ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਨੇ ਵਰਲਡ ਨੋ ਟੋਬੈਕੋ ਡੇਅ ਮਨਾਇਆ ਅਤੇ ‘ਤੰਬਾਕੂ-ਮੁਕਤ ਪੀੜ੍ਹੀ ਵੱਲ: ਸਕੂਲ ਚੈਲੇਂਜ 2025’ ਦੇ ਜੇਤੂ ਸਕੂਲਾਂ ਨੂੰ ਸਨਮਾਨਿਤ ਕੀਤਾ

Posted On: 01 JUN 2026 2:32PM by PIB Chandigarh

ਸਿੱਖਿਆ ਮੰਤਰਾਲੇ ਦੇ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ (DoSEL) ਨੇ ਵਰਲਡ ਨੋ ਟੋਬੈਕੋ ਡੇਅ ਦੀ ਪੂਰਵ ਸੰਧਿਆ ‘ਤੇ 29 ਮਈ 2026 ਨੂੰ ਨਵੀਂ ਦਿੱਲੀ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ, ਸਕੂਲ ਹੈੱਡ, ਸਿੱਖਿਆ ਵਫਦ ਅਤੇ ਐੱਨਸੀਈਆਰਟੀ, ਐੱਨਵੀਐੱਸ ਅਤੇ ਕੇਵੀਐੱਸ ਦੇ ਅਧਿਕਾਰੀਆਂ ਦੀ ਇੱਕ ਰਾਸ਼ਟਰੀ ਬੈਠਕ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਮਾਈਗੌਵ ਇਨੋਵੇਟ ਕੈਂਪੇਨ ਦੇ ਤਹਿਤ ਆਯੋਜਿਤ ‘ਤੰਬਾਕੂ-ਮੁਕਤ ਪੀੜ੍ਹੀ ਵੱਲ: ਸਕੂਲ ਚੈਲੇਂਜ 2025’ ਦੇ ਜੇਤੂ ਸਕੂਲਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ। 

 

ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ (DoSEL) ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਜੇਤੂ ਸਕੂਲਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਸਿਹਤ ਅਤੇ ਨਸ਼ਾ ਮੁਕਤ ਅਕਾਦਮਿਕ ਵਾਤਾਵਰਣ ਵਿਕਸਿਤ ਕਰਨ ਲਈ ਕੀਤੇ ਗਏ ਸਰਗਰਮ ਯਤਨਾਂ ਦੀ ਸ਼ਲਾਘਾ ਕੀਤੀ। 

ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ (DoSEL) ਦੇ ਆਰਥਿਕ ਸਲਾਹਕਾਰ ਸੁਸ਼੍ਰੀ ਏ. ਸ਼੍ਰੀਜਾ, ਜੁਆਇੰਟ ਡਾਇਰੈਕਟਰ ਸ਼੍ਰੀ ਰਾਮ ਸਿੰਘ, ਐੱਨਸੀਈਆਰਟੀ ਦੇ ਡਾਇਰੈਕਟਰ  ਪ੍ਰੋਫੈਸਰ ਦਿਨੇਸ਼ ਪ੍ਰਸਾਦ ਸਕਲਾਨੀ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

ਆਪਣੇ ਸੰਬੋਧਨ ਮੌਕੇ, ਸ਼੍ਰੀ ਸੰਜੈ ਕੁਮਾਰ ਨੇ ਪੁਰਸਕਾਰ ਪ੍ਰਾਪਤ ਸਕੂਲਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਭਰ ਤੋਂ 17,000 ਤੋਂ ਵੱਧ ਸਕੂਲਾਂ ਨੇ ਇਸ ਅਭਿਆਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਤੰਬਾਕੂ-ਮੁਕਤ ਬਣਨ ਦਾ ਯਤਨ ਕਰਨ ਦੀ ਤਾਕੀਦ ਕੀਤੀ। ਤੰਬਾਕੂ ਨਿਯੰਤਰਣ ਦੇ ਨਿਰੰਤਰ ਯਤਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਬੱਚਿਆਂ ਅਤੇ ਕਿਸ਼ੋਰਾਂ ਦਰਮਿਆਨ ਜਾਗਰੂਕਤਾ, ਸੰਵੇਦਨਸ਼ੀਲਤਾ ਅਤੇ ਵਿਵਹਾਰ ਪਰਿਵਰਤਨ ਸਬੰਧੀ ਪਹਿਲਕਦਮੀਆਂ ਰਾਹੀਂ ਮੰਗ ਵਿੱਚ ਕਮੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ।

 

ਸ਼੍ਰੀ ਕੁਮਾਰ ਨੇ ਵਿਦਿਆਰਥੀਆਂ ਵਿੱਚ ਸ਼ੁਰੂਆਤੀ ਵਿਵਹਾਰਕ ਤਬਦੀਲੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਮਾਨਸਿਕ ਅਤੇ ਭਾਵਨਾਤਮਕ ਅਭਿਆਨ ਦੀ ਰੱਖਿਆ ਕਰਨ ਵਿੱਚ ਅਧਿਆਪਕਾਂ ਦੀ ਮਹੱਤਵਪੂਰਵ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਸਿਹਤਮੰਦ ਵਿਵਹਾਰ ਨੂੰ ਉਤਸ਼ਾਹਿਤ ਕਰਨ, ਸਮੁੱਚੀ ਭਲਾਈ ਨੂੰ ਉਤਸ਼ਾਹਿਤ ਕਰਨ ਅਤੇ ਸਮਾਂ ਰਹਿੰਦੇ ਸ਼ੁਰੂਆਤੀ ਨਿਵਾਰਕ ਦਖਲਅੰਦਾਜੀਆਂ ਨੂੰ ਸਮਰਥਨ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

 

ਸਕੂਲ ਐਜੂਕੇਸ਼ਨ ਸਿਸਟਮ ਦੀ ਵਿਆਪਕ ਪਹੁੰਚ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਕੂਲ ਲਗਭਗ 24.69 ਕਰੋੜ ਬੱਚਿਆਂ ਤੱਕ ਪਹੁੰਚਦੇ ਹਨ ਅਤੇ 15-20 ਕਰੋੜ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਨਾਲ ਤੰਬਾਕੂ-ਮੁਕਤ ਅਭਿਆਨ ਇੱਕ ਵਿਸ਼ਵ-ਵਿਆਪੀ ਸਮਾਜਿਕ ਅੰਦੋਲਨ ਦਾ ਰੂਪ ਲੈ ਸਕਦਾ ਹੈ। ਉਨ੍ਹਾਂ ਨੇ ਸਿੱਖਿਆ ਸੰਸਥਾਵਾਂ ਦੇ ਨੇੜੇ  ਤੰਬਾਕੂ-ਮੁਕਤ ਵਾਤਾਵਰਣ ਨੂੰ ਮਜ਼ਬੂਤ ਕਰਨ ਅਤੇ ਸਕੂਲਾਂ ਅਤੇ ਪਰਿਵਾਰਾਂ ਨੂੰ ਅਭਿਆਨ ਦੀ ਲੰਬੇ ਸਮੇਂ ਦੀ ਕਾਰਜ ਯੋਜਨਾ ਵਿੱਚ ਸਰਗਰਮੀ ਨਾਲ ਸਮਰਥਨ ਦੇਣ ਦਾ ਸੱਦਾ ਦਿੱਤਾ, ਜੋ ਇੱਕ ਵਧੇਰੇ ਸਿਹਤਮੰਦ ਅਤੇ ਵਧੇਰੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਵਿਜ਼ਨ ਦੇ ਅਨੁਸਾਰ ਹੈ। 

 

ਇਸ ਮੌਕੇ ਨਸ਼ਾ-ਮੁਕਤ ਭਾਰਤ ਅਭਿਆਨ ਦੇ ਤਹਿਤ DoSEL's ਦੀ ਤਿੰਨ ਵਰ੍ਹਿਆਂ ਦੀ ਕਾਰਜ ਯੋਜਨਾ (2026–2029) ਅਤੇ ਨਸ਼ਾ ਮੁਕਤ ਵਿਦਿਆਲਯ (Nasha Mukt Vidyalaya (ਐੱਨਐੱਮਵੀ) ਪੋਰਟਲ (https://tofei.education.gov.in/) ਵੀ ਲਾਂਚ ਕੀਤਾ ਗਿਆ। ਇਹ ਪੋਰਟਲ ਨਸ਼ਾ ਮੁਕਤ ਵਿਦਿਆਲਯ ਅਭਿਆਨ ਦੇ ਲਾਗੂਕਰਨ ਵਿੱਚ ਸਿੱਖਿਆ ਸੰਸਥਾਨਾਂ ਦੀ ਤਰੱਕੀ ਦੀ ਨਿਗਰਾਨੀ ਅਤੇ ਦਸਤਾਵੇਜ਼ੀਕਰਣ ਲਈ ਇੱਕ ਮੁੱਖ ਪਲੈਟਫਾਰਮ ਵਜੋਂ ਕੰਮ ਕਰੇਗਾ। 

 

ਫਾਉਂਡੇਸ਼ਨਲ, ਪ੍ਰੈੱਪ੍ਰੇਟਰੀ, ਮਿਡਲ ਅਤੇ ਸੈਕੰਡਰੀ ਜਿਹੀਆਂ ਚਾਰ ਸ਼੍ਰੇਣੀਆਂ ਵਿੱਚ ਕੁੱਲ 12 ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਹਰੇਕ ਸ਼੍ਰੇਣੀ ਤੋਂ ਤਿੰਨ ਸਕੂਲਾਂ ਦੀ ਚੋਣ ਕੀਤੀ ਗਈ ਸੀ। ਜੇਤੂ ਸਕੂਲਾਂ ਨੂੰ ਟਾਫੀਆਂ ਅਤੇ ਪਹਿਲੇ ਸਥਾਨ ਦੇ ਲਈ 50,000 ਰੁਪਏ, ਦੂਜੇ ਸਥਾਨ ਲਈ 25,000 ਰੁਪਏ ਅਤੇ ਤੀਜੇ ਸਥਾਨ ਦੇ ਲਈ 15,000 ਰੁਪਏ ਨਕਦ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ, ਇਸ ਪਹਿਲਕਦਮੀ ਵਿੱਚ ਸ਼ਲਾਘਾਯੋਗ ਯਤਨਾਂ ਲਈ 41 ਸਕੂਲਾਂ ਨੂੰ ਸ਼ਲਾਘਾ ਪੁਰਸਕਾਰ ਪ੍ਰਦਾਨ ਕੀਤੇ ਗਏ। 

 

ਇਹ ਤਿੰਨ ਵਰ੍ਹਿਆਂ ਦੀ ਕਾਰਜ ਯੋਜਨਾ ਚਾਰ ਮੁੱਖ ਦਖਲਅੰਦਾਜੀਆਂ ‘ਤੇ ਅਧਾਰਿਤ ਹੈ: 

(i) ਸਕੂਲਾਂ ਸੈਲਫ-ਡੈਕਲੇਰੇਸ਼ਨ, ਨਿਗਰਾਨੀ ਅਤੇ ਅਨੁਪਾਲਣਾ ਟ੍ਰੈਕਿੰਗ ਲਈ ਯੂਡੀਆਈਐੱਸਈ+ ਰਾਹੀਂ ਨਸ਼ਾ ਮੁਕਤ ਵਿਦਿਆਲਯ ਪੋਰਟਲ; (ii) ਸਿੱਖਿਆ ਸੰਸਥਾਵਾਂ ਦੇ ਨੇੜੇ 500 ਮੀਟਰ ਦੇ ਨਸ਼ਾ ਮੁਕਤ ਖੇਤਰ ਨੂੰ ਲਾਗੂ ਕਰਨਾ; (iii) ਐੱਨਸੀਈਆਰਟੀ, ਸੀਬੀਐੱਸਈ ਅਤੇ ਰਾਜ ਬੋਰਡ ਦੇ ਪਾਠਕ੍ਰਮਾਂ ਵਿੱਚ और ਉਮਰ-ਮੁਤਾਬਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਰੋਕਥਾਮ ਅਤੇ ਸਿਹਤ ਸਿੱਖਿਆ ਦਾ ਏਕੀਕਰਣ; ਅਤੇ (iv) ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਅਤੇ ਸਰਪ੍ਰਸਤਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਿਆਰੀ ਬਹੁ-ਭਾਸ਼ਾਈ ਸੂਚਨਾ ਅਤੇ ਸੰਚਾਰ ਸਿੱਖਿਆ ਸਮੱਗਰੀ ਦਾ ਵਿਕਾਸ। ਇਹ ਪਹਿਲ ਪ੍ਰੀ-ਸਰਵਿਸ ਅਤੇ ਇਨ-ਸਰਵਿਸ ਰਾਹੀਂ ਅਧਿਆਪਕਾਂ ਦੀ ਸਮਰੱਥਾ ਨਿਰਮਾਣ, ਜੋਖਮ ਗ੍ਰਸਤ ਵਿਦਿਆਰਥੀਆਂ ਦੀ ਜਲਦੀ ਪਛਾਣ ਅਤੇ ਰੈਫਰਲ, ਮਨੋਦਰਪਣ (Manodarpan-ਰਾਸ਼ਟਰੀ ਹੈਲਪਲਾਈਨ 844 844 0632) ਰਾਹੀਂ ਮਾਨਸਿਕ ਸਿਹਤ ਸਹਾਇਤਾ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਕੂਲ ਤੋਂ ਰਾਸ਼ਟਰੀ ਪੱਧਰ ਤੱਕ ਇੱਕ ਮਜ਼ਬੂਤ ਨਿਗਰਾਨੀ ਢਾਂਚੇ ‘ਤੇ ਵੀ ਧਿਆਨ ਕੇਂਦ੍ਰਿਤ ਕਰਦੀ ਹੈ। 

 

DoSEL ਦੀ ਆਰਥਿਕ ਸਲਾਹਕਾਰ ਸੁਸ਼੍ਰੀ ਏ.ਸ਼੍ਰੀਜਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਤੰਬਾਕੂ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਸਰਕਾਰ ਦੇ ਨਿਰੰਤਰ ਨੀਤੀਗਤ ਅਤੇ ਸੰਸਥਾਗਤ ਯਤਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਤੰਬਾਕੂ ਦੀ ਵਰਤੋਂ ‘ਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਦੁਆਰਾ ਅਪਣਾਏ ਗਏ ਕਾਨੂੰਨੀ ਅਤੇ ਵਿੱਤੀ ਉਪਾਵਾਂ ਦਾ ਜ਼ਿਕਰ ਕੀਤਾ, ਜਿਸ ਵਿੱਚ 2003 ਵਿੱਚ ਸੀਓਟੀਪੀਏ ਐਕਟ ਨੂੰ ਲਾਗੂ ਕਰਨਾ, 2019 ਵਿੱਚ ਇਲੈਕਟ੍ਰੌਨਿਕ ਸਿਗਰੇਟ ‘ਤੇ ਪਾਬੰਦੀ ਅਤੇ ਤੰਬਾਕੂ ਉਤਪਾਦਾਂ ‘ਤੇ ਉੱਚ ਪੱਧਰ ਦੀਆਂ ਜੀਐੱਸਟੀ ਦਰਾਂ ਅਤੇ ਸੈੱਸ ਲਾਗੂ ਕਰਨਾ ਸ਼ਾਮਲ ਹੈ।

 

ਉਨ੍ਹਾਂ ਨੇ ਤੰਬਾਕੂ ਨਿਯੰਤਰਣ ਅਤੇ ਜਨ ਜਾਗਰੂਕਤਾ ਯਤਨਾਂ ਨੂੰ ਅੱਗੇ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਵਿਸ਼ਵ ਸਿਹਤ ਸੰਗਠਨ (WHO) ਦੇ ਆਲਮੀ ਯੁਵਾ ਤੰਬਾਕੂ ਸਰਵੇਖਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਬੱਚਿਆਂ ਅਤੇ ਕਿਸ਼ੋਰਾਂ ਦਰਮਿਆਨ ਸ਼ੁਰੂਆਤੀ ਜਾਗਰੂਕਤਾ ਅਤੇ ਰੋਕਥਾਮ ਪਹਿਲਕਦਮੀਆਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸ਼ੁਰੂਆਤੀ ਦਖਲਅੰਦਾਜੀ ਦਾ ਜੀਵਨ ਭਰ ਪ੍ਰਭਾਵ ਹੋ ਸਕਦਾ ਹੈ। 

 

 

ਸੁਸ਼੍ਰੀ ਸ਼੍ਰੀਜਾ ਨੇ ਇਹ ਵੀ ਦੱਸਿਆ ਕਿ ਸਕੂਲਾਂ ਅਤੇ ਰਾਜਾਂ ਨੂੰ ਜਾਗਰੂਕਤਾ, ਅਨੁਪਾਲਣ ਅਤੇ ਲਾਗੂਕਰਨ ਯਤਨਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਦੇਣ ਲਈ DoSEL ਨੇ 2024 ਵਿੱਚ ਸਕੂਲਾਂ ਵਿੱਚ TOFEI ਦਿਸ਼ਾ ਨਿਰਦੇਸ਼ਾਂ ਦੇ ਲਾਗੂਕਰਨ ਲਈ ਇੱਕ ਗਾਈਡਲਾਈਨ ਵਿਕਸਿਤ ਕੀਤੀ ਸੀ। 

ਇਸ ਪ੍ਰੋਗਰਾਮ ਵਿੱਚ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਰੋਕਥਾਮ, ਮਾਨਸਿਕ ਸਿਹਤ, ਵਿਵਹਾਰਕ ਤਬਦੀਲੀ ਅਤੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਵਿੱਚ ਸਕੂਲਾਂ, ਪਰਿਵਾਰਾਂ, ਭਾਈਚਾਰਿਆਂ ਅਤੇ ਸਰਕਾਰੀ ਸੰਸਥਾਨਾਂ ਦੁਆਰਾ ਸਹਿਯੋਗਪੂਰਨ ਕਾਰਵਾਈ ਦੀ ਮਹੱਤਤਾ ‘ਤੇ ਐਕਸਪਰਟ ਪੈਨਲ ਚਰਚਾ ਵੀ ਸ਼ਾਮਲ ਸੀ। 

                                    

*****

ਏਕੇ/ਅਹਿਮਦ ਖਾਨ


(Release ID: 2267751) ਵਿਜ਼ੀਟਰ ਕਾਊਂਟਰ : 8