ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਯੂਪੀਐੱਸਸੀ ਵੱਲੋਂ ਸਿਵਲ ਸਰਵਿਸਿਜ਼ (ਪ੍ਰੀਲਿਮਨਰੀ) ਪ੍ਰੀਖਿਆ 2026 ਲਈ ਆਰਜ਼ੀ ਉੱਤਰ ਸੂਚੀ ਜਾਰੀ
Posted On:
27 MAY 2026 4:34PM by PIB Chandigarh
(ਪ੍ਰੀਲਿਮਨਰੀ) ਭਾਵ ਸੀਐੱਸਪੀ ਪ੍ਰੀਖਿਆ, 2026 ਲਈ ‘ਆਰਜ਼ੀ ਉੱਤਰ ਸੂਚੀ’ (Provisional Answer Key) ਜਾਰੀ ਕੀਤੀ ਹੈ।
ਇਨ੍ਹਾਂ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਉਮੀਦਵਾਰ upsconline.nic.in ਉੱਤੇ ਉਪਲਬਧ ਵਿਸ਼ੇਸ਼ ਆਨਲਾਈਨ ਪੋਰਟਲ, “ਆਨਲਾਈਨ ਕੁਐਸ਼ਚਨ ਪੇਪਰ ਰਿਪ੍ਰੈਜ਼ੈਂਟੇਸ਼ਨ ਪੋਰਟਲ (ਕਿਊਪੀਆਰਈਪੀ)” ਰਾਹੀਂ 31 ਮਈ, 2026 ਨੂੰ ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਜਮ੍ਹਾਂ ਕਰਵਾ ਸਕਦੇ ਹਨ। ਇਤਰਾਜ਼ ਭੇਜਣ ਵੇਲੇ ਉਮੀਦਵਾਰਾਂ ਨੂੰ ਆਪਣੀ ਸਮਝ ਮੁਤਾਬਕ ਸਹੀ ਉੱਤਰ ਸੂਚੀ, ਸੰਖੇਪ ਵਿਆਖਿਆ ਅਤੇ ਤਿੰਨ ਪ੍ਰਮਾਣਿਕ ਸਰੋਤਾਂ ਤੋਂ ਪ੍ਰਾਪਤ ਸਹਾਇਕ ਦਸਤਾਵੇਜ਼ (ਸਬੂਤ) ਪੇਸ਼ ਕਰਨੇ ਪੈਣਗੇ।
ਉਮੀਦਵਾਰਾਂ ਤੋਂ ਪ੍ਰਾਪਤ ਸਾਰੇ ਇਤਰਾਜ਼ਾਂ ਨੂੰ ਵਿਆਪਕ ਅਤੇ ਬਾਰੀਕੀ ਨਾਲ ਸਮੀਖਿਆ ਲਈ ਵਿਸ਼ਾ ਮਾਹਿਰਾਂ ਦੀਆਂ ਟੀਮਾਂ ਅੱਗੇ ਰੱਖਿਆ ਜਾਵੇਗਾ। ਵਿਸ਼ੇ ਦਾ ਡੂੰਘਾ ਗਿਆਨ ਰੱਖਣ ਵਾਲੇ ਇਹ ਮਾਹਿਰ ਹਰੇਕ ਇਤਰਾਜ਼ ਦੀ ਬੜੇ ਧਿਆਨ ਨਾਲ ਜਾਂਚ ਕਰਨਗੇ, ਸਹਾਇਕ ਦਸਤਾਵੇਜ਼ਾਂ ਦਾ ਮੁਲਾਂਕਣ ਕਰਨਗੇ ਅਤੇ ਸਬੰਧਤ ਸਵਾਲਾਂ ਦੀ ਉੱਤਰ ਸੂਚੀ ਦੇ ਸਹੀ/ਗਲਤ ਹੋਣ ਬਾਰੇ ਆਪਣੇ ਢੁਕਵੇਂ ਵਿਚਾਰ ਪੇਸ਼ ਕਰਨਗੇ। ਹਾਲਾਂਕਿ, ਕਮਿਸ਼ਨ ਦੀ ਮੌਜੂਦਾ ਪ੍ਰਕਿਰਿਆ ਮੁਤਾਬਕ, ਅੰਤਿਮ ਨਤੀਜਾ ਐਲਾਨੇ ਜਾਣ ਤੋਂ ਬਾਅਦ ਹੀ ਫਾਈਨਲ ਉੱਤਰ ਸੂਚੀ ਜਾਰੀ ਕੀਤੀ ਜਾਵੇਗੀ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਦੇਸ਼ ਭਰ ਦੇ ਵਿਸ਼ਾ ਮਾਹਿਰਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ। ਇਹ ਮਾਹਿਰ ਪ੍ਰੀਖਿਆ ਪ੍ਰਕਿਰਿਆ ਦੇ ਉਦੇਸ਼ਾਂ ਅਤੇ ਲੋੜਾਂ ਮੁਤਾਬਕ ਪ੍ਰਸ਼ਨ ਪੱਤਰ ਤਿਆਰ ਕਰਦੇ ਹਨ। ਇਸ ਦਾ ਉਦੇਸ਼ ਵੱਖ-ਵੱਖ ਅਕਾਦਮਿਕ, ਸਮਾਜਿਕ ਅਤੇ ਖੇਤਰੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਹਾਲ ਹੀ ਵਿੱਚ ਕਰਵਾਈ ਗਈ ਸਿਵਲ ਸਰਵਿਸਿਜ਼ (ਪ੍ਰੀਲਿਮਨਰੀ) ਪ੍ਰੀਖਿਆ ਦੇ ਸਵਾਲ ਪ੍ਰਮਾਣਿਕ ਅਤੇ ਭਰੋਸੇਯੋਗ ਸਰੋਤਾਂ ਉੱਤੇ ਆਧਾਰਿਤ ਹਨ। ਇਨ੍ਹਾਂ ਦੇ ਹਵਾਲੇ ਅਤੇ ਜਵਾਬ ਮਿਆਰੀ ਪਾਠ ਪੁਸਤਕਾਂ, ਰਸਾਲਿਆਂ, ਸਰਕਾਰੀ ਵੈੱਬਸਾਈਟਾਂ, ਸਰਕਾਰੀ ਪ੍ਰੈੱਸ ਰਿਲੀਜ਼ਾਂ ਅਤੇ ਨਾਮਵਰ ਅਖ਼ਬਾਰਾਂ ਆਦਿ ਤੋਂ ਲਏ ਗਏ ਹਨ। ਇਸ ਸਾਲ ਸਿਵਲ ਸੇਵਾਵਾਂ ਵਿੱਚ 933 ਅਸਾਮੀਆਂ ਅਤੇ ਇੰਡੀਅਨ ਫੌਰੈਸਟ ਸਰਵਿਸ (ਆਈਐੱਫਓਐੱਸ) ਵਿੱਚ 80 ਅਸਾਮੀਆਂ ਲਈ ਤਕਰੀਬਨ 5.49 ਲੱਖ ਉਮੀਦਵਾਰਾਂ ਨੇ ਸਿਵਲ ਸਰਵਿਸਿਜ਼ (ਪ੍ਰੀਲਿਮਨਰੀ) ਪ੍ਰੀਖਿਆ ਵਿੱਚ ਹਿੱਸਾ ਲਿਆ।
ਇਹ ਪ੍ਰੀਖਿਆ 24 ਮਈ 2026 ਨੂੰ ਦੋ ਲਾਜ਼ਮੀ ਸੈਸ਼ਨਾਂ ਵਿੱਚ ਕਰਵਾਈ ਗਈ ਸੀ। ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਜਨਰਲ ਸਟੱਡੀਜ਼ (ਪੇਪਰ-I) ਦਾ ਸੈਸ਼ਨ ਅਤੇ ਉਸ ਤੋਂ ਬਾਅਦ ਦੁਪਹਿਰ 2:30 ਵਜੇ ਤੋਂ ਸ਼ਾਮ 4:30 ਵਜੇ ਤੱਕ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ (ਸੀਐੱਸਏਟੀ) [ਪੇਪਰ-II] ਦਾ ਸੈਸ਼ਨ ਕਰਵਾਇਆ ਗਿਆ। ਪ੍ਰੀਖਿਆ ਨਿਰਧਾਰਿਤ ਸੰਸਥਾਗਤ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੀਖਿਆ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਕਰਵਾਈ ਗਈ ਸੀ।
ਆਰਜ਼ੀ ਉੱਤਰ ਸੂਚੀ ਦਾ ਜਾਰੀ ਹੋਣਾ ਪ੍ਰੀਖਿਆ ਪ੍ਰਕਿਰਿਆ ਵਿੱਚ ਵਧੇਰੇ ਪਾਰਦਰਸ਼ਤਾ, ਨਿਰਪੱਖਤਾ ਅਤੇ ਇਮਾਨਦਾਰੀ ਪ੍ਰਤੀ ਯੂਪੀਐੱਸਸੀ ਦੀ ਵਚਨਬੱਧਤਾ ਦਰਸਾਉਣ ਦੇ ਨਾਲ-ਨਾਲ ਉਮੀਦਵਾਰਾਂ ਨੂੰ ਜਾਣੂ ਅਤੇ ਉਸਾਰੂ ਸ਼ਮੂਲੀਅਤ ਦਾ ਮੌਕਾ ਪ੍ਰਦਾਨ ਕਰਦਾ ਹੈ।
*********
ਐੱਨਕੇਆਰ/ਏਕੇ
(Release ID: 2266527)
ਵਿਜ਼ੀਟਰ ਕਾਊਂਟਰ : 7