਜ ਦੇ ਸਾਹਮਣੇ ਇੱਕ ਪ੍ਰੇਰਣਾਦਾਇਕ ਆਦਰਸ਼ ਪੇਸ਼ ਕੀਤਾ ਹੈ, ਜਿਸ ਵਿੱਚ ਨੌਜਵਾਨ ਪ੍ਰਾਚੀਨ ਅਤੇ ਆਧਨਿਕ ਨੂੰ ਨਾਲ ਲੈ ਕੇ ਚੱਲ ਸਕਦੇ ਹਨ। ਆਧੁਨਿਕਤਾ ਅਤੇ ਪ੍ਰਾਚੀਨ ਵਿਰਾਸਤ ਦੇ ਡੂੰਘੇ ਪੂਰਕ ਹੋਣ ’ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਸੰਗਠਨ ਦੀ ਸੇਵਾ-ਮੁਖੀ ਪਹਿਲਕਦਮੀਆਂ ਵਿੱਚ ਨੌਜਵਾਨਾਂ ਦੀ ਵਧਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਰੌਕ ਸਤਸੰਗ ਅਤੇ ਭਜਨ ਕਲੱਬਿੰਗ ਜਿਹੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਯਤਨ ਭਾਰਤ ਦੀਆਂ ਪ੍ਰਾਚੀਨ ਗਿਆਨ ਪਰੰਪਰਾਵਾਂ ਨੂੰ ਸਮਕਾਲੀ ਰੂਪ ਵਿੱਚ ਪੁਨਰਜੀਵਿਤ ਕਰ ਰਹੇ ਹਨ, ਜੋ ਵਿਸ਼ਵ ਭਰ ਦੀ ਨੌਜਵਾਨ ਪੀੜ੍ਹੀ ਦੇ ਨਾਲ ਗੂੰਜਦੇ ਹਨ।
ਉਪ-ਰਾਸ਼ਟਰਪਤੀ ਨੇ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੀ ਨਸ਼ਾ-ਮੁਕਤ ਭਾਰਤ ਮੁਹਿੰਮ ਦੀ ਵੀ ਸ਼ਲਾਘਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਨੁਕਸਾਨਦੇਹ ਆਦਤਾਂ ਦੀ ਬਜਾਏ ਸਵੈ-ਸੰਜਮ ਅਤੇ ਸਕਾਰਾਤਮਕ ਕਦਰਾਂ-ਕੀਮਤਾਂ ਨਾਲ ਸੇਧਿਤ ਹੋਣਾ ਚਾਹੀਦਾ ਹੈ।
ਉਪ-ਰਾਸ਼ਟਰਪਤੀ ਨੇ ਭਾਰਤ ਦੀ ਵਧਦੇ ਵਿਸ਼ਵ ਰੁਤਬੇ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਦੇਸ਼ ਅੱਜ ਇਤਿਹਾਸ ਦੇ ਇੱਕ ਅਨੋਖੇ ਮੋੜ ’ਤੇ ਖੜ੍ਹਾ ਹੈ, ਸਵੈ-ਵਿਸ਼ਵਾਸ ਨਾਲ ਭਰਪੂਰ, ਅਭਿਲਾਸ਼ੀ ਅਤੇ ਵਿਸ਼ਵ ਪੱਧਰ ’ਤੇ ਅਗਵਾਈ ਵਾਲੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸੱਭਿਅਤਾਗਤ ਗਿਆਨ, ਯੋਗ, ਤੰਦਰੁਸਤੀ, ਸਥਿਰਤਾ ਅਤੇ ‘ਵਸੁਧੈਬ ਕੁਟੁੰਬਕਮ’ ‘ਤੇ ਦਿੱਤਾ ਗਿਆ ਜੋ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਵੱਲੋਂ ਪ੍ਰਚਾਰਤ ਕਦਰਾਂ-ਕੀਮਤਾਂ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਉਪ-ਰਾਸ਼ਟਰਪਤੀ ਨੇ ਅੰਦੋਲਨ ਦੇ ਵਲੰਟੀਅਰਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ “ਸੇਵਾ ਦੇ ਮੋਨ ਸ਼ਿਲਪਕਾਰ” ਦੱਸਿਆ, ਜਿਨ੍ਹਾਂ ਨੇ ਇਸ ਮਿਸ਼ਨ ਨੂੰ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਦੀ ਤਬਦੀਲੀ ਵੀ ਪੂਰੇ ਪਰਿਵਾਰ ਨੂੰ ਸਸ਼ਕਤ ਬਣਾਉਂਦੀ ਹੈ ਅਤੇ ਅੰਤ ਨੂੰ ਪੂਰੇ ਸਮੁਦਾਇ ਨੂੰ ਤਾਕਤ ਪ੍ਰਦਾਨ ਕਰਦੀ ਹੈ।
ਉਪ ਰਾਸ਼ਟਰਪਤੀ ਨੇ ਆਰਟ ਆਫ਼ ਲਿਵਿੰਗ ਕੈਂਪਸ ਵਿੱਚ ਸਥਿਤ ਗਣਪਤੀ ਮੰਦਿਰ ਵਿੱਚ ਪ੍ਰਾਰਥਨਾ ਵੀ ਕੀਤੀ ਅਤੇ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦਾ ਇੱਕ ਸਮਾਰਕ ਡਾਕ ਟਿਕਟ ਜਾਰੀ ਕੀਤਾ।
ਇਸ ਮੌਕੇ ’ਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ, ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ, ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ ਮੈਂਬਰ, ਭਾਰਤ ਅਤੇ ਵਿਦੇਸ਼ ਦੇ ਮਾਣਮੱਤੇ ਵਿਅਕਤੀ ਅਤੇ ਹਜ਼ਾਰਾਂ ਭਗਤ ਅਤੇ ਵਲੰਟੀਅਰ ਮੌਜੂਦ ਸਨ।
************
ਪੀਆਰ/ਏਐੱਸਐਮ/ਵੀਐਮਜੇ
(रिलीज़ आईडी: 2267845)
आगंतुक पटल : 17