ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਸਰਕਾਰ ਦੁਆਰਾ ਪ੍ਰਵਾਨਿਤ ਟੈਸਟਿੰਗ ਸੈਂਟਰਾਂ (ਜੀਏਟੀਸੀਸ) ਦਾ ਦਾਇਰਾ ਵਧਾਇਆ; ਸੀਐੱਨਜੀ,ਐੱਲਐੱਨਜੀ ਅਤੇ ਹਾਈਡ੍ਰੋਜਨ ਡਿਸਪੈਂਸਰਾਂ ਦੀ ਤਸਦੀਕ ਨੂੰ ਸਮਰੱਥ ਕੀਤਾ ਗਿਆ


ਰਾਜਾਂ ਨੂੰ ਵਾਧੂ ਸ਼੍ਰੇਣੀਆਂ ਨੂੰ ਅਧਿਸੂਚਿਤ ਕਰਨ ਦਾ ਅਧਿਕਾਰ ਦਿੱਤਾ ਗਿਆ; ਈਂਧਨ ਡਿਸਪੈਂਸਰਾਂ ਲਈ ਨਵੀਆਂ ਤਸਦੀਕ ਫੀਸਾਂ ਨੂੰ ਅਧਿਸੂਚਿਤ ਕੀਤਾ ਗਿਆ

ਸਟੀਕ ਅਤੇ ਭਰੋਸੇਮੰਦ ਮਾਪ ਦੇ ਲਈ ਜਨਤਕ-ਨਿਜੀ ਭਾਗੀਦਾਰੀ

ਖਪਤਕਾਰਾਂ ਦੇ ਵਿਸ਼ਵਾਸ, ਸਵੱਛ ਈਂਧਨ ਬੁਨਿਆਦੀ ਢਾਂਚੇ ਅਤੇ ਰਾਸ਼ਟਰਵਿਆਪੀ ਤਸਦੀਕ ਸਮਰੱਥਾ ਨੂੰ ਮਜ਼ਬੂਤ ​​ਕਰਨ ਲਈ ਕਾਨੂੰਨੀ ਮੈਟਰੋਲੋਜੀ ਸੁਧਾਰ

Posted On: 24 MAY 2026 10:31AM by PIB Chandigarh

ਖਪਤਕਾਰ ਮਾਮਲੇ ਵਿਭਾਗ ,ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਭਾਰਤ ਦੀ ਕਾਨੂੰਨੀ ਮੈਟਰੋਲੋਜੀ ਪ੍ਰਣਾਲੀ ਨੂੰ ਹੋਰ ਮਜ਼ਬੂਤ ​​ਕਰਨ ਅਤੇ ਦੇਸ਼ ਦੇ ਭਾਰ ਅਤੇ ਮਾਪ ਤਸਦੀਕ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਲਈ ਕਾਨੂੰਨੀ ਮੈਟਰੋਲੋਜੀ (ਸਰਕਾਰ ਦੁਆਰਾ ਪ੍ਰਵਾਨਿਤ ਟੈਸਟਿੰਗ ਸੈਂਟਰ) ਨਿਯਮਾਂ, 2013 ਵਿੱਚ ਸੋਧ ਕੀਤੀ ਹੈ।

ਜੀਏਟੀਸੀ ਢਾਂਚੇ ਦੇ ਅਧੀਨ ਪੰਜ ਨਵੀਂਆਂ ਈਂਧਨ ਵੰਡ ਪ੍ਰਣਾਲੀਆਂ ਲਿਆਂਦੀਆਂ ਗਈਆਂ

ਇਸ ਸੋਧ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਸਰਕਾਰ ਦੁਆਰਾ ਪ੍ਰਵਾਨਿਤ ਟੈਸਟਿੰਗ ਸੈਂਟਰਾਂ (ਜੀਏਟੀਸੀਸ) ਦੇ ਦਾਇਰੇ ਦਾ ਵਿਸਤਾਰ ਕਰਨਾ ਹੈ, ਜਿਸ ਵਿੱਚ ਵਾਧੂ ਈਂਧਨ ਵੰਡ ਪ੍ਰਣਾਲੀਆਂ ਦੀ ਤਸਦੀਕ ਅਤੇ ਮੁੜ-ਤਸਦੀਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਦਮ ਨਾਲ ਤਸਦੀਕ ਸੇਵਾਵਾਂ ਦੀ ਉਪਲਬਧਤਾ ਵਧਾਉਣ, ਕੁਸ਼ਲਤਾ ਵਿੱਚ ਸੁਧਾਰ ਹੋਣ ਅਤੇ ਦੇਸ਼ ਭਰ ਵਿੱਚ ਸਵੱਛ ਈਂਧਨਾਂ  ਨੂੰ ਅਪਣਾਉਣ ਵਿੱਚ ਹੋ ਰਹੇ ਵਾਧੇ ਨੂੰ ਸਮਰਥਨ ਮਿਲਣ ਦੀ ਉਮੀਦ ਹੈ।

ਸੋਧੇ ਹੋਏ ਨਿਯਮਾਂ ਦੇ ਤਹਿਤ ਵੰਡ ਪ੍ਰਣਾਲੀਆਂ ਦੀਆਂ ਹੇਠ ਲਿਖੀਆਂ ਪੰਜ ਸ਼੍ਰੇਣੀਆਂ ਨੂੰ ਉਨ੍ਹਾਂ ਉਪਕਰਣਾਂ ਦੀ ਸੂਚੀ ਵਿੱਚ ਜੋੜਿਆਂ ਗਿਆ ਹੈ ਜਿਨ੍ਹਾਂ ਦੀ ਜੀਏਟੀਸੀਸ ਦੁਆਰਾ ਤਸਦੀਕ ਕੀਤੀ ਜਾ ਸਕਦੀ ਹੈ:

  • ਪੈਟਰੋਲ/ਡੀਜ਼ਲ ਡਿਸਪੈਂਸਰ
  • ਸੀਐੱਨਜੀ ਡਿਸਪੈਂਸਰ
  • ਐਲਪੀਜੀ ਡਿਸਪੈਂਸਰ
  • ਐੱਲਐੱਨਜੀ ਡਿਸਪੈਂਸਰ
  • ਹਾਈਡ੍ਰੋਜਨ ਡਿਸਪੈਂਸਰ

ਇਨ੍ਹਾਂ ਉਪਕਰਣਾਂ ਨੂੰ ਸ਼ਾਮਲ ਕਰਨ ਦੇ ਨਾਲ, ਸਰਕਾਰ ਦੁਆਰਾ ਪ੍ਰਵਾਨਿਤ ਟੈਸਟਿੰਗ ਸੈਂਟਰ ਹੁਣ ਕਾਨੂੰਨੀ ਮਾਪ ਢਾਂਚੇ ਦੇ ਤਹਿਤ ਭਾਰ ਅਤੇ ਮਾਪਾਂ ਦੀਆਂ ਕੁੱਲ 23 ਸ਼੍ਰੇਣੀਆਂ ਦੀ ਤਸਦੀਕ ਅਤੇ ਮੁੜ-ਤਸਦੀਕ ਕਰ ਸਕਦੇ ਹਨ।

  • ਸਵੱਛ ਈਂਧਨ ਬੁਨਿਆਦੀ ਢਾਂਚੇ ਦਾ ਸਮਰਥਨ ਕਰਨਾ

ਜੀਏਟੀਸੀ ਢਾਂਚੇ ਅਧੀਨ ਸੀਐੱਨਜੀ, ਐੱਲਐੱਨਜੀ ਅਤੇ ਹਾਈਡ੍ਰੋਜਨ ਡਿਸਪੈਂਸਰਾਂ ਨੂੰ ਸ਼ਾਮਲ ਕਰਨਾ ਅਜਿਹੇ ਸਮੇ ਹੋਇਆ ਹੈ ਜਦੋਂ ਦੇਸ਼ ਭਰ ਵਿੱਚ ਸਵੱਛ ਈਂਧਨ ਦੀ ਵਰਤੋਂ ਵੱਧ ਰਹੀ ਹੈ। ਇਹ ਕਦਮ ਸਵੱਛ ਈਂਧਨ ਦੀ ਸਟੀਕ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਲੈਣ-ਦੇਣ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਵਿੱਚ ਸਹਾਇਕ ਹੋਵੇਗਾ।

  • ਤਸਦੀਕ ਸਮਰੱਥਾਵਾਂ ਦਾ ਵਿਸਤਾਰ ਕਰਨਾ

ਸਰਕਾਰੀ ਮਾਨਤਾ ਪ੍ਰਾਪਤ ਟੈਸਟਿੰਗ ਸੈਂਟਰ (ਜੀਏਟੀਸੀਸ) ਉਹ ਮਾਨਤਾ ਪ੍ਰਾਪਤ ਸੰਸਥਾਵਾਂ ਹਨ ਜਿਨ੍ਹਾਂ ਕੋਲ ਕਾਨੂੰਨੀ ਮੈਟਰੋਲੋਜੀ ਐਕਟ ਅਤੇ ਨਿਯਮਾਂ ਦੇ ਤਹਿਤ ਨਿਰਧਾਰਤ ਵਜ਼ਨ ਅਤੇ ਮਾਪਾਂ ਦੀ ਤਸਦੀਕ ਅਤੇ ਮੁੜ-ਤਸਦੀਕ ਕਰਨ ਲਈ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਤਕਨੀਕੀ ਮੁਹਾਰਤ ਮੌਜੂਦ ਹੈ। ਯੋਗ ਨਿਜੀ ਪ੍ਰਯੋਗਸ਼ਾਲਾਵਾਂ ਅਤੇ ਉਦਯੋਗਾਂ ਨੂੰ ਸ਼ਾਮਲ ਕਰਕੇ, ਜੀਏਟੀਸੀ ਢਾਂਚਾ ਦੇਸ਼ ਦੀ ਤਸਦੀਕ ਸਮਰੱਥਾ ਨੂੰ ਵਧਾਉਣ ਅਤੇ ਤਸਦੀਕ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਸਹਾਇਕ ਹੁੰਦਾ ਹੈ।

  • ਵਧੇਰੇ ਲਚਕੀਲਾਪਣ ਅਤੇ ਫਾਸਟਰ ਪ੍ਰੋਸੈੱਸਿੰਗ

ਇਨ੍ਹਾਂ ਸੋਧਾਂ ਦੇ ਤਹਿਤ, ਰਾਜ ਸਰਕਾਰਾਂ ਨੂੰ ਆਪਣੇ-ਆਪਣੇ ਨਿਯਮਾਂ ਦੇ ਤਹਿਤ ਜੀਏਟੀਸੀ ਰਾਹੀਂ ਤਸਦੀਕ ਲਈ ਭਾਰ ਅਤੇ ਮਾਪ ਦੀਆਂ ਵਾਧੂ ਸ਼੍ਰੇਣੀਆਂ ਨੂੰ ਅਧਿਸੂਚਿਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਨਾਲ ਸਥਾਨਕ ਜ਼ਰੂਰਤਾਂ ਦੇ ਅਧਾਰ 'ਤੇ ਤਸਦੀਕ ਸੇਵਾਵਾਂ ਦੇ ਵਿਸਥਾਰ ਕਰਨ ਵਿੱਚ ਸਹਾਇਤਾ ਮਿਲੇਗੀਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਸੁਧਾਰ ਦੇ ਲਈ ਸੰਯੁਕਤ ਸਕੱਤਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ਨੂੰ ਵੀ ਨਿਯਮਾਂ ਦੇ ਪ੍ਰਸੰਗਿਕ ਪ੍ਰਾਵਧਾਨਾਂ ਦੇ ਤਹਿਤ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਨਾਲ ਪ੍ਰਵਾਨਗੀਆਂ ਅਤੇ ਸੰਬੰਧਿਤ ਮਾਮਲਿਆਂ ਦੀ ਤੇਜ਼ ਨਿਪਟਾਰਾ ਸੰਭਵ ਹੋ ਸਕੇਗਾ ।

  • ਤਸਦੀਕ ਫੀਸਾਂ ਨੂੰ ਸੂਚਿਤ ਕੀਤਾ ਗਿਆ ਹੈ

ਸੋਧੇ ਹੋਏ ਨਿਯਮਾਂ ਦੇ ਤਹਿਤ, ਪੈਟਰੋਲ ਅਤੇ ਡੀਜ਼ਲ ਡਿਸਪੈਂਸਰਾਂ ਲਈ ਤਸਦੀਕ ਫੀਸ 5,000 ਰੁਪਏ ਪ੍ਰਤੀ ਨੋਜ਼ਲ ਨਿਰਧਾਰਿਤ ਕੀਤੀ ਗਈ ਹੈ, ਜਦੋਂ ਕਿ ਸੀਐੱਨਜੀ, ਐੱਲਪੀਜੀ,ਐੱਲਐੱਨਜੀ ਅਤੇ ਹਾਈਡ੍ਰੋਜਨ ਡਿਸਪੈਂਸਰਾਂ ਲਈ, ਫੀਸ 10,000  ਰੁਪਏ ਪ੍ਰਤੀ ਨੋਜ਼ਲ ਨਿਰਧਾਰਤ ਕੀਤੀ ਗਈ ਹੈ।

ਦੇਸ਼ ਭਰ ਵਿੱਚ ਵਜ਼ਨ ਅਤੇ ਮਾਪਣ ਵਾਲੇ ਯੰਤਰਾਂ ਲਈ ਸਮੇਂ ਸਿਰ ਅਤੇ ਭਰੋਸੇਮੰਦ ਤਸਦੀਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਟੈਸਟਿੰਗ ਸੈਂਟਰ (ਜੀਏਟੀਸੀਸ) ਪਹਿਲਾਂ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਜੀਏਟੀਸੀਸ ਦੇ ਵਿਸਤਾਰ ਕੀਤੇ ਦਾਇਰੇ ਤੋਂ ਭਾਰਤ ਦੇ ਤਸਦੀਕ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲਣ, ਸੇਵਾ ਵਿਤਰਣ ਵਿੱਚ ਸੁਧਾਰ ਹੋਣ ਅਤੇ ਦੇਰੀ ਘੱਟ ਹੋਣ ਦੀ ਉਮੀਦ ਹੈ।

ਇਨ੍ਹਾਂ ਸੁਧਾਰਾਂ ਨਾਲ ਰਾਜ ਦੇ ਕਾਨੂੰਨੀ ਮੈਟਰੋਲੋਜੀ ਵਿਭਾਗ ਨਿਰੀਖਣ, ਲਾਗੂ ਕਰਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੇ ਯੋਗ ਬਣਾਉਣਗੇ। ਇਹ ਪਹਿਲਕਦਮੀ ਤਕਨਾਲੋਜੀ-ਅਧਾਰਿਤ ਸ਼ਾਸਨ, ਵਪਾਰਕ ਅਭਿਆਸਾਂ ਵਿੱਚ ਪਾਰਦਰਸ਼ਿਤਾ ਅਤੇ ਆਤਮ-ਨਿਰਭਰ ਭਾਰਤ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੀ ਹੈ, ਨਾਲ ਹੀ ਵਿਸ਼ਵਵਿਆਪੀ ਸਰਵੋਤਮ ਅਭਿਆਸਾਂ ਅਤੇ ਅੰਤਰਰਾਸ਼ਟਰੀ ਕਾਨੂੰਨੀ ਮੈਟਰੋਲੋਜੀ ਸੰਗਠਨ (ਓਆਈਐਮਐਲ) ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਭਾਰਤ ਦੀ ਮਾਪ ਪ੍ਰਣਾਲੀ ਨੂੰ ਵੀ ਮਜ਼ਬੂਤ ​​ਬਣਾਉਂਦੀ ਹੈ।

ਵਜ਼ਨ ਅਤੇ ਮਾਪਾਂ ਦੀਆਂ ਸ਼੍ਰੇਣੀਆਂ ਜਿਨ੍ਹਾਂ ਨੂੰ ਜੀਏਟੀਸੀ ਦੁਆਰਾ ਤਸਦੀਕ ਕੀਤਾ ਜਾ ਸਕਦਾ ਹੈ

ਮੌਜੂਦਾ ਸ਼੍ਰੇਣੀਆਂ (18)

    1. ਪਾਣੀ ਦੇ ਮੀਟਰ
    2. ਸਫੀਗਮੋਮੈਨੋਮੀਟਰ
    3. ਕਲੀਨਿਕਲ ਥਰਮਾਮੀਟਰ
    4. ਆਟੋਮੈਟਿਕ ਰੇਲ ਵੇਟਬ੍ਰਿਜ
    5. ਟੇਪ ਮਾਪ
    6. ਕਲਾਸ III ਸਟੀਕਤਾ ਵਾਲੇ ਗੈਰ-ਆਟੋਮੈਟਿਕ ਤੋਲ ਯੰਤਰ (150 ਕਿਲੋਗ੍ਰਾਮ ਤੱਕ)
    7. ਗੈਰ-ਆਟੋਮੈਟਿਕ ਤੋਲ ਯੰਤਰ, ਸ਼ੁੱਧਤਾ ਕਲਾਸ III
    8. ਲੋਡ ਸੈੱਲ
    9. ਬੀਮ ਸਕੇਲ
    10.  ਕਾਊਂਟਰ ਮਸ਼ੀਨਾਂ
    11. ਤੋਲ ਸਕੇਲ (ਸਾਰੀਆਂ ਸ਼੍ਰੇਣੀਆਂ)
    12.  ਗੈਸ ਮੀਟਰ
    13.  ਊਰਜਾ ਮੀਟਰ
    14.  ਨਮੀ ਮੀਟਰ
    15. ਵਾਹਨ ਗਤੀ ਮੀਟਰ
    16.  ਸਾਹ ਵਿਸ਼ਲੇਸ਼ਕ
    17.  ਬਹੁ-ਆਯਾਮੀ ਮਾਪਣ ਵਾਲੇ ਯੰਤਰ
    18.  ਪ੍ਰਵਾਹ ਮੀਟਰ

ਨਵੀਆਂ ਜੋੜੀਆਂ ਗਈਆਂ ਸ਼੍ਰੇਣੀਆਂ (5)

    1. ਪੈਟਰੋਲ/ਡੀਜ਼ਲ ਡਿਸਪੈਂਸਰ
    2.  ਸੀਐੱਨਜੀ ਡਿਸਪੈਂਸਰ
    3. ਐੱਲਪੀਜੀ ਡਿਸਪੈਂਸਰ
    4.  ਐੱਲਐੱਨਜੀ ਡਿਸਪੈਂਸਰ
    5.  ਹਾਈਡ੍ਰੋਜਨ ਡਿਸਪੈਂਸਰ

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇਹ ਲਿੰਕ ਵੇਖੋ: : https://consumeraffairs.gov.in/public/upload/files/GATC_Amendment_Rules_2026_1778476324.pdf

/home/claude/lm_unpacked/ppt/media/image11.jpeg

Single & Three Phase Energy Meter - HPL

***

ਆਰਟੀ/ਏਆਰਸੀ/ਬਲਜੀਤ ਸਿੰਘ


(Release ID: 2265513) ਵਿਜ਼ੀਟਰ ਕਾਊਂਟਰ : 13